ਰੱਬ ਦਾ ਬਚਨ ਖ਼ਜ਼ਾਨਾ ਹੈ | ਰਸੂਲਾਂ ਦੇ ਕੰਮ 21-22
“ਯਹੋਵਾਹ ਦੀ ਇੱਛਾ ਪੂਰੀ ਹੋਵੇ”
ਪੌਲੁਸ ਨੂੰ ਲੱਗਾ ਕਿ ਪਵਿੱਤਰ ਸ਼ਕਤੀ ਉਸ ਨੂੰ ਯਰੂਸ਼ਲਮ ਜਾਣ ਲਈ ਕਹਿ ਰਹੀ ਸੀ ਜਿੱਥੇ ਮੁਸੀਬਤਾਂ ਉਸ ਦੀ ਉਡੀਕ ਕਰ ਰਹੀਆਂ ਸਨ। (ਰਸੂ 20:22, 23) ਇਸ ਲਈ ਜਦੋਂ ਮਸੀਹੀਆਂ ਨੇ ਉਸ ਦੀਆਂ ਮਿੰਨਤਾਂ ਕੀਤੀਆਂ ਕਿ ਉਹ ਨਾ ਜਾਵੇ, ਤਾਂ ਉਸ ਨੇ ਜਵਾਬ ਦਿੱਤਾ: “ਤੁਸੀਂ ਰੋ-ਰੋ ਕੇ ਮੇਰਾ ਦਿਲ ਕਿਉਂ ਕਮਜ਼ੋਰ ਕਰ ਰਹੇ ਹੋ?” (ਰਸੂ 21:13) ਸਾਨੂੰ ਕਦੇ ਵੀ ਦੂਜੇ ਭੈਣ-ਭਰਾਵਾਂ ਨੂੰ ਪਰਮੇਸ਼ੁਰ ਦੀ ਸੇਵਾ ਲਈ ਕੁਰਬਾਨੀਆਂ ਕਰਨ ਤੋਂ ਨਹੀਂ ਰੋਕਣਾ ਚਾਹੀਦਾ।