ਜਾਣ-ਪਛਾਣ
ਕੀ ਤੁਸੀਂ ਅਜਿਹੀ ਦੁਨੀਆਂ ਵਿਚ ਰਹਿਣਾ ਚਾਹੁੰਦੇ ਹੋ ਜਿੱਥੇ ਯੁੱਧ ਹੋਣ ਹੀ ਨਾ? ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਸੁਣਨ ਨੂੰ ਤਾਂ ਵਧੀਆ ਲੱਗਦੀ ਹੈ, ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਇੱਦਾਂ ਕਦੇ ਨਹੀਂ ਹੋ ਸਕਦਾ। ਬਾਈਬਲ ਦੱਸਦੀ ਹੈ ਕਿ ਯੁੱਧਾਂ ਨੂੰ ਖ਼ਤਮ ਕਰਨ ਦੀਆਂ ਇਨਸਾਨਾਂ ਦੀਆਂ ਲੱਖਾਂ ਕੋਸ਼ਿਸ਼ਾਂ ਕਿਉਂ ਨਾਕਾਮ ਰਹੀਆਂ ਹਨ। ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਤੁਸੀਂ ਕਿਉਂ ਭਰੋਸਾ ਰੱਖ ਸਕਦੇ ਹੋ ਕਿ ਪੂਰੀ ਦੁਨੀਆਂ ਵਿਚ ਸ਼ਾਂਤੀ ਕਾਇਮ ਕਰਨੀ ਮੁਮਕਿਨ ਹੈ ਅਤੇ ਇੱਦਾਂ ਬਹੁਤ ਜਲਦ ਹੋਵੇਗਾ।
ਇਸ ਰਸਾਲੇ ਵਿਚ “ਯੁੱਧ” ਸ਼ਬਦ ਦਾ ਮਤਲਬ ਸਿਰਫ਼ ਦੇਸ਼ਾਂ ਵਿਚਕਾਰ ਹੋਣ ਵਾਲੇ ਯੁੱਧ ਹੀ ਨਹੀਂ, ਸਗੋਂ ਰਾਜਨੀਤਿਕ ਕਾਰਨਾਂ ਕਰਕੇ ਦੋ ਗੁੱਟਾਂ ਵਿਚਕਾਰ ਹੋਣ ਵਾਲੇ ਦੰਗੇ-ਫ਼ਸਾਦ ਵੀ ਹਨ। ਇਸ ਰਸਾਲੇ ਵਿਚ ਜ਼ਿਕਰ ਕੀਤੇ ਕੁਝ ਲੋਕਾਂ ਦੇ ਨਾਂ ਬਦਲੇ ਗਏ ਹਨ।