ਕੀ ਤੁਸੀਂ ਕਿਸੇ ਮੈਡੀਕਲ ਐਮਰਜੈਂਸੀ ਲਈ ਤਿਆਰ ਹੋ?
ਸਾਨੂੰ ਅਚਾਨਕ ਕੋਈ ਵੀ ਮੈਡੀਕਲ ਐਮਰਜੈਂਸੀ ਆ ਸਕਦੀ ਹੈ। (ਯਾਕੂ. 4:14) ਇਸ ਕਰਕੇ ਸਮਝਦਾਰ ਬੰਦਾ ਪਹਿਲਾਂ ਹੀ ਜਿੰਨੀ ਹੋ ਸਕੇ ਤਿਆਰੀ ਕਰੇਗਾ। (ਕਹਾ. 22:3) ਕੀ ਤੁਸੀਂ ਵੱਖੋ-ਵੱਖਰੇ ਇਲਾਜਾਂ ਬਾਰੇ ਆਪਣਾ ਫ਼ੈਸਲਾ ਕਰ ਕੇ ਲਿਖ ਲਿਆ ਹੈ? ਤੁਹਾਡੀ ਮਦਦ ਲਈ ਨਵੰਬਰ 2006 ਦੀ ਸਾਡੀ ਰਾਜ ਸੇਵਕਾਈ ਵਿਚ “ਮੈਂ ਇਲਾਜ ਵਿਚ ਲਹੂ ਦੇ ਅੰਸ਼ਾਂ ਅਤੇ ਆਪਣੇ ਹੀ ਲਹੂ ਦੀ ਵਰਤੋਂ ਨੂੰ ਕਿਵੇਂ ਵਿਚਾਰਦਾ ਹਾਂ?” ਲੇਖ ਛਾਪਿਆ ਗਿਆ ਸੀ।
Advance Health Care Directive (dpa) ਕਾਰਡ ਘਰ ਹੀ ਭਰਿਆ ਜਾ ਸਕਦਾ ਹੈ, ਪਰ ਦੋ ਗਵਾਹਾਂ ਦੀ ਹਾਜ਼ਰੀ ਤੋਂ ਬਗੈਰ ਇਸ ਤੇ ਨਾ ਤਾਰੀਖ਼ ਲਿਖਣੀ ਤੇ ਨਾ ਹੀ ਦਸਤਖਤ ਕੀਤੇ ਜਾਣੇ ਚਾਹੀਦੇ ਹਨ। ਅਸੀਂ ਗਰੁੱਪ ਓਵਰਸੀਅਰ ਜਾਂ ਕਿਸੇ ਹੋਰ ਬਜ਼ੁਰਗ ਦੀ ਮਦਦ ਨਾਲ ਕਿੰਗਡਮ ਹਾਲ ਵਿਚ ਇਵੇਂ ਕਰ ਸਕਦੇ ਹਾਂ। ਜ਼ਰੂਰੀ ਗੱਲ ਇਹ ਹੈ ਕਿ ਦਸਤਖਤ ਅਤੇ ਇਸ ਦਾ ਪ੍ਰਮਾਣ ਇਸ ਤਰ੍ਹਾਂ ਹੀ ਕੀਤਾ ਜਾਵੇ ਜਿਵੇਂ ਕਾਰਡ ਉੱਤੇ ਦੱਸਿਆ ਗਿਆ ਹੈ (ਦੇਖੋ “STATEMENT OF WITNESSES”)। ਸਮੇਂ-ਸਮੇਂ ਤੇ ਗਰੁੱਪ ਓਵਰਸੀਅਰ ਉਨ੍ਹਾਂ ਭੈਣਾਂ-ਭਰਾਵਾਂ ਨਾਲ ਗੱਲ ਕਰ ਕੇ ਦੇਖ ਸਕਦੇ ਹਨ ਕਿ ਉਨ੍ਹਾਂ ਨੂੰ ਮਦਦ ਦੀ ਲੋੜ ਤਾਂ ਨਹੀਂ ਜਿਨ੍ਹਾਂ ਨੇ ਅਜੇ ਕਾਰਡ ਨਹੀਂ ਭਰੇ। ਤੁਹਾਨੂੰ ਯਾਦ ਕਰਾਇਆ ਜਾਂਦਾ ਹੈ ਕਿ ਹਰ ਸਾਲ ਨਵਾਂ ਕਾਰਡ ਭਰਿਆ ਜਾਣਾ ਚਾਹੀਦਾ ਹੈ। ਪਬਲੀਸ਼ਰਾਂ ਨੂੰ ਆਪਣੇ ਨਾਲ ਕਾਰਡ ਦੀ ਫੋਟੋ-ਕਾਪੀ ਨਹੀਂ, ਸਗੋਂ ਅਸਲੀ ਕਾਰਡ ਰੱਖਣਾ ਚਾਹੀਦਾ ਹੈ।
ਕੁਝ ਇਲਾਜਾਂ ਦੇ ਸੰਬੰਧ ਵਿਚ ਆਪੋ-ਆਪਣੀ ਜ਼ਮੀਰ ਦੇ ਅਨੁਸਾਰ ਫ਼ੈਸਲਾ ਕਰਨ ਦੀ ਲੋੜ ਹੁੰਦੀ ਹੈ। ਇਸ ਕਰਕੇ ਕਿਸੇ ਐਮਰਜੈਂਸੀ ਖੜ੍ਹੀ ਹੋਣ ਤਕ ਫ਼ੈਸਲਾ ਕਰਨ ਦੀ ਉਡੀਕ ਨਾ ਕਰੋ ਕਿ ਤੁਸੀਂ ਕਿਹੜਾ ਇਲਾਜ ਸਵੀਕਾਰ ਕਰੋਗੇ ਤੇ ਕਿਹੜਾ ਨਹੀਂ। ਜੇ ਤੁਸੀਂ ਕਾਰਡ ਉੱਤੇ ਅੰਗ੍ਰੇਜ਼ੀ ਵਿਚ ਦੱਸੀਆਂ ਗੱਲਾਂ ਚੰਗੀ ਤਰ੍ਹਾਂ ਸਮਝ ਨਹੀਂ ਸਕਦੇ, ਤਾਂ ਮੰਡਲੀ ਵਿਚ ਅੰਗ੍ਰੇਜ਼ੀ ਜਾਣਨ ਵਾਲੇ ਕਿਸੇ ਭੈਣ ਜਾਂ ਭਰਾ ਨੂੰ ਪੁੱਛੋ ਜੋ ਤੁਹਾਨੂੰ ਇਹ ਗੱਲਾਂ ਸਾਫ਼-ਸਾਫ਼ ਸਮਝ ਸਕਦਾ ਹੈ। ਦੂਜੇ ਪਬਲੀਸ਼ਰਾਂ ਨੇ ਕਾਰਡ ਵਿਚ ਜੋ ਭਰਿਆ ਹੈ, ਉਸ ਦੀ ਨਕਲ ਕਰਨ ਦੀ ਬਜਾਇ ਪ੍ਰਾਰਥਨਾ ਕਰ ਕੇ ਆਪ ਫ਼ੈਸਲਾ ਕਰੋ ਕਿ ਤੁਸੀਂ ਇਲਾਜ ਵਿਚ ਲਹੂ ਦੇ ਅੰਸ਼ ਲਵੋਗੇ ਜਾਂ ਨਹੀਂ ਅਤੇ ਆਪਣੇ ਹੀ ਲਹੂ ਦੀ ਵਰਤੋਂ ਕਰੋਗੇ ਜਾਂ ਨਹੀਂ। ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ ਕਿਤਾਬ ਦਾ 7ਵਾਂ ਅਧਿਆਇ ਅਤੇ ਇਸ ਵਿਚ ਦਿੱਤੇ ਗਏ ਹਵਾਲੇ ਅਤੇ ਨਵੰਬਰ 2006 ਦੀ ਸਾਡੀ ਰਾਜ ਸੇਵਕਾਈ ਦਾ ਅੰਤਰ-ਪੱਤਰ ਫ਼ੈਸਲਾ ਕਰਨ ਵਿਚ ਤੁਹਾਡੀ ਮਦਦ ਕਰਨਗੇ। ਜੇ ਤੁਸੀਂ ਬਪਤਿਸਮਾ ਲਿਆ ਹੈ, ਤਾਂ ਆਪਣਾ ਫ਼ੈਸਲਾ Advance Health Care Directive (dpa) ਕਾਰਡ ʼਤੇ ਲਿਖੋ ਅਤੇ ਇਸ ਨੂੰ ਹਰ ਸਮੇਂ ਆਪਣੇ ਨਾਲ ਰੱਖੋ।
[ਸਫ਼ਾ 3 ਉੱਤੇ ਸੁਰਖੀ]
ਕੀ ਤੁਸੀਂ ਵੱਖੋ-ਵੱਖਰੇ ਇਲਾਜਾਂ ਬਾਰੇ ਆਪਣਾ ਫ਼ੈਸਲਾ ਕਰ ਕੇ ਲਿਖ ਲਿਆ ਹੈ?