ਰੱਬ ਦਾ ਬਚਨ ਖ਼ਜ਼ਾਨਾ ਹੈ | ਨਹੂਮ 1–ਹਬੱਕੂਕ 3
ਨਿਹਚਾ ਪੱਕੀ ਰੱਖੋ ਅਤੇ ਸੇਵਾ ਕਰਦੇ ਰਹੋ
ਯਹੂਦੀਆਂ ਨੇ ਇਸ ਭਵਿੱਖਬਾਣੀ ʼਤੇ ਵਿਸ਼ਵਾਸ ਨਹੀਂ ਕੀਤਾ ਕਿ ਬਾਬਲ ਯਹੂਦਾ ਦਾ ਨਾਸ਼ ਕਰੇਗਾ। ਕਿਉਂ? ਕਿਉਂਕਿ ਯਹੂਦਾ ਸ਼ਕਤੀਸ਼ਾਲੀ ਮਿਸਰ ਦੇ ਅਧੀਨ ਸੀ। ਕੀ ਕਸਦੀ ਯਾਨੀ ਬਾਬਲ ਮਿਸਰ ਨਾਲੋਂ ਵੀ ਜ਼ਿਆਦਾ ਤਾਕਤਵਰ ਸੀ? ਅਸੀਂ ਪੱਕਾ ਨਹੀਂ ਕਹਿ ਸਕਦੇ। ਬਹੁਤ ਸਾਰੇ ਯਹੂਦੀ ਕਦੇ ਸੋਚ ਵੀ ਨਹੀਂ ਸਕਦੇ ਸਨ ਕਿ ਯਹੋਵਾਹ ਯਰੂਸ਼ਲਮ ਅਤੇ ਉਸ ਦੇ ਮੰਦਰ ਨੂੰ ਨਾਸ਼ ਹੋਣ ਦੇਵੇਗਾ। ਇਨ੍ਹਾਂ ਗੱਲਾਂ ਦੇ ਬਾਵਜੂਦ ਇਹ ਭਵਿੱਖਬਾਣੀ ਸੱਚ ਸਾਬਤ ਹੋਣੀ ਸੀ ਅਤੇ ਹਬੱਕੂਕ ਨੂੰ ਆਪਣੀ ਨਿਹਚਾ ਪੱਕੀ ਰੱਖਣ ਅਤੇ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿ ਕੇ ਉਡੀਕ ਕਰਨ ਦੀ ਲੋੜ ਸੀ।
ਕਿਹੜੀ ਗੱਲ ਕਰਕੇ ਮੈਨੂੰ ਭਰੋਸਾ ਹੈ ਕਿ ਦੁਨੀਆਂ ਦਾ ਅੰਤ ਬਹੁਤ ਨੇੜੇ ਹੈ?
ਮੈਂ ਕਿਵੇਂ ਆਪਣੀ ਨਿਹਚਾ ਪੱਕੀ ਰੱਖ ਸਕਦਾ ਹਾਂ ਅਤੇ ਯਹੋਵਾਹ ਦੀ ਸੇਵਾ ਵਿਚ ਲੱਗਾ ਰਹਿ ਸਕਦਾ ਹਾਂ?