ਪ੍ਰਸ਼ਨ ਡੱਬੀ
◼ ਜਦੋਂ ਕੋਈ ਤੁਹਾਨੂੰ ਪ੍ਰਚਾਰ ਕਰਨ ਤੋਂ ਰੋਕਦਾ ਹੈ, ਤੁਹਾਨੂੰ ਕੀ ਕਰਨਾ ਚਾਹੀਦਾ ਹੈ?
ਕਈ ਵਾਰ ਪੁਲਸ ਨੇ ਪ੍ਰਚਾਰ ਕਰ ਰਹੇ ਪਬਲੀਸ਼ਰਾਂ ਨੂੰ ਰੋਕ ਕੇ ਕਿਹਾ ਹੈ ਕਿ ਉਹ ਕਾਨੂੰਨ ਤੋੜ ਰਹੇ ਹਨ ਤੇ ਉਨ੍ਹਾਂ ਨੂੰ ਇਹ ਕੰਮ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ। ਜੇ ਤੁਹਾਨੂੰ ਇਸ ਤਰ੍ਹਾਂ ਕਿਹਾ ਜਾਂਦਾ ਹੈ, ਤਾਂ ਤੁਹਾਨੂੰ ਤੁਰੰਤ ਨਿਮਰਤਾ ਨਾਲ ਉੱਥੋਂ ਚਲੇ ਜਾਣਾ ਚਾਹੀਦਾ ਹੈ। (ਮੱਤੀ 5:41) ਤੁਹਾਨੂੰ ਅਧਿਕਾਰੀਆਂ ਨਾਲ ਕਾਨੂੰਨੀ ਹੱਕਾਂ ਬਾਰੇ ਗੱਲ ਕਰ ਕੇ ਖ਼ੁਦ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਜੇ ਹੋ ਸਕੇ, ਤਾਂ ਸਮਝਦਾਰੀ ਨਾਲ ਉਸ ਪੁਲਸ ਅਫ਼ਸਰ ਦਾ ਨਾਂ ਜਾਣੋ ਅਤੇ ਪਤਾ ਕਰੋ ਕਿ ਉਹ ਕਿਸ ਥਾਣੇ ਦਾ ਹੈ। ਇਸ ਤੋਂ ਬਾਅਦ ਤੁਰੰਤ ਬਜ਼ੁਰਗਾਂ ਨੂੰ ਇਸ ਘਟਨਾ ਬਾਰੇ ਦੱਸੋ ਜੋ ਬ੍ਰਾਂਚ ਆਫ਼ਿਸ ਨਾਲ ਸੰਪਰਕ ਕਰਨਗੇ। ਇਸੇ ਤਰ੍ਹਾਂ ਜੇ ਤੁਹਾਨੂੰ ਅਪਾਰਟਮੈਂਟ ਦਾ ਕੋਈ ਗਾਰਡ ਜਾਂ ਪ੍ਰਤਿਨਿਧ ਉੱਥੋਂ ਚਲੇ ਜਾਣ ਲਈ ਕਹੇ, ਤਾਂ ਫ਼ੌਰਨ ਉੱਥੋਂ ਚਲੇ ਜਾਓ ਤੇ ਬਜ਼ੁਰਗਾਂ ਨੂੰ ਸੂਚਿਤ ਕਰ ਦਿਓ। ਅਧਿਕਾਰੀਆਂ ਨਾਲ ਨਿਮਰਤਾ ਨਾਲ ਪੇਸ਼ ਆ ਕੇ ਅਸੀਂ ਬੇਲੋੜੀਆਂ ਮੁਸ਼ਕਲਾਂ ਤੋਂ ਬਚ ਸਕਦੇ ਹਾਂ।—ਕਹਾ. 15:1; ਰੋਮੀ. 12:18.