ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g20 ਨੰ. 1 ਸਫ਼ਾ 4
  • ਤਣਾਅ ਕਿਉਂ ਹੁੰਦਾ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਤਣਾਅ ਕਿਉਂ ਹੁੰਦਾ ਹੈ?
  • ਜਾਗਰੂਕ ਬਣੋ!—2020
  • ਮਿਲਦੀ-ਜੁਲਦੀ ਜਾਣਕਾਰੀ
  • ਟੈਨਸ਼ਨ ਉੱਤੇ ਕਾਬੂ ਰੱਖਣਾ
    ਜਾਗਰੂਕ ਬਣੋ!—2010
  • ਤਣਾਅ ਕੀ ਹੈ?
    ਜਾਗਰੂਕ ਬਣੋ!—2020
  • ਸਕੂਲ ਜਾਂ ਕਾਲਜ ਦੀ ਟੈਨਸ਼ਨ ਕਿੱਦਾਂ ਘਟਾਈ ਜਾ ਸਕਦੀ ਹੈ?
    ਜਾਗਰੂਕ ਬਣੋ!—2008
  • ਕੀ ਤੁਹਾਨੂੰ ਤਣਾਅ ਹੈ?
    ਜਾਗਰੂਕ ਬਣੋ!—2020
ਹੋਰ ਦੇਖੋ
ਜਾਗਰੂਕ ਬਣੋ!—2020
g20 ਨੰ. 1 ਸਫ਼ਾ 4

ਤਣਾਅ ਤੋਂ ਰਾਹਤ

ਤਣਾਅ ਕਿਉਂ ਹੁੰਦਾ ਹੈ?

ਇਕ ਜਾਣੇ-ਪਛਾਣੇ ਮੇਓ ਨਾਂ ਦੇ ਕਲਿਨਿਕ ਦੀ ਰਿਪੋਰਟ ਮੁਤਾਬਕ, “ਬਹੁਤ ਸਾਰੇ ਲੋਕਾਂ ਵਿਚ ਤਣਾਅ ਵਧਦਾ ਜਾ ਰਿਹਾ ਹੈ। ਅੱਜ ਜ਼ਿੰਦਗੀ ਵਿਚ ਬਹੁਤ ਸਾਰੇ ਬਦਲਾਅ ਹੁੰਦੇ ਹਨ ਅਤੇ ਕਿਸੇ ਵੀ ਵੇਲੇ ਕੁਝ ਵੀ ਹੋ ਸਕਦਾ ਹੈ।” ਜ਼ਰਾ ਕੁਝ ਗੱਲਾਂ ʼਤੇ ਗੌਰ ਕਰੋ ਜਿਨ੍ਹਾਂ ਕਰਕੇ ਤਣਾਅ ਹੋ ਸਕਦਾ ਹੈ:

  • ਤਲਾਕ

  • ਕਿਸੇ ਪਿਆਰੇ ਦੀ ਮੌਤ

  • ਗੰਭੀਰ ਬੀਮਾਰੀ

  • ਭਿਆਨਕ ਐਕਸੀਡੈਂਟ

  • ਅਪਰਾਧ

  • ਰੋਜ਼ਮੱਰਾ ਦੀ ਭੱਜ-ਦੌੜ

  • ਕੁਦਰਤੀ ਤੇ ਇਨਸਾਨਾਂ ਵੱਲੋਂ ਲਿਆਂਦੀਆਂ ਆਫ਼ਤਾਂ

  • ਸਕੂਲ ਜਾਂ ਕੰਮ ਦੀ ਥਾਂ ʼਤੇ ਦਬਾਅ

  • ਕੰਮ ਅਤੇ ਪੈਸੇ-ਧੇਲੇ ਦੀ ਚਿੰਤਾ

ਨੌਕਰੀ ਛੁੱਟ ਜਾਣੀ

“ਨੌਕਰੀ ਛੁੱਟਣ ਦੇ ਬਹੁਤ ਭਿਆਨਕ ਨਤੀਜੇ ਨਿਕਲ ਸਕਦੇ ਹਨ, ਜਿਵੇਂ ਬੀਮਾਰੀ, ਵਿਆਹੁਤਾ ਜ਼ਿੰਦਗੀ ਵਿਚ ਮੁਸ਼ਕਲਾਂ, ਚਿੰਤਾ, ਡਿਪਰੈਸ਼ਨ ਤੇ ਖ਼ੁਦਕੁਸ਼ੀ ਕਰਨ ਦਾ ਖ਼ਤਰਾ। ਬੇਰੋਜ਼ਗਾਰੀ ਦਾ ਅਸਰ ਜ਼ਿੰਦਗੀ ਦੇ ਹਰ ਪਹਿਲੂ ʼਤੇ ਪੈਂਦਾ ਹੈ।”—American Psychological Association.

ਬਚਪਨ ਵਿਚ ਤਣਾਅ

ਅੱਜ-ਕੱਲ੍ਹ ਬੱਚਿਆਂ ਨੂੰ ਵੀ ਤਣਾਅ ਹੋਣਾ ਆਮ ਗੱਲ ਹੋ ਗਈ ਹੈ। ਕਈ ਬੱਚਿਆਂ ਨੂੰ ਸਕੂਲ ਵਿਚ ਡਰਾਇਆ-ਧਮਕਾਇਆ ਜਾਂਦਾ ਜਾਂ ਘਰਦਿਆਂ ਵੱਲੋਂ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਹੋਰ ਬੱਚਿਆਂ ਨੂੰ ਮਾਰਿਆ-ਕੁੱਟਿਆ ਜਾਂਦਾ ਹੈ, ਉਨ੍ਹਾਂ ਦਾ ਮਾਨਸਿਕ ਸ਼ੋਸ਼ਣ ਕੀਤਾ ਜਾਂਦਾ ਹੈ ਜਾਂ ਉਨ੍ਹਾਂ ਨਾਲ ਬਦਫ਼ੈਲੀ ਕੀਤੀ ਜਾਂਦੀ ਹੈ। ਬਹੁਤ ਸਾਰਿਆਂ ਨੂੰ ਪੇਪਰਾਂ ਅਤੇ ਨੰਬਰਾਂ ਦੀ ਚਿੰਤਾ ਹੁੰਦੀ ਹੈ। ਕਈ ਬੱਚੇ ਤਲਾਕ ਕਰਕੇ ਆਪਣੇ ਪਰਿਵਾਰਾਂ ਨੂੰ ਟੁੱਟਦਾ ਦੇਖਦੇ ਹਨ। ਤਣਾਅ ਵਿਚ ਰਹਿਣ ਵਾਲੇ ਬੱਚਿਆਂ ਨੂੰ ਸ਼ਾਇਦ ਡਰਾਉਣੇ ਸੁਪਨੇ ਆਉਣ, ਉਹ ਗੱਲਾਂ ਯਾਦ ਨਾ ਰੱਖ ਪਾਉਣ, ਡਿਪਰੈਸ਼ਨ ਵਿਚ ਚਲੇ ਜਾਣ ਜਾਂ ਦੂਜਿਆਂ ਨਾਲ ਘੁਲਣਾ-ਮਿਲਣਾ ਬੰਦ ਕਰ ਦੇਣ। ਕੁਝ ਜਣਿਆਂ ਲਈ ਆਪਣੇ ਜਜ਼ਬਾਤਾਂ ʼਤੇ ਕਾਬੂ ਪਾਉਣਾ ਔਖਾ ਹੋ ਸਕਦਾ ਹੈ। ਤਣਾਅ ਵਿਚ ਰਹਿਣ ਵਾਲੇ ਬੱਚਿਆਂ ਨੂੰ ਜਲਦੀ ਤੋਂ ਜਲਦੀ ਮਦਦ ਦੀ ਲੋੜ ਹੁੰਦੀ ਹੈ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ