ਹੋਰ ਵਧੀਆ ਪ੍ਰਚਾਰਕ ਬਣੋ—ਨਵੇਂ ਪਬਲੀਸ਼ਰਾਂ ਨੂੰ ਸਿਖਲਾਈ ਦਿਓ
ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ: ਯਿਸੂ ਦੇ ਨਵੇਂ ਚੇਲਿਆਂ ਨੂੰ ਉਸ ਦੇ ਉਨ੍ਹਾਂ “ਸਾਰੇ” ਹੁਕਮਾਂ ਦੀ ਪਾਲਣਾ ਕਰਨੀ ਸਿੱਖਣੀ ਚਾਹੀਦੀ ਹੈ ਜਿਨ੍ਹਾਂ ਦਾ ਉਸ ਨੇ ਹੁਕਮ ਦਿੱਤਾ ਸੀ। ਇਸ ਵਿਚ ਦੂਜਿਆਂ ਨੂੰ ਸਿੱਖਿਆ ਦੇਣੀ ਵੀ ਸ਼ਾਮਲ ਹੈ। (ਮੱਤੀ 28:19, 20) ਬਹੁਤ ਸਾਰੇ ਨਵੇਂ ਪਬਲੀਸ਼ਰ ਪਹਿਲਾਂ ਹੀ ਬਾਈਬਲ ਸਿਖਲਾਈ ਸਕੂਲ ਵਿਚ ਭਾਗ ਲੈਣ ਦੇ ਕਾਬਲ ਹਨ ਅਤੇ ਸ਼ਾਇਦ ਉਨ੍ਹਾਂ ਨੇ ਮੌਕਾ ਮਿਲਣ ਤੇ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਗਵਾਹੀ ਦਿੱਤੀ ਹੋਵੇ। ਜਿੱਦਾਂ-ਜਿੱਦਾਂ ਉਨ੍ਹਾਂ ਦੀ ਸਿੱਖੀਆਂ ਗੱਲਾਂ ਲਈ ਕਦਰ ਵਧਦੀ ਜਾਂਦੀ ਹੈ ਅਤੇ ਉਹ ਜਾਣ ਲੈਂਦੇ ਹਨ ਕਿ ਯਹੋਵਾਹ ਚਾਹੁੰਦਾ ਹੈ ਕਿ ਸਾਰੇ ਲੋਕਾਂ ਤਕ ਖ਼ੁਸ਼ ਖ਼ਬਰੀ ਪਹੁੰਚੇ, ਤਾਂ ਸ਼ਾਇਦ ਉਹ ਪ੍ਰਚਾਰ ਵਿਚ ਹਿੱਸਾ ਲੈਣ ਦੀ ਆਪਣੀ ਇੱਛਾ ਬਾਰੇ ਦੱਸਣ। (ਰੋਮੀ. 10:13, 14) ਜਦ ਉਨ੍ਹਾਂ ਨੂੰ ਬਪਤਿਸਮਾ-ਰਹਿਤ ਪਬਲੀਸ਼ਰ ਬਣਨ ਦੀ ਇਜਾਜ਼ਤ ਮਿਲ ਜਾਂਦੀ ਹੈ, ਤਾਂ ਵਧੀਆ ਟ੍ਰੇਨਿੰਗ ਦੀ ਮਦਦ ਨਾਲ ਉਨ੍ਹਾਂ ਦਾ ਭਰੋਸਾ ਵਧਦਾ ਹੈ ਤੇ ਉਹ ਸੱਚਾਈ ਵਿਚ ਹੋਰ ਤਰੱਕੀ ਕਰਦੇ ਹਨ।—ਲੂਕਾ 6:40.
ਇਸ ਮਹੀਨੇ ਇੱਦਾਂ ਕਰਨ ਦੀ ਕੋਸ਼ਿਸ਼ ਕਰੋ:
ਆਪਣੀ ਸਟੱਡੀ ਨਾਲ ਘਰ-ਘਰ ਪ੍ਰਚਾਰ ਕਰਨ ਜਾਓ ਅਤੇ ਉਸ ਨੂੰ ਆਪਣੀ ਰਿਟਰਨ ਵਿਜ਼ਿਟ ਜਾਂ ਬਾਈਬਲ ਸਟੱਡੀ ʼਤੇ ਲੈ ਕੇ ਜਾਓ। ਜੇ ਤੁਸੀਂ ਕਿਸੇ ਨਵੇਂ ਬਣੇ ਪਬਲੀਸ਼ਰ ਨਾਲ ਸਟੱਡੀ ਨਹੀਂ ਕਰਦੇ, ਤਾਂ ਕਿਸੇ ਘੱਟ ਤਜਰਬੇਕਾਰ ਪਬਲੀਸ਼ਰ ਨੂੰ ਆਪਣੇ ਨਾਲ ਪ੍ਰਚਾਰ ʼਤੇ ਜਾਣ ਲਈ ਕਹੋ।