ਗਿਣਤੀ
29 “‘ਸੱਤਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਤੁਸੀਂ ਪਵਿੱਤਰ ਸਭਾ ਰੱਖੋ। ਤੁਸੀਂ ਉਸ ਦਿਨ ਕੋਈ ਕੰਮ ਨਾ ਕਰੋ।+ ਉਸ ਦਿਨ ਤੁਰ੍ਹੀਆਂ ਵਜਾਈਆਂ ਜਾਣ।+ 2 ਤੁਸੀਂ ਯਹੋਵਾਹ ਅੱਗੇ ਹੋਮ-ਬਲ਼ੀ ਵਜੋਂ ਇਕ ਬਲਦ, ਇਕ ਭੇਡੂ ਅਤੇ ਇਕ-ਇਕ ਸਾਲ ਦੇ ਸੱਤ ਲੇਲੇ ਚੜ੍ਹਾਓ ਜਿਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ। ਇਸ ਹੋਮ-ਬਲ਼ੀ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ। 3 ਨਾਲੇ ਅਨਾਜ ਦੇ ਚੜ੍ਹਾਵੇ ਵਜੋਂ ਬਲਦ ਦੇ ਨਾਲ ਤਿੰਨ ਓਮਰ* ਮੈਦਾ ਚੜ੍ਹਾਓ ਜਿਸ ਵਿਚ ਤੇਲ ਮਿਲਿਆ ਹੋਵੇ। ਅਤੇ ਭੇਡੂ ਨਾਲ ਦੋ ਓਮਰ* ਮੈਦਾ ਚੜ੍ਹਾਓ ਜਿਸ ਵਿਚ ਤੇਲ ਮਿਲਿਆ ਹੋਵੇ ਅਤੇ 4 ਸੱਤਾਂ ਲੇਲਿਆਂ ਵਿੱਚੋਂ ਹਰ ਲੇਲੇ ਨਾਲ ਇਕ ਏਫਾ ਮੈਦੇ ਦਾ ਦਸਵਾਂ ਹਿੱਸਾ ਚੜ੍ਹਾਓ ਜਿਸ ਵਿਚ ਤੇਲ ਮਿਲਿਆ ਹੋਵੇ। 5 ਨਾਲੇ ਆਪਣੇ ਪਾਪ ਮਿਟਾਉਣ ਲਈ ਪਾਪ-ਬਲ਼ੀ ਵਜੋਂ ਇਕ ਮੇਮਣਾ ਚੜ੍ਹਾਓ। 6 ਹਰ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਜੋ ਹੋਮ-ਬਲ਼ੀ, ਅਨਾਜ ਦਾ ਚੜ੍ਹਾਵਾ+ ਅਤੇ ਪੀਣ ਦੀ ਭੇਟ ਚੜ੍ਹਾਈ ਜਾਂਦੀ ਹੈ ਅਤੇ ਹਰ ਰੋਜ਼ ਜੋ ਹੋਮ-ਬਲ਼ੀ, ਅਨਾਜ ਦਾ ਚੜ੍ਹਾਵਾ+ ਅਤੇ ਪੀਣ ਦੀ ਭੇਟ ਚੜ੍ਹਾਈ ਜਾਂਦੀ ਹੈ,+ ਉਨ੍ਹਾਂ ਤੋਂ ਇਲਾਵਾ ਇਹ ਸਾਰੇ ਚੜ੍ਹਾਵੇ ਯਹੋਵਾਹ ਅੱਗੇ ਅੱਗ ਵਿਚ ਸਾੜ ਕੇ ਚੜ੍ਹਾਓ ਜਿਨ੍ਹਾਂ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ। ਇਹ ਚੜ੍ਹਾਵੇ ਉਸੇ ਤਰੀਕੇ ਨਾਲ ਚੜ੍ਹਾਏ ਜਾਣ ਜਿਵੇਂ ਇਹ ਆਮ ਤੌਰ ਤੇ ਚੜ੍ਹਾਏ ਜਾਂਦੇ ਹਨ।
7 “‘ਫਿਰ ਸੱਤਵੇਂ ਮਹੀਨੇ ਦੀ 10 ਤਾਰੀਖ਼ ਨੂੰ ਤੁਸੀਂ ਪਵਿੱਤਰ ਸਭਾ ਰੱਖੋ+ ਅਤੇ ਆਪਣੇ ਆਪ ਨੂੰ ਕਸ਼ਟ* ਦਿਓ। ਤੁਸੀਂ ਉਸ ਦਿਨ ਕੋਈ ਕੰਮ ਨਾ ਕਰੋ।+ 8 ਅਤੇ ਤੁਸੀਂ ਯਹੋਵਾਹ ਅੱਗੇ ਹੋਮ-ਬਲ਼ੀ ਵਜੋਂ ਇਕ ਬਲਦ, ਇਕ ਭੇਡੂ ਅਤੇ ਇਕ-ਇਕ ਸਾਲ ਦੇ ਸੱਤ ਲੇਲੇ ਚੜ੍ਹਾਓ ਜਿਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ।+ ਇਸ ਹੋਮ-ਬਲ਼ੀ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ। 9 ਨਾਲੇ ਅਨਾਜ ਦੇ ਚੜ੍ਹਾਵੇ ਵਜੋਂ ਬਲਦ ਦੇ ਨਾਲ ਤਿੰਨ ਓਮਰ* ਮੈਦਾ ਚੜ੍ਹਾਓ ਜਿਸ ਵਿਚ ਤੇਲ ਮਿਲਿਆ ਹੋਵੇ ਅਤੇ ਭੇਡੂ ਨਾਲ ਦੋ ਓਮਰ* ਮੈਦਾ ਚੜ੍ਹਾਓ ਜਿਸ ਵਿਚ ਤੇਲ ਮਿਲਿਆ ਹੋਵੇ ਅਤੇ 10 ਸੱਤਾਂ ਲੇਲਿਆਂ ਵਿੱਚੋਂ ਹਰ ਲੇਲੇ ਨਾਲ ਇਕ ਏਫਾ ਮੈਦੇ ਦਾ ਦਸਵਾਂ ਹਿੱਸਾ ਚੜ੍ਹਾਓ ਜਿਸ ਵਿਚ ਤੇਲ ਮਿਲਿਆ ਹੋਵੇ। 11 ਨਾਲੇ ਪਾਪ-ਬਲ਼ੀ ਵਜੋਂ ਇਕ ਮੇਮਣਾ ਚੜ੍ਹਾਓ। ਪਾਪ ਮਿਟਾਉਣ ਲਈ ਜੋ ਪਾਪ-ਬਲ਼ੀ+ ਅਤੇ ਪੀਣ ਦੀ ਭੇਟ ਚੜ੍ਹਾਈ ਜਾਂਦੀ ਹੈ ਅਤੇ ਹਰ ਰੋਜ਼ ਜੋ ਹੋਮ-ਬਲ਼ੀ, ਅਨਾਜ ਦਾ ਚੜ੍ਹਾਵਾ ਅਤੇ ਪੀਣ ਦੀਆਂ ਭੇਟਾਂ ਚੜ੍ਹਾਈਆਂ ਜਾਂਦੀਆਂ ਹਨ, ਉਨ੍ਹਾਂ ਤੋਂ ਇਲਾਵਾ ਇਹ ਚੜ੍ਹਾਵੇ ਚੜ੍ਹਾਓ।
12 “‘ਫਿਰ ਸੱਤਵੇਂ ਮਹੀਨੇ ਦੀ 15 ਤਾਰੀਖ਼ ਨੂੰ ਤੁਸੀਂ ਪਵਿੱਤਰ ਸਭਾ ਰੱਖੋ। ਤੁਸੀਂ ਉਸ ਦਿਨ ਕੋਈ ਕੰਮ ਨਾ ਕਰੋ। ਤੁਸੀਂ ਯਹੋਵਾਹ ਦੀ ਮਹਿਮਾ ਕਰਨ ਲਈ ਸੱਤ ਦਿਨਾਂ ਤਕ ਤਿਉਹਾਰ ਮਨਾਓ।+ 13 ਤੁਸੀਂ ਯਹੋਵਾਹ ਅੱਗੇ ਹੋਮ-ਬਲ਼ੀ+ ਵਜੋਂ 13 ਬਲਦ, 2 ਭੇਡੂ ਅਤੇ ਇਕ-ਇਕ ਸਾਲ ਦੇ 14 ਲੇਲੇ ਚੜ੍ਹਾਓ ਜਿਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ।+ ਇਸ ਹੋਮ-ਬਲ਼ੀ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ। 14 ਨਾਲੇ ਅਨਾਜ ਦੇ ਚੜ੍ਹਾਵੇ ਵਜੋਂ 13 ਬਲਦਾਂ ਵਿੱਚੋਂ ਹਰ ਬਲਦ ਦੇ ਨਾਲ ਤਿੰਨ ਓਮਰ* ਮੈਦਾ ਚੜ੍ਹਾਓ ਜਿਸ ਵਿਚ ਤੇਲ ਮਿਲਿਆ ਹੋਵੇ ਅਤੇ ਹਰ ਭੇਡੂ ਨਾਲ ਦੋ ਓਮਰ* ਮੈਦਾ ਚੜ੍ਹਾਓ ਜਿਸ ਵਿਚ ਤੇਲ ਮਿਲਿਆ ਹੋਵੇ 15 ਅਤੇ 14 ਲੇਲਿਆਂ ਵਿੱਚੋਂ ਹਰ ਲੇਲੇ ਨਾਲ ਇਕ ਏਫਾ ਮੈਦੇ ਦਾ ਦਸਵਾਂ ਹਿੱਸਾ ਚੜ੍ਹਾਓ ਜਿਸ ਵਿਚ ਤੇਲ ਮਿਲਿਆ ਹੋਵੇ। 16 ਨਾਲੇ ਪਾਪ-ਬਲ਼ੀ ਵਜੋਂ ਇਕ ਮੇਮਣਾ ਚੜ੍ਹਾਓ। ਹਰ ਰੋਜ਼ ਜੋ ਹੋਮ-ਬਲ਼ੀ, ਅਨਾਜ ਦਾ ਚੜ੍ਹਾਵਾ ਅਤੇ ਪੀਣ ਦੀ ਭੇਟ ਚੜ੍ਹਾਈ ਜਾਂਦੀ ਹੈ, ਉਨ੍ਹਾਂ ਤੋਂ ਇਲਾਵਾ ਇਹ ਚੜ੍ਹਾਵੇ ਚੜ੍ਹਾਓ।+
17 “‘ਤਿਉਹਾਰ ਦੇ ਦੂਸਰੇ ਦਿਨ 12 ਬਲਦ, 2 ਭੇਡੂ ਅਤੇ ਇਕ-ਇਕ ਸਾਲ ਦੇ 14 ਲੇਲੇ ਚੜ੍ਹਾਓ ਜਿਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ।+ 18 ਨਾਲੇ ਬਲਦਾਂ, ਭੇਡੂਆਂ ਅਤੇ ਲੇਲਿਆਂ ਦੀ ਗਿਣਤੀ ਅਨੁਸਾਰ ਉਨ੍ਹਾਂ ਨਾਲ ਅਨਾਜ ਦਾ ਚੜ੍ਹਾਵਾ ਅਤੇ ਪੀਣ ਦੀਆਂ ਭੇਟਾਂ ਚੜ੍ਹਾਈਆਂ ਜਾਣ। ਇਹ ਚੜ੍ਹਾਵੇ ਉਸੇ ਤਰੀਕੇ ਨਾਲ ਚੜ੍ਹਾਏ ਜਾਣ ਜਿਵੇਂ ਇਹ ਆਮ ਤੌਰ ਤੇ ਚੜ੍ਹਾਏ ਜਾਂਦੇ ਹਨ। 19 ਅਤੇ ਪਾਪ-ਬਲ਼ੀ ਵਜੋਂ ਇਕ ਮੇਮਣਾ ਚੜ੍ਹਾਓ। ਹਰ ਰੋਜ਼ ਜੋ ਹੋਮ-ਬਲ਼ੀ, ਅਨਾਜ ਦਾ ਚੜ੍ਹਾਵਾ ਅਤੇ ਪੀਣ ਦੀ ਭੇਟ ਚੜ੍ਹਾਈ ਜਾਂਦੀ ਹੈ, ਉਨ੍ਹਾਂ ਤੋਂ ਇਲਾਵਾ ਇਹ ਚੜ੍ਹਾਵੇ ਚੜ੍ਹਾਓ।+
20 “‘ਤਿਉਹਾਰ ਦੇ ਤੀਸਰੇ ਦਿਨ 11 ਬਲਦ, 2 ਭੇਡੂ ਅਤੇ ਇਕ-ਇਕ ਸਾਲ ਦੇ 14 ਲੇਲੇ ਚੜ੍ਹਾਓ ਜਿਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ।+ 21 ਨਾਲੇ ਬਲਦਾਂ, ਭੇਡੂਆਂ ਅਤੇ ਲੇਲਿਆਂ ਦੀ ਗਿਣਤੀ ਅਨੁਸਾਰ ਉਨ੍ਹਾਂ ਨਾਲ ਅਨਾਜ ਦਾ ਚੜ੍ਹਾਵਾ ਅਤੇ ਪੀਣ ਦੀਆਂ ਭੇਟਾਂ ਚੜ੍ਹਾਈਆਂ ਜਾਣ। ਇਹ ਚੜ੍ਹਾਵੇ ਉਸੇ ਤਰੀਕੇ ਨਾਲ ਚੜ੍ਹਾਏ ਜਾਣ ਜਿਵੇਂ ਇਹ ਆਮ ਤੌਰ ਤੇ ਚੜ੍ਹਾਏ ਜਾਂਦੇ ਹਨ। 22 ਅਤੇ ਪਾਪ-ਬਲ਼ੀ ਵਜੋਂ ਇਕ ਮੇਮਣਾ ਚੜ੍ਹਾਓ। ਹਰ ਰੋਜ਼ ਜੋ ਹੋਮ-ਬਲ਼ੀ, ਅਨਾਜ ਦਾ ਚੜ੍ਹਾਵਾ ਅਤੇ ਪੀਣ ਦੀ ਭੇਟ ਚੜ੍ਹਾਈ ਜਾਂਦੀ ਹੈ, ਉਨ੍ਹਾਂ ਤੋਂ ਇਲਾਵਾ ਇਹ ਚੜ੍ਹਾਵੇ ਚੜ੍ਹਾਓ।+
23 “‘ਤਿਉਹਾਰ ਦੇ ਚੌਥੇ ਦਿਨ 10 ਬਲਦ, 2 ਭੇਡੂ ਅਤੇ ਇਕ-ਇਕ ਸਾਲ ਦੇ 14 ਲੇਲੇ ਚੜ੍ਹਾਓ ਜਿਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ।+ 24 ਨਾਲੇ ਬਲਦਾਂ, ਭੇਡੂਆਂ ਅਤੇ ਲੇਲਿਆਂ ਦੀ ਗਿਣਤੀ ਅਨੁਸਾਰ ਉਨ੍ਹਾਂ ਨਾਲ ਅਨਾਜ ਦਾ ਚੜ੍ਹਾਵਾ ਅਤੇ ਪੀਣ ਦੀਆਂ ਭੇਟਾਂ ਚੜ੍ਹਾਈਆਂ ਜਾਣ। ਇਹ ਚੜ੍ਹਾਵੇ ਉਸੇ ਤਰੀਕੇ ਨਾਲ ਚੜ੍ਹਾਏ ਜਾਣ ਜਿਵੇਂ ਇਹ ਆਮ ਤੌਰ ਤੇ ਚੜ੍ਹਾਏ ਜਾਂਦੇ ਹਨ। 25 ਅਤੇ ਪਾਪ-ਬਲ਼ੀ ਵਜੋਂ ਇਕ ਮੇਮਣਾ ਚੜ੍ਹਾਓ। ਹਰ ਰੋਜ਼ ਜੋ ਹੋਮ-ਬਲ਼ੀ, ਅਨਾਜ ਦਾ ਚੜ੍ਹਾਵਾ ਅਤੇ ਪੀਣ ਦੀ ਭੇਟ ਚੜ੍ਹਾਈ ਜਾਂਦੀ ਹੈ, ਉਨ੍ਹਾਂ ਤੋਂ ਇਲਾਵਾ ਇਹ ਚੜ੍ਹਾਵੇ ਚੜ੍ਹਾਓ।+
26 “‘ਤਿਉਹਾਰ ਦੇ ਪੰਜਵੇਂ ਦਿਨ 9 ਬਲਦ, 2 ਭੇਡੂ ਅਤੇ ਇਕ-ਇਕ ਸਾਲ ਦੇ 14 ਲੇਲੇ ਚੜ੍ਹਾਓ ਜਿਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ।+ 27 ਨਾਲੇ ਬਲਦਾਂ, ਭੇਡੂਆਂ ਅਤੇ ਲੇਲਿਆਂ ਦੀ ਗਿਣਤੀ ਅਨੁਸਾਰ ਉਨ੍ਹਾਂ ਨਾਲ ਅਨਾਜ ਦਾ ਚੜ੍ਹਾਵਾ ਅਤੇ ਪੀਣ ਦੀਆਂ ਭੇਟਾਂ ਚੜ੍ਹਾਈਆਂ ਜਾਣ। ਇਹ ਚੜ੍ਹਾਵੇ ਉਸੇ ਤਰੀਕੇ ਨਾਲ ਚੜ੍ਹਾਏ ਜਾਣ ਜਿਵੇਂ ਇਹ ਆਮ ਤੌਰ ਤੇ ਚੜ੍ਹਾਏ ਜਾਂਦੇ ਹਨ। 28 ਅਤੇ ਪਾਪ-ਬਲ਼ੀ ਵਜੋਂ ਇਕ ਮੇਮਣਾ ਚੜ੍ਹਾਓ। ਹਰ ਰੋਜ਼ ਜੋ ਹੋਮ-ਬਲ਼ੀ, ਅਨਾਜ ਦਾ ਚੜ੍ਹਾਵਾ ਅਤੇ ਪੀਣ ਦੀ ਭੇਟ ਚੜ੍ਹਾਈ ਜਾਂਦੀ ਹੈ, ਉਨ੍ਹਾਂ ਤੋਂ ਇਲਾਵਾ ਇਹ ਚੜ੍ਹਾਵੇ ਚੜ੍ਹਾਓ।+
29 “‘ਤਿਉਹਾਰ ਦੇ ਛੇਵੇਂ ਦਿਨ 8 ਬਲਦ, 2 ਭੇਡੂ ਅਤੇ ਇਕ-ਇਕ ਸਾਲ ਦੇ 14 ਲੇਲੇ ਚੜ੍ਹਾਓ ਜਿਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ।+ 30 ਨਾਲੇ ਬਲਦਾਂ, ਭੇਡੂਆਂ ਅਤੇ ਲੇਲਿਆਂ ਦੀ ਗਿਣਤੀ ਅਨੁਸਾਰ ਉਨ੍ਹਾਂ ਨਾਲ ਅਨਾਜ ਦਾ ਚੜ੍ਹਾਵਾ ਅਤੇ ਪੀਣ ਦੀਆਂ ਭੇਟਾਂ ਚੜ੍ਹਾਈਆਂ ਜਾਣ। ਇਹ ਚੜ੍ਹਾਵੇ ਉਸੇ ਤਰੀਕੇ ਨਾਲ ਚੜ੍ਹਾਏ ਜਾਣ ਜਿਵੇਂ ਇਹ ਆਮ ਤੌਰ ਤੇ ਚੜ੍ਹਾਏ ਜਾਂਦੇ ਹਨ। 31 ਅਤੇ ਪਾਪ-ਬਲ਼ੀ ਵਜੋਂ ਇਕ ਮੇਮਣਾ ਚੜ੍ਹਾਓ। ਹਰ ਰੋਜ਼ ਜੋ ਹੋਮ-ਬਲ਼ੀ, ਅਨਾਜ ਦਾ ਚੜ੍ਹਾਵਾ ਅਤੇ ਪੀਣ ਦੀਆਂ ਭੇਟਾਂ ਚੜ੍ਹਾਈਆਂ ਜਾਂਦੀਆਂ ਹਨ, ਉਨ੍ਹਾਂ ਤੋਂ ਇਲਾਵਾ ਇਹ ਚੜ੍ਹਾਵੇ ਚੜ੍ਹਾਓ।+
32 “‘ਤਿਉਹਾਰ ਦੇ ਸੱਤਵੇਂ ਦਿਨ 7 ਬਲਦ, 2 ਭੇਡੂ ਅਤੇ ਇਕ-ਇਕ ਸਾਲ ਦੇ 14 ਲੇਲੇ ਚੜ੍ਹਾਓ ਜਿਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ।+ 33 ਨਾਲੇ ਬਲਦਾਂ, ਭੇਡੂਆਂ ਅਤੇ ਲੇਲਿਆਂ ਦੀ ਗਿਣਤੀ ਅਨੁਸਾਰ ਉਨ੍ਹਾਂ ਨਾਲ ਅਨਾਜ ਦਾ ਚੜ੍ਹਾਵਾ ਅਤੇ ਪੀਣ ਦੀਆਂ ਭੇਟਾਂ ਚੜ੍ਹਾਈਆਂ ਜਾਣ। ਇਹ ਚੜ੍ਹਾਵੇ ਉਸੇ ਤਰੀਕੇ ਨਾਲ ਚੜ੍ਹਾਏ ਜਾਣ ਜਿਵੇਂ ਇਹ ਆਮ ਤੌਰ ਤੇ ਚੜ੍ਹਾਏ ਜਾਂਦੇ ਹਨ। 34 ਅਤੇ ਪਾਪ-ਬਲ਼ੀ ਵਜੋਂ ਇਕ ਮੇਮਣਾ ਚੜ੍ਹਾਓ। ਹਰ ਰੋਜ਼ ਜੋ ਹੋਮ-ਬਲ਼ੀ, ਅਨਾਜ ਦਾ ਚੜ੍ਹਾਵਾ ਅਤੇ ਪੀਣ ਦੀ ਭੇਟ ਚੜ੍ਹਾਈ ਜਾਂਦੀ ਹੈ, ਉਨ੍ਹਾਂ ਤੋਂ ਇਲਾਵਾ ਇਹ ਚੜ੍ਹਾਵੇ ਚੜ੍ਹਾਓ।+
35 “‘ਅੱਠਵੇਂ ਦਿਨ ਤੁਸੀਂ ਖ਼ਾਸ ਸਭਾ ਰੱਖੋ। ਤੁਸੀਂ ਉਸ ਦਿਨ ਕੋਈ ਕੰਮ ਨਾ ਕਰੋ।+ 36 ਤੁਸੀਂ ਯਹੋਵਾਹ ਅੱਗੇ ਹੋਮ-ਬਲ਼ੀ ਵਜੋਂ ਇਕ ਬਲਦ, ਇਕ ਭੇਡੂ ਅਤੇ ਇਕ-ਇਕ ਸਾਲ ਦੇ ਸੱਤ ਲੇਲੇ ਚੜ੍ਹਾਓ ਜਿਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ।+ ਤੁਸੀਂ ਇਹ ਹੋਮ-ਬਲ਼ੀ ਉਸ ਅੱਗੇ ਅੱਗ ਵਿਚ ਸਾੜ ਕੇ ਚੜ੍ਹਾਓ ਜਿਸ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ। 37 ਨਾਲੇ ਬਲਦਾਂ, ਭੇਡੂਆਂ ਅਤੇ ਲੇਲਿਆਂ ਦੀ ਗਿਣਤੀ ਅਨੁਸਾਰ ਉਨ੍ਹਾਂ ਨਾਲ ਅਨਾਜ ਦਾ ਚੜ੍ਹਾਵਾ ਅਤੇ ਪੀਣ ਦੀਆਂ ਭੇਟਾਂ ਚੜ੍ਹਾਈਆਂ ਜਾਣ। ਇਹ ਚੜ੍ਹਾਵੇ ਉਸੇ ਤਰੀਕੇ ਨਾਲ ਚੜ੍ਹਾਏ ਜਾਣ ਜਿਵੇਂ ਇਹ ਆਮ ਤੌਰ ਤੇ ਚੜ੍ਹਾਏ ਜਾਂਦੇ ਹਨ। 38 ਅਤੇ ਪਾਪ-ਬਲ਼ੀ ਵਜੋਂ ਇਕ ਮੇਮਣਾ ਚੜ੍ਹਾਓ। ਹਰ ਰੋਜ਼ ਜੋ ਹੋਮ-ਬਲ਼ੀ, ਅਨਾਜ ਦਾ ਚੜ੍ਹਾਵਾ ਅਤੇ ਪੀਣ ਦੀ ਭੇਟ ਚੜ੍ਹਾਈ ਜਾਂਦੀ ਹੈ, ਉਨ੍ਹਾਂ ਤੋਂ ਇਲਾਵਾ ਇਹ ਚੜ੍ਹਾਵੇ ਚੜ੍ਹਾਓ।+
39 “‘ਤੁਸੀਂ ਮਿਥੇ ਹੋਏ ਸਮੇਂ ਤੇ ਮਨਾਏ ਜਾਂਦੇ ਤਿਉਹਾਰਾਂ ʼਤੇ+ ਇਹ ਚੜ੍ਹਾਵੇ ਯਹੋਵਾਹ ਨੂੰ ਚੜ੍ਹਾਓ। ਤੁਸੀਂ ਆਪਣੀਆਂ ਸੁੱਖਣਾਂ ਪੂਰੀਆਂ ਕਰਨ ਲਈ+ ਜਾਂ ਇੱਛਾ-ਬਲ਼ੀਆਂ+ ਵਜੋਂ ਜੋ ਹੋਮ-ਬਲ਼ੀਆਂ,+ ਅਨਾਜ ਦੇ ਚੜ੍ਹਾਵੇ,+ ਪੀਣ ਦੀਆਂ ਭੇਟਾਂ+ ਅਤੇ ਸ਼ਾਂਤੀ-ਬਲ਼ੀਆਂ+ ਚੜ੍ਹਾਉਂਦੇ ਹੋ, ਉਨ੍ਹਾਂ ਤੋਂ ਇਲਾਵਾ ਇਹ ਚੜ੍ਹਾਵੇ ਚੜ੍ਹਾਓ।’” 40 ਯਹੋਵਾਹ ਨੇ ਮੂਸਾ ਨੂੰ ਚੜ੍ਹਾਵਿਆਂ ਬਾਰੇ ਜੋ ਵੀ ਹੁਕਮ ਦਿੱਤੇ ਸਨ, ਉਹ ਸਾਰੇ ਉਸ ਨੇ ਇਜ਼ਰਾਈਲੀਆਂ ਨੂੰ ਦੱਸੇ।