ਸਾਡੀ ਮਸੀਹੀ ਜ਼ਿੰਦਗੀ
ਤੁਸੀਂ ਪਰਮੇਸ਼ੁਰ ਦੇ ਬਚਨ ਨੂੰ ਕਿੰਨਾ ਕੁ ਕੀਮਤੀ ਸਮਝਦੇ ਹੋ?
ਬਾਈਬਲ ਵਿਚ ਯਹੋਵਾਹ ਪਰਮੇਸ਼ੁਰ ਦੇ ਵਿਚਾਰ ਤੇ ਗੱਲਾਂ ਹਨ ਜੋ ਇਸ ਪਵਿੱਤਰ ਕਿਤਾਬ ਦਾ ਲਿਖਾਰੀ ਹੈ। (2 ਪਤ 1:20, 21) ਬਾਈਬਲ ਵਿਚ ਇਸ ਗੱਲ ʼਤੇ ਜ਼ੋਰ ਦਿੱਤਾ ਗਿਆ ਹੈ ਕਿ ਪਰਮੇਸ਼ੁਰ ਆਪਣੇ ਰਾਜ ਦੇ ਜ਼ਰੀਏ ਹਕੂਮਤ ਕਰਨ ਦਾ ਆਪਣਾ ਹੱਕ ਸਾਬਤ ਕਰੇਗਾ। ਇਸ ਤੋਂ ਮਨੁੱਖਜਾਤੀ ਨੂੰ ਜਲਦੀ ਹੀ ਵਧੀਆ ਸਮਾਂ ਆਉਣ ਦੀ ਉਮੀਦ ਮਿਲਦੀ ਹੈ। ਬਾਈਬਲ ਵਿਚ ਸਾਡੇ ਸਵਰਗੀ ਪਿਤਾ ਯਹੋਵਾਹ ਦੀ ਪਿਆਰ ਭਰੀ ਸ਼ਖ਼ਸੀਅਤ ਬਾਰੇ ਵੀ ਦੱਸਿਆ ਗਿਆ ਹੈ।—ਜ਼ਬੂ 86:15.
ਅਸੀਂ ਸਾਰੇ ਜਣੇ ਅਲੱਗ-ਅਲੱਗ ਕਾਰਨਾਂ ਕਰਕੇ ਯਹੋਵਾਹ ਦੇ ਬਚਨ ਨੂੰ ਕੀਮਤੀ ਸਮਝਦੇ ਹਾਂ। ਪਰ ਕੀ ਅਸੀਂ ਇਸ ਨੂੰ ਹਰ ਰੋਜ਼ ਪੜ੍ਹ ਕੇ ਅਤੇ ਇਸ ਦੀਆਂ ਗੱਲਾਂ ਨੂੰ ਜ਼ਿੰਦਗੀ ਵਿਚ ਲਾਗੂ ਕਰ ਕੇ ਦਿਖਾਉਂਦੇ ਹਾਂ ਕਿ ਅਸੀਂ ਇਸ ਅਨਮੋਲ ਤੋਹਫ਼ੇ ਦੀ ਕਦਰ ਕਰਦੇ ਹਾਂ? ਸਾਡੇ ਕੰਮਾਂ ਤੋਂ ਜ਼ਾਹਰ ਹੋਣਾ ਚਾਹੀਦਾ ਹੈ ਕਿ ਅਸੀਂ ਜ਼ਬੂਰਾਂ ਦੇ ਲਿਖਾਰੀ ਵਾਂਗ ਮਹਿਸੂਸ ਕਰਦੇ ਹਾਂ: “ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ।”—ਜ਼ਬੂ 119:97.
ਬਾਈਬਲ ਉਨ੍ਹਾਂ ਨੂੰ ਜਾਨ ਨਾਲੋਂ ਪਿਆਰੀ ਸੀ (ਵਿਲਿਅਮ ਟਿੰਡੇਲ) ਵੀਡੀਓ ਦਾ ਕੁਝ ਹਿੱਸਾ ਚਲਾਓ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਵਿਲਿਅਮ ਟਿੰਡੇਲ ਨੇ ਬਾਈਬਲ ਦੇ ਕੁਝ ਹਿੱਸਿਆਂ ਦਾ ਅਨੁਵਾਦ ਕਿਉਂ ਕੀਤਾ ਸੀ?
ਬਾਈਬਲ ਅਨੁਵਾਦ ਕਰਨ ਦੀਆਂ ਉਸ ਦੀਆਂ ਕੋਸ਼ਿਸ਼ਾਂ ਇੰਨੀਆਂ ਮਾਅਰਕੇ ਵਾਲੀਆਂ ਕਿਉਂ ਸਨ?
ਟਿੰਡੇਲ ਵੱਲੋਂ ਅਨੁਵਾਦ ਕੀਤੀ ਬਾਈਬਲ ਦੀਆਂ ਕਾਪੀਆਂ ਨੂੰ ਚੋਰੀ-ਛਿਪੇ ਕਿਵੇਂ ਇੰਗਲੈਂਡ ਤਕ ਲਿਜਾਇਆ ਗਿਆ?
ਸਾਡੇ ਵਿੱਚੋਂ ਹਰ ਕੋਈ ਕਿਵੇਂ ਦਿਖਾ ਸਕਦਾ ਹੈ ਕਿ ਅਸੀਂ ਪਰਮੇਸ਼ੁਰ ਦੇ ਬਚਨ ਨੂੰ ਕੀਮਤੀ ਸਮਝਦੇ ਹਾਂ?