ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g17 ਨੰ. 4 ਸਫ਼ਾ 3
  • ਕੀ ਦੁਨੀਆਂ ਨੂੰ ਬਚਾਇਆ ਜਾ ਸਕਦਾ ਹੈ ਜਾਂ ਨਹੀਂ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕੀ ਦੁਨੀਆਂ ਨੂੰ ਬਚਾਇਆ ਜਾ ਸਕਦਾ ਹੈ ਜਾਂ ਨਹੀਂ?
  • ਜਾਗਰੂਕ ਬਣੋ!—2017
  • ਮਿਲਦੀ-ਜੁਲਦੀ ਜਾਣਕਾਰੀ
  • ਵਿਗਿਆਨੀਆਂ ਨੇ ਕੀਤੀ “ਕਿਆਮਤ ਦੀ ਘੜੀ” ਦੀ ਸੂਈ ਅੱਗੇ​—ਬਾਈਬਲ ਕੀ ਦੱਸਦੀ ਹੈ?
    ਹੋਰ ਵਿਸ਼ੇ
  • ਸੰਸਾਰ ਉੱਤੇ ਨਜ਼ਰ
    ਜਾਗਰੂਕ ਬਣੋ!—2008
  • ਪ੍ਰਚਾਰ ਵਿਚ ਕੀ ਕਹੀਏ
    ਸਾਡੀ ਰਾਜ ਸੇਵਕਾਈ—2012
  • ਬਾਈਬਲ ਕੀ ਕਹਿੰਦੀ ਹੈ?
    ਜਾਗਰੂਕ ਬਣੋ!—2017
ਜਾਗਰੂਕ ਬਣੋ!—2017
g17 ਨੰ. 4 ਸਫ਼ਾ 3
ਕਿਆਮਤ ਦੀ ਘੜੀ

ਮੁੱਖ ਪੰਨੇ ਤੋਂ | ਕੀ ਦੁਨੀਆਂ ਨੂੰ ਬਚਾਇਆ ਜਾ ਸਕਦਾ ਹੈ?

ਕੀ ਦੁਨੀਆਂ ਨੂੰ ਬਚਾਇਆ ਜਾ ਸਕਦਾ ਹੈ ਜਾਂ ਨਹੀਂ?

2017 ਦੇ ਸ਼ੁਰੂ ਵਿਚ ਕੁਝ ਵਿਗਿਆਨੀਆਂ ਨੇ ਬੇਹੱਦ ਨਿਰਾਸ਼ ਕਰਨ ਵਾਲੀ ਘੋਸ਼ਣਾ ਕੀਤੀ। ਜਨਵਰੀ ਵਿਚ ਕੁਝ ਵਿਗਿਆਨੀਆਂ ਨੇ ਘੋਸ਼ਣਾ ਕੀਤੀ ਕਿ ਦੁਨੀਆਂ ਦਾ ਅੰਤ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਨੇੜੇ ਆ ਗਿਆ ਹੈ। ਉਨ੍ਹਾਂ ਨੇ ਕਿਆਮਤ ਦੀ ਘੜੀ, ਜੋ ਨਾਸ਼ ਦੇ ਦਿਨ ਨੂੰ ਦਰਸਾਉਂਦੀ ਹੈ, ਨਾਲ ਸਮਝਾਇਆ ਕਿ ਦੁਨੀਆਂ ਤਬਾਹੀ ਦੇ ਕਿੰਨੇ ਨੇੜੇ ਹੈ। ਇਸ ਲਈ ਵਿਗਿਆਨੀਆਂ ਨੇ ਘੜੀ ਨੂੰ 30 ਸਕਿੰਟ ਅੱਗੇ ਕਰ ਦਿੱਤਾ। ਇਸ ਘੜੀ ਦਾ ਸਮਾਂ ਇਸ ਤਰ੍ਹਾਂ ਸੈੱਟ ਕੀਤਾ ਗਿਆ ਕਿ 12 ਵੱਜਣ ਵਿਚ ਸਿਰਫ਼ ਢਾਈ ਮਿੰਟ ਰਹਿੰਦੇ ਹਨ। ਪਿਛਲੇ 60 ਤੋਂ ਜ਼ਿਆਦਾ ਸਾਲਾਂ ਵਿਚ ਇਹ ਪਹਿਲੀ ਵਾਰ ਹੈ ਜਦੋਂ ਦੁਨੀਆਂ ਦੇ ਨਾਸ਼ ਹੋਣ ਵਿਚ ਇੰਨਾ ਘੱਟ ਸਮਾਂ ਰਿਹਾ ਹੋਵੇ।

2018 ਵਿਚ ਵਿਗਿਆਨੀ ਦੁਬਾਰਾ ਅਨੁਮਾਨ ਲਾਉਣਗੇ ਕਿ ਅਸੀਂ ਅੰਤ ਦੇ ਕਿੰਨੇ ਨੇੜੇ ਹਾਂ। ਕੀ ਕਿਆਮਤ ਦੀ ਘੜੀ ਉਦੋਂ ਵੀ ਦੁਨੀਆਂ ਦੇ ਨਾਸ਼ ਵੱਲ ਇਸ਼ਾਰਾ ਕਰੇਗੀ? ਤੁਸੀਂ ਕੀ ਸੋਚਦੇ ਹੋ? ਕੀ ਦੁਨੀਆਂ ਨੂੰ ਬਚਾਇਆ ਜਾ ਸਕਦਾ ਹੈ? ਤੁਹਾਨੂੰ ਸ਼ਾਇਦ ਲੱਗੇ ਕਿ ਇਸ ਸਵਾਲ ਦਾ ਜਵਾਬ ਜਾਣਨਾ ਮੁਸ਼ਕਲ ਹੈ। ਦਰਅਸਲ ਇਸ ਮਾਮਲੇ ਬਾਰੇ ਮਾਹਰਾਂ ਦੀ ਵੀ ਵੱਖੋ-ਵੱਖਰੀ ਰਾਇ ਹੈ। ਸਾਰੇ ਲੋਕ ਇਸ ਗੱਲ ʼਤੇ ਯਕੀਨ ਨਹੀਂ ਕਰਦੇ ਕਿ ਦੁਨੀਆਂ ਦਾ ਅੰਤ ਹੋ ਜਾਵੇਗਾ।

ਅਸਲ ਵਿਚ, ਲੱਖਾਂ ਹੀ ਲੋਕ ਸੁਨਹਿਰੇ ਭਵਿੱਖ ਦੀ ਆਸ ਰੱਖਦੇ ਹਨ। ਉਹ ਦਾਅਵਾ ਕਰਦੇ ਹਨ ਕਿ ਇਸ ਗੱਲ ਦੇ ਪੱਕੇ ਸਬੂਤ ਹਨ ਕਿ ਇਨਸਾਨਾਂ ਅਤੇ ਧਰਤੀ ਦਾ ਕਦੇ ਵੀ ਨਾਸ਼ ਨਹੀਂ ਹੋਵੇਗਾ ਅਤੇ ਸਾਡੀ ਜ਼ਿੰਦਗੀ ਬਿਹਤਰ ਹੋਵੇਗੀ। ਕੀ ਇਨ੍ਹਾਂ ਸਬੂਤਾਂ ʼਤੇ ਭਰੋਸਾ ਕੀਤਾ ਜਾ ਸਕਦਾ ਹੈ? ਕੀ ਦੁਨੀਆਂ ਨੂੰ ਬਚਾਇਆ ਜਾ ਸਕਦਾ ਹੈ ਜਾਂ ਨਹੀਂ?

“ਕਿਆਮਤ ਦੀ ਘੜੀ ਨਾਸ਼ ਦੇ ਦਿਨ ਨੂੰ ਦਰਸਾਉਂਦੀ ਹੈ, ਇਸ ਨੂੰ ਬਹੁਤ ਸਾਰੇ ਦੇਸ਼ਾਂ ਨੇ ਮਾਨਤਾ ਦਿੱਤੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਇਨਸਾਨਾਂ ਦੁਆਰਾ ਬਣਾਈਆਂ ਗਈਆਂ ਖ਼ਤਰਨਾਕ ਤਕਨੀਕਾਂ ਕਰਕੇ ਦੁਨੀਆਂ ਦਾ ਨਾਸ਼ ਕਿੰਨਾ ਨੇੜੇ ਹੈ। ਇਨ੍ਹਾਂ ਤਕਨੀਕਾਂ ਵਿਚ ਸਭ ਤੋਂ ਖ਼ਤਰਨਾਕ ਪਰਮਾਣੂ ਹਥਿਆਰ ਹਨ। ਇਸ ਤੋਂ ਇਲਾਵਾ, ਹੋਰ ਤਕਨੀਕਾਂ ਵੀ ਹਨ, ਜਿਵੇਂ ਮੌਸਮ ਵਿਚ ਤਬਦੀਲੀ ਕਰਨ ਵਾਲੀਆਂ ਤਕਨੀਕਾਂ, ਬਾਓਤਕਨਾਲੋਜੀ (ਜੀਵ-ਵਿਗਿਆਨ ʼਤੇ ਆਧਾਰਿਤ ਤਕਨੀਕਾਂ) ਅਤੇ ਸਾਈਬਰ ਤਕਨਾਲੋਜੀ (ਇੰਟਰਨੈੱਟ ਸੰਬੰਧਿਤ ਤਕਨੀਕਾਂ)। ਇੱਦਾਂ ਦੀਆਂ ਤਕਨੀਕਾਂ ਕਰਕੇ ਜਾਣੇ-ਅਣਜਾਣੇ ਵਿਚ ਇਨਸਾਨਾਂ ਅਤੇ ਧਰਤੀ ਦਾ ਹੱਦੋਂ ਵੱਧ ਨੁਕਸਾਨ ਹੁੰਦਾ ਹੈ ਜਿਸ ਦੀ ਕਦੇ ਵੀ ਭਰਪਾਈ ਨਹੀਂ ਕੀਤੀ ਜਾ ਸਕਦੀ।”​—Bulletin of the Atomic Scientists.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ