ਸਾਡੀ ਮਸੀਹੀ ਜ਼ਿੰਦਗੀ
ਪਾਇਨੀਅਰ ਬਣ ਕੇ ਯਹੋਵਾਹ ਦੀ ਮਹਿਮਾ ਕਰੋ
ਇਜ਼ਰਾਈਲੀਆਂ ਕੋਲ ਯਹੋਵਾਹ ਦੀ ਮਹਿਮਾ ਕਰਨ ਦੇ ਜ਼ਬਰਦਸਤ ਕਾਰਨ ਸਨ। ਉਹ ਉਨ੍ਹਾਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ ਅਤੇ ਉਨ੍ਹਾਂ ਨੂੰ ਫ਼ਿਰਊਨ ਦੀ ਫ਼ੌਜ ਤੋਂ ਬਚਾਇਆ! (ਕੂਚ 15:1, 2) ਯਹੋਵਾਹ ਹੁਣ ਵੀ ਆਪਣੇ ਲੋਕਾਂ ਲਈ ਭਲੇ ਕੰਮ ਕਰ ਰਿਹਾ ਹੈ। ਅਸੀਂ ਉਸ ਦੇ ਸ਼ੁਕਰਗੁਜ਼ਾਰ ਕਿਵੇਂ ਹੋ ਸਕਦੇ ਹਾਂ?—ਜ਼ਬੂ 116:12.
ਇਕ ਤਰੀਕਾ ਹੈ, ਔਗਜ਼ੀਲਰੀ ਜਾਂ ਰੈਗੂਲਰ ਪਾਇਨੀਅਰਿੰਗ ਕਰ ਕੇ। ਤੁਸੀਂ ਪ੍ਰਾਰਥਨਾ ਕਰ ਸਕਦੇ ਹੋ ਕਿ ਯਹੋਵਾਹ ਤੁਹਾਡੇ ਵਿਚ ਪਾਇਨੀਅਰ ਵਜੋਂ ਸੇਵਾ ਕਰਨ ਦੀ ਇੱਛਾ ਪੈਦਾ ਕਰੇ ਤੇ ਤੁਹਾਨੂੰ ਤਾਕਤ ਦੇਵੇ। (ਫ਼ਿਲਿ 2:13) ਕਈ ਭੈਣ-ਭਰਾ ਪਹਿਲਾਂ ਔਗਜ਼ੀਲਰੀ ਪਾਇਨੀਅਰਿੰਗ ਕਰਦੇ ਹਨ। ਤੁਸੀਂ ਮਾਰਚ-ਅਪ੍ਰੈਲ ਦੇ ਮਹੀਨਿਆਂ ਦੌਰਾਨ ਜਾਂ ਸਰਕਟ ਨਿਗਾਹਬਾਨ ਦੇ ਦੌਰੇ ਦੌਰਾਨ 30 ਜਾਂ 50 ਘੰਟਿਆਂ ਵਾਲੀ ਔਗਜ਼ੀਲਰੀ ਪਾਇਨੀਅਰਿੰਗ ਕਰ ਸਕਦੇ ਹੋ। ਔਗਜ਼ੀਲਰੀ ਪਾਇਨੀਅਰਿੰਗ ਕਰਨ ਨਾਲ ਤੁਹਾਨੂੰ ਜੋ ਖ਼ੁਸ਼ੀ ਮਿਲੇਗੀ, ਉਸ ਕਰਕੇ ਤੁਸੀਂ ਸ਼ਾਇਦ ਰੈਗੂਲਰ ਪਾਇਨੀਅਰਿੰਗ ਕਰਨ ਬਾਰੇ ਸੋਚੋ। ਕੁਝ ਅਜਿਹੇ ਭੈਣ-ਭਰਾ ਵੀ ਰੈਗੂਲਰ ਪਾਇਨੀਅਰਿੰਗ ਕਰ ਰਹੇ ਹਨ ਜੋ ਪੂਰਾ ਦਿਨ ਕੰਮ ʼਤੇ ਜਾਂਦੇ ਹਨ ਜਾਂ ਜਿਨ੍ਹਾਂ ਦੀ ਸਿਹਤ ਠੀਕ ਨਹੀਂ ਰਹਿੰਦੀ। (mwb16.07 8) ਸੱਚ-ਮੁੱਚ, ਅਸੀਂ ਯਹੋਵਾਹ ਦੀ ਮਹਿਮਾ ਕਰਨ ਲਈ ਜੋ ਵੀ ਕਰਦੇ ਹਾਂ, ਉਸ ਦਾ ਉਹ ਹੱਕਦਾਰ ਹੈ!—1 ਇਤ 16:25.
ਮੰਗੋਲੀਆ ਵਿਚ ਤਿੰਨ ਭੈਣਾਂ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਪਾਇਨੀਅਰ ਬਣਨ ਲਈ ਭੈਣਾਂ ਨੇ ਕਿਹੜੀਆਂ ਰੁਕਾਵਟਾਂ ਪਾਰ ਕੀਤੀਆਂ?
ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ?
ਰੈਗੂਲਰ ਪਾਇਨੀਅਰਿੰਗ ਕਰਦਿਆਂ ਉਨ੍ਹਾਂ ਨੂੰ ਹੋਰ ਕਿਹੜੇ ਤਰੀਕਿਆਂ ਨਾਲ ਯਹੋਵਾਹ ਦੀ ਸੇਵਾ ਕਰਨ ਦੇ ਮੌਕੇ ਮਿਲੇ?
ਉਨ੍ਹਾਂ ਦੀ ਮਿਸਾਲ ਦਾ ਦੂਜਿਆਂ ʼਤੇ ਕੀ ਅਸਰ ਪਿਆ?