ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 1/11 ਸਫ਼ੇ 3-6
  • ਪਰਿਵਾਰਾਂ ਲਈ ਮਦਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਰਿਵਾਰਾਂ ਲਈ ਮਦਦ
  • 2011 ਸਾਡੀ ਰਾਜ ਸੇਵਕਾਈ—2011
  • ਮਿਲਦੀ-ਜੁਲਦੀ ਜਾਣਕਾਰੀ
  • ਪਰਿਵਾਰਕ ਸਟੱਡੀ—ਕੀ ਤੁਸੀਂ ਇਸ ਨੂੰ ਹੋਰ ਮਜ਼ੇਦਾਰ ਬਣਾ ਸਕਦੇ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2014
  • ਮਸੀਹੀ ਪਰਿਵਾਰੋ “ਤਿਆਰ ਰਹੋ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
  • ਇਕ ਪਰਿਵਾਰ ਦੇ ਤੌਰ ਤੇ ਪਰਮੇਸ਼ੁਰ ਦੇ ਬਚਨ ਦਾ ਨਿਯਮਿਤ ਅਧਿਐਨ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਪਰਿਵਾਰੋ, ਪਰਮੇਸ਼ੁਰ ਦੀ ਕਲੀਸਿਯਾ ਦੇ ਹਿੱਸੇ ਵਜੋਂ ਉਸ ਦੀ ਉਸਤਤ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
ਹੋਰ ਦੇਖੋ
2011 ਸਾਡੀ ਰਾਜ ਸੇਵਕਾਈ—2011
km 1/11 ਸਫ਼ੇ 3-6

ਪਰਿਵਾਰਾਂ ਲਈ ਮਦਦ

1. ਸਬਤ ਦੇ ਦਿਨ ਦਾ ਇਸਰਾਏਲੀ ਪਰਿਵਾਰਾਂ ਨੂੰ ਕੀ ਫ਼ਾਇਦਾ ਹੋਇਆ ਸੀ?

1 ਯਹੋਵਾਹ ਨੇ ਇਸਰਾਏਲੀ ਪਰਿਵਾਰਾਂ ਲਈ ਸਬਤ ਮਨਾਉਣ ਦਾ ਪਿਆਰ ਭਰਿਆ ਇੰਤਜ਼ਾਮ ਕੀਤਾ ਸੀ। ਲੋਕ ਆਪਣੇ ਰੋਜ਼-ਮੱਰਾ ਦੇ ਕੰਮ-ਧੰਦਿਆਂ ਨੂੰ ਛੱਡ ਕੇ ਯਹੋਵਾਹ ਦੇ ਗੁਣਾਂ ਬਾਰੇ ਸੋਚ ਸਕਦੇ ਸਨ ਅਤੇ ਉਸ ਨਾਲ ਆਪਣਾ ਰਿਸ਼ਤਾ ਹੋਰ ਵੀ ਮਜ਼ਬੂਤ ਕਰ ਸਕਦੇ ਸਨ। ਮਾਪੇ ਇਸ ਮੌਕੇ ਦਾ ਪੂਰਾ ਫ਼ਾਇਦਾ ਉਠਾ ਕੇ ਆਪਣੇ ਬੱਚਿਆਂ ਦੇ ਦਿਲਾਂ ਵਿਚ ਪਰਮੇਸ਼ੁਰ ਦੀ ਬਿਵਸਥਾ ਬਿਠਾ ਸਕਦੇ ਸਨ। (ਬਿਵ. 6:6, 7) ਹਰ ਹਫ਼ਤੇ ਸਬਤ ਦੇ ਦਿਨ ਲੋਕਾਂ ਕੋਲ ਇਹ ਮੌਕਾ ਹੁੰਦਾ ਸੀ ਕਿ ਉਹ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਹੋਰ ਵੀ ਪੱਕਾ ਕਰ ਸਕਣ।

2. ਸਬਤ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ?

2 ਯਹੋਵਾਹ ਇਹ ਨਹੀਂ ਚਾਹੁੰਦਾ ਕਿ ਅੱਜ ਪਰਿਵਾਰ ਸਬਤ ਦਾ ਦਿਨ ਮਨਾਉਣ। ਪਰ ਇਹ ਇੰਤਜ਼ਾਮ ਸਾਨੂੰ ਪਰਮੇਸ਼ੁਰ ਬਾਰੇ ਬਹੁਤ ਕੁਝ ਸਿਖਾਉਂਦਾ ਹੈ। ਪਰਮੇਸ਼ੁਰ ਨੇ ਹਮੇਸ਼ਾ ਇਹੀ ਚਾਹਿਆ ਹੈ ਕਿ ਉਸ ਦੇ ਲੋਕ ਉਸ ਨਾਲ ਇਕ ਮਜ਼ਬੂਤ ਰਿਸ਼ਤਾ ਬਣਾ ਕੇ ਰੱਖਣ। (ਯਸਾ. 48:17, 18) ਸਾਡੇ ਸਮੇਂ ਵਿਚ ਯਹੋਵਾਹ ਨੇ ਪਰਿਵਾਰਕ ਸਟੱਡੀ ਦਾ ਇੰਤਜ਼ਾਮ ਕੀਤਾ ਹੈ ਜੋ ਉਸ ਦੇ ਪਿਆਰ ਦਾ ਸਬੂਤ ਹੈ।

3. ਪਰਿਵਾਰਕ ਸਟੱਡੀ ਦਾ ਇੰਤਜ਼ਾਮ ਕਿਉਂ ਕੀਤਾ ਗਿਆ ਸੀ?

3 ਪਰਿਵਾਰਕ ਸਟੱਡੀ ਦਾ ਇੰਤਜ਼ਾਮ ਕਿਉਂ ਕੀਤਾ ਗਿਆ? ਜਨਵਰੀ 2009 ਵਿਚ ਇਹ ਇੰਤਜ਼ਾਮ ਕੀਤਾ ਗਿਆ ਕਿ ਕਲੀਸਿਯਾ ਵਿਚ ਬੁੱਕ ਸਟੱਡੀ ਉਸੇ ਸ਼ਾਮ ਨੂੰ ਕੀਤੀ ਜਾਵੇਗੀ ਜਦੋਂ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਅਤੇ ਸੇਵਾ ਸਭਾ ਹੁੰਦੀ ਹੈ। ਇੱਦਾਂ ਕਿਉਂ ਕੀਤਾ ਗਿਆ? ਇਸ ਦਾ ਇਕ ਕਾਰਨ ਸੀ ਕਿ ਪੂਰੇ ਪਰਿਵਾਰ ਨੂੰ ਮਿਲ ਕੇ ਹਫ਼ਤੇ ਵਿਚ ਇਕ ਦਿਨ ਪਰਿਵਾਰਕ ਸਟੱਡੀ ਕਰਨੀ ਚਾਹੀਦੀ ਹੈ ਤਾਂਕਿ ਉਹ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰ ਸਕਣ। ਹਰੇਕ ਪਰਿਵਾਰ ਨੂੰ ਇਹ ਹੱਲਾਸ਼ੇਰੀ ਦਿੱਤੀ ਗਈ ਸੀ ਕਿ ਜੇ ਹੋ ਸਕੇ, ਤਾਂ ਉਹ ਆਪਣੀ ਪਰਿਵਾਰਕ ਸਟੱਡੀ ਉਸੇ ਸ਼ਾਮ ਨੂੰ ਕਰਨ ਜਿਸ ਦਿਨ ਉਨ੍ਹਾਂ ਦੀ ਬੁੱਕ ਸਟੱਡੀ ਹੁੰਦੀ ਸੀ। ਸਾਰਾ ਪਰਿਵਾਰ ਆਪਣੇ ਘਰ ਵਿਚ ਆਰਾਮ ਨਾਲ ਬੈਠ ਕੇ ਆਪਣੇ ਪਰਿਵਾਰ ਦੀਆਂ ਲੋੜਾਂ ਮੁਤਾਬਕ ਬਾਈਬਲ ਦੀ ਸਟੱਡੀ ਕਰ ਸਕਦਾ ਹੈ।

4. ਕੀ ਪਰਿਵਾਰ ਨੂੰ ਇਕ ਹੀ ਘੰਟੇ ਵਿਚ ਸਟੱਡੀ ਪੂਰੀ ਕਰਨੀ ਚਾਹੀਦੀ ਹੈ? ਸਮਝਾਓ।

4 ਕਲੀਸਿਯਾ ਦੀ ਬੁੱਕ ਸਟੱਡੀ ਤੇ ਜਾਣ ਵਾਸਤੇ ਸਾਨੂੰ ਤਿਆਰ ਹੋਣਾ ਪੈਂਦਾ ਸੀ, ਸਫ਼ਰ ਕਰਨਾ ਪੈਂਦਾ ਸੀ ਅਤੇ ਹੋਰ ਵੀ ਤਿਆਰੀਆਂ ਕਰਨੀਆਂ ਪੈਂਦੀਆਂ ਸਨ। ਕਈਆਂ ਨੂੰ ਇਕ ਘੰਟੇ ਦੀ ਮੀਟਿੰਗ ਤੇ ਜਾਣ ਵਾਸਤੇ ਪੂਰੀ ਸ਼ਾਮ ਲੱਗ ਜਾਂਦੀ ਸੀ। ਪਰ ਹੁਣ ਇਸ ਨਵੇਂ ਇੰਤਜ਼ਾਮ ਕਰਕੇ ਪਰਿਵਾਰ ਇਕੱਠੇ ਬੈਠ ਕੇ ਇਸ ਦਿਨ ਯਹੋਵਾਹ ਦੀ ਭਗਤੀ ਕਰ ਸਕਦੇ ਹਨ। ਇਸ ਲਈ ਇਹ ਜ਼ਰੂਰੀ ਨਹੀਂ ਕਿ ਅਸੀਂ ਆਪਣੀ ਪਰਿਵਾਰਕ ਸਟੱਡੀ ਇਕ ਹੀ ਘੰਟੇ ਵਿਚ ਖ਼ਤਮ ਕਰੀਏ। ਸਗੋਂ ਪਰਿਵਾਰ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਫ਼ੈਸਲਾ ਕਰੋ ਕਿ ਤੁਸੀਂ ਕਿੰਨੀ ਦੇਰ ਤਕ ਪਰਿਵਾਰਕ ਸਟੱਡੀ ਕਰੋਗੇ।

5. ਸਮਝਾਓ ਕਿ ਕੀ ਪੂਰੇ ਪਰਿਵਾਰ ਨੂੰ ਸਾਰਾ ਸਮਾਂ ਚਰਚਾ ਕਰਨ ਵਿਚ ਲਾ ਦੇਣਾ ਚਾਹੀਦਾ ਹੈ?

5 ਕੀ ਸਾਰਾ ਸਮਾਂ ਚਰਚਾ ਕਰਨ ਵਿਚ ਲਾਈਏ? ਜਦੋਂ ਵਿਆਹੇ ਜੋੜੇ ਜਾਂ ਸਾਰਾ ਪਰਿਵਾਰ ਇਕੱਠੇ ਬੈਠ ਕੇ ਬਾਈਬਲ ਵਿਸ਼ਿਆਂ ʼਤੇ ਚਰਚਾ ਕਰਦਾ ਹੈ, ਤਾਂ ਇਸ ਨਾਲ ਇਕ-ਦੂਜੇ ਦਾ ਹੌਸਲਾ ਵਧਦਾ ਹੈ। (ਰੋਮੀ. 1:12) ਨਾਲੇ ਪਰਿਵਾਰ ਦੇ ਮੈਂਬਰਾਂ ਵਿਚ ਆਪਸੀ ਪਿਆਰ ਵਧਦਾ ਹੈ। ਇਸ ਲਈ ਪਰਿਵਾਰਕ ਸਟੱਡੀ ਦੌਰਾਨ ਸਾਰਾ ਧਿਆਨ ਬਾਈਬਲ ਸਟੱਡੀ ਕਰਨ ਵਿਚ ਲਾਉਣਾ ਚਾਹੀਦਾ ਹੈ। ਪਰ ਜੇ ਪਰਿਵਾਰ ਦੇ ਮੈਂਬਰ ਚਾਹੁਣ, ਤਾਂ ਉਹ ਆਪੋ-ਆਪਣੀ ਸਟੱਡੀ ਵੀ ਕਰ ਸਕਦੇ ਹਨ। ਮਿਸਾਲ ਲਈ, ਜਦੋਂ ਪਰਿਵਾਰਕ ਸਟੱਡੀ ਖ਼ਤਮ ਹੋ ਜਾਂਦੀ ਹੈ, ਤਾਂ ਸ਼ਾਇਦ ਕਈ ਪਰਿਵਾਰ ਦੇ ਮੈਂਬਰ ਆਪੋ-ਆਪਣੀ ਸਟੱਡੀ ਕਰਨ। ਇਸ ਵਿਚ ਉਹ ਮੀਟਿੰਗਾਂ ਦੀ ਤਿਆਰੀ ਕਰ ਸਕਦੇ ਹਨ ਜਾਂ ਰਸਾਲੇ ਪੜ੍ਹ ਸਕਦੇ ਹਨ। ਕਈ ਪਰਿਵਾਰ ਉਸ ਵੇਲੇ ਟੈਲੀਵਿਯਨ ਨਹੀਂ ਦੇਖਦੇ।

6. ਚਰਚਾ ਕਿਵੇਂ ਕੀਤੀ ਜਾਣੀ ਚਾਹੀਦੀ ਹੈ?

6 ਚਰਚਾ ਕਿਵੇਂ ਕੀਤੀ ਜਾਣੀ ਚਾਹੀਦੀ ਹੈ? ਜ਼ਰੂਰੀ ਨਹੀਂ ਕਿ ਹਮੇਸ਼ਾ ਸਵਾਲ-ਜਵਾਬ ਰਾਹੀਂ ਚਰਚਾ ਕੀਤੀ ਜਾਵੇ। ਕਈ ਪਰਿਵਾਰ ਆਪਣੀ ਪਰਿਵਾਰਕ ਸਟੱਡੀ ਨੂੰ ਮਜ਼ੇਦਾਰ ਤੇ ਦਿਲਚਸਪ ਬਣਾਉਣ ਲਈ ਮੀਟਿੰਗਾਂ ਵਰਗਾ ਪ੍ਰੋਗ੍ਰਾਮ ਰੱਖਦੇ ਹਨ। ਉਹ ਆਪਣੀ ਚਰਚਾ ਕਈ ਹਿੱਸਿਆਂ ਵਿਚ ਅਤੇ ਵੱਖੋ-ਵੱਖਰੇ ਤਰੀਕਿਆਂ ਨਾਲ ਕਰਦੇ ਹਨ। ਮਿਸਾਲ ਲਈ, ਉਹ ਸ਼ਾਇਦ ਇਕੱਠੇ ਬੈਠ ਕੇ ਬਾਈਬਲ ਪੜ੍ਹਨ, ਮੀਟਿੰਗਾਂ ਦੇ ਭਾਗਾਂ ਦੀ ਤਿਆਰੀ ਕਰਨ ਜਾਂ ਇਕ-ਦੋ ਪੇਸ਼ਕਾਰੀਆਂ ਦੀ ਪ੍ਰੈਕਟਿਸ ਕਰਨ ਜਿਨ੍ਹਾਂ ਨੂੰ ਉਹ ਪ੍ਰਚਾਰ ਵਿਚ ਵਰਤਣਗੇ। ਸਫ਼ਾ 6 ʼਤੇ ਕੁਝ ਸੁਝਾਅ ਦਿੱਤੇ ਗਏ ਹਨ।

7. ਮਾਪਿਆਂ ਨੂੰ ਕਿੱਦਾਂ ਦਾ ਮਾਹੌਲ ਕਾਇਮ ਕਰਨਾ ਚਾਹੀਦਾ ਹੈ?

7 ਮਾਪਿਆਂ ਨੂੰ ਕਿੱਦਾਂ ਦਾ ਮਾਹੌਲ ਕਾਇਮ ਕਰਨਾ ਚਾਹੀਦਾ ਹੈ? ਚੰਗੇ ਮਾਹੌਲ ਵਿਚ ਹੀ ਤੁਹਾਡਾ ਪਰਿਵਾਰ ਵਧੀਆ ਤਰੀਕੇ ਨਾਲ ਸਟੱਡੀ ਕਰ ਸਕੇਗਾ। ਜੇ ਮੌਸਮ ਚੰਗਾ ਹੈ, ਤਾਂ ਕਦੇ-ਕਦੇ ਤੁਸੀਂ ਬਾਹਰ ਬੈਠ ਕੇ ਵੀ ਸਟੱਡੀ ਕਰ ਸਕਦੇ ਹੋ। ਲੋੜ ਪੈਣ ਤੇ ਸਟੱਡੀ ਦੌਰਾਨ ਥੋੜ੍ਹਾ-ਬਹੁਤਾ ਆਰਾਮ ਕਰਨ ਵਿਚ ਕੋਈ ਹਰਜ਼ ਨਹੀਂ। ਕਈ ਪਰਿਵਾਰ ਸਟੱਡੀ ਕਰਨ ਤੋਂ ਬਾਅਦ ਕੁਝ ਖਾਣ-ਪੀਣ ਦਾ ਵੀ ਇੰਤਜ਼ਾਮ ਕਰਦੇ ਹਨ। ਮਾਪਿਆਂ ਨੂੰ ਸਟੱਡੀ ਕਰਦੇ ਵੇਲੇ ਆਪਣੇ ਬੱਚਿਆਂ ਨੂੰ ਡਾਂਟਣਾ ਨਹੀਂ ਚਾਹੀਦਾ। ਪਰ ਜੇ ਉਨ੍ਹਾਂ ਦਾ ਧਿਆਨ ਕਿਸੇ ਖ਼ਾਸ ਸਮੱਸਿਆ ਵੱਲ ਜਾਂਦਾ ਹੈ, ਤਾਂ ਉਨ੍ਹਾਂ ਨੂੰ ਉਸ ਬਾਰੇ ਗੱਲ ਕਰਨੀ ਚਾਹੀਦੀ ਹੈ। ਨਾਲੇ ਇਹ ਵੀ ਧਿਆਨ ਵਿਚ ਰੱਖੋ ਕਿ ਜੇ ਬੱਚੇ ਨਾਲ ਕਿਸੇ ਮਾਮਲੇ ਬਾਰੇ ਇਕੱਲਿਆ ਗੱਲ ਕਰਨ ਦੀ ਲੋੜ ਹੈ, ਤਾਂ ਸਟੱਡੀ ਵਾਲੇ ਦਿਨ ਨਹੀਂ ਸਗੋਂ ਹਫ਼ਤੇ ਦੇ ਕਿਸੇ ਹੋਰ ਦਿਨ ਉਸ ਨਾਲ ਗੱਲ ਕਰੋ ਤਾਂਕਿ ਉਸ ਨੂੰ ਦੂਜਿਆਂ ਦੇ ਸਾਮ੍ਹਣੇ ਸ਼ਰਮਿੰਦਾ ਨਾ ਹੋਣਾ ਪਵੇ। ਅਸੀਂ ਖ਼ੁਸ਼ਦਿਲ ਪਰਮੇਸ਼ੁਰ ਦੀ ਭਗਤੀ ਕਰਦੇ ਹਾਂ ਸੋ ਸਾਡੀ ਪਰਿਵਾਰਕ ਸਟੱਡੀ ਵੀ ਮਜ਼ੇਦਾਰ ਹੋਣੀ ਚਾਹੀਦੀ ਹੈ।—1 ਤਿਮੋ. 1:11.

8, 9. ਪਰਿਵਾਰ ਦਾ ਮੁਖੀ ਤਿਆਰੀ ਕਿਵੇਂ ਕਰ ਸਕਦਾ ਹੈ?

8 ਪਰਿਵਾਰ ਦਾ ਮੁਖੀ ਕਿੱਦਾਂ ਤਿਆਰੀ ਕਰ ਸਕਦਾ ਹੈ? ਪਰਿਵਾਰ ਨੂੰ ਸਭ ਤੋਂ ਜ਼ਿਆਦਾ ਫ਼ਾਇਦਾ ਉਦੋਂ ਹੋਵੇਗਾ ਜਦੋਂ ਪਰਿਵਾਰ ਦਾ ਮੁਖੀ ਪਹਿਲਾਂ ਹੀ ਤੈਅ ਕਰੇਗਾ ਕਿ ਕਿਸ ਪ੍ਰਕਾਸ਼ਨ ਦੀ ਸਟੱਡੀ ਕੀਤੀ ਜਾਵੇਗੀ ਅਤੇ ਕਿੱਦਾਂ ਸਟੱਡੀ ਕੀਤੀ ਜਾਵੇਗੀ। (ਕਹਾ. 21:5) ਚੰਗਾ ਹੋਵੇਗਾ ਜੇ ਪਤੀ ਇਸ ਬਾਰੇ ਆਪਣੀ ਪਤਨੀ ਨਾਲ ਵੀ ਗੱਲ ਕਰੇ। (ਕਹਾ. 15:22) ਪਿਤਾਓ, ਕਿਉਂ ਨਾ ਕਦੇ-ਕਦੇ ਆਪਣੇ ਬੱਚਿਆਂ ਨੂੰ ਵੀ ਪੁੱਛੋ ਕਿ ਉਨ੍ਹਾਂ ਦੀ ਪਸੰਦ ਕੀ ਹੈ? ਤੁਸੀਂ ਸ਼ਾਇਦ ਇਹ ਜਾਣ ਪਾਓਗੇ ਕਿ ਉਹ ਕਿਹੜੀਆਂ ਗੱਲਾਂ ਵਿਚ ਦਿਲਚਸਪੀ ਰੱਖਦੇ ਹਨ ਅਤੇ ਉਹ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹਨ।

9 ਆਮ ਕਰਕੇ ਪਰਿਵਾਰ ਦੇ ਮੁਖੀ ਨੂੰ ਤਿਆਰੀ ਕਰਨ ਵਿਚ ਬਹੁਤਾ ਸਮਾਂ ਨਹੀਂ ਲੱਗੇਗਾ। ਮਿਸਾਲ ਲਈ, ਸ਼ਾਇਦ ਪਰਿਵਾਰਕ ਸਟੱਡੀ ਵਿਚ ਹਰ ਹਫ਼ਤੇ ਬਾਈਬਲ ਰੀਡਿੰਗ ਕੀਤੀ ਜਾਂਦੀ ਹੈ। ਸੋ ਜ਼ਰੂਰੀ ਨਹੀਂ ਹੈ ਕਿ ਹਰ ਹਫ਼ਤੇ ਸਟੱਡੀ ਦਾ ਪੂਰਾ ਪ੍ਰੋਗ੍ਰਾਮ ਬਦਲਿਆ ਜਾਵੇ। ਸਟੱਡੀ ਖ਼ਤਮ ਕਰਨ ਤੋਂ ਬਾਅਦ ਪਰਿਵਾਰ ਦਾ ਮੁਖੀ ਅਗਲੇ ਹਫ਼ਤੇ ਦੀ ਤਿਆਰੀ ਕਰ ਸਕਦਾ ਹੈ ਕਿਉਂਕਿ ਪਰਿਵਾਰ ਦੀਆਂ ਲੋੜਾਂ ਉਸ ਦੇ ਦਿਲ-ਦਿਮਾਗ਼ ਵਿਚ ਤਾਜ਼ਾ ਹੋਣਗੀਆਂ। ਪਰਿਵਾਰਾਂ ਦੇ ਕੁਝ ਮੁਖੀ ਅਗਲੇ ਹਫ਼ਤੇ ਦੇ ਪ੍ਰੋਗ੍ਰਾਮ ਨੂੰ ਲਿਖ ਕੇ ਕਿਸੇ ਅਜਿਹੀ ਜਗ੍ਹਾ ʼਤੇ ਲਾ ਦਿੰਦੇ ਹਨ ਜਿੱਥੇ ਸਾਰੇ ਜਣੇ ਉਸ ਨੂੰ ਦੇਖ ਸਕਣ। ਇੱਦਾਂ ਸਾਰੇ ਮੈਂਬਰ ਅਗਲੀ ਸਟੱਡੀ ਕਰਨ ਦਾ ਬੇਸਬਰੀ ਨਾਲ ਇੰਤਜ਼ਾਰ ਕਰਨਗੇ ਅਤੇ ਪਹਿਲਾਂ ਤੋਂ ਹੀ ਤਿਆਰੀ ਵੀ ਕਰ ਸਕਣਗੇ।

10. ਇਕੱਲੇ ਰਹਿੰਦੇ ਭੈਣ-ਭਰਾ ਪਰਿਵਾਰਕ ਸਟੱਡੀ ਵਾਲੇ ਦਿਨ ਕੀ ਕਰ ਸਕਦੇ ਹਨ?

10 ਜੇ ਤੁਸੀਂ ਇਕੱਲੇ ਸੱਚਾਈ ਵਿਚ ਹੋ ਜਾਂ ਇਕੱਲੇ ਰਹਿੰਦੇ ਹੋ? ਜਿਹੜੇ ਭੈਣ-ਭਰਾ ਇਕੱਲੇ ਰਹਿੰਦੇ ਹਨ ਉਹ ਪਰਿਵਾਰਕ ਸਟੱਡੀ ਵੇਲੇ ਆਪਣੀ ਬਾਈਬਲ ਸਟੱਡੀ ਕਰ ਸਕਦੇ ਹਨ। ਸਟੱਡੀ ਕਰਦੇ ਵੇਲੇ ਉਹ ਬਾਈਬਲ ਪੜ੍ਹ ਸਕਦੇ ਹਨ, ਮੀਟਿੰਗਾਂ ਦੀ ਤਿਆਰੀ ਕਰ ਸਕਦੇ ਹਨ ਅਤੇ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਪੜ੍ਹ ਸਕਦੇ ਹਨ। ਕੁਝ ਪਬਲੀਸ਼ਰ ਇਸ ਤਰ੍ਹਾਂ ਕਰਨ ਦੇ ਨਾਲ-ਨਾਲ ਬਾਈਬਲ ਦੀ ਹੋਰ ਡੂੰਘੇ ਤਰੀਕੇ ਨਾਲ ਸਟੱਡੀ ਕਰਦੇ ਹਨ। ਕਦੇ-ਕਦੇ ਉਹ ਕਿਸੇ ਹੋਰ ਪਬਲੀਸ਼ਰ ਜਾਂ ਕਿਸੇ ਪਰਿਵਾਰ ਦਾ ਹੌਸਲਾ ਵਧਾਉਣ ਲਈ ਉਨ੍ਹਾਂ ਨੂੰ ਆਪਣੇ ਨਾਲ ਸਟੱਡੀ ਕਰਨ ਲਈ ਵੀ ਬੁਲਾ ਸਕਦੇ ਹਨ।

11, 12. ਹਰ ਹਫ਼ਤੇ ਪਰਿਵਾਰਕ ਸਟੱਡੀ ਕਰਨ ਦੇ ਕਿਹੜੇ-ਕਿਹੜੇ ਫ਼ਾਇਦੇ ਹਨ?

11 ਹਰ ਹਫ਼ਤੇ ਪਰਿਵਾਰਕ ਸਟੱਡੀ ਕਰਨ ਦੇ ਕੀ ਫ਼ਾਇਦੇ ਹਨ? ਜਿਹੜੇ ਭੈਣ-ਭਰਾ ਯਹੋਵਾਹ ਦੀ ਦਿਲੋਂ ਭਗਤੀ ਕਰਦੇ ਹਨ ਉਨ੍ਹਾਂ ਦਾ ਉਸ ਨਾਲ ਰਿਸ਼ਤਾ ਹੋਰ ਵੀ ਮਜ਼ਬੂਤ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਕੱਠੇ ਮਿਲ ਕੇ ਭਗਤੀ ਕਰਨ ਵਾਲੇ ਪਰਿਵਾਰਾਂ ਵਿਚ ਪਿਆਰ ਵਧਦਾ ਹੈ। ਇਕ ਵਿਆਹੇ ਜੋੜੇ ਨੇ ਸਟੱਡੀ ਕਰਨ ਦੇ ਫ਼ਾਇਦਿਆਂ ਬਾਰੇ ਲਿਖਿਆ: “ਸਾਡੇ ਬੱਚੇ ਨਹੀਂ ਹਨ ਤੇ ਅਸੀਂ ਦੋਵੇਂ ਪਾਇਨੀਅਰ ਹਾਂ। ਸਾਨੂੰ ਪਰਿਵਾਰਕ ਸਟੱਡੀ ਕਰਨੀ ਬਹੁਤ ਹੀ ਚੰਗੀ ਲੱਗਦੀ ਹੈ। ਸਾਨੂੰ ਇੱਦਾਂ ਲੱਗਦਾ ਹੈ ਕਿ ਸਾਡਾ ਆਪਸ ਵਿਚ ਵੀ ਰਿਸ਼ਤਾ ਮਜ਼ਬੂਤ ਹੋ ਰਿਹਾ ਹੈ ਅਤੇ ਯਹੋਵਾਹ ਨਾਲ ਵੀ। ਅਸੀਂ ਸਟੱਡੀ ਵਾਲੇ ਦਿਨ ਇਕ-ਦੂਜੇ ਨੂੰ ਯਾਦ ਕਰਾਉਂਦੇ ਹਾਂ: ‘ਅੱਜ ਸਾਡੀ ਪਰਿਵਾਰਕ ਸਟੱਡੀ ਹੈ!’”

12 ਪਰਿਵਾਰਕ ਸਟੱਡੀ ਉਨ੍ਹਾਂ ਪਰਿਵਾਰਾਂ ਲਈ ਵੀ ਬੜੀ ਫ਼ਾਇਦੇਮੰਦ ਹੈ ਜੋ ਆਪਣੇ ਕੰਮਾਂ-ਕਾਰਾਂ ਵਿਚ ਰੁੱਝੇ ਹੋਏ ਹਨ। ਇਕ ਇਕੱਲੀ ਮਾਂ ਜੋ ਪਾਇਨੀਅਰਿੰਗ ਕਰਨ ਦੇ ਨਾਲ-ਨਾਲ ਆਪਣੇ ਦੋ ਮੁੰਡਿਆਂ ਦੀ ਪਰਵਰਿਸ਼ ਵੀ ਕਰ ਰਹੀ ਹੈ, ਨੇ ਲਿਖਿਆ: “ਥੱਕੀ ਹੋਣ ਕਰਕੇ ਪਹਿਲਾਂ-ਪਹਿਲਾਂ ਸਾਡੀ ਪਰਿਵਾਰਕ ਸਟੱਡੀ ਕਦੇ-ਕਦੇ ਹੁੰਦੀ ਸੀ। ਮੈਂ ਸੋਚਦੀ ਹੁੰਦੀ ਸੀ ਕਿ ਸਟੱਡੀ ਕਦੋਂ ਕਰੀਏ। ਪਰ ਮੈਂ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਕਿ ਤੁਸੀਂ ਸਾਨੂੰ ਪਰਿਵਾਰਕ ਸਟੱਡੀ ਦੇ ਇੰਤਜ਼ਾਮ ਬਾਰੇ ਦੱਸਿਆ। ਅਸੀਂ ਹੁਣ ਹਰ ਹਫ਼ਤੇ ਆਪਣੀ ਪਰਿਵਾਰਕ ਸਟੱਡੀ ਕਰਦੇ ਹਾਂ ਅਤੇ ਸਾਡਾ ਰਿਸ਼ਤਾ ਯਹੋਵਾਹ ਨਾਲ ਹੋਰ ਵੀ ਮਜ਼ਬੂਤ ਹੋਇਆ ਹੈ।”

13. ਤੁਹਾਡਾ ਪਰਿਵਾਰ ਇਸ ਪ੍ਰਬੰਧ ਤੋਂ ਕਿਵੇਂ ਫ਼ਾਇਦਾ ਉਠਾ ਸਕਦਾ ਹੈ?

13 ਸਬਤ ਵਾਂਗ ਹੀ ਪਰਿਵਾਰਕ ਸਟੱਡੀ ਪਰਮੇਸ਼ੁਰ ਵੱਲੋਂ ਇਕ ਤੋਹਫ਼ਾ ਹੈ ਜੋ ਪਰਿਵਾਰਾਂ ਲਈ ਬਹੁਤ ਫ਼ਾਇਦੇਮੰਦ ਹੈ। (ਯਾਕੂ. 1:17) ਇਸਰਾਏਲੀ ਸਬਤ ਦੇ ਸਮੇਂ ਜਿੰਨੇ ਵਧੀਆ ਢੰਗ ਨਾਲ ਯਹੋਵਾਹ ਦੇ ਗੁਣਾਂ ਬਾਰੇ ਸੋਚ-ਵਿਚਾਰ ਕਰਦੇ ਸਨ, ਉਹ ਉੱਨਾ ਹੀ ਉਸ ਦੇ ਨੇੜੇ ਜਾ ਸਕਦੇ ਸਨ। ਇਸੇ ਤਰ੍ਹਾਂ ਅਸੀਂ ਜਿੰਨੇ ਵਧੀਆ ਢੰਗ ਨਾਲ ਸਟੱਡੀ ਕਰਾਂਗੇ ਸਾਨੂੰ ਉੱਨਾ ਹੀ ਉਸ ਤੋਂ ਫ਼ਾਇਦਾ ਹੋਵੇਗਾ। (2 ਕੁਰਿੰ. 9:6; ਗਲਾ. 6:7, 8; ਕੁਲੁ. 3:23, 24) ਇਸ ਪ੍ਰਬੰਧ ਦਾ ਪੂਰਾ ਲਾਭ ਉਠਾ ਕੇ ਤੁਹਾਡਾ ਪਰਿਵਾਰ ਜ਼ਬੂਰਾਂ ਦੇ ਲਿਖਾਰੀ ਦੀ ਤਰ੍ਹਾਂ ਕਹਿ ਸਕੇਗਾ: “ਪਰਮੇਸ਼ੁਰ ਦੇ ਨੇੜੇ ਰਹਿਣਾ ਮੇਰੇ ਲਈ ਚੰਗਾ ਹੈ, ਮੈਂ ਪ੍ਰਭੁ ਯਹੋਵਾਹ ਨੂੰ ਆਪਣੀ ਪਨਾਹ ਬਣਾਇਆ ਹੈ।”—ਜ਼ਬੂ. 73:28.

[ਸਫ਼ਾ 5 ਉੱਤੇ ਸੁਰਖੀ]

ਅਸੀਂ ਖ਼ੁਸ਼ਦਿਲ ਪਰਮੇਸ਼ੁਰ ਦੀ ਭਗਤੀ ਕਰਦੇ ਹਾਂ ਸੋ ਸਾਡੀ ਪਰਿਵਾਰਕ ਸਟੱਡੀ ਵੀ ਮਜ਼ੇਦਾਰ ਹੋਣੀ ਚਾਹੀਦੀ ਹੈ।

[ਸਫ਼ਾ 6 ਉੱਤੇ ਡੱਬੀ]

ਸਾਂਭ ਕੇ ਰੱਖੋ

ਪਰਿਵਾਰਕ ਸਟੱਡੀ ਲਈ ਕੁਝ ਸੁਝਾਅ

ਬਾਈਬਲ:

• ਹਰ ਹਫ਼ਤੇ ਬਾਈਬਲ ਰੀਡਿੰਗ ਦਾ ਇਕ ਹਿੱਸਾ ਇਕੱਠੇ ਬੈਠ ਕੇ ਪੜ੍ਹੋ। ਕੁਝ ਬਿਰਤਾਂਤ ਇਸ ਤਰ੍ਹਾਂ ਲਿਖੇ ਗਏ ਹਨ ਕਿ ਇਕ ਜਣਾ ਇਨ੍ਹਾਂ ਨੂੰ ਕਹਾਣੀ ਵਾਂਗ ਪੜ੍ਹ ਸਕਦਾ ਹੈ ਤੇ ਬਾਕੀ ਜਣੇ ਵੱਖੋ-ਵੱਖਰੇ ਕਿਰਦਾਰਾਂ ਦੀਆਂ ਕਹੀਆਂ ਹੋਈਆਂ ਗੱਲਾਂ ਪੜ੍ਹ ਸਕਦੇ ਹਨ।

• ਬਾਈਬਲ ਰੀਡਿੰਗ ਦੇ ਇਕ ਹਿੱਸੇ ਨੂੰ ਨਾਟਕ ਦੇ ਤੌਰ ਤੇ ਪੇਸ਼ ਕਰੋ।

• ਪਰਿਵਾਰ ਦੇ ਹਰ ਮੈਂਬਰ ਨੂੰ ਪਹਿਲਾਂ ਤੋਂ ਹੀ ਦੱਸੋ ਕਿ ਉਹ ਬਾਈਬਲ ਦਾ ਕਿਹੜਾ ਪਾਠ ਪੜ੍ਹਨਗੇ ਅਤੇ ਉਨ੍ਹਾਂ ਨੂੰ ਉਸ ਬਾਰੇ ਇਕ ਜਾਂ ਦੋ ਸਵਾਲ ਲਿਖਣ ਲਈ ਕਹੋ। ਫਿਰ ਇਕੱਠੇ ਮਿਲ ਕੇ ਸਾਰਿਆਂ ਦੇ ਸਵਾਲਾਂ ʼਤੇ ਰਿਸਰਚ ਕਰੋ।

• ਹਰ ਹਫ਼ਤੇ ਇਕ ਕਾਰਡ ʼਤੇ ਬਾਈਬਲ ਦੀ ਇਕ ਆਇਤ ਲਿਖੋ ਜਿਸ ਨੂੰ ਤੁਸੀਂ ਯਾਦ ਵੀ ਕਰ ਸਕੋ ਅਤੇ ਦੂਜਿਆਂ ਨੂੰ ਸਮਝਾ ਵੀ ਸਕੋ। ਸਾਰੇ ਕਾਰਡ ਇਕੱਠੇ ਕਰ ਲਓ ਅਤੇ ਹਰ ਹਫ਼ਤੇ ਦੇਖੋ ਕਿ ਤੁਹਾਨੂੰ ਕਿੰਨੀਆਂ ਆਇਤਾਂ ਯਾਦ ਹਨ।

• ਬਾਈਬਲ ਰੀਡਿੰਗ ਦੀ ਆਡੀਓ ਰਿਕਾਰਡਿੰਗ ਸੁਣਨ ਦੇ ਨਾਲ-ਨਾਲ ਆਪਣੀ ਬਾਈਬਲ ਪੜ੍ਹੋ।

ਮੀਟਿੰਗਾਂ:

• ਮੀਟਿੰਗਾਂ ਦੇ ਕੁਝ ਹਿੱਸਿਆਂ ਦੀ ਤਿਆਰੀ ਇਕੱਠੇ ਕਰੋ।

• ਮੀਟਿੰਗਾਂ ਵਿਚ ਗਾਏ ਜਾਣ ਵਾਲੇ ਗੀਤਾਂ ਦੀ ਪ੍ਰੈਕਟਿਸ ਕਰੋ।

• ਜੇ ਕਿਸੇ ਦਾ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਭਾਸ਼ਣ ਹੈ ਜਾਂ ਉਸ ਨੇ ਸੇਵਾ ਸਭਾ ਵਿਚ ਪ੍ਰਦਰਸ਼ਨ ਦੇਣਾ ਹੈ, ਤਾਂ ਬਾਕੀ ਜਣੇ ਉਸ ਬਾਰੇ ਆਪਣੇ ਸੁਝਾਅ ਦੇ ਸਕਦੇ ਹਨ ਜਾਂ ਸਾਰੇ ਪਰਿਵਾਰ ਦੇ ਸਾਮ੍ਹਣੇ ਉਸ ਦੀ ਰੀਹਰਸਲ ਕਰ ਸਕਦੇ ਹਨ।

ਪਰਿਵਾਰ ਦੀਆਂ ਲੋੜਾਂ:

• ਜਾਗਰੂਕ ਬਣੋ! ਰਸਾਲੇ ਵਿੱਚੋਂ ਨੌਜਵਾਨ ਪੁੱਛਦੇ ਹਨ ਨਾਂ ਦੇ ਲੇਖਾਂ ਦੀ ਸਟੱਡੀ ਕਰੋ।

• ਆਪਣੇ ਬੱਚਿਆਂ ਨਾਲ ਪ੍ਰੈਕਟਿਸ ਕਰੋ ਕਿ ਉਹ ਹਾਣੀਆਂ ਦੇ ਦਬਾਅ ਦਾ ਕਿਵੇਂ ਸਾਮ੍ਹਣਾ ਕਰ ਸਕਦੇ ਹਨ।

• ਸਟੱਡੀ ਦੌਰਾਨ ਮਾਪੇ ਬੱਚੇ ਬਣ ਕੇ ਅਤੇ ਬੱਚੇ ਮਾਪੇ ਬਣ ਕੇ ਪ੍ਰੈਕਟਿਸ ਕਰ ਸਕਦੇ ਹਨ। ਫਿਰ ਬੱਚੇ ਇਕ ਵਿਸ਼ੇ ਤੇ ਰਿਸਰਚ ਕਰ ਕੇ ਆਪਣੇ ਮਾਪਿਆਂ ਨੂੰ ਉਸ ਬਾਰੇ ਸਮਝਾ ਸਕਦੇ ਹਨ।

ਪ੍ਰਚਾਰ:

• ਸ਼ਨੀਵਾਰ-ਐਤਵਾਰ ਲਈ ਪੇਸ਼ਕਾਰੀਆਂ ਦੀ ਪ੍ਰੈਕਟਿਸ ਕਰੋ।

• ਪੂਰਾ ਪਰਿਵਾਰ ਇਕੱਠੇ ਬੈਠ ਕੇ ਸਲਾਹ ਕਰੋ ਕਿ ਉਹ ਮੈਮੋਰੀਅਲ ਜਾਂ ਛੁੱਟੀਆਂ ਦੇ ਸਮੇਂ ਪ੍ਰਚਾਰ ਵਿਚ ਜ਼ਿਆਦਾ ਹਿੱਸਾ ਕਿੱਦਾਂ ਲੈ ਸਕਦੇ ਹਨ।

• ਪਰਿਵਾਰ ਦੇ ਹਰ ਮੈਂਬਰ ਨੂੰ ਰਿਸਰਚ ਕਰਨ ਲਈ ਕੁਝ ਮਿੰਟ ਦਿਓ ਕਿ ਉਹ ਪ੍ਰਚਾਰ ਵਿਚ ਪੁੱਛੇ ਜਾਂਦੇ ਸਵਾਲਾਂ ਦਾ ਜਵਾਬ ਕਿੱਦਾਂ ਦੇਣਗੇ ਤੇ ਫਿਰ ਉਸ ਦੀ ਪ੍ਰੈਕਟਿਸ ਕਰੋ।

ਹੋਰ ਸੁਝਾਅ:

• ਨਵੇਂ ਰਸਾਲਿਆਂ ਵਿੱਚੋਂ ਇਕ ਲੇਖ ਇਕੱਠੇ ਪੜ੍ਹੋ।

• ਨਵੇਂ ਰਸਾਲਿਆਂ ਵਿੱਚੋਂ ਪਰਿਵਾਰ ਦੇ ਹਰੇਕ ਮੈਂਬਰ ਨੂੰ ਕੋਈ ਮਨਪਸੰਦ ਲੇਖ ਪੜ੍ਹਨ ਲਈ ਕਹੋ ਤੇ ਫਿਰ ਉਸ ਨੂੰ ਉਸ ਬਾਰੇ ਦੱਸਣ ਲਈ ਕਹੋ।

• ਕਦੇ-ਕਦੇ ਆਪਣੀ ਪਰਿਵਾਰਕ ਸਟੱਡੀ ਵਿਚ ਇਕ ਪਬਲੀਸ਼ਰ ਜਾਂ ਇਕ ਵਿਆਹੇ ਜੋੜੇ ਨੂੰ ਬੁਲਾਓ ਤੇ ਫਿਰ ਉਨ੍ਹਾਂ ਦੀ ਇੰਟਰਵਿਊ ਲਓ।

• ਸੋਸਾਇਟੀ ਦੀ ਇਕ ਵਿਡਿਓ ਦੇਖੋ ਅਤੇ ਫਿਰ ਉਸ ਬਾਰੇ ਚਰਚਾ ਕਰੋ।

• ਇਕੱਠੇ ਬੈਠ ਕੇ ਪਹਿਰਾਬੁਰਜ ਰਸਾਲੇ ਵਿੱਚੋਂ “ਆਪਣੇ ਬੱਚਿਆਂ ਨੂੰ ਸਿਖਾਓ” ਅਤੇ “ਨੌਜਵਾਨਾਂ ਲਈ” ਲੇਖਾਂ ਦੀ ਚਰਚਾ ਕਰੋ।

• ਪਹਿਰਾਬੁਰਜ ਜਾਂ ਜਾਗਰੂਕ ਬਣੋ! ਰਸਾਲਿਆਂ ਵਿੱਚੋਂ ਤਜਰਬਿਆਂ ਨੂੰ ਪੜ੍ਹੋ ਜਾਂ ਪਿੱਛਲੇ ਸਾਲ ਦੇ ਜ਼ਿਲ੍ਹਾ ਸੰਮੇਲਨ ਵਿਚ ਰਿਲੀਜ਼ ਹੋਏ ਪ੍ਰਕਾਸ਼ਨ ਦਾ ਥੋੜ੍ਹਾ ਜਿਹਾ ਹਿੱਸਾ ਪੜ੍ਹ ਕੇ ਉਸ ਦੀ ਚਰਚਾ ਕਰੋ।

• ਜ਼ਿਲ੍ਹਾ ਸੰਮੇਲਨ ਜਾਂ ਅਸੈਂਬਲੀ ਤੋਂ ਬਾਅਦ ਉਸ ਦੇ ਮੁੱਖ ਮੁੱਦਿਆਂ ʼਤੇ ਚਰਚਾ ਕਰੋ।

• ਯਹੋਵਾਹ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਉੱਤੇ ਗੌਰ ਕਰੋ ਅਤੇ ਫਿਰ ਚਰਚਾ ਕਰੋ ਕਿ ਇਹ ਸਾਨੂੰ ਯਹੋਵਾਹ ਬਾਰੇ ਕੀ ਸਿਖਾਉਂਦੀਆਂ ਹਨ।

• ਇਕ ਮਾਡਲ, ਨਕਸ਼ੇ ਜਾਂ ਚਾਰਟ ਵਰਗੇ ਪ੍ਰਾਜੈਕਟ ʼਤੇ ਇਕੱਠੇ ਕੰਮ ਕਰੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ