Kokkinakis v. Greece: Droit réservé
ਉੱਪਰੋਂ ਖੱਬੇ ਤੋਂ ਸੱਜੇ ਵੱਲ: ਵੈਸਟ ਵਰਜੀਨੀਆ ਸਟੇਟ ਬੋਰਡ ਆਫ਼. ਐਜੂਕੇਸ਼ਨ ਬਨਾਮ ਬਾਰਨੇਟ; ਕੋਕੀਨਾਕੀਸ ਬਨਾਮ ਗ੍ਰੀਸ; ਟਾਗਨਰੋਗ ਐਲ. ਆਰ. ਓ. ਅਤੇ ਹੋਰ ਬਨਾਮ ਰੂਸ; ਚਾਅ ਅਤੇ ਹੋਰ ਬਨਾਮ ਸਾਊਥ ਕੋਰੀਆ
ਸਾਡੀ ਮਸੀਹੀ ਜ਼ਿੰਦਗੀ
‘ਖ਼ੁਸ਼ ਖ਼ਬਰੀ ਦੇ ਪੱਖ ਵਿਚ ਬੋਲਣਾ ਅਤੇ ਇਸ ਦਾ ਹੱਕ ਪ੍ਰਾਪਤ ਕਰਨ ਦੀ ਕਾਨੂੰਨੀ ਲੜਾਈ’ ਲੜਨੀ
ਜਦੋਂ ਵਿਰੋਧੀਆਂ ਨੇ ਮੰਦਰ ਨੂੰ ਦੁਬਾਰਾ ਬਣਾਉਣ ਦੇ ਕੰਮ ʼਤੇ ਰੋਕ ਲਾਉਣ ਦੀ ਕੋਸ਼ਿਸ਼ ਕੀਤੀ, ਤਾਂ ਇਜ਼ਰਾਈਲੀਆਂ ਨੇ ਕਾਨੂੰਨ ਦਾ ਸਹਾਰਾ ਲਿਆ ਤੇ ਕੰਮ ਜਾਰੀ ਰੱਖਿਆ। (ਅਜ਼ 5:11-16) ਬਿਲਕੁਲ ਇਸੇ ਤਰ੍ਹਾਂ ਮਸੀਹੀ ਵੀ ਖ਼ੁਸ਼ ਖ਼ਬਰੀ ਦੇ ਪੱਖ ਵਿਚ ਬੋਲਣ ਅਤੇ ਇਸ ਦਾ ਪ੍ਰਚਾਰ ਕਰਨ ਦਾ ਹੱਕ ਪ੍ਰਾਪਤ ਕਰਨ ਲਈ ਕਾਨੂੰਨ ਦਾ ਸਹਾਰਾ ਲੈਂਦੇ ਹਨ। (ਫ਼ਿਲਿ 1:7) ਇਸ ਲਈ 1936 ਵਿਚ ਮੁੱਖ ਦਫ਼ਤਰ ਵਿਚ ਕਾਨੂੰਨੀ ਵਿਭਾਗ ਬਣਾਇਆ ਗਿਆ। ਅੱਜ ਇਹ ਵਿਭਾਗ ਪੂਰੀ ਦੁਨੀਆਂ ਵਿਚ ਹੋ ਰਹੇ ਰਾਜ ਦੇ ਕੰਮਾਂ ਦੀ ਪੈਰਵੀ ਕਰਦਾ ਹੈ। ਇਸ ਵਿਭਾਗ ਨੇ ਰਾਜ ਦੇ ਕੰਮਾਂ ਨੂੰ ਅੱਗੇ ਵਧਾਉਣ ਵਿਚ ਕਿਵੇਂ ਮਦਦ ਕੀਤੀ ਹੈ ਅਤੇ ਇਸ ਤੋਂ ਪਰਮੇਸ਼ੁਰ ਦੇ ਲੋਕਾਂ ਨੂੰ ਕਿਵੇਂ ਫ਼ਾਇਦਾ ਹੋਇਆ ਹੈ?
ਮੁੱਖ ਦਫ਼ਤਰ ਦੇ ਕਾਨੂੰਨੀ ਵਿਭਾਗ ਦਾ ਦੌਰਾ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਯਹੋਵਾਹ ਦੇ ਗਵਾਹਾਂ ਸਾਮ੍ਹਣੇ ਕਿਹੜੇ ਕਾਨੂੰਨੀ ਮਾਮਲੇ ਖੜ੍ਹੇ ਹੋਏ?
ਅਸੀਂ ਕਿੰਨੇ ਮੁਕੱਦਮੇ ਜਿੱਤੇ ਹਨ? ਮਿਸਾਲ ਦਿਓ
ਸਾਡੇ ਵਿੱਚੋਂ ਹਰੇਕ ਜਣਾ ਖ਼ੁਸ਼ ਖ਼ਬਰੀ ਦੇ ਪੱਖ ਵਿਚ ਬੋਲਣ ਅਤੇ ਇਸ ਵਾਸਤੇ ਕਾਨੂੰਨੀ ਹੱਕ ਪ੍ਰਾਪਤ ਕਰਨ ਲਈ ਕੀ ਕਰ ਸਕਦਾ ਹੈ?