ਰੱਬ ਦਾ ਬਚਨ ਖ਼ਜ਼ਾਨਾ ਹੈ | ਕੂਚ 23-24
ਭੀੜ ਦੇ ਮਗਰ ਨਾ ਲੱਗੋ
ਯਹੋਵਾਹ ਨੇ ਕਾਨੂੰਨੀ ਮੁਕੱਦਮਿਆਂ ਸੰਬੰਧੀ ਗਵਾਹਾਂ ਅਤੇ ਨਿਆਈਆਂ ਨੂੰ ਇਹ ਚੇਤਾਵਨੀ ਦਿੱਤੀ ਸੀ ਕਿ ਉਹ ਭੀੜ ਦੇ ਬਹਿਕਾਵੇ ਵਿਚ ਆ ਕੇ ਝੂਠੀ ਗਵਾਹੀ ਨਾ ਦੇਣ ਜਾਂ ਅਨਿਆਂ ਨਾ ਕਰਨ। ਪਰ ਇਹ ਚੇਤਾਵਨੀ ਜ਼ਿੰਦਗੀ ਦੇ ਦੂਜੇ ਪਹਿਲੂਆਂ ʼਤੇ ਵੀ ਲਾਗੂ ਹੁੰਦੀ ਹੈ। ਮਸੀਹੀਆਂ ʼਤੇ ਲਗਾਤਾਰ ਦੁਨੀਆਂ ਦੀ ਬੁਰੀ ਸੋਚ ਅਤੇ ਕੰਮਾਂ ਨੂੰ ਅਪਣਾਉਣ ਦਾ ਦਬਾਅ ਪਾਇਆ ਜਾਂਦਾ ਹੈ।—ਰੋਮੀ 12:2.
ਭੀੜ ਮਗਰ ਲੱਗਣਾ ਉਦੋਂ ਮੂਰਖਤਾ ਦੀ ਗੱਲ ਕਿਉਂ ਹੈ ਜਦੋਂ
ਅਸੀਂ ਕੋਈ ਅਫ਼ਵਾਹ ਜਾਂ ਬੇਬੁਨਿਆਦੀ ਗੱਲਾਂ ਸੁਣਦੇ ਹਾਂ?
ਅਸੀਂ ਆਪਣੇ ਕੱਪੜਿਆਂ, ਹਾਰ-ਸ਼ਿੰਗਾਰ ਜਾਂ ਮਨੋਰੰਜਨ ਦੀ ਚੋਣ ਕਰਦੇ ਹਾਂ?
ਅਸੀਂ ਉਨ੍ਹਾਂ ਲੋਕਾਂ ਬਾਰੇ ਸੋਚਦੇ ਹਾਂ ਤੇ ਉਨ੍ਹਾਂ ਨਾਲ ਪੇਸ਼ ਆਉਂਦੇ ਹਾਂ ਜਿਨ੍ਹਾਂ ਦੀ ਜਾਤ, ਸਭਿਆਚਾਰ ਜਾਂ ਆਰਥਿਕ ਹਾਲਤ ਵੱਖਰੀ ਹੈ?