ਸਾਡੀ ਮਸੀਹੀ ਜ਼ਿੰਦਗੀ
ਸਾਰਿਆਂ ਨੂੰ ਪ੍ਰਚਾਰ ਕਰਨ ਲਈ ਸੰਗਠਿਤ ਕੀਤੇ ਗਏ
ਇਜ਼ਰਾਈਲੀਆਂ ਦੇ ਜ਼ਮਾਨੇ ਵਾਂਗ ਯਹੋਵਾਹ ਅੱਜ ਵੀ ਆਪਣੇ ਲੋਕਾਂ ਨੂੰ ਆਪਣੀ ਇੱਛਾ ਪੂਰੀ ਕਰਨ ਲਈ ਸੰਗਠਿਤ ਕਰਦਾ ਹੈ। ਦੁਨੀਆਂ ਭਰ ਵਿਚ ਬ੍ਰਾਂਚ ਆਫ਼ਿਸ, ਸਰਕਟ, ਮੰਡਲੀਆਂ ਅਤੇ ਪ੍ਰਚਾਰ ਦੇ ਗਰੁੱਪ ਰਾਜ ਦੀ ਖ਼ੁਸ਼ ਖ਼ਬਰੀ ਨੂੰ ਫੈਲਾਉਣ ਲਈ ਇਕੱਠੇ ਕੰਮ ਕਰਦੇ ਹਨ। ਅਸੀਂ ਸਾਰਿਆਂ ਨੂੰ ਗਵਾਹੀ ਦਿੰਦੇ ਹਾਂ ਚਾਹੇ ਉਹ ਕੋਈ ਵੀ ਭਾਸ਼ਾ ਬੋਲਦੇ ਹੋਣ।—ਪ੍ਰਕਾ 14:6, 7.
ਕੀ ਤੁਸੀਂ ਕੋਈ ਹੋਰ ਭਾਸ਼ਾ ਸਿੱਖਣ ਬਾਰੇ ਸੋਚਿਆ ਹੈ ਤਾਂਕਿ ਤੁਸੀਂ ਦੂਸਰਿਆਂ ਦੀ ਸੱਚਾਈ ਸਿੱਖਣ ਵਿਚ ਮਦਦ ਕਰ ਸਕੋ? ਭਾਵੇਂ ਤੁਹਾਡੇ ਕੋਲ ਕੋਈ ਨਵੀਂ ਭਾਸ਼ਾ ਸਿੱਖਣ ਦਾ ਸਮਾਂ ਨਹੀਂ ਹੈ, ਫਿਰ ਵੀ ਤੁਸੀਂ JW Language ਐਪ ਵਰਤ ਕੇ ਇਕ ਸੌਖੀ ਜਿਹੀ ਪੇਸ਼ਕਾਰੀ ਸਿੱਖ ਸਕਦੇ ਹੋ। ਫਿਰ ਇਸ ਨੂੰ ਪ੍ਰਚਾਰ ਵਿਚ ਵਰਤ ਕੇ ਤੁਹਾਨੂੰ ਵੀ ਉਹੀ ਖ਼ੁਸ਼ੀ ਮਿਲ ਸਕਦੀ ਹੈ ਜੋ ਪਹਿਲੀ ਸਦੀ ਦੇ ਮਸੀਹੀਆਂ ਨੂੰ ਮਿਲੀ ਸੀ। ਉਸ ਸਮੇਂ ਦੂਸਰੇ ਦੇਸ਼ਾਂ ਤੋਂ ਆਏ ਲੋਕ “ਆਪੋ-ਆਪਣੀ ਬੋਲੀ ਵਿਚ ਪਰਮੇਸ਼ੁਰ ਦੇ ਸ਼ਾਨਦਾਰ ਕੰਮਾਂ ਬਾਰੇ ਸੁਣ” ਕੇ ਹੈਰਾਨ ਰਹਿ ਗਏ।—ਰਸੂ 2:7-11.
ਯਹੋਵਾਹ ਦੇ ਦੋਸਤ ਬਣੋ—ਕਿਸੇ ਹੋਰ ਭਾਸ਼ਾ ਵਿਚ ਪ੍ਰਚਾਰ ਕਰੋ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਤੁਸੀਂ JW Language ਐਪ ਕਦੋਂ ਵਰਤ ਸਕਦੇ ਹੋ?
ਇਸ ਐਪ ਵਿਚ ਕੀ-ਕੀ ਹੈ?
ਸਾਰੀਆਂ ਭਾਸ਼ਾਵਾਂ ਦੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਨ ਦੀ ਲੋੜ ਹੈ
ਤੁਹਾਡੇ ਇਲਾਕੇ ਵਿਚ ਲੋਕ ਕਿਹੜੀਆਂ ਭਾਸ਼ਾਵਾਂ ਬੋਲਦੇ ਹਨ?
ਜੇ ਤੁਹਾਨੂੰ ਕੋਈ ਹੋਰ ਭਾਸ਼ਾ ਬੋਲਣ ਵਾਲਾ ਵਿਅਕਤੀ ਮਿਲੇ ਜੋ ਦਿਲਚਸਪੀ ਦਿਖਾਉਂਦਾ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?—od 100-101 ਪੈਰੇ 39-41