ਰੱਬ ਦਾ ਬਚਨ ਖ਼ਜ਼ਾਨਾ ਹੈ | ਮੱਤੀ 1-3
“ਸਵਰਗ ਦਾ ਰਾਜ ਨੇੜੇ ਆ ਗਿਆ ਹੈ”
- ਯੂਹੰਨਾ ਦੇ ਕੱਪੜਿਆਂ ਤੋਂ ਸਾਫ਼ ਦਿਖਾਈ ਦਿੰਦਾ ਸੀ ਕਿ ਉਹ ਕਿੰਨੀ ਸਾਦੀ ਜ਼ਿੰਦਗੀ ਜੀਉਂਦਾ ਸੀ ਅਤੇ ਉਸ ਨੇ ਆਪਣਾ ਪੂਰਾ ਧਿਆਨ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ʼਤੇ ਲਾਇਆ ਸੀ 
- ਯੂਹੰਨਾ ਨੂੰ ਯਿਸੂ ਦਾ ਰਾਹ ਤਿਆਰ ਕਰਨ ਦਾ ਖ਼ਾਸ ਸਨਮਾਨ ਮਿਲਿਆ ਸੀ। ਇਹ ਸਨਮਾਨ ਕਿਸੇ ਵੀ ਕੁਰਬਾਨੀ ਨਾਲੋਂ ਕਿਤੇ ਵੱਧ ਕੇ ਸੀ 
ਸਾਦੀ ਜ਼ਿੰਦਗੀ ਜੀ ਕੇ ਅਸੀਂ ਯਹੋਵਾਹ ਦੀ ਜ਼ਿਆਦਾ ਸੇਵਾ ਕਰ ਸਕਦੇ ਹਾਂ ਜਿਸ ਨਾਲ ਸਾਨੂੰ ਬਹੁਤ ਖ਼ੁਸ਼ੀ ਮਿਲਦੀ ਹੈ। ਆਪਣੀ ਜ਼ਿੰਦਗੀ ਸਾਦੀ ਕਰਨ ਲਈ . . .
- ਆਪਣੀਆਂ ਲੋੜਾਂ ਪਛਾਣੋ 
- ਫਾਲਤੂ ਖ਼ਰਚੇ ਨਾ ਕਰੋ 
- ਮਹੀਨੇ ਦੇ ਖ਼ਰਚੇ ਦਾ ਹਿਸਾਬ-ਕਿਤਾਬ ਲਾਓ 
- ਫਾਲਤੂ ਚੀਜ਼ਾਂ ਸੁੱਟ ਦਿਓ 
- ਕਰਜ਼ੇ ਚੁਕਾਓ 
- ਆਪਣੇ ਕੰਮ ਦੇ ਘੰਟੇ ਘਟਾਓ 
ਯੂਹੰਨਾ ਟਿੱਡੀਆਂ ਅਤੇ ਜੰਗਲੀ ਸ਼ਹਿਦ ਖਾਂਦਾ ਹੁੰਦਾ ਸੀ
ਸਾਦੀ ਜ਼ਿੰਦਗੀ ਜੀ ਕੇ ਮੈਂ ਆਪਣਾ ਕਿਹੜਾ ਟੀਚਾ ਹਾਸਲ ਕਰ ਸਕਦਾ ਹਾਂ?