ਸਾਡੀ ਮਸੀਹੀ ਜ਼ਿੰਦਗੀ
“ਆਪਣੇ ਦਿਲ ਦੀ ਰਾਖੀ ਕਰੋ”
ਸੁਲੇਮਾਨ ਨੇ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਲਿਖਿਆ: “ਸਾਰੀਆਂ ਚੀਜ਼ਾਂ ਨਾਲੋਂ ਜ਼ਿਆਦਾ ਆਪਣੇ ਦਿਲ ਦੀ ਰਾਖੀ ਕਰ।” (ਕਹਾ 4:23) ਦੁੱਖ ਦੀ ਗੱਲ ਹੈ ਕਿ ਪਰਮੇਸ਼ੁਰ ਦੇ ਲੋਕਾਂ ਨੇ ਯਾਨੀ ਇਜ਼ਰਾਈਲੀਆਂ ਨੇ “ਪੂਰੇ ਦਿਲ ਨਾਲ” ਯਹੋਵਾਹ ਦੇ ਅੱਗੇ ਚੱਲਣਾ ਛੱਡ ਦਿੱਤਾ। (2 ਇਤਿ 6:14) ਰਾਜਾ ਸੁਲੇਮਾਨ ਦੀਆਂ ਪਤਨੀਆਂ ਨੇ ਉਸ ਦੇ ਦਿਲ ʼਤੇ ਮਾੜਾ ਅਸਰ ਪਾਇਆ। ਉਸ ਨੇ ਆਪਣੀਆਂ ਪਤਨੀਆਂ ਪਿੱਛੇ ਲੱਗ ਕੇ ਝੂਠੇ ਦੇਵੀ-ਦੇਵਤਿਆਂ ਦੀ ਭਗਤੀ ਕਰਨੀ ਸ਼ੁਰੂ ਕਰ ਦਿੱਤੀ। (1 ਰਾਜ 11:4) ਤੁਸੀਂ ਆਪਣੇ ਦਿਲ ਦੀ ਰਾਖੀ ਕਿਵੇਂ ਕਰ ਸਕਦੇ ਹੋ? ਜਨਵਰੀ 2019 ਦੇ ਪਹਿਰਾਬੁਰਜ ਦੇ ਸਫ਼ੇ 14-19 ʼਤੇ ਇਸ ਵਿਸ਼ੇ ʼਤੇ ਇਕ ਅਧਿਐਨ ਲੇਖ ਆਇਆ ਸੀ।
ਪਹਿਰਾਬੁਰਜ ਤੋਂ ਸਬਕ—ਆਪਣੇ ਦਿਲ ਦੀ ਰਾਖੀ ਕਰੋ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਕਿਹੜੀਆਂ ਗੱਲਾਂ ਕਰਕੇ ਮਸੀਹੀਆਂ ਦੀ ਨਿਹਚਾ ਕਮਜ਼ੋਰ ਪੈ ਸਕਦੀ ਹੈ ਅਤੇ ਇਸ ਅਧਿਐਨ ਲੇਖ ਵਿਚ ਦਿੱਤੀਆਂ ਕਿਹੜੀਆਂ ਗੱਲਾਂ ਦੀ ਮਦਦ ਨਾਲ ਅਸੀਂ ਆਪਣੇ ਦਿਲ ਦੀ ਰਾਖੀ ਕਰ ਸਕਦੇ ਹਾਂ?
ਬ੍ਰੈਂਟ ਅਤੇ ਲੌਰੇਨ
ਅਮਜੇਅ
ਹੈਪੀ ਲੇਊ
ਇਸ ਅਧਿਐਨ ਲੇਖ ਨਾਲ ਤੁਹਾਡੀ ਮਦਦ ਕਿਵੇਂ ਹੋਈ?