ਗੀਤ 8
ਪ੍ਰਭੂ ਦਾ ਭੋਜਨ
1. ਯਹੋਵਾਹ ਤੇਰੀ ਹੈ ਖੁਦਾਈ
ਹੈ ਯਾਦ ਆਈ ਸਾਨੂੰ ਉਹ ਰਾਤ
ਸੀ ਉਹ ਚੌਦਾਂ ਨੀਸਾਨ, ਜਦ ਦਿਖਾਈ ਤੂੰ ਸ਼ਾਨ
ਫੈਲੀ ਹਰ ਪਾਸੇ ਤੇਰੀ ਬਾਤ
ਲੇਲੇ ਦੀ ਬਲ਼ੀ ਸੀ ਚੜ੍ਹਾਈ
ਹੋਈ ਤੇਰੀ ਪਰਜਾ ਆਜ਼ਾਦ
ਤੇਰੇ ਪਿਆਰ ਦੀ ਗਹਿਰਾਈ ਸਾਡੇ ਦਿਲਾਂ ʼਤੇ ਛਾਈ
ਜਦ ਬੇਟਾ ਸਾਡੇ ਲਈ ਵਾਰਿਆ
2. ਇਹ ਯਾਦਗਾਰ ਦਿਨ ਖ਼ਾਸ ਹੈ ਯਹੋਵਾਹ
ਸਾਨੂੰ ਤੇਰੇ ਪਿਆਰ ਦਾ ਅਹਿਸਾਸ
ਤੇਰਾ ਮੰਨਦੇ ਅਹਿਸਾਨ, ਦਿਲੋਂ ਕਰਦੇ ਬਿਆਨ
ਅਸਾਂ ਸਭ ਹਾਂ ਤੇਰੇ ਹੀ ਦਾਸ
ਹਵਾਲੇ ਤੇਰੇ ਜ਼ਿੰਦਗਾਨੀ
ਇਬਾਦਤ ਤੇਰੀ ਕਰਦੇ ਹਾਂ
ਮਿਲੀ ਹੈ ਜ਼ਿੰਦਗੀ, ਸਾਡੇ ਪ੍ਰਭੂ ਰਾਹੀਂ
ਸਾਡਾ ਰੋਮ-ਰੋਮ ਕਰਜ਼ਦਾਰ ਤੇਰਾ
(ਲੂਕਾ 22:14-20; 1 ਕੁਰਿੰ. 11:23-26 ਦੇਖੋ।)