ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਹੋਸ਼ੁਆ 10
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

ਯਹੋਸ਼ੁਆ—ਅਧਿਆਵਾਂ ਦਾ ਸਾਰ

      • ਇਜ਼ਰਾਈਲ ਨੇ ਗਿਬਓਨ ਦੀ ਰਾਖੀ ਕੀਤੀ (1-7)

      • ਯਹੋਵਾਹ ਇਜ਼ਰਾਈਲ ਖ਼ਾਤਰ ਲੜਿਆ (8-15)

        • ਭੱਜ ਰਹੇ ਦੁਸ਼ਮਣਾਂ ʼਤੇ ਗੜੇ ਵਰ੍ਹੇ (11)

        • ਸੂਰਜ ਟਿਕਿਆ ਰਿਹਾ (12-14)

      • ਹਮਲਾ ਕਰਨ ਵਾਲੇ ਪੰਜ ਰਾਜੇ ਮਾਰੇ ਗਏ (16-28)

      • ਦੱਖਣ ਦੇ ਸ਼ਹਿਰਾਂ ʼਤੇ ਕਬਜ਼ਾ (29-43)

ਯਹੋਸ਼ੁਆ 10:1

ਹੋਰ ਹਵਾਲੇ

  • +ਯਹੋ 8:24, 29
  • +ਯਹੋ 6:2, 21
  • +ਯਹੋ 9:9, 15; 11:19

ਯਹੋਸ਼ੁਆ 10:2

ਹੋਰ ਹਵਾਲੇ

  • +ਬਿਵ 2:25; 11:25; ਯਹੋ 2:10, 11; 5:1
  • +ਯਹੋ 8:25

ਯਹੋਸ਼ੁਆ 10:3

ਹੋਰ ਹਵਾਲੇ

  • +ਉਤ 23:2; ਗਿਣ 13:22
  • +ਯਹੋ 12:7, 10-12

ਯਹੋਸ਼ੁਆ 10:4

ਹੋਰ ਹਵਾਲੇ

  • +ਯਹੋ 9:9, 15; 11:19

ਯਹੋਸ਼ੁਆ 10:5

ਹੋਰ ਹਵਾਲੇ

  • +ਉਤ 15:16

ਯਹੋਸ਼ੁਆ 10:6

ਫੁਟਨੋਟ

  • *

    ਇਬ, “ਤੋਂ ਆਪਣਾ ਹੱਥ ਨਾ ਹਟਾ।”

ਹੋਰ ਹਵਾਲੇ

  • +ਯਹੋ 5:10
  • +ਯਹੋ 9:25, 27

ਯਹੋਸ਼ੁਆ 10:7

ਹੋਰ ਹਵਾਲੇ

  • +ਯਹੋ 8:3

ਯਹੋਸ਼ੁਆ 10:8

ਹੋਰ ਹਵਾਲੇ

  • +ਬਿਵ 3:2; 20:1
  • +ਬਿਵ 7:24; ਯਹੋ 11:6
  • +ਯਹੋ 1:3-5

ਯਹੋਸ਼ੁਆ 10:10

ਹੋਰ ਹਵਾਲੇ

  • +ਜ਼ਬੂ 44:3

ਯਹੋਸ਼ੁਆ 10:12

ਹੋਰ ਹਵਾਲੇ

  • +2 ਰਾਜ 20:10; ਜ਼ਬੂ 135:6; ਯਸਾ 28:21; 38:8

ਯਹੋਸ਼ੁਆ 10:13

ਹੋਰ ਹਵਾਲੇ

  • +2 ਸਮੂ 1:17, 18

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    3/15/2009, ਸਫ਼ਾ 32

    12/1/2004, ਸਫ਼ਾ 11

ਯਹੋਸ਼ੁਆ 10:14

ਹੋਰ ਹਵਾਲੇ

  • +ਬਿਵ 9:18, 19; 1 ਰਾਜ 17:22; ਯਾਕੂ 5:16
  • +ਬਿਵ 1:30; ਯਹੋ 23:3

ਯਹੋਸ਼ੁਆ 10:15

ਹੋਰ ਹਵਾਲੇ

  • +ਯਹੋ 5:10; 9:6

ਯਹੋਸ਼ੁਆ 10:16

ਹੋਰ ਹਵਾਲੇ

  • +ਯਹੋ 10:10

ਯਹੋਸ਼ੁਆ 10:17

ਹੋਰ ਹਵਾਲੇ

  • +ਯਹੋ 10:28

ਯਹੋਸ਼ੁਆ 10:19

ਹੋਰ ਹਵਾਲੇ

  • +ਬਿਵ 28:7

ਯਹੋਸ਼ੁਆ 10:21

ਫੁਟਨੋਟ

  • *

    ਇਬ, “ਆਪਣੀ ਜੀਭ ਤਿੱਖੀ ਨਾ ਕੀਤੀ।”

ਯਹੋਸ਼ੁਆ 10:23

ਹੋਰ ਹਵਾਲੇ

  • +ਯਹੋ 10:3-5; 12:7, 10-12

ਯਹੋਸ਼ੁਆ 10:24

ਹੋਰ ਹਵਾਲੇ

  • +ਕੂਚ 23:27

ਯਹੋਸ਼ੁਆ 10:25

ਹੋਰ ਹਵਾਲੇ

  • +ਬਿਵ 31:6; ਯਹੋ 1:9
  • +ਬਿਵ 3:21; 7:18, 19

ਯਹੋਸ਼ੁਆ 10:26

ਫੁਟਨੋਟ

  • *

    ਜਾਂ, “ਰੁੱਖਾਂ।”

ਯਹੋਸ਼ੁਆ 10:27

ਹੋਰ ਹਵਾਲੇ

  • +ਬਿਵ 21:22, 23; ਯਹੋ 8:29

ਯਹੋਸ਼ੁਆ 10:28

ਹੋਰ ਹਵਾਲੇ

  • +ਯਹੋ 10:10; 15:20, 41
  • +ਬਿਵ 20:16
  • +ਯਹੋ 12:7, 16

ਯਹੋਸ਼ੁਆ 10:29

ਹੋਰ ਹਵਾਲੇ

  • +ਯਹੋ 15:20, 42; 21:13

ਯਹੋਸ਼ੁਆ 10:30

ਹੋਰ ਹਵਾਲੇ

  • +ਯਹੋ 12:7, 15
  • +ਯਹੋ 6:2, 21

ਯਹੋਸ਼ੁਆ 10:31

ਹੋਰ ਹਵਾਲੇ

  • +ਯਹੋ 10:3, 4; 12:7, 11; 15:20, 39

ਯਹੋਸ਼ੁਆ 10:32

ਹੋਰ ਹਵਾਲੇ

  • +ਬਿਵ 20:16

ਯਹੋਸ਼ੁਆ 10:33

ਹੋਰ ਹਵਾਲੇ

  • +ਯਹੋ 12:7, 12; 16:10; 21:20, 21; 1 ਰਾਜ 9:16

ਯਹੋਸ਼ੁਆ 10:34

ਹੋਰ ਹਵਾਲੇ

  • +ਯਹੋ 10:3, 4; 12:7, 12; 15:20, 39

ਯਹੋਸ਼ੁਆ 10:35

ਹੋਰ ਹਵਾਲੇ

  • +ਬਿਵ 20:16; ਯਹੋ 10:32

ਯਹੋਸ਼ੁਆ 10:36

ਹੋਰ ਹਵਾਲੇ

  • +ਉਤ 13:18; 23:19; ਗਿਣ 13:22; ਯਹੋ 10:3, 4; 15:13; 21:13

ਇੰਡੈਕਸ

  • ਰਿਸਰਚ ਬਰੋਸ਼ਰ

    ਸਭਾ ਪੁਸਤਿਕਾ ਲਈ ਪ੍ਰਕਾਸ਼ਨ, 9/2021, ਸਫ਼ਾ 8

ਯਹੋਸ਼ੁਆ 10:37

ਇੰਡੈਕਸ

  • ਰਿਸਰਚ ਬਰੋਸ਼ਰ

    ਸਭਾ ਪੁਸਤਿਕਾ ਲਈ ਪ੍ਰਕਾਸ਼ਨ, 9/2021, ਸਫ਼ਾ 8

ਯਹੋਸ਼ੁਆ 10:38

ਹੋਰ ਹਵਾਲੇ

  • +ਯਹੋ 12:7, 13; 15:15

ਯਹੋਸ਼ੁਆ 10:39

ਹੋਰ ਹਵਾਲੇ

  • +ਬਿਵ 7:2
  • +ਯਹੋ 11:14

ਯਹੋਸ਼ੁਆ 10:40

ਹੋਰ ਹਵਾਲੇ

  • +ਯਹੋ 9:1, 2; ਨਿਆ 1:9
  • +ਲੇਵੀ 27:29; ਬਿਵ 20:16; ਯਹੋ 11:14
  • +ਬਿਵ 7:2; 9:5

ਯਹੋਸ਼ੁਆ 10:41

ਹੋਰ ਹਵਾਲੇ

  • +ਗਿਣ 34:2, 4; ਬਿਵ 9:23
  • +ਬਿਵ 2:23
  • +ਯਹੋ 15:20, 51
  • +ਯਹੋ 11:16, 19

ਯਹੋਸ਼ੁਆ 10:42

ਹੋਰ ਹਵਾਲੇ

  • +ਕੂਚ 14:14; ਬਿਵ 1:30

ਯਹੋਸ਼ੁਆ 10:43

ਹੋਰ ਹਵਾਲੇ

  • +ਯਹੋ 4:19

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।

ਹੋਰ

ਯਹੋ. 10:1ਯਹੋ 8:24, 29
ਯਹੋ. 10:1ਯਹੋ 6:2, 21
ਯਹੋ. 10:1ਯਹੋ 9:9, 15; 11:19
ਯਹੋ. 10:2ਬਿਵ 2:25; 11:25; ਯਹੋ 2:10, 11; 5:1
ਯਹੋ. 10:2ਯਹੋ 8:25
ਯਹੋ. 10:3ਉਤ 23:2; ਗਿਣ 13:22
ਯਹੋ. 10:3ਯਹੋ 12:7, 10-12
ਯਹੋ. 10:4ਯਹੋ 9:9, 15; 11:19
ਯਹੋ. 10:5ਉਤ 15:16
ਯਹੋ. 10:6ਯਹੋ 5:10
ਯਹੋ. 10:6ਯਹੋ 9:25, 27
ਯਹੋ. 10:7ਯਹੋ 8:3
ਯਹੋ. 10:8ਬਿਵ 3:2; 20:1
ਯਹੋ. 10:8ਬਿਵ 7:24; ਯਹੋ 11:6
ਯਹੋ. 10:8ਯਹੋ 1:3-5
ਯਹੋ. 10:10ਜ਼ਬੂ 44:3
ਯਹੋ. 10:122 ਰਾਜ 20:10; ਜ਼ਬੂ 135:6; ਯਸਾ 28:21; 38:8
ਯਹੋ. 10:132 ਸਮੂ 1:17, 18
ਯਹੋ. 10:14ਬਿਵ 9:18, 19; 1 ਰਾਜ 17:22; ਯਾਕੂ 5:16
ਯਹੋ. 10:14ਬਿਵ 1:30; ਯਹੋ 23:3
ਯਹੋ. 10:15ਯਹੋ 5:10; 9:6
ਯਹੋ. 10:16ਯਹੋ 10:10
ਯਹੋ. 10:17ਯਹੋ 10:28
ਯਹੋ. 10:19ਬਿਵ 28:7
ਯਹੋ. 10:23ਯਹੋ 10:3-5; 12:7, 10-12
ਯਹੋ. 10:24ਕੂਚ 23:27
ਯਹੋ. 10:25ਬਿਵ 31:6; ਯਹੋ 1:9
ਯਹੋ. 10:25ਬਿਵ 3:21; 7:18, 19
ਯਹੋ. 10:27ਬਿਵ 21:22, 23; ਯਹੋ 8:29
ਯਹੋ. 10:28ਯਹੋ 10:10; 15:20, 41
ਯਹੋ. 10:28ਬਿਵ 20:16
ਯਹੋ. 10:28ਯਹੋ 12:7, 16
ਯਹੋ. 10:29ਯਹੋ 15:20, 42; 21:13
ਯਹੋ. 10:30ਯਹੋ 12:7, 15
ਯਹੋ. 10:30ਯਹੋ 6:2, 21
ਯਹੋ. 10:31ਯਹੋ 10:3, 4; 12:7, 11; 15:20, 39
ਯਹੋ. 10:32ਬਿਵ 20:16
ਯਹੋ. 10:33ਯਹੋ 12:7, 12; 16:10; 21:20, 21; 1 ਰਾਜ 9:16
ਯਹੋ. 10:34ਯਹੋ 10:3, 4; 12:7, 12; 15:20, 39
ਯਹੋ. 10:35ਬਿਵ 20:16; ਯਹੋ 10:32
ਯਹੋ. 10:36ਉਤ 13:18; 23:19; ਗਿਣ 13:22; ਯਹੋ 10:3, 4; 15:13; 21:13
ਯਹੋ. 10:38ਯਹੋ 12:7, 13; 15:15
ਯਹੋ. 10:39ਬਿਵ 7:2
ਯਹੋ. 10:39ਯਹੋ 11:14
ਯਹੋ. 10:40ਯਹੋ 9:1, 2; ਨਿਆ 1:9
ਯਹੋ. 10:40ਲੇਵੀ 27:29; ਬਿਵ 20:16; ਯਹੋ 11:14
ਯਹੋ. 10:40ਬਿਵ 7:2; 9:5
ਯਹੋ. 10:41ਗਿਣ 34:2, 4; ਬਿਵ 9:23
ਯਹੋ. 10:41ਬਿਵ 2:23
ਯਹੋ. 10:41ਯਹੋ 15:20, 51
ਯਹੋ. 10:41ਯਹੋ 11:16, 19
ਯਹੋ. 10:42ਕੂਚ 14:14; ਬਿਵ 1:30
ਯਹੋ. 10:43ਯਹੋ 4:19
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
  • 15
  • 16
  • 17
  • 18
  • 19
  • 20
  • 21
  • 22
  • 23
  • 24
  • 25
  • 26
  • 27
  • 28
  • 29
  • 30
  • 31
  • 32
  • 33
  • 34
  • 35
  • 36
  • 37
  • 38
  • 39
  • 40
  • 41
  • 42
  • 43
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਯਹੋਸ਼ੁਆ 10:1-43

ਯਹੋਸ਼ੁਆ

10 ਯਰੂਸ਼ਲਮ ਦੇ ਰਾਜੇ ਅਦੋਨੀ-ਸਦਕ ਨੇ ਜਿਉਂ ਹੀ ਸੁਣਿਆ ਕਿ ਯਹੋਸ਼ੁਆ ਨੇ ਅਈ ʼਤੇ ਕਬਜ਼ਾ ਕਰ ਕੇ ਇਸ ਦਾ ਨਾਸ਼ ਕਰ ਦਿੱਤਾ ਅਤੇ ਅਈ ਤੇ ਇਸ ਦੇ ਰਾਜੇ ਦਾ ਉਹੀ ਹਾਲ ਕੀਤਾ+ ਜੋ ਉਸ ਨੇ ਯਰੀਹੋ ਅਤੇ ਇਸ ਦੇ ਰਾਜੇ ਦਾ ਕੀਤਾ ਸੀ+ ਅਤੇ ਕਿਵੇਂ ਗਿਬਓਨ ਦੇ ਵਾਸੀਆਂ ਨੇ ਇਜ਼ਰਾਈਲ ਨਾਲ ਸ਼ਾਂਤੀ ਕਾਇਮ ਕਰ ਲਈ+ ਅਤੇ ਉਨ੍ਹਾਂ ਵਿਚਕਾਰ ਰਹਿਣ ਲੱਗ ਪਏ, 2 ਤਾਂ ਉਹ ਬਹੁਤ ਡਰ ਗਿਆ+ ਕਿਉਂਕਿ ਗਿਬਓਨ ਇਕ ਵੱਡਾ ਸ਼ਹਿਰ ਸੀ ਜੋ ਸ਼ਾਹੀ ਸ਼ਹਿਰਾਂ ਵਰਗਾ ਸੀ। ਇਹ ਅਈ ਨਾਲੋਂ ਵੱਡਾ ਸੀ+ ਅਤੇ ਇਸ ਦੇ ਸਾਰੇ ਆਦਮੀ ਯੋਧੇ ਸਨ। 3 ਇਸ ਲਈ ਯਰੂਸ਼ਲਮ ਦੇ ਰਾਜੇ ਅਦੋਨੀ-ਸਦਕ ਨੇ ਹਬਰੋਨ+ ਦੇ ਰਾਜੇ ਹੋਹਾਮ, ਯਰਮੂਥ ਦੇ ਰਾਜੇ ਫਿਰਾਮ, ਲਾਕੀਸ਼ ਦੇ ਰਾਜੇ ਯਾਫੀਆ ਅਤੇ ਅਗਲੋਨ ਦੇ ਰਾਜੇ+ ਦਬੀਰ ਨੂੰ ਇਹ ਸੰਦੇਸ਼ ਭੇਜਿਆ: 4 “ਆ ਕੇ ਮੇਰੀ ਮਦਦ ਕਰੋ ਅਤੇ ਆਓ ਆਪਾਂ ਗਿਬਓਨ ʼਤੇ ਹਮਲਾ ਕਰੀਏ ਕਿਉਂਕਿ ਉਸ ਨੇ ਯਹੋਸ਼ੁਆ ਅਤੇ ਇਜ਼ਰਾਈਲ ਨਾਲ ਸ਼ਾਂਤੀ ਕਾਇਮ ਕੀਤੀ ਹੈ।”+ 5 ਇਹ ਸੁਣ ਕੇ ਅਮੋਰੀਆਂ+ ਦੇ ਪੰਜ ਰਾਜੇ ਆਪਣੀਆਂ ਫ਼ੌਜਾਂ ਸਣੇ ਇਕੱਠੇ ਹੋਏ ਯਾਨੀ ਯਰੂਸ਼ਲਮ ਦਾ ਰਾਜਾ, ਹਬਰੋਨ ਦਾ ਰਾਜਾ, ਯਰਮੂਥ ਦਾ ਰਾਜਾ, ਲਾਕੀਸ਼ ਦਾ ਰਾਜਾ ਤੇ ਅਗਲੋਨ ਦਾ ਰਾਜਾ। ਉਹ ਗਏ ਤੇ ਉਨ੍ਹਾਂ ਨੇ ਗਿਬਓਨ ਨਾਲ ਲੜਨ ਲਈ ਉਸ ਖ਼ਿਲਾਫ਼ ਡੇਰਾ ਲਾਇਆ।

6 ਫਿਰ ਗਿਬਓਨ ਦੇ ਆਦਮੀਆਂ ਨੇ ਗਿਲਗਾਲ ਵਿਚ ਯਹੋਸ਼ੁਆ ਨੂੰ ਛਾਉਣੀ ਵਿਚ+ ਇਹ ਸੰਦੇਸ਼ ਘੱਲਿਆ: “ਆਪਣੇ ਦਾਸਾਂ ਨੂੰ ਨਾ ਤਿਆਗ।*+ ਛੇਤੀ ਆ! ਸਾਨੂੰ ਬਚਾ ਤੇ ਸਾਡੀ ਮਦਦ ਕਰ! ਪਹਾੜੀ ਇਲਾਕੇ ਤੋਂ ਅਮੋਰੀਆਂ ਦੇ ਸਾਰੇ ਰਾਜੇ ਸਾਡੇ ਖ਼ਿਲਾਫ਼ ਇਕੱਠੇ ਹੋਏ ਹਨ।” 7 ਇਸ ਲਈ ਯਹੋਸ਼ੁਆ ਗਿਲਗਾਲ ਤੋਂ ਆਪਣੇ ਸਾਰੇ ਫ਼ੌਜੀਆਂ ਅਤੇ ਤਾਕਤਵਰ ਯੋਧਿਆਂ ਨਾਲ ਉਤਾਂਹ ਗਿਆ।+

8 ਫਿਰ ਯਹੋਵਾਹ ਨੇ ਯਹੋਸ਼ੁਆ ਨੂੰ ਕਿਹਾ: “ਉਨ੍ਹਾਂ ਤੋਂ ਨਾ ਡਰ+ ਕਿਉਂਕਿ ਮੈਂ ਉਨ੍ਹਾਂ ਨੂੰ ਤੇਰੇ ਹਵਾਲੇ ਕਰ ਦਿੱਤਾ ਹੈ।+ ਉਨ੍ਹਾਂ ਵਿੱਚੋਂ ਕੋਈ ਵੀ ਤੇਰੇ ਅੱਗੇ ਟਿਕ ਨਹੀਂ ਸਕੇਗਾ।”+ 9 ਗਿਲਗਾਲ ਤੋਂ ਸਾਰੀ ਰਾਤ ਸਫ਼ਰ ਕਰਨ ਤੋਂ ਬਾਅਦ ਯਹੋਸ਼ੁਆ ਨੇ ਅਚਾਨਕ ਉਨ੍ਹਾਂ ʼਤੇ ਹਮਲਾ ਕਰ ਦਿੱਤਾ। 10 ਯਹੋਵਾਹ ਨੇ ਇਜ਼ਰਾਈਲ ਸਾਮ੍ਹਣੇ ਉਨ੍ਹਾਂ ਨੂੰ ਉਲਝਣ ਵਿਚ ਪਾ ਦਿੱਤਾ+ ਅਤੇ ਉਨ੍ਹਾਂ ਨੇ ਗਿਬਓਨ ਵਿਚ ਉਨ੍ਹਾਂ ਦਾ ਬਹੁਤ ਵੱਢ-ਵਢਾਂਗਾ ਕੀਤਾ ਤੇ ਬੈਤ-ਹੋਰੋਨ ਦੀ ਚੜ੍ਹਾਈ ʼਤੇ ਉਨ੍ਹਾਂ ਦਾ ਪਿੱਛਾ ਕਰਦੇ ਗਏ ਤੇ ਉਨ੍ਹਾਂ ਨੂੰ ਅਜ਼ੇਕਾਹ ਤੇ ਮੱਕੇਦਾਹ ਤਕ ਮਾਰਦੇ ਗਏ। 11 ਜਦੋਂ ਉਹ ਇਜ਼ਰਾਈਲ ਤੋਂ ਭੱਜ ਰਹੇ ਸਨ ਅਤੇ ਬੈਤ-ਹੋਰੋਨ ਤੋਂ ਥੱਲੇ ਆ ਰਹੇ ਸਨ, ਤਾਂ ਯਹੋਵਾਹ ਨੇ ਅਜ਼ੇਕਾਹ ਤਕ ਉਨ੍ਹਾਂ ਉੱਤੇ ਆਕਾਸ਼ ਤੋਂ ਵੱਡੇ-ਵੱਡੇ ਗੜੇ ਵਰ੍ਹਾਏ ਅਤੇ ਉਨ੍ਹਾਂ ਦਾ ਖ਼ਾਤਮਾ ਹੋ ਗਿਆ। ਅਸਲ ਵਿਚ, ਜਿੰਨੇ ਇਜ਼ਰਾਈਲੀਆਂ ਦੀ ਤਲਵਾਰ ਨਾਲ ਮਰੇ ਸਨ, ਉਨ੍ਹਾਂ ਨਾਲੋਂ ਕਿਤੇ ਜ਼ਿਆਦਾ ਗੜਿਆਂ ਨਾਲ ਮਾਰੇ ਗਏ।

12 ਜਿਸ ਦਿਨ ਯਹੋਵਾਹ ਨੇ ਇਜ਼ਰਾਈਲੀਆਂ ਦੀਆਂ ਅੱਖਾਂ ਸਾਮ੍ਹਣੇ ਅਮੋਰੀਆਂ ਨੂੰ ਹਰਾ ਦਿੱਤਾ, ਉਸ ਦਿਨ ਯਹੋਸ਼ੁਆ ਨੇ ਇਜ਼ਰਾਈਲ ਸਾਮ੍ਹਣੇ ਯਹੋਵਾਹ ਨੂੰ ਕਿਹਾ:

“ਹੇ ਸੂਰਜ, ਗਿਬਓਨ ਉੱਤੇ ਟਿਕਿਆ ਰਹਿ,+

ਹੇ ਚੰਦਰਮਾ, ਅੱਯਾਲੋਨ ਘਾਟੀ ʼਤੇ ਠਹਿਰ ਜਾ!”

13 ਇਸ ਲਈ ਸੂਰਜ ਟਿਕਿਆ ਰਿਹਾ ਅਤੇ ਚੰਦਰਮਾ ਠਹਿਰਿਆ ਰਿਹਾ ਜਦ ਤਕ ਕੌਮ ਨੇ ਆਪਣੇ ਦੁਸ਼ਮਣਾਂ ਤੋਂ ਬਦਲਾ ਨਾ ਲੈ ਲਿਆ। ਕੀ ਇਹ ਯਾਸ਼ਰ ਦੀ ਕਿਤਾਬ+ ਵਿਚ ਨਹੀਂ ਲਿਖਿਆ ਹੋਇਆ? ਸੂਰਜ ਆਕਾਸ਼ ਦੇ ਵਿਚਕਾਰ ਟਿਕਿਆ ਰਿਹਾ ਅਤੇ ਤਕਰੀਬਨ ਪੂਰਾ ਦਿਨ ਨਹੀਂ ਡੁੱਬਿਆ। 14 ਇਸ ਤੋਂ ਪਹਿਲਾਂ ਜਾਂ ਇਸ ਤੋਂ ਬਾਅਦ ਕਦੇ ਵੀ ਅਜਿਹਾ ਦਿਨ ਨਹੀਂ ਆਇਆ ਜਦੋਂ ਯਹੋਵਾਹ ਨੇ ਇਸ ਤਰ੍ਹਾਂ ਕਿਸੇ ਇਨਸਾਨ ਦੀ ਗੱਲ ਸੁਣੀ ਹੋਵੇ+ ਕਿਉਂਕਿ ਯਹੋਵਾਹ ਇਜ਼ਰਾਈਲ ਲਈ ਲੜ ਰਿਹਾ ਸੀ।+

15 ਇਸ ਤੋਂ ਬਾਅਦ ਯਹੋਸ਼ੁਆ ਸਾਰੇ ਇਜ਼ਰਾਈਲ ਨਾਲ ਗਿਲਗਾਲ ਵਿਚ ਆਪਣੀ ਛਾਉਣੀ ਵਿਚ ਮੁੜ ਆਇਆ।+

16 ਇਸ ਦੌਰਾਨ ਪੰਜੇ ਰਾਜੇ ਭੱਜ ਗਏ ਤੇ ਮੱਕੇਦਾਹ+ ਦੀ ਗੁਫਾ ਵਿਚ ਲੁਕ ਗਏ। 17 ਫਿਰ ਯਹੋਸ਼ੁਆ ਨੂੰ ਖ਼ਬਰ ਦਿੱਤੀ ਗਈ: “ਪੰਜਾਂ ਰਾਜਿਆਂ ਦਾ ਪਤਾ ਲੱਗ ਗਿਆ ਹੈ ਤੇ ਉਹ ਮੱਕੇਦਾਹ+ ਦੀ ਗੁਫਾ ਵਿਚ ਲੁਕੇ ਹੋਏ ਹਨ।” 18 ਇਸ ਲਈ ਯਹੋਸ਼ੁਆ ਨੇ ਕਿਹਾ: “ਵੱਡੇ-ਵੱਡੇ ਪੱਥਰ ਰੋੜ੍ਹ ਕੇ ਗੁਫਾ ਦੇ ਮੂੰਹ ਅੱਗੇ ਰੱਖ ਦਿਓ ਅਤੇ ਨਜ਼ਰ ਰੱਖਣ ਲਈ ਆਦਮੀਆਂ ਨੂੰ ਪਹਿਰੇ ʼਤੇ ਬਿਠਾਓ। 19 ਪਰ ਬਾਕੀ ਜਣੇ ਨਾ ਰੁਕਿਓ। ਤੁਸੀਂ ਆਪਣੇ ਦੁਸ਼ਮਣਾਂ ਦਾ ਪਿੱਛਾ ਕਰੋ ਅਤੇ ਉਨ੍ਹਾਂ ਉੱਤੇ ਪਿੱਛਿਓਂ ਦੀ ਹਮਲਾ ਕਰੋ।+ ਉਨ੍ਹਾਂ ਨੂੰ ਉਨ੍ਹਾਂ ਦੇ ਸ਼ਹਿਰਾਂ ਵਿਚ ਨਾ ਵੜਨ ਦਿਓ ਕਿਉਂਕਿ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਉਨ੍ਹਾਂ ਨੂੰ ਤੁਹਾਡੇ ਹੱਥਾਂ ਵਿਚ ਦੇ ਦਿੱਤਾ ਹੈ।”

20 ਯਹੋਸ਼ੁਆ ਅਤੇ ਇਜ਼ਰਾਈਲੀਆਂ ਨੇ ਉਨ੍ਹਾਂ ਦਾ ਇੰਨਾ ਵੱਢ-ਵਢਾਂਗਾ ਕੀਤਾ ਕਿ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ। ਬੱਸ ਕੁਝ ਜਣੇ ਜੀਉਂਦੇ ਬਚੇ ਜੋ ਭੱਜ ਕੇ ਕਿਲੇਬੰਦ ਸ਼ਹਿਰਾਂ ਵਿਚ ਜਾ ਵੜੇ ਸਨ। ਇਸ ਤੋਂ ਬਾਅਦ, 21 ਸਾਰੇ ਲੋਕ ਮੱਕੇਦਾਹ ਵਿਚ ਯਹੋਸ਼ੁਆ ਕੋਲ ਛਾਉਣੀ ਵਿਚ ਸਹੀ-ਸਲਾਮਤ ਮੁੜ ਆਏ। ਕਿਸੇ ਵੀ ਆਦਮੀ ਨੇ ਇਜ਼ਰਾਈਲੀਆਂ ਖ਼ਿਲਾਫ਼ ਇਕ ਵੀ ਸ਼ਬਦ ਕਹਿਣ ਦੀ ਜੁਰਅਤ ਨਾ ਕੀਤੀ।* 22 ਫਿਰ ਯਹੋਸ਼ੁਆ ਨੇ ਕਿਹਾ: “ਗੁਫਾ ਦੇ ਮੂੰਹ ਤੋਂ ਪੱਥਰ ਹਟਾਓ ਅਤੇ ਪੰਜਾਂ ਰਾਜਿਆਂ ਨੂੰ ਗੁਫਾ ਵਿੱਚੋਂ ਬਾਹਰ ਮੇਰੇ ਕੋਲ ਲਿਆਓ।” 23 ਇਸ ਲਈ ਉਹ ਇਨ੍ਹਾਂ ਪੰਜ ਰਾਜਿਆਂ ਨੂੰ ਉਸ ਕੋਲ ਲੈ ਆਏ: ਯਰੂਸ਼ਲਮ ਦਾ ਰਾਜਾ, ਹਬਰੋਨ ਦਾ ਰਾਜਾ, ਯਰਮੂਥ ਦਾ ਰਾਜਾ, ਲਾਕੀਸ਼ ਦਾ ਰਾਜਾ ਅਤੇ ਅਗਲੋਨ ਦਾ ਰਾਜਾ।+ 24 ਜਦੋਂ ਉਹ ਇਨ੍ਹਾਂ ਰਾਜਿਆਂ ਨੂੰ ਯਹੋਸ਼ੁਆ ਕੋਲ ਲਿਆਏ, ਤਾਂ ਉਸ ਨੇ ਇਜ਼ਰਾਈਲ ਦੇ ਸਾਰੇ ਆਦਮੀਆਂ ਨੂੰ ਸੱਦਿਆ ਅਤੇ ਫ਼ੌਜੀਆਂ ਦੇ ਉਨ੍ਹਾਂ ਹਾਕਮਾਂ ਨੂੰ ਜੋ ਉਸ ਨਾਲ ਗਏ ਸਨ ਕਿਹਾ: “ਅੱਗੇ ਆਓ। ਆਪਣੇ ਪੈਰ ਇਨ੍ਹਾਂ ਰਾਜਿਆਂ ਦੀਆਂ ਧੌਣਾਂ ਉੱਤੇ ਰੱਖੋ।” ਇਸ ਲਈ ਉਹ ਅੱਗੇ ਆਏ ਤੇ ਉਨ੍ਹਾਂ ਨੇ ਆਪਣੇ ਪੈਰ ਉਨ੍ਹਾਂ ਦੀਆਂ ਧੌਣਾਂ ʼਤੇ ਰੱਖੇ।+ 25 ਫਿਰ ਯਹੋਸ਼ੁਆ ਨੇ ਉਨ੍ਹਾਂ ਨੂੰ ਕਿਹਾ: “ਨਾ ਡਰੋ ਅਤੇ ਨਾ ਹੀ ਖ਼ੌਫ਼ ਖਾਓ।+ ਦਲੇਰ ਬਣੋ ਅਤੇ ਤਕੜੇ ਹੋਵੋ ਕਿਉਂਕਿ ਯਹੋਵਾਹ ਤੁਹਾਡੇ ਸਾਰੇ ਦੁਸ਼ਮਣਾਂ ਨਾਲ ਇਸੇ ਤਰ੍ਹਾਂ ਕਰੇਗਾ ਜਿਨ੍ਹਾਂ ਨਾਲ ਤੁਸੀਂ ਲੜ ਰਹੇ ਹੋ।”+

26 ਫਿਰ ਯਹੋਸ਼ੁਆ ਨੇ ਉਨ੍ਹਾਂ ʼਤੇ ਵਾਰ ਕਰ ਕੇ ਉਨ੍ਹਾਂ ਨੂੰ ਜਾਨੋਂ ਮਾਰ ਦਿੱਤਾ ਤੇ ਉਨ੍ਹਾਂ ਨੂੰ ਪੰਜ ਸੂਲ਼ੀਆਂ* ʼਤੇ ਟੰਗ ਦਿੱਤਾ ਅਤੇ ਸ਼ਾਮ ਤਕ ਉਨ੍ਹਾਂ ਨੂੰ ਸੂਲ਼ੀਆਂ ʼਤੇ ਹੀ ਟੰਗੇ ਰੱਖਿਆ। 27 ਸੂਰਜ ਡੁੱਬਣ ʼਤੇ ਯਹੋਸ਼ੁਆ ਨੇ ਹੁਕਮ ਦਿੱਤਾ ਕਿ ਉਨ੍ਹਾਂ ਨੂੰ ਸੂਲ਼ੀਆਂ ਤੋਂ ਲਾਹ ਲਿਆ ਜਾਵੇ+ ਅਤੇ ਉਸ ਗੁਫਾ ਵਿਚ ਸੁੱਟ ਦਿੱਤਾ ਜਾਵੇ ਜਿੱਥੇ ਉਹ ਲੁਕੇ ਹੋਏ ਸਨ। ਫਿਰ ਗੁਫਾ ਦੇ ਮੂੰਹ ਅੱਗੇ ਵੱਡੇ ਪੱਥਰ ਰੱਖ ਦਿੱਤੇ ਗਏ ਅਤੇ ਇਹ ਅੱਜ ਤਕ ਇਸੇ ਤਰ੍ਹਾਂ ਹਨ।

28 ਯਹੋਸ਼ੁਆ ਨੇ ਉਸ ਦਿਨ ਮੱਕੇਦਾਹ ʼਤੇ ਕਬਜ਼ਾ ਕਰ ਲਿਆ+ ਅਤੇ ਇਸ ਨੂੰ ਤਲਵਾਰ ਨਾਲ ਮਾਰਿਆ। ਉਸ ਨੇ ਇਸ ਦੇ ਰਾਜੇ ਅਤੇ ਇਸ ਵਿਚ ਰਹਿੰਦੇ ਸਾਰੇ ਲੋਕਾਂ ਨੂੰ ਨਾਸ਼ ਕਰ ਦਿੱਤਾ ਤੇ ਕਿਸੇ ਨੂੰ ਵੀ ਜੀਉਂਦਾ ਨਾ ਛੱਡਿਆ।+ ਉਸ ਨੇ ਮੱਕੇਦਾਹ ਦੇ ਰਾਜੇ ਦਾ ਉਹੀ ਹਾਲ ਕੀਤਾ+ ਜੋ ਉਸ ਨੇ ਯਰੀਹੋ ਦੇ ਰਾਜੇ ਦਾ ਕੀਤਾ ਸੀ।

29 ਫਿਰ ਯਹੋਸ਼ੁਆ ਸਾਰੇ ਇਜ਼ਰਾਈਲ ਨਾਲ ਮੱਕੇਦਾਹ ਤੋਂ ਲਿਬਨਾਹ ਗਿਆ ਤੇ ਲਿਬਨਾਹ ਖ਼ਿਲਾਫ਼ ਲੜਿਆ।+ 30 ਯਹੋਵਾਹ ਨੇ ਇਸ ਨੂੰ ਅਤੇ ਇਸ ਦੇ ਰਾਜੇ+ ਨੂੰ ਵੀ ਇਜ਼ਰਾਈਲ ਦੇ ਹੱਥ ਵਿਚ ਦੇ ਦਿੱਤਾ ਅਤੇ ਉਨ੍ਹਾਂ ਨੇ ਇਸ ਨੂੰ ਅਤੇ ਇਸ ਵਿਚ ਰਹਿੰਦੇ ਸਾਰੇ ਲੋਕਾਂ ਨੂੰ ਤਲਵਾਰ ਨਾਲ ਮਾਰ ਸੁੱਟਿਆ ਤੇ ਕਿਸੇ ਨੂੰ ਵੀ ਜੀਉਂਦਾ ਨਾ ਛੱਡਿਆ। ਉਨ੍ਹਾਂ ਨੇ ਇਸ ਦੇ ਰਾਜੇ ਦਾ ਉਹੀ ਹਾਲ ਕੀਤਾ ਜੋ ਉਨ੍ਹਾਂ ਨੇ ਯਰੀਹੋ ਦੇ ਰਾਜੇ ਦਾ ਕੀਤਾ ਸੀ।+

31 ਫਿਰ ਯਹੋਸ਼ੁਆ ਸਾਰੇ ਇਜ਼ਰਾਈਲ ਨਾਲ ਲਿਬਨਾਹ ਤੋਂ ਲਾਕੀਸ਼+ ਗਿਆ ਅਤੇ ਉੱਥੇ ਡੇਰਾ ਲਾਇਆ ਤੇ ਉਸ ਖ਼ਿਲਾਫ਼ ਲੜਿਆ। 32 ਯਹੋਵਾਹ ਨੇ ਲਾਕੀਸ਼ ਨੂੰ ਇਜ਼ਰਾਈਲ ਦੇ ਹੱਥ ਵਿਚ ਦੇ ਦਿੱਤਾ ਅਤੇ ਉਨ੍ਹਾਂ ਨੇ ਦੂਜੇ ਦਿਨ ਇਸ ʼਤੇ ਕਬਜ਼ਾ ਕਰ ਲਿਆ। ਉਨ੍ਹਾਂ ਨੇ ਇਸ ਨੂੰ ਤੇ ਇਸ ਵਿਚ ਰਹਿੰਦੇ ਸਾਰੇ ਲੋਕਾਂ ਨੂੰ ਤਲਵਾਰ ਨਾਲ ਮਾਰ ਸੁੱਟਿਆ+ ਜਿਵੇਂ ਉਨ੍ਹਾਂ ਨੇ ਲਿਬਨਾਹ ਨਾਲ ਕੀਤਾ ਸੀ।

33 ਫਿਰ ਗਜ਼ਰ ਦਾ ਰਾਜਾ+ ਹੋਰਾਮ ਲਾਕੀਸ਼ ਦੀ ਮਦਦ ਕਰਨ ਗਿਆ, ਪਰ ਯਹੋਸ਼ੁਆ ਨੇ ਉਸ ਨੂੰ ਤੇ ਉਸ ਦੇ ਲੋਕਾਂ ਨੂੰ ਮਾਰ ਸੁੱਟਿਆ ਤੇ ਕਿਸੇ ਨੂੰ ਵੀ ਜੀਉਂਦਾ ਨਾ ਛੱਡਿਆ।

34 ਫਿਰ ਯਹੋਸ਼ੁਆ ਸਾਰੇ ਇਜ਼ਰਾਈਲ ਨਾਲ ਲਾਕੀਸ਼ ਤੋਂ ਅਗਲੋਨ+ ਗਿਆ ਅਤੇ ਉੱਥੇ ਡੇਰਾ ਲਾਇਆ ਤੇ ਉਸ ਖ਼ਿਲਾਫ਼ ਲੜਿਆ। 35 ਉਸ ਦਿਨ ਉਨ੍ਹਾਂ ਨੇ ਉਸ ʼਤੇ ਕਬਜ਼ਾ ਕਰ ਲਿਆ ਅਤੇ ਉਸ ਨੂੰ ਤਲਵਾਰ ਨਾਲ ਮਾਰਿਆ। ਉਸ ਦਿਨ ਉਨ੍ਹਾਂ ਨੇ ਉਸ ਵਿਚ ਰਹਿੰਦੇ ਸਾਰੇ ਲੋਕਾਂ ਨੂੰ ਨਾਸ਼ ਕਰ ਦਿੱਤਾ ਜਿਵੇਂ ਉਨ੍ਹਾਂ ਨੇ ਲਾਕੀਸ਼ ਨਾਲ ਕੀਤਾ ਸੀ।+

36 ਫਿਰ ਯਹੋਸ਼ੁਆ ਸਾਰੇ ਇਜ਼ਰਾਈਲ ਨਾਲ ਅਗਲੋਨ ਤੋਂ ਹਬਰੋਨ+ ਗਿਆ ਅਤੇ ਉਸ ਖ਼ਿਲਾਫ਼ ਲੜਿਆ। 37 ਉਨ੍ਹਾਂ ਨੇ ਇਸ ਉੱਤੇ ਕਬਜ਼ਾ ਕਰ ਲਿਆ ਤੇ ਇਸ ਨੂੰ, ਇਸ ਦੇ ਰਾਜੇ ਨੂੰ, ਇਸ ਦੇ ਕਸਬਿਆਂ ਅਤੇ ਇਸ ਵਿਚ ਰਹਿੰਦੇ ਸਾਰੇ ਲੋਕਾਂ ਨੂੰ ਤਲਵਾਰ ਨਾਲ ਮਾਰ ਸੁੱਟਿਆ, ਕਿਸੇ ਨੂੰ ਵੀ ਜੀਉਂਦਾ ਨਾ ਛੱਡਿਆ। ਉਸ ਨੇ ਹਬਰੋਨ ਨੂੰ ਅਤੇ ਇਸ ਵਿਚ ਰਹਿੰਦੇ ਸਾਰੇ ਲੋਕਾਂ ਨੂੰ ਨਾਸ਼ ਕਰ ਦਿੱਤਾ ਜਿਵੇਂ ਉਸ ਨੇ ਅਗਲੋਨ ਨਾਲ ਕੀਤਾ ਸੀ।

38 ਅਖ਼ੀਰ ਯਹੋਸ਼ੁਆ ਸਾਰੇ ਇਜ਼ਰਾਈਲ ਨਾਲ ਦਬੀਰ+ ਵੱਲ ਨੂੰ ਮੁੜਿਆ ਅਤੇ ਇਸ ਖ਼ਿਲਾਫ਼ ਲੜਿਆ। 39 ਉਸ ਨੇ ਇਸ ਨੂੰ, ਇਸ ਦੇ ਰਾਜੇ ਅਤੇ ਇਸ ਦੇ ਸਾਰੇ ਕਸਬਿਆਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਤੇ ਉਨ੍ਹਾਂ ਨੇ ਉਨ੍ਹਾਂ ਨੂੰ ਤਲਵਾਰ ਨਾਲ ਮਾਰ ਸੁੱਟਿਆ। ਉਨ੍ਹਾਂ ਨੇ ਇਸ ਵਿਚ ਰਹਿੰਦੇ ਸਾਰੇ ਲੋਕਾਂ ਨੂੰ ਨਾਸ਼ ਕਰ ਦਿੱਤਾ,+ ਕਿਸੇ ਨੂੰ ਵੀ ਜੀਉਂਦਾ ਨਾ ਛੱਡਿਆ।+ ਉਸ ਨੇ ਦਬੀਰ ਅਤੇ ਇਸ ਦੇ ਰਾਜੇ ਦਾ ਉਹੀ ਹਾਲ ਕੀਤਾ ਜੋ ਉਸ ਨੇ ਹਬਰੋਨ ਅਤੇ ਲਿਬਨਾਹ ਤੇ ਇਸ ਦੇ ਰਾਜੇ ਦਾ ਕੀਤਾ ਸੀ।

40 ਯਹੋਸ਼ੁਆ ਨੇ ਸਾਰੇ ਦੇਸ਼ ਨੂੰ ਯਾਨੀ ਪਹਾੜੀ ਇਲਾਕੇ, ਨੇਗੇਬ, ਸ਼ੇਫਲਾਹ+ ਅਤੇ ਢਲਾਣਾਂ ਨੂੰ ਅਤੇ ਉਨ੍ਹਾਂ ਦੇ ਸਾਰੇ ਰਾਜਿਆਂ ਨੂੰ ਜਿੱਤ ਲਿਆ ਤੇ ਕਿਸੇ ਨੂੰ ਵੀ ਜੀਉਂਦਾ ਨਾ ਛੱਡਿਆ; ਉਸ ਨੇ ਹਰ ਪ੍ਰਾਣੀ ਦਾ ਨਾਸ਼ ਕਰ ਦਿੱਤਾ,+ ਠੀਕ ਜਿਵੇਂ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਨੇ ਹੁਕਮ ਦਿੱਤਾ ਸੀ।+ 41 ਯਹੋਸ਼ੁਆ ਨੇ ਕਾਦੇਸ਼-ਬਰਨੇਆ+ ਤੋਂ ਲੈ ਕੇ ਗਾਜ਼ਾ+ ਤਕ ਅਤੇ ਗੋਸ਼ਨ+ ਦੇ ਸਾਰੇ ਇਲਾਕੇ ਤੋਂ ਲੈ ਕੇ ਗਿਬਓਨ+ ਤਕ ਦਾ ਇਲਾਕਾ ਜਿੱਤ ਲਿਆ। 42 ਯਹੋਸ਼ੁਆ ਨੇ ਇਨ੍ਹਾਂ ਸਾਰੇ ਰਾਜਿਆਂ ਅਤੇ ਇਨ੍ਹਾਂ ਦੇ ਦੇਸ਼ ਨੂੰ ਇੱਕੋ ਸਮੇਂ ਤੇ ਆਪਣੇ ਕਬਜ਼ੇ ਵਿਚ ਲੈ ਲਿਆ ਕਿਉਂਕਿ ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਜ਼ਰਾਈਲ ਲਈ ਲੜ ਰਿਹਾ ਸੀ।+ 43 ਫਿਰ ਯਹੋਸ਼ੁਆ ਸਾਰੇ ਇਜ਼ਰਾਈਲ ਨਾਲ ਗਿਲਗਾਲ ਵਿਚ ਆਪਣੀ ਛਾਉਣੀ ਵਿਚ ਮੁੜ ਆਇਆ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ