ਸਾਡੀ ਮਸੀਹੀ ਜ਼ਿੰਦਗੀ
ਹੋਰ ਵਧੀਆ ਪ੍ਰਚਾਰਕ ਬਣੋ—ਆਪਣੇ ਇਲਾਕੇ ਵਿਚ ਸਾਰਿਆਂ ਨੂੰ ਮਿਲੋ
ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ: ਜ਼ਕਰਯਾਹ ਨੇ ਭਵਿੱਖਬਾਣੀ ਕੀਤੀ ਸੀ ਕਿ ਕੌਮਾਂ ਦੀਆਂ ਸਾਰੀਆਂ ਭਾਸ਼ਾਵਾਂ ਦੇ ਲੋਕ ਖ਼ੁਸ਼ ਖ਼ਬਰੀ ਲਈ ਵਧੀਆ ਹੁੰਗਾਰਾ ਭਰਨਗੇ। (ਜ਼ਕ 8:23) ਪਰ ਉਨ੍ਹਾਂ ਨੂੰ ਕੌਣ ਸਿਖਾਵੇਗਾ? (ਰੋਮੀ 10:13-15) ਆਪਣੇ ਇਲਾਕੇ ਵਿਚ ਹਰੇਕ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦਾ ਸਨਮਾਨ ਅਤੇ ਜ਼ਿੰਮੇਵਾਰੀ ਸਾਨੂੰ ਮਿਲੀ ਹੈ।—od-HI 83-84 ਪੈਰੇ 10-11.
ਇਸ ਤਰ੍ਹਾਂ ਕਿਵੇਂ ਕਰੀਏ:
ਤਿਆਰੀ ਕਰੋ। ਕੀ ਤੁਹਾਨੂੰ ਹੋਰ ਭਾਸ਼ਾ ਬੋਲਣ ਵਾਲੇ ਲੋਕ ਮਿਲਦੇ ਹਨ? ਤੁਸੀਂ JW Language ਐਪ ਤੋਂ ਉਨ੍ਹਾਂ ਦੀ ਭਾਸ਼ਾ ਵਿਚ ਇਕ ਛੋਟੀ ਜਿਹੀ ਪੇਸ਼ਕਾਰੀ ਸਿੱਖ ਸਕਦੇ ਹੋ। ਤੁਸੀਂ ਆਪਣੇ ਫ਼ੋਨ ਜਾਂ ਟੈਬਲੇਟ ਤੋਂ ਦਿਖਾ ਸਕਦੇ ਹੋ ਕਿ ਉਹ ਆਪਣੀ ਭਾਸ਼ਾ ਵਿਚ jw.org ਤੋਂ ਜਾਣਕਾਰੀ ਕਿਵੇਂ ਲੈ ਸਕਦੇ ਹਨ
ਮੌਕੇ ਦਾ ਪੂਰਾ ਫ਼ਾਇਦਾ ਉਠਾਓ। ਘਰ-ਘਰ ਪ੍ਰਚਾਰ ਕਰਦਿਆਂ ਗਵਾਹੀ ਦੇਣ ਦਾ ਕੋਈ ਵੀ ਮੌਕਾ ਆਪਣੇ ਹੱਥੋਂ ਨਾ ਜਾਣ ਦਿਓ। ਸੜਕ ʼਤੇ ਤੁਰਦੇ-ਫਿਰਦੇ ਲੋਕਾਂ ਨਾਲ ਜਾਂ ਗੱਡੀਆਂ ਵਿਚ ਬੈਠੇ ਲੋਕਾਂ ਨਾਲ ਗੱਲ ਕਰੋ। ਜੇ ਤੁਸੀਂ ਕਿਸੇ ਜਨਤਕ ਥਾਂ ʼਤੇ ਜਾਂ ਪ੍ਰਕਾਸ਼ਨਾਂ ਵਾਲੀ ਰੇੜ੍ਹੀ ਵਰਤ ਕੇ ਪ੍ਰਚਾਰ ਕਰ ਰਹੇ ਹੋ, ਤਾਂ ਆਪਣਾ ਪੂਰਾ ਧਿਆਨ ਪ੍ਰਚਾਰ ਦੇ ਕੰਮ ʼਤੇ ਲਾਈ ਰੱਖੋ
ਹਾਰ ਨਾ ਮੰਨੋ। ਉਨ੍ਹਾਂ ਲੋਕਾਂ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਰਹੋ ਜੋ ਪਹਿਲੀ ਵਾਰ ਤੁਹਾਨੂੰ ਘਰ ਨਹੀਂ ਮਿਲੇ ਸਨ। ਹਰ ਘਰ ਵਿਚ ਗਵਾਹੀ ਦੇਣ ਲਈ ਕਿਉਂ ਨਾ ਹੋਰ ਸਮੇਂ ਜਾਂ ਕਿਸੇ ਹੋਰ ਦਿਨ ʼਤੇ ਉਨ੍ਹਾਂ ਨੂੰ ਮਿਲਣ ਦੀ ਕੋਸ਼ਿਸ਼ ਕਰੋ। ਸ਼ਾਇਦ ਕਈਆਂ ਨਾਲ ਸਿਰਫ਼ ਚਿੱਠੀ, ਫ਼ੋਨ ਜਾਂ ਸੜਕ ʼਤੇ ਹੀ ਗੱਲ ਹੋ ਸਕਦੀ ਹੈ
ਦੁਬਾਰਾ ਮਿਲਣ ਜਾਓ। ਦਿਲਚਸਪੀ ਦਿਖਾਉਣ ਵਾਲੇ ਨੂੰ ਜਲਦੀ ਵਾਪਸ ਜਾ ਕੇ ਮਿਲੋ। ਜੇ ਕੋਈ ਹੋਰ ਭਾਸ਼ਾ ਬੋਲਣ ਵਾਲਾ ਵਿਅਕਤੀ ਮਿਲਦਾ ਹੈ, ਤਾਂ ਉਸ ਦੀ ਭਾਸ਼ਾ ਬੋਲਣ ਵਾਲੇ ਪ੍ਰਚਾਰਕ ਨੂੰ ਆਪਣੇ ਨਾਲ ਲੈ ਕੇ ਜਾਓ। ਜਦੋਂ ਤਕ ਕੋਈ ਅਜਿਹਾ ਪ੍ਰਚਾਰਕ ਨਹੀਂ ਮਿਲਦਾ, ਉਦੋਂ ਤਕ ਤੁਸੀਂ ਉਸ ਵਿਅਕਤੀ ਨੂੰ ਮਿਲਦੇ ਰਹੋ।—od-HI 94 ਪੈਰੇ 39-40
‘ਧਰਤੀ ਦੇ ਕੋਨੇ-ਕੋਨੇ ਵਿਚ ਗਵਾਹੀ ਦਿਓ’ ਨਾਂ ਦਾ ਵੀਡੀਓ ਦੇਖੋ ਅਤੇ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਦੂਰ-ਦੁਰਾਡੇ ਇਲਾਕੇ ਵਿਚ ਪ੍ਰਚਾਰ ਕਰਨ ਲਈ ਭੈਣਾਂ-ਭਰਾਵਾਂ ਨੇ ਕਿਹੜੀਆਂ ਤਿਆਰੀਆਂ ਕੀਤੀਆਂ ਸਨ? (1 ਕੁਰਿੰ 9:22, 23)
ਉਨ੍ਹਾਂ ਨੂੰ ਕਿਹੜੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪਿਆ?
ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ?
ਆਪਣੇ ਇਲਾਕੇ ਵਿਚ ਹੋਰ ਲੋਕਾਂ ਨੂੰ ਮਿਲਣ ਲਈ ਤੁਸੀਂ ਕੀ ਕਰ ਸਕਦੇ ਹੋ?