ਪ੍ਰਸ਼ਨ ਡੱਬੀ
◼ ਬਾਈਬਲ ਸਟੱਡੀ ਬੰਦ ਕਰਨੀ ਕਦੋਂ ਸਹੀ ਹੈ?
ਜੇ ਵਿਦਿਆਰਥੀ ਸੱਚਾਈ ਵਿਚ ਤਰੱਕੀ ਨਹੀਂ ਕਰਦਾ, ਤਾਂ ਤੁਸੀਂ ਉਸ ਨੂੰ ਸਮਝਦਾਰੀ ਨਾਲ ਦੱਸੋ ਕਿ ਹੁਣ ਤੁਸੀਂ ਉਸ ਨੂੰ ਸਟੱਡੀ ਨਹੀਂ ਕਰਾਓਗੇ। (ਮੱਤੀ 10:11) ਇਨ੍ਹਾਂ ਗੱਲਾਂ ʼਤੇ ਗੌਰ ਕਰੋ: ਕੀ ਉਹ ਮਿੱਥੇ ਸਮੇਂ ʼਤੇ ਸਟੱਡੀ ਕਰਨ ਲਈ ਤਿਆਰ ਹੁੰਦਾ ਹੈ? ਕੀ ਉਹ ਸਟੱਡੀ ਦੀ ਪਹਿਲਾਂ ਹੀ ਤਿਆਰੀ ਕਰ ਕੇ ਰੱਖਦਾ ਹੈ? ਕੀ ਉਹ ਕੁਝ ਮੀਟਿੰਗਾਂ ʼਤੇ ਆਇਆ ਹੈ? ਕੀ ਉਹ ਦੂਸਰਿਆਂ ਨੂੰ ਸਿੱਖੀਆਂ ਗੱਲਾਂ ਦੱਸਦਾ ਹੈ? ਕੀ ਉਹ ਬਾਈਬਲ ਦੇ ਅਸੂਲਾਂ ਮੁਤਾਬਕ ਆਪਣੀ ਜ਼ਿੰਦਗੀ ਨੂੰ ਬਦਲ ਰਿਹਾ ਹੈ? ਨਾਲੇ ਉਸ ਦੀ ਉਮਰ ਅਤੇ ਕਾਬਲੀਅਤ ਦਾ ਲਿਹਾਜ਼ ਕਰੋ ਕਿਉਂਕਿ ਕਈ ਜਲਦੀ ਤਰੱਕੀ ਕਰ ਲੈਂਦੇ ਹਨ ਪਰ ਕਈਆਂ ਨੂੰ ਸਮਾਂ ਲੱਗਦਾ ਹੈ। ਜੇ ਤੁਸੀਂ ਸਟੱਡੀ ਬੰਦ ਕਰ ਦਿੰਦੇ ਹੋ, ਤਾਂ ਵਿਦਿਆਰਥੀ ਨੂੰ ਅਹਿਸਾਸ ਕਰਾਓ ਕਿ ਤੁਸੀਂ ਭਵਿੱਖ ਵਿਚ ਉਸ ਨੂੰ ਸਟੱਡੀ ਕਰਾਉਣ ਲਈ ਤਿਆਰ ਹੋ ਜੇ ਉਹ ਚਾਹੇ।—1 ਤਿਮੋ. 2:4.