ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g20 ਨੰ. 1 ਸਫ਼ੇ 5-7
  • ਤਣਾਅ ਕੀ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਤਣਾਅ ਕੀ ਹੈ?
  • ਜਾਗਰੂਕ ਬਣੋ!—2020
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਚੰਗਾ ਤਣਾਅ ਅਤੇ ਮਾੜਾ ਤਣਾਅ
  • ਟੈਨਸ਼ਨ ਉੱਤੇ ਕਾਬੂ ਰੱਖਣਾ
    ਜਾਗਰੂਕ ਬਣੋ!—2010
  • ਸਕੂਲ ਜਾਂ ਕਾਲਜ ਦੀ ਟੈਨਸ਼ਨ ਕਿੱਦਾਂ ਘਟਾਈ ਜਾ ਸਕਦੀ ਹੈ?
    ਜਾਗਰੂਕ ਬਣੋ!—2008
  • ਵਿਸ਼ਾ-ਸੂਚੀ
    ਜਾਗਰੂਕ ਬਣੋ!—2020
  • ਕੀ ਤੁਹਾਨੂੰ ਤਣਾਅ ਹੈ?
    ਜਾਗਰੂਕ ਬਣੋ!—2020
ਹੋਰ ਦੇਖੋ
ਜਾਗਰੂਕ ਬਣੋ!—2020
g20 ਨੰ. 1 ਸਫ਼ੇ 5-7
ਸ਼ਹਿਰ ਵਿਚ ਇਕ ਆਦਮੀ ਦੌੜ ਕੇ ਆਪਣੇ ਦਫ਼ਤਰ ਦੀਆਂ ਪੌੜੀਆਂ ਚੜ੍ਹਦਾ ਹੋਇਆ।

ਤਣਾਅ ਤੋਂ ਰਾਹਤ

ਤਣਾਅ ਕੀ ਹੈ?

ਕਿਸੇ ਵੀ ਹਾਲਾਤ ਦਾ ਸਾਮ੍ਹਣਾ ਕਰਦਿਆਂ ਤੁਹਾਡੇ ਸਰੀਰ ਅੰਦਰ ਜੋ ਵੀ ਹੁੰਦਾ ਹੈ, ਉਸ ਨੂੰ ਤਣਾਅ ਕਹਿੰਦੇ ਹਨ। ਦਿਮਾਗ਼ ਸਰੀਰ ਵਿਚ ਬਹੁਤ ਸਾਰੇ ਹਾਰਮੋਨ ਭੇਜਦਾ ਹੈ ਜਿਨ੍ਹਾਂ ਕਰਕੇ ਦਿਲ ਦੀ ਧੜਕਣ ਵਧ ਜਾਂਦੀ ਹੈ, ਬਲੱਡ-ਪ੍ਰੈਸ਼ਰ ਸਹੀ ਹੁੰਦਾ ਹੈ, ਫੇਫੜੇ ਜਲਦੀ ਨਾਲ ਸੁੰਗੜਦੇ ਤੇ ਖੁੱਲ੍ਹਦੇ ਹਨ ਅਤੇ ਮਾਸ-ਪੇਸ਼ੀਆਂ ਵਿਚ ਖਿਚਾਅ ਪੈਦਾ ਹੁੰਦਾ ਹੈ। ਚਾਹੇ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਤੁਹਾਡੇ ਸਰੀਰ ਅੰਦਰ ਕੀ ਹੁੰਦਾ ਹੈ, ਪਰ ਤੁਹਾਡਾ ਸਰੀਰ ਕਿਸੇ ਹਾਲਾਤ ਦਾ ਸਾਮ੍ਹਣਾ ਕਰਨ ਲਈ ਤਿਆਰ ਹੋ ਜਾਂਦਾ ਹੈ। ਜਦੋਂ ਤਣਾਅ ਖ਼ਤਮ ਹੋ ਜਾਂਦਾ ਹੈ, ਤਾਂ ਤੁਹਾਡਾ ਸਰੀਰ ਪਹਿਲਾਂ ਵਾਂਗ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ।

ਚੰਗਾ ਤਣਾਅ ਅਤੇ ਮਾੜਾ ਤਣਾਅ

ਤਣਾਅ ਹੋਣਾ ਕੁਦਰਤੀ ਹੈ। ਇਸ ਕਰਕੇ ਅਸੀਂ ਔਖੀਆਂ ਤੇ ਖ਼ਤਰਨਾਕ ਸਥਿਤੀਆਂ ਦਾ ਸਾਮ੍ਹਣਾ ਕਰ ਸਕਦੇ ਹਾਂ। ਤਣਾਅ ਦਾ ਸਭ ਤੋਂ ਪਹਿਲਾਂ ਦਿਮਾਗ਼ ʼਤੇ ਅਸਰ ਪੈਂਦਾ ਹੈ। ਚੰਗਾ ਤਣਾਅ ਹੋਣ ਕਰਕੇ ਤੁਸੀਂ ਜਲਦੀ ਅਤੇ ਸਹੀ ਤਰੀਕੇ ਨਾਲ ਹਾਲਾਤਾਂ ਦਾ ਸਾਮ੍ਹਣਾ ਕਰ ਸਕਦੇ ਹੋ। ਕੁਝ ਹੱਦ ਤਕ ਤਣਾਅ ਹੋਣ ਕਰਕੇ ਤੁਸੀਂ ਆਪਣੇ ਟੀਚਿਆਂ ਨੂੰ ਹਾਸਲ ਕਰ ਸਕਦੇ ਹੋ ਜਾਂ ਵਧੀਆ ਤਰੀਕੇ ਨਾਲ ਕੰਮ ਕਰ ਸਕਦੇ ਹੋ, ਜਿਵੇਂ ਕਿ ਪੇਪਰਾਂ ਵੇਲੇ, ਕੰਮ ਲਈ ਇੰਟਰਵਿਊ ਦਿੰਦੇ ਵੇਲੇ ਜਾਂ ਖੇਡਾਂ ਖੇਡਦੇ ਵੇਲੇ।

ਪਰ ਲੰਬੇ ਸਮੇਂ ਤਕ ਜਾਂ ਹੱਦੋਂ ਵੱਧ ਤਣਾਅ ਹੋਣ ਕਰਕੇ ਤੁਹਾਨੂੰ ਨੁਕਸਾਨ ਪਹੁੰਚ ਸਕਦਾ ਹੈ। ਲਗਾਤਾਰ ਤਣਾਅ ਹੋਣ ਕਰਕੇ ਤੁਹਾਨੂੰ ਸਰੀਰਕ, ਮਾਨਸਿਕ ਤੇ ਜਜ਼ਬਾਤੀ ਤੌਰ ʼਤੇ ਨੁਕਸਾਨ ਪਹੁੰਚ ਸਕਦਾ ਹੈ। ਸ਼ਾਇਦ ਤੁਹਾਡਾ ਰਵੱਈਆ ਯਾਨੀ ਦੂਜਿਆਂ ਨਾਲ ਪੇਸ਼ ਆਉਣ ਦਾ ਤਰੀਕਾ ਬਦਲ ਜਾਵੇ। ਕੁਝ ਲੋਕ ਤਣਾਅ ਤੋਂ ਰਾਹਤ ਪਾਉਣ ਲਈ ਸ਼ਾਇਦ ਬਹੁਤ ਜ਼ਿਆਦਾ ਸ਼ਰਾਬ ਪੀਣੀ, ਨਸ਼ੇ ਕਰਨੇ ਅਤੇ ਸਿਗਰਟ ਪੀਣੀ ਸ਼ੁਰੂ ਕਰ ਦਿੰਦੇ ਹਨ ਜਾਂ ਹੋਰ ਬੁਰੀਆਂ ਆਦਤਾਂ ਪੈਦਾ ਕਰ ਲੈਂਦੇ ਹਨ। ਇੱਦਾਂ ਕਰਨ ਕਰਕੇ ਡਿਪਰੈਸ਼ਨ ਹੋ ਸਕਦਾ ਹੈ, ਸਰੀਰ ਥਕਾਵਟ ਨਾਲ ਚੂਰ ਹੋ ਸਕਦਾ ਹੈ ਜਾਂ ਇੱਥੋਂ ਤਕ ਕਿ ਆਤਮ-ਹੱਤਿਆ ਕਰਨ ਦੇ ਖ਼ਿਆਲ ਆ ਸਕਦੇ ਹਨ।

ਚਾਹੇ ਤਣਾਅ ਦਾ ਅਸਰ ਸਾਰਿਆਂ ʼਤੇ ਇੱਕੋ ਜਿਹਾ ਨਹੀਂ ਹੁੰਦਾ, ਪਰ ਇਸ ਕਰਕੇ ਬਹੁਤ ਸਾਰੀਆਂ ਬੀਮਾਰੀਆਂ ਲੱਗ ਸਕਦੀਆਂ ਹਨ। ਨਾਲੇ ਇਸ ਦਾ ਅਸਰ ਸਰੀਰ ਦੇ ਹਰੇਕ ਹਿੱਸੇ ʼਤੇ ਪੈਂਦਾ ਹੈ।

ਸਰੀਰ ʼਤੇ ਤਣਾਅ ਦਾ ਅਸਰ

ਦਿਮਾਗ਼ ਦੀਆਂ ਨਸਾਂ ʼਤੇ ਅਸਰ।

ਇਕ ਆਦਮੀ ਨੇ ਤਣਾਅ ਕਰਕੇ ਆਪਣੇ ਮੱਥੇ ʼਤੇ ਹੱਥ ਰੱਖਿਆ ਹੋਇਆ।

ਦਿਮਾਗ਼ ਹੀ ਸਰੀਰ ਵਿਚ ਅਡਰੇਨਾਲਿਨ ਅਤੇ ਕੋਰਟੀਸੋਲ ਵਰਗੇ ਹਾਰਮੋਨ ਪੈਦਾ ਕਰਦਾ ਹੈ। ਇਨ੍ਹਾਂ ਕਰਕੇ ਤੁਹਾਡੇ ਦਿਲ ਦੀ ਧੜਕਣ, ਬਲੱਡ-ਪ੍ਰੈਸ਼ਰ ਅਤੇ ਖ਼ੂਨ ਵਿਚ ਗਲੂਕੋਜ਼ ਦੀ ਮਾਤਰਾ ਵਧ ਜਾਂਦੀ ਹੈ ਜਿਸ ਕਰਕੇ ਤੁਸੀਂ ਝੱਟ ਖ਼ਤਰੇ ਦਾ ਸਾਮ੍ਹਣਾ ਕਰ ਸਕਦੇ ਹੋ। ਬਹੁਤ ਜ਼ਿਆਦਾ ਤਣਾਅ ਹੋਣ ਕਰਕੇ ਤੁਹਾਨੂੰ

  • ਚਿੜਚਿੜਾਪਣ, ਚਿੰਤਾ, ਡਿਪਰੈਸ਼ਨ, ਸਿਰਦਰਦ ਹੁੰਦਾ ਹੈ ਅਤੇ ਨੀਂਦ ਨਹੀਂ ਆਉਂਦੀ

ਹੱਡੀਆਂ ਤੇ ਮਾਸ-ਪੇਸ਼ੀਆਂ ʼਤੇ ਅਸਰ।

ਮਾਸ-ਪੇਸ਼ੀਆਂ ਵਿਚ ਖਿਚਾਅ ਪੈਦਾ ਹੋਣ ਕਰਕੇ ਸੱਟ ਲੱਗਣ ਤੋਂ ਬਚਾਅ ਹੁੰਦਾ ਹੈ। ਬਹੁਤ ਜ਼ਿਆਦਾ ਤਣਾਅ ਹੋਣ ਕਰਕੇ

  • ਸਰੀਰ ਵਿਚ ਦਰਦ, ਸਿਰਦਰਦ ਅਤੇ ਮਾਸ-ਪੇਸ਼ੀਆਂ ਵਿਚ ਖਿੱਚ ਪੈ ਸਕਦੀ ਹੈ

ਸਾਹ ਪ੍ਰਣਾਲੀ ʼਤੇ ਅਸਰ।

ਜ਼ਿਆਦਾ ਆਕਸੀਜਨ ਵਾਸਤੇ ਤੁਸੀਂ ਤੇਜ਼-ਤੇਜ਼ ਸਾਹ ਲੈਣ ਲੱਗ ਪੈਂਦੇ ਹੋ। ਬਹੁਤ ਜ਼ਿਆਦਾ ਤਣਾਅ ਹੋਣ ਕਰਕੇ

  • ਸਾਹ ਬਹੁਤ ਜ਼ਿਆਦਾ ਤੇਜ਼-ਤੇਜ਼ ਚੱਲਣਾ ਸ਼ੁਰੂ ਹੋ ਜਾਂਦਾ ਹੈ ਅਤੇ ਸਾਹ ਲੈਣ ਵਿਚ ਮੁਸ਼ਕਲ ਆਉਂਦੀ ਹੈ। ਇਸ ਦਾ ਅਸਰ ਉਨ੍ਹਾਂ ʼਤੇ ਜ਼ਿਆਦਾ ਹੁੰਦਾ ਹੈ ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਸਾਹ ਦੀ ਬੀਮਾਰੀ ਹੁੰਦੀ ਹੈ

ਦਿਲ ʼਤੇ ਅਸਰ।

ਦਿਲ ਦੀ ਧੜਕਣ ਵਧ ਜਾਂਦੀ ਹੈ ਅਤੇ ਸਰੀਰ ਵਿਚ ਸਹੀ ਮਾਤਰਾ ਵਿਚ ਖ਼ੂਨ ਨਹੀਂ ਪਹੁੰਚਦਾ। ਨਾੜਾਂ ਜਲਦੀ ਸੁੰਗੜਦੀਆ-ਖੁੱਲ੍ਹਦੀਆਂ ਹਨ ਤਾਂਕਿ ਸਰੀਰ ਦੇ ਉਸ ਹਿੱਸੇ ਨੂੰ ਖ਼ੂਨ ਪਹੁੰਚਾਇਆ ਜਾ ਸਕੇ ਜਿੱਥੇ ਖ਼ੂਨ ਦੀ ਜ਼ਿਆਦਾ ਲੋੜ ਹੈ, ਜਿਵੇਂ ਕਿ ਮਾਸ-ਪੇਸ਼ੀਆਂ ਨੂੰ। ਹੱਦੋਂ-ਵੱਧ ਤਣਾਅ ਹੋਣ ਕਰਕੇ

  • ਬਲੱਡ-ਪ੍ਰੈਸ਼ਰ ਵੱਧ ਸਕਦਾ, ਦਿਲ ਦਾ ਦੌਰਾ ਪੈ ਸਕਦਾ ਜਾਂ ਅਧਰੰਗ ਹੋ ਸਕਦਾ

ਐਨਡੋਕਰਾਈਨ ਸਿਸਟਮ ʼਤੇ ਅਸਰ।

ਤੁਹਾਡੀਆਂ ਗ੍ਰੰਥੀਆਂ ਅਡਰੇਨਾਲਿਨ ਅਤੇ ਕੋਰਟੀਸੋਲ ਨਾਂ ਦੇ ਹਾਰਮੋਨ ਪੈਦਾ ਕਰਦੀਆਂ ਹਨ। ਇਨ੍ਹਾਂ ਹਾਰਮੋਨਾਂ ਕਰਕੇ ਸਰੀਰ ਤਣਾਅ ਨਾਲ ਲੜਦਾ ਹੈ। ਸਰੀਰ ਵਿਚ ਊਰਜਾ ਪੈਦਾ ਲਈ ਲੀਵਰ ਲਹੂ ਵਿਚ ਸ਼ੂਗਰ ਦੀ ਮਾਤਰਾ ਵਧਾ ਦਿੰਦਾ ਹੈ। ਹੱਦੋਂ-ਵੱਧ ਤਣਾਅ ਹੋਣ ਕਰਕੇ

  • ਸ਼ੂਗਰ ਰੋਗ ਹੋ ਜਾਂਦਾ ਹੈ, ਸਰੀਰ ਵਿਚ ਰੋਗਾਂ ਨਾਲ ਲੜਨ ਦੀ ਤਾਕਤ ਘੱਟ ਜਾਂਦੀ ਹੈ, ਬੀਮਾਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ, ਭਾਵਨਾਵਾਂ ʼਤੇ ਅਸਰ ਪੈਂਦਾ ਹੈ ਅਤੇ ਭਾਰ ਵਧ ਜਾਂਦਾ ਹੈ

ਪੇਟ ʼਤੇ ਅਸਰ।

ਖਾਣਾ ਚੰਗੀ ਤਰ੍ਹਾਂ ਨਹੀਂ ਪਚਦਾ। ਹੱਦੋਂ-ਵੱਧ ਤਣਾਅ ਹੋਣ ਕਰਕੇ

  • ਉਲਟੀ ਆਉਣ ਦਾ ਮਨ ਕਰਦਾ ਹੈ, ਦਸਤ ਜਾਂ ਕਬਜ਼ ਹੋ ਜਾਂਦੀ ਹੈ

ਪ੍ਰਜਣਨ ਪ੍ਰਣਾਲੀ ʼਤੇ ਅਸਰ।

ਤਣਾਅ ਹੋਣ ਕਰਕੇ ਲਿੰਗੀ ਇੱਛਾਵਾਂ ਅਤੇ ਜਣਨ ਅੰਗਾਂ ʼਤੇ ਅਸਰ ਪੈਂਦਾ ਹੈ। ਹੱਦੋਂ-ਵੱਧ ਤਣਾਅ ਹੋ ਕਰਕੇ

  • ਨਪੁੰਸਕਤਾ ਜਾਂ ਮਾਹਵਾਰੀ ਸੰਬੰਧੀ ਸਮੱਸਿਆਵਾਂ ਹੋ ਜਾਂਦੀਆਂ ਹਨ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ