ਪਾਠ 9
ਤਸਵੀਰਾਂ ਅਤੇ ਵੀਡੀਓ ਵਰਤੋ
ਉਤਪਤ 15:5
ਸਾਰ: ਸਿਖਾਉਂਦੇ ਵੇਲੇ ਤਸਵੀਰਾਂ ਅਤੇ ਵੀਡੀਓ ਵਰਤੋ ਤਾਂਕਿ ਗੱਲਾਂ ਨੂੰ ਆਸਾਨੀ ਨਾਲ ਸਮਝਿਆ ਅਤੇ ਯਾਦ ਰੱਖਿਆ ਜਾ ਸਕੇ।
ਇਸ ਤਰ੍ਹਾਂ ਕਿਵੇਂ ਕਰੀਏ?
ਵਧੀਆ ਤਰੀਕੇ ਨਾਲ ਸਿਖਾਉਣ ਲਈ ਤਸਵੀਰਾਂ ਜਾਂ ਵੀਡੀਓ ਵਰਤੋ। ਭਾਸ਼ਣ ਦਿੰਦੇ ਵੇਲੇ ਜ਼ਰੂਰੀ ਗੱਲਾਂ ਨੂੰ ਸਮਝਾਉਣ ਲਈ ਤੁਸੀਂ ਤਸਵੀਰਾਂ, ਚਾਰਟ, ਨਕਸ਼ੇ ਅਤੇ ਸਮਾਂ-ਰੇਖਾ ਵਰਤ ਸਕਦੇ ਹੋ। ਪ੍ਰਚਾਰ ਵਿਚ ਤੁਸੀਂ ਵੀਡੀਓ ਵੀ ਵਰਤ ਸਕਦੇ ਹੋ। ਧਿਆਨ ਰੱਖੋ ਕਿ ਸੁਣਨ ਵਾਲਿਆਂ ਨੂੰ ਸਿਰਫ਼ ਤਸਵੀਰਾਂ-ਵੀਡੀਓ ਹੀ ਨਾ ਯਾਦ ਰਹਿ ਜਾਣ, ਸਗੋਂ ਉਹ ਮੁੱਖ ਗੱਲਾਂ ਵੀ ਯਾਦ ਰੱਖ ਸਕਣ।
ਧਿਆਨ ਰੱਖੋ ਕਿ ਸੁਣਨ ਵਾਲੇ ਤਸਵੀਰਾਂ-ਵੀਡੀਓ ਨੂੰ ਚੰਗੀ ਤਰ੍ਹਾਂ ਦੇਖ ਸਕਣ।