ਗੀਤ 54
“ਰਾਹ ਇਹੋ ਹੀ ਹੈ”
- 1. ਹੈ ਰਾਹ ਇਹ ਸ਼ਾਂਤੀ ਦਾ - ਹਰ ਕਦਮ ਤੂੰ ਚੱਲੀਂ - ਸੁਣੀਂ ਪੁਕਾਰ ਯਿਸੂ ਦੀ: - ‘ਹੱਥ ਮੇਰਾ ਫੜੀਂ’ - ਬਚਨ ਯਹੋਵਾਹ ਦਾ ਤੂੰ - ਲਾਇਆ ਸੀਨੇ ਨਾਲ - ਜ਼ਿੰਦਗੀ ਹੈ ਸਜੀ - ਮਿਲੀ ਸ਼ਾਂਤੀ ਅਪਾਰ - (ਕੋਰਸ) - ਚੱਲ ਇਸੇ ਰਾਹ, ਖ਼ੁਸ਼ੀ ਤੈਨੂੰ ਮਿਲੇ - ਮੁੜ ਕੇ ਨਾ ਦੇਖ, ਸਫ਼ਲ ਜ਼ਰੂਰ ਹੋਵੇਂ - ਖ਼ੁਦਾ ਪੁਕਾਰੇ: ‘ਆ ਮੇਰੇ ਨਾਲ!’ - ਨਜ਼ਰ ਟਿਕਾ, ਹੋਵੇ ਜੀਵਨ ਬਹਾਲ 
- 2. ਹੋਰ ਕੋਈ ਰਾਹ ਨਹੀਂ - ਹੋਰ ਕਿਤੇ ਪਿਆਰ ਨਹੀਂ - ਯਹੋਵਾਹ ਨੇ ਬੁਲਾਇਆ - ਲੈ ਆਇਆ ਤੈਨੂੰ - ਹੈ ਉਸ ਦਾ ਪਿਆਰ ਅਟੱਲ - ਲੈਂਦਾ ਸੰਭਾਲ ਤੈਨੂੰ - ਇਸ ਰਾਹ ਚੱਲਦਾ ਰਹੀਂ - ਨਾ ਕਦੇ ਤੂੰ ਡੋਲੀਂ - (ਕੋਰਸ) - ਚੱਲ ਇਸੇ ਰਾਹ, ਖ਼ੁਸ਼ੀ ਤੈਨੂੰ ਮਿਲੇ - ਮੁੜ ਕੇ ਨਾ ਦੇਖ, ਸਫ਼ਲ ਜ਼ਰੂਰ ਹੋਵੇਂ - ਖ਼ੁਦਾ ਪੁਕਾਰੇ: ‘ਆ ਮੇਰੇ ਨਾਲ!’ - ਨਜ਼ਰ ਟਿਕਾ, ਹੋਵੇ ਜੀਵਨ ਬਹਾਲ 
- 3. ਜੀਵਨ ਦਾ ਰਾਹ ਇਹੀ - ਪਿੱਛੇ ਤੂੰ ਨਾ ਮੁੜੀਂ - ਅਮਨ ਦੇ ਰਾਹ ʼਤੇ ਚੱਲ - ਮਿਲੇ ਤੈਨੂੰ ਖ਼ੁਸ਼ੀ - ਚੱਲੀਂ ਤੂੰ ਪਿਆਰ ਦੇ ਰਾਹ - ਬਿਹਤਰ ਨਾ ਰਾਹ ਕੋਈ - ਅਸੀਸ ਯਹੋਵਾਹ ਦੀ - ਨਵੀਂ ਸੋਹਣੀ ਜ਼ਮੀਨ - (ਕੋਰਸ) - ਚੱਲ ਇਸੇ ਰਾਹ, ਖ਼ੁਸ਼ੀ ਤੈਨੂੰ ਮਿਲੇ - ਮੁੜ ਕੇ ਨਾ ਦੇਖ, ਸਫ਼ਲ ਜ਼ਰੂਰ ਹੋਵੇਂ - ਖ਼ੁਦਾ ਪੁਕਾਰੇ: ‘ਆ ਮੇਰੇ ਨਾਲ!’ - ਨਜ਼ਰ ਟਿਕਾ, ਹੋਵੇ ਜੀਵਨ ਬਹਾਲ 
(ਜ਼ਬੂ. 32:8; 139:24; ਕਹਾ. 6:23 ਵੀ ਦੇਖੋ।)