ਸਾਡੀ ਮਸੀਹੀ ਜ਼ਿੰਦਗੀ
ਬਹੁਤ ਸਾਰੀਆਂ ਭਾਸ਼ਾਵਾਂ ਵਾਲੇ ਇਲਾਕੇ ਵਿਚ ਪ੍ਰਚਾਰ ਦਾ ਕੰਮ ਮਿਲ ਕੇ ਕਰੋ
ਲੋਕ ਜ਼ਿਆਦਾਤਰ ਆਪਣੀ ਭਾਸ਼ਾ ਵਿਚ ਖ਼ੁਸ਼ ਖ਼ਬਰੀ ਸੁਣਨ ਲਈ ਤਿਆਰ ਹੁੰਦੇ ਹਨ। ਸ਼ਾਇਦ ਇਸੇ ਕਰਕੇ ਪੰਤੇਕੁਸਤ 33 ਈਸਵੀ ਵਿਚ ਯਹੋਵਾਹ ਨੇ ਪ੍ਰਬੰਧ ਕੀਤਾ ਸੀ ਕਿ “ਦੁਨੀਆਂ ਭਰ ਦੇ ਸਾਰੇ ਦੇਸ਼ਾਂ ਤੋਂ ਯਹੂਦੀ ਭਗਤ” “ਆਪੋ-ਆਪਣੀ ਮਾਂ-ਬੋਲੀ ਵਿਚ” ਖ਼ੁਸ਼ ਖ਼ਬਰੀ ਸੁਣਨ, ਭਾਵੇਂ ਕਿ ਸਾਰੇ ਜਣੇ ਇਬਰਾਨੀ ਜਾਂ ਯੂਨਾਨੀ ਬੋਲ ਸਕਦੇ ਸਨ। (ਰਸੂ 2:5, 8) ਅੱਜ ਬਹੁਤ ਸਾਰੀਆਂ ਭਾਸ਼ਾਵਾਂ ਵਾਲੇ ਇਲਾਕਿਆਂ ਵਿਚ ਜਿਹੜੀਆਂ ਮੰਡਲੀਆਂ ਅਲੱਗ-ਅਲੱਗ ਭਾਸ਼ਾਵਾਂ ਵਿਚ ਸਭਾਵਾਂ ਕਰਦੀਆਂ ਹਨ, ਉਨ੍ਹਾਂ ਮੰਡਲੀਆਂ ਦਾ ਇਲਾਕਾ ਸ਼ਾਇਦ ਇੱਕੋ ਹੀ ਹੋਵੇ। ਉਨ੍ਹਾਂ ਮੰਡਲੀਆਂ ਦੇ ਪ੍ਰਚਾਰਕ ਇੱਕੋ ਇਲਾਕੇ ਵਿਚ ਵਾਰ-ਵਾਰ ਪ੍ਰਚਾਰ ਕਰ ਕੇ ਘਰ-ਮਾਲਕ ਨੂੰ ਨਾਰਾਜ਼ ਕੀਤੇ ਬਿਨਾਂ ਹਰ ਕਿਸੇ ਨੂੰ ਗਵਾਹੀ ਕਿਵੇਂ ਦੇ ਸਕਦੇ ਹਨ?
ਸਲਾਹ ਕਰੋ (ਕਹਾ 15:22): ਸੇਵਾ ਨਿਗਾਹਬਾਨਾਂ ਨੂੰ ਇਕ-ਦੂਜੇ ਨਾਲ ਸਲਾਹ ਕਰਨੀ ਚਾਹੀਦੀ ਹੈ ਅਤੇ ਸਾਰਿਆਂ ਦੀ ਸਹਿਮਤੀ ਨਾਲ ਪ੍ਰਚਾਰ ਕਰਨ ਦੇ ਇੰਤਜ਼ਾਮ ਕਰਨੇ ਚਾਹੀਦੇ ਹਨ। ਜਿਹੜੀਆਂ ਮੰਡਲੀਆਂ ਹੋਰ ਭਾਸ਼ਾਵਾਂ ਵਿਚ ਪ੍ਰਚਾਰ ਕਰਦੀਆਂ ਹਨ ਜੇ ਉਨ੍ਹਾਂ ਦਾ ਇਲਾਕਾ ਛੋਟਾ ਹੈ, ਤਾਂ ਉਹ ਸ਼ਾਇਦ ਚਾਹੁਣ ਕਿ ਤੁਸੀਂ ਉਨ੍ਹਾਂ ਘਰਾਂ ਵਿਚ ਪ੍ਰਚਾਰ ਨਾ ਕਰੋ ਜੋ ਉਨ੍ਹਾਂ ਦੇ ਇਲਾਕੇ ਵਿਚ ਹਨ। ਪਰ ਜੇ ਉਨ੍ਹਾਂ ਦਾ ਇਲਾਕਾ ਜ਼ਿਆਦਾ ਵੱਡਾ ਹੈ ਜਿਸ ਕਰਕੇ ਉਹ ਉੱਥੇ ਬਾਕਾਇਦਾ ਪ੍ਰਚਾਰ ਨਹੀਂ ਕਰ ਸਕਦੇ, ਤਾਂ ਉਹ ਸ਼ਾਇਦ ਚਾਹੁਣ ਕਿ ਤੁਸੀਂ ਸਾਰੇ ਘਰਾਂ ਵਿਚ ਪ੍ਰਚਾਰ ਕਰੋ, ਪਰ ਉਨ੍ਹਾਂ ਨੂੰ ਦੱਸ ਦਿਓ ਜੇ ਉਨ੍ਹਾਂ ਦੀ ਭਾਸ਼ਾ ਬੋਲਣ ਵਾਲਾ ਕੋਈ ਵਿਅਕਤੀ ਦਿਲਚਸਪੀ ਦਿਖਾਉਂਦਾ ਹੈ। (od 93 ਪੈਰਾ 37) ਜਾਂ ਸ਼ਾਇਦ ਉਹ ਤੁਹਾਡੀ ਮੰਡਲੀ ਤੋਂ ਮਦਦ ਮੰਗਣ ਕਿ ਉਨ੍ਹਾਂ ਦੀ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਲੱਭਣ ਅਤੇ ਇਨ੍ਹਾਂ ਦੇ ਪਤੇ ਉਨ੍ਹਾਂ ਨੂੰ ਦਿਓ। (km 2/14 5, ਡੱਬੀ) ਯਾਦ ਰੱਖੋ ਕਿ ਕਈ ਵਾਰ ਇੱਕੋ ਘਰ ਵਿਚ ਸ਼ਾਇਦ ਇਕ ਤੋਂ ਜ਼ਿਆਦਾ ਭਾਸ਼ਾ ਬੋਲਣ ਵਾਲੇ ਲੋਕ ਰਹਿੰਦੇ ਹੋਣ। ਪ੍ਰਚਾਰ ਕਰਨ ਦੇ ਇੰਤਜ਼ਾਮ ਕਰਦੇ ਹੋਏ ਤੁਹਾਨੂੰ ਲੋਕਾਂ ਦੀ ਨਿੱਜੀ ਜਾਣਕਾਰੀ ਵਰਤਣ ਸੰਬੰਧੀ ਕਾਨੂੰਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਮਿਲ ਕੇ ਕੰਮ ਕਰੋ (ਅਫ਼ 4:16): ਸੇਵਾ ਨਿਗਾਹਬਾਨ ਵੱਲੋਂ ਮਿਲੀ ਹਰ ਹਿਦਾਇਤ ʼਤੇ ਧਿਆਨ ਨਾਲ ਚੱਲੋ। ਕੀ ਤੁਸੀਂ ਅਜਿਹੇ ਵਿਅਕਤੀ ਦੀ ਸਟੱਡੀ ਕਰਾਉਂਦੇ ਹੋ ਜਿਸ ਦੀ ਭਾਸ਼ਾ ਤੁਹਾਡੀ ਮੰਡਲੀ ਦੀ ਭਾਸ਼ਾ ਨਹੀਂ ਹੈ? ਜੇ ਤੁਸੀਂ ਨੇੜੇ ਦੀ ਮੰਡਲੀ ਜਾਂ ਗਰੁੱਪ ਨੂੰ ਉਹ ਸਟੱਡੀ ਦੇ ਦਿਓ ਜਿਹੜੀ ਉਸ ਦੀ ਭਾਸ਼ਾ ਵਿਚ ਹੈ, ਤਾਂ ਉਹ ਸ਼ਾਇਦ ਛੇਤੀ ਤਰੱਕੀ ਕਰ ਲਵੇ।
ਤਿਆਰੀ ਕਰੋ (ਕਹਾ 15:28; 16:1): ਜੇ ਪ੍ਰਚਾਰ ਕਰਦਿਆਂ ਤੁਹਾਨੂੰ ਕੋਈ ਹੋਰ ਭਾਸ਼ਾ ਬੋਲਣ ਵਾਲਾ ਵਿਅਕਤੀ ਮਿਲਦਾ ਹੈ, ਤਾਂ ਉਸ ਨੂੰ ਵੀ ਪੂਰੀ ਵਾਹ ਲਾ ਕੇ ਖ਼ੁਸ਼ ਖ਼ਬਰੀ ਸੁਣਾਓ। ਤੁਸੀਂ ਜਾਣ ਸਕਦੇ ਹੋ ਕਿ ਤੁਹਾਡੇ ਇਲਾਕੇ ਵਿਚ ਕਿਹੜੀਆਂ ਭਾਸ਼ਾਵਾਂ ਬੋਲਣ ਵਾਲੇ ਲੋਕ ਰਹਿੰਦੇ ਹਨ ਅਤੇ ਪਹਿਲਾਂ ਹੀ ਆਪਣੇ ਮੋਬਾਇਲ ʼਤੇ ਉਸ ਭਾਸ਼ਾ ਵਿਚ ਬਾਈਬਲ ਤੇ ਵੀਡੀਓ ਡਾਊਨਲੋਡ ਕਰ ਸਕਦੇ ਹੋ। ਇਸ ਤਰ੍ਹਾਂ ਕਰ ਕੇ ਤੁਸੀਂ ਤਿਆਰੀ ਕਰ ਸਕਦੇ ਹੋ। ਨਾਲੇ ਤੁਸੀਂ JW Language ਐਪ ਤੋਂ ਉਨ੍ਹਾਂ ਭਾਸ਼ਾਵਾਂ ਵਿਚ ਦੁਆ-ਸਲਾਮ ਕਰਨੀ ਵੀ ਸਿੱਖ ਸਕਦੇ ਹੋ।