ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
22 ਫਰਵਰੀ 2010 ਦੇ ਹਫ਼ਤੇ ਦੌਰਾਨ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਰਿਵਿਊ ਕੀਤਾ ਜਾਵੇਗਾ। ਸਕੂਲ ਓਵਰਸੀਅਰ 4 ਜਨਵਰੀ ਤੋਂ 22 ਫਰਵਰੀ 2010 ਦੇ ਹਫ਼ਤਿਆਂ ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ʼਤੇ 20 ਮਿੰਟਾਂ ਲਈ ਰਿਵਿਊ ਕਰੇਗਾ।
1. ਕੀ ਅਬਰਾਹਾਮ ਦਾ ਪਿਤਾ ਤਾਰਹ ਮੂਰਤੀਆਂ ਦੀ ਪੂਜਾ ਕਰਦਾ ਸੀ? (ਯਹੋ. 24:2) [w04 12/1 ਸਫ਼ਾ 12 ਪੈਰਾ 2]
2. ਯਹੋਸ਼ੁਆ ਨੇ ਕਿਸ ਗੱਲ ਕਰਕੇ ਯਹੋਸ਼ੁਆ 24:14, 15 ਦੇ ਸ਼ਬਦ ਕਹੇ ਸਨ ਅਤੇ ਸਾਡੇ ʼਤੇ ਇਨ੍ਹਾਂ ਦਾ ਕੀ ਪ੍ਰਭਾਵ ਪੈਣਾ ਚਾਹੀਦਾ ਹੈ? [w08 5/15 ਸਫ਼ੇ 17-18 ਪੈਰੇ 4-6]
3. ਇਸਰਾਏਲੀਆਂ ਲਈ ਬਆਲ ਦੇ ਪੁਜਾਰੀ ਅਤੇ ਉਨ੍ਹਾਂ ਦੇ ਭਗਤੀ ਕਰਨ ਦੇ ਰਸਮ-ਰਿਵਾਜ ਕਿੱਦਾਂ ਲਾਲਚ ਤੇ ਫੰਦਾ ਸਾਬਤ ਹੋਏ? (ਨਿਆ. 2:3) [w08 2/15 ਸਫ਼ਾ 27 ਪੈਰੇ 2-3]
4. ਅਸੀਂ ਨਿਆਈਆਂ 9:8-15 ਤੋਂ ਕੀ ਸਿੱਖਦੇ ਹਾਂ? [w05 1/15 26]
5. ਗਿਦਾਊਨ ਤੇ ਉਸ ਦੇ 300 ਆਦਮੀਆਂ ਨੂੰ ਬਚਾਉਣ ਦੇ ਯਹੋਵਾਹ ਦੇ ਤਰੀਕੇ ਉੱਤੇ ਗੌਰ ਕਰਨ ਨਾਲ ਸਾਨੂੰ ਕੀ ਹੌਸਲਾ ਮਿਲਦਾ ਹੈ? (ਨਿਆ. 7:19-22) [w05 7/15 ਸਫ਼ਾ 16 ਪੈਰਾ 8]
6. ਯਹੋਵਾਹ ਦਾ ਜੀ ਕਿੱਦਾਂ “ਇਸਰਾਏਲ ਦੇ ਦੁਖ ਨਾਲ ਦੁਖੀ ਹੋਇਆ” ਸੀ? (ਨਿਆ. 10:16) [cl ਸਫ਼ੇ 254-255 ਪੈਰੇ 10-11]
7. ਜਦੋਂ ਯਿਫ਼ਤਾਹ ਨੇ ਸੁੱਖਣਾ ਸੁੱਖੀ ਸੀ, ਤਾਂ ਕੀ ਉਹ ਕਿਸੇ ਇਨਸਾਨ ਦੀ ਬਲੀ ਦੇਣ ਬਾਰ ਸੋਚ ਰਿਹਾ ਸੀ? (ਨਿਆ. 11:30, 31) [w05 1/15 ਸਫ਼ਾ 26 ਪੈਰਾ 1]
8. ਕੀ ਸਮਸੂਨ ਦੀ ਤਾਕਤ ਉਸ ਦੇ ਵਾਲਾਂ ਵਿਚ ਸੀ? (ਨਿਆ. 16:18-20) [w05 3/15 ਸਫ਼ਾ 28 ਪੈਰਾ 5-6]
9. ਨਿਆਈਆਂ 16:3 ਵਿਚ ਸਮਸੂਨ ਦੇ ਹੈਰਾਨ ਕਰਨ ਵਾਲੇ ਕੰਮ ਨੂੰ ਸਮਝ ਕੇ ਸਾਨੂੰ ਕੀ ਲਾਭ ਹੁੰਦਾ ਹੈ? [w04 10/15 ਸਫ਼ੇ 15-16 ਪੈਰਾ 7-8]
10. ਕਿਉਂਕਿ ‘ਸੱਭੇ ਮਨੁੱਖ ਉਹੀ ਕਰਦੇ ਸਨ ਜੋ ਕੁਝ ਉਨ੍ਹਾਂ ਨੂੰ ਚੰਗਾ ਲੱਗਦਾ ਸੀ,’ ਕੀ ਇਸ ਨੂੰ ਇਕ ਤਰ੍ਹਾਂ ਦੀ ਬਗਾਵਤ ਸਮਝਿਆ ਜਾਣਾ ਚਾਹੀਦਾ ਹੈ? (ਨਿਆ. 17:6) [w05 1/15 ਸਫ਼ਾ 27 ਪੈਰਾ 8]