ਕਿੰਗਡਮ ਹਾਲ ਦੇ ਨੋਟਿਸ ਬੋਰਡ ਨੂੰ ਚੈੱਕ ਕਰਿਆ ਕਰੋ!
ਬਜ਼ੁਰਗ, ਸਹਾਇਕ ਸੇਵਕ ਅਤੇ ਹੋਰ ਭਰਾ ਜਿਨ੍ਹਾਂ ਕੋਲ ਮੰਡਲੀ ਵਿਚ ਜ਼ਿੰਮੇਵਾਰੀਆਂ ਹਨ ਉਹ ਬਾਕਾਇਦਾ ਨੋਟਿਸ ਬੋਰਡ ਚੈੱਕ ਕਰਦੇ ਹਨ ਕਿ ਉਨ੍ਹਾਂ ਦਾ ਅਗਲਾ ਭਾਸ਼ਣ ਵਗੈਰਾ ਕਦੋਂ ਹੈ। ਪਰ ਮੰਡਲੀ ਦੇ ਸਾਰੇ ਭੈਣ-ਭਰਾ ਨੋਟਿਸ ਬੋਰਡ ਤੋਂ ਜ਼ਰੂਰੀ ਜਾਣਕਾਰੀ ਦੇਖ ਸਕਦੇ ਹਨ। ਕੀ ਤੁਹਾਨੂੰ ਪਤਾ ਹੈ ਕਿ ਕਿੰਗਡਮ ਹਾਲ ਦੀ ਸਫ਼ਾਈ ਕਰਨ ਦੀ ਤੁਹਾਡੀ ਵਾਰੀ ਕਦੋਂ ਹੈ? ਕੀ ਮੰਡਲੀ ਲਈ ਸਰਕਟ ਓਵਰਸੀਅਰ ਜਾਂ ਬ੍ਰਾਂਚ ਆਫ਼ਿਸ ਵੱਲੋਂ ਕੋਈ ਜ਼ਰੂਰੀ ਚਿੱਠੀ ਆਈ ਹੈ? ਕੀ ਤੁਹਾਨੂੰ ਪਤਾ ਹੈ ਕਿ ਇਸ ਹਫ਼ਤੇ ਪਬਲਿਕ ਭਾਸ਼ਣ ਦਾ ਵਿਸ਼ਾ ਕੀ ਹੈ ਤਾਂਕਿ ਤੁਸੀਂ ਆਪਣੀ ਬਾਈਬਲ ਸਟੱਡੀ ਨੂੰ ਬੁਲਾ ਸਕੋ? ਕੀ ਮੀਟਿੰਗਾਂ ਜਾਂ ਪ੍ਰਚਾਰ ਦੇ ਸਮੇਂ ਵਿਚ ਕੋਈ ਫੇਰ-ਬਦਲ ਕੀਤਾ ਗਿਆ ਹੈ? ਮੀਟਿੰਗਾਂ ਦੌਰਾਨ ਹੁਣ ਇਹ ਜਾਣਕਾਰੀ ਨਹੀਂ ਦਿੱਤੀ ਜਾਂਦੀ ਅਤੇ ਬਜ਼ੁਰਗ ਸ਼ਾਇਦ ਹਰ ਪਬਲੀਸ਼ਰ ਨੂੰ ਇਹ ਜਾਣਕਾਰੀ ਨਾ ਦੇ ਸਕਣ। ਇਸ ਕਰਕੇ ਸਾਨੂੰ ਹਰ ਹਫ਼ਤੇ ਨੋਟਿਸ ਬੋਰਡ ਚੈੱਕ ਕਰਨਾ ਚਾਹੀਦਾ ਹੈ। ਜੇ ਅਸੀਂ ਇੱਦਾਂ ਕਰਦੇ ਹਾਂ, ਤਾਂ ਸਾਰੇ ਕੰਮ “ਸਲੀਕੇ ਨਾਲ ਅਤੇ ਸਹੀ ਢੰਗ ਨਾਲ” ਹੋਣਗੇ।—1 ਕੁਰਿੰ. 14:40.