ਸਾਡੀ ਮਸੀਹੀ ਜ਼ਿੰਦਗੀ
ਬ੍ਰਾਡਕਾਸਟਿੰਗ ਵਿਚ ਆਉਂਦੇ ਗਾਣਿਆਂ ਤੋਂ ਤੁਸੀਂ ਕੀ ਸਿੱਖ ਸਕਦੇ ਹੋ?
ਬ੍ਰਾਡਕਾਸਟਿੰਗ ਦੇ ਗਾਣਿਆਂ ਵਿੱਚੋਂ ਤੁਹਾਡੇ ਮਨਪਸੰਦ ਗਾਣੇ ਕਿਹੜੇ ਹਨ ਅਤੇ ਕਿਉਂ? ਕੀ ਤੁਹਾਨੂੰ ਲੱਗਦਾ ਕਿ ਵੀਡੀਓ ਵਿਚ ਦਿਖਾਏ ਹਾਲਾਤ ਤੁਹਾਡੀ ਜ਼ਿੰਦਗੀ ਨਾਲ ਮੇਲ ਖਾਂਦੇ ਹਨ? ਗਾਣਿਆਂ ਵਿਚ ਵੱਖ-ਵੱਖ ਵਿਸ਼ੇ ਅਤੇ ਸੰਗੀਤ ਹੋਣ ਕਰਕੇ ਸਾਰੇ ਇਸ ਦਾ ਆਨੰਦ ਲੈ ਸਕਦੇ ਹਨ। ਪਰ ਬ੍ਰਾਡਕਾਸਟਿੰਗ ਦੇ ਗਾਣੇ ਅਤੇ ਵੀਡੀਓ ਸਿਰਫ਼ ਮਨੋਰੰਜਨ ਲਈ ਨਹੀਂ ਹਨ।
ਬ੍ਰਾਡਕਾਸਟਿੰਗ ਦਾ ਹਰ ਗਾਣਾ ਸਾਨੂੰ ਢੁਕਵੇਂ ਸਬਕ ਸਿਖਾਉਂਦਾ ਹੈ ਜੋ ਅਸੀਂ ਆਪਣੀ ਮਸੀਹੀ ਜ਼ਿੰਦਗੀ ਅਤੇ ਸੇਵਾ ਵਿਚ ਲਾਗੂ ਕਰ ਸਕਦੇ ਹਾਂ। ਕੁਝ ਗਾਣੇ ਪਰਾਹੁਣਚਾਰੀ, ਏਕਤਾ, ਦੋਸਤੀ, ਹਿੰਮਤ, ਪਿਆਰ ਅਤੇ ਨਿਹਚਾ ʼਤੇ ਜ਼ੋਰ ਦਿੰਦੇ ਹਨ। ਹੋਰ ਗਾਣੇ ਯਹੋਵਾਹ ਕੋਲ ਮੁੜ ਆਉਣ, ਮਾਫ਼ ਕਰਨ, ਵਫ਼ਾਦਾਰੀ ਕਾਇਮ ਰੱਖਣ ਅਤੇ ਯਹੋਵਾਹ ਦੀ ਸੇਵਾ ਹੋਰ ਵਧ-ਚੜ੍ਹ ਕੇ ਕਰਨ ਉੱਤੇ ਜ਼ੋਰ ਦਿੰਦੇ ਹਨ। ਮੋਬਾਇਲ ਫ਼ੋਨਾਂ ਦੀ ਸਹੀ ਵਰਤੋਂ ਬਾਰੇ ਵੀ ਸਾਡੇ ਕੋਲ ਇਕ ਗਾਣਾ ਹੈ। ਬ੍ਰਾਡਕਾਸਟਿੰਗ ਦੇ ਗਾਣਿਆਂ ਤੋਂ ਤੁਸੀਂ ਹੋਰ ਕਿਹੜੇ ਵਧੀਆ ਸਬਕ ਸਿੱਖੇ ਹਨ?
ਬਸ ਚਾਰ ਕਦਮ ਅੱਗੇ ਬ੍ਰਾਡਕਾਸਟਿੰਗ ਗਾਣੇ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ: