ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਬਿਵਸਥਾ ਸਾਰ 3
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

ਬਿਵਸਥਾ ਸਾਰ—ਅਧਿਆਵਾਂ ਦਾ ਸਾਰ

      • ਬਾਸ਼ਾਨ ਦੇ ਰਾਜੇ ਓਗ ʼਤੇ ਜਿੱਤ (1-7)

      • ਯਰਦਨ ਦੇ ਪੂਰਬ ਵਾਲੇ ਪਾਸੇ ਦੇ ਇਲਾਕੇ ਦੀ ਵੰਡ (8-20)

      • ਯਹੋਸ਼ੁਆ ਨੂੰ ਨਾ ਡਰਨ ਦੀ ਨਸੀਹਤ (21, 22)

      • ਮੂਸਾ ਉਸ ਦੇਸ਼ ਵਿਚ ਨਹੀਂ ਜਾਵੇਗਾ (23-29)

ਬਿਵਸਥਾ ਸਾਰ 3:1

ਹੋਰ ਹਵਾਲੇ

  • +ਗਿਣ 21:33-35

ਬਿਵਸਥਾ ਸਾਰ 3:4

ਹੋਰ ਹਵਾਲੇ

  • +ਗਿਣ 32:33; ਬਿਵ 29:7, 8; ਯਹੋ 13:29, 30

ਬਿਵਸਥਾ ਸਾਰ 3:6

ਹੋਰ ਹਵਾਲੇ

  • +ਲੇਵੀ 27:29
  • +ਲੇਵੀ 18:25

ਬਿਵਸਥਾ ਸਾਰ 3:8

ਹੋਰ ਹਵਾਲੇ

  • +ਗਿਣ 32:33
  • +ਯਹੋ 12:1, 2

ਬਿਵਸਥਾ ਸਾਰ 3:10

ਫੁਟਨੋਟ

  • *

    ਜਾਂ, “ਪਠਾਰ।”

ਹੋਰ ਹਵਾਲੇ

  • +ਗਿਣ 21:33

ਬਿਵਸਥਾ ਸਾਰ 3:11

ਫੁਟਨੋਟ

  • *

    ਜਾਂ, “ਪੱਥਰ ਦਾ ਤਾਬੂਤ।”

  • *

    ਜਾਂ ਸੰਭਵ ਹੈ, “ਕਾਲਾ ਮਰਮਰ।”

  • *

    ਇਕ ਹੱਥ 44.5 ਸੈਂਟੀਮੀਟਰ (17.5 ਇੰਚ) ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਬਿਵਸਥਾ ਸਾਰ 3:12

ਹੋਰ ਹਵਾਲੇ

  • +ਗਿਣ 32:34
  • +ਗਿਣ 32:33

ਬਿਵਸਥਾ ਸਾਰ 3:13

ਹੋਰ ਹਵਾਲੇ

  • +ਗਿਣ 32:39; ਯਹੋ 13:29-31; 1 ਇਤਿ 5:23

ਬਿਵਸਥਾ ਸਾਰ 3:14

ਫੁਟਨੋਟ

  • *

    ਮਤਲਬ “ਯਾਈਰ ਦੇ ਤੰਬੂਆਂ ਵਾਲੇ ਪਿੰਡ।”

ਹੋਰ ਹਵਾਲੇ

  • +1 ਇਤਿ 2:22
  • +ਬਿਵ 3:4
  • +ਯਹੋ 13:13
  • +ਗਿਣ 32:40, 41

ਬਿਵਸਥਾ ਸਾਰ 3:15

ਹੋਰ ਹਵਾਲੇ

  • +ਗਿਣ 32:39; ਯਹੋ 17:1

ਬਿਵਸਥਾ ਸਾਰ 3:16

ਹੋਰ ਹਵਾਲੇ

  • +ਗਿਣ 32:33; ਯਹੋ 22:9

ਬਿਵਸਥਾ ਸਾਰ 3:17

ਫੁਟਨੋਟ

  • *

    ਯਾਨੀ, ਮ੍ਰਿਤ ਸਾਗਰ।

ਹੋਰ ਹਵਾਲੇ

  • +ਗਿਣ 34:11, 12

ਬਿਵਸਥਾ ਸਾਰ 3:18

ਫੁਟਨੋਟ

  • *

    ਯਾਨੀ, ਰਊਬੇਨ, ਗਾਦ ਅਤੇ ਮਨੱਸ਼ਹ ਦੇ ਅੱਧੇ ਗੋਤ ਨੂੰ।

ਹੋਰ ਹਵਾਲੇ

  • +ਗਿਣ 32:20-22

ਬਿਵਸਥਾ ਸਾਰ 3:20

ਹੋਰ ਹਵਾਲੇ

  • +ਯਹੋ 1:14, 15; 22:4, 8

ਬਿਵਸਥਾ ਸਾਰ 3:21

ਹੋਰ ਹਵਾਲੇ

  • +ਗਿਣ 11:28; 14:30; 27:18
  • +ਯਹੋ 10:25

ਬਿਵਸਥਾ ਸਾਰ 3:22

ਹੋਰ ਹਵਾਲੇ

  • +ਕੂਚ 14:14; 15:3; ਬਿਵ 1:30; 20:4; ਯਹੋ 10:42

ਬਿਵਸਥਾ ਸਾਰ 3:24

ਹੋਰ ਹਵਾਲੇ

  • +ਕੂਚ 15:11; 2 ਸਮੂ 7:22; 1 ਰਾਜ 8:23; ਜ਼ਬੂ 86:8; ਯਿਰ 10:6, 7
  • +ਕੂਚ 15:16; ਬਿਵ 11:2

ਬਿਵਸਥਾ ਸਾਰ 3:25

ਹੋਰ ਹਵਾਲੇ

  • +ਕੂਚ 3:8; ਬਿਵ 1:7; 11:11, 12

ਬਿਵਸਥਾ ਸਾਰ 3:26

ਹੋਰ ਹਵਾਲੇ

  • +ਗਿਣ 20:12; 27:13, 14; ਬਿਵ 4:21; ਜ਼ਬੂ 106:32

ਬਿਵਸਥਾ ਸਾਰ 3:27

ਹੋਰ ਹਵਾਲੇ

  • +ਗਿਣ 27:12
  • +ਬਿਵ 34:1, 4

ਇੰਡੈਕਸ

  • ਰਿਸਰਚ ਬਰੋਸ਼ਰ

    ਸਭਾ ਪੁਸਤਿਕਾ ਲਈ ਪ੍ਰਕਾਸ਼ਨ, 2/2020, ਸਫ਼ਾ 1

ਬਿਵਸਥਾ ਸਾਰ 3:28

ਹੋਰ ਹਵਾਲੇ

  • +ਗਿਣ 27:18-20; ਬਿਵ 1:38; 31:7
  • +ਯਹੋ 1:1, 2

ਇੰਡੈਕਸ

  • ਰਿਸਰਚ ਬਰੋਸ਼ਰ

    ਸਭਾ ਪੁਸਤਿਕਾ ਲਈ ਪ੍ਰਕਾਸ਼ਨ, 2/2020, ਸਫ਼ਾ 1

ਬਿਵਸਥਾ ਸਾਰ 3:29

ਹੋਰ ਹਵਾਲੇ

  • +ਬਿਵ 4:45, 46; 34:5, 6

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।

ਹੋਰ

ਬਿਵ. 3:1ਗਿਣ 21:33-35
ਬਿਵ. 3:4ਗਿਣ 32:33; ਬਿਵ 29:7, 8; ਯਹੋ 13:29, 30
ਬਿਵ. 3:6ਲੇਵੀ 27:29
ਬਿਵ. 3:6ਲੇਵੀ 18:25
ਬਿਵ. 3:8ਗਿਣ 32:33
ਬਿਵ. 3:8ਯਹੋ 12:1, 2
ਬਿਵ. 3:10ਗਿਣ 21:33
ਬਿਵ. 3:12ਗਿਣ 32:34
ਬਿਵ. 3:12ਗਿਣ 32:33
ਬਿਵ. 3:13ਗਿਣ 32:39; ਯਹੋ 13:29-31; 1 ਇਤਿ 5:23
ਬਿਵ. 3:141 ਇਤਿ 2:22
ਬਿਵ. 3:14ਬਿਵ 3:4
ਬਿਵ. 3:14ਯਹੋ 13:13
ਬਿਵ. 3:14ਗਿਣ 32:40, 41
ਬਿਵ. 3:15ਗਿਣ 32:39; ਯਹੋ 17:1
ਬਿਵ. 3:16ਗਿਣ 32:33; ਯਹੋ 22:9
ਬਿਵ. 3:17ਗਿਣ 34:11, 12
ਬਿਵ. 3:18ਗਿਣ 32:20-22
ਬਿਵ. 3:20ਯਹੋ 1:14, 15; 22:4, 8
ਬਿਵ. 3:21ਗਿਣ 11:28; 14:30; 27:18
ਬਿਵ. 3:21ਯਹੋ 10:25
ਬਿਵ. 3:22ਕੂਚ 14:14; 15:3; ਬਿਵ 1:30; 20:4; ਯਹੋ 10:42
ਬਿਵ. 3:24ਕੂਚ 15:11; 2 ਸਮੂ 7:22; 1 ਰਾਜ 8:23; ਜ਼ਬੂ 86:8; ਯਿਰ 10:6, 7
ਬਿਵ. 3:24ਕੂਚ 15:16; ਬਿਵ 11:2
ਬਿਵ. 3:25ਕੂਚ 3:8; ਬਿਵ 1:7; 11:11, 12
ਬਿਵ. 3:26ਗਿਣ 20:12; 27:13, 14; ਬਿਵ 4:21; ਜ਼ਬੂ 106:32
ਬਿਵ. 3:27ਗਿਣ 27:12
ਬਿਵ. 3:27ਬਿਵ 34:1, 4
ਬਿਵ. 3:28ਗਿਣ 27:18-20; ਬਿਵ 1:38; 31:7
ਬਿਵ. 3:28ਯਹੋ 1:1, 2
ਬਿਵ. 3:29ਬਿਵ 4:45, 46; 34:5, 6
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
  • 15
  • 16
  • 17
  • 18
  • 19
  • 20
  • 21
  • 22
  • 23
  • 24
  • 25
  • 26
  • 27
  • 28
  • 29
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਬਿਵਸਥਾ ਸਾਰ 3:1-29

ਬਿਵਸਥਾ ਸਾਰ

3 “ਫਿਰ ਅਸੀਂ ਮੁੜੇ ਅਤੇ ਬਾਸ਼ਾਨ ਦੇ ਰਾਹ ਪੈ ਗਏ। ਅਤੇ ਬਾਸ਼ਾਨ ਦਾ ਰਾਜਾ ਓਗ ਆਪਣੇ ਸਾਰੇ ਲੋਕਾਂ ਨਾਲ ਅਦਰਈ ਵਿਚ ਸਾਡੇ ਨਾਲ ਯੁੱਧ ਕਰਨ ਆਇਆ।+ 2 ਇਸ ਲਈ ਯਹੋਵਾਹ ਨੇ ਮੈਨੂੰ ਕਿਹਾ: ‘ਤੂੰ ਉਸ ਤੋਂ ਨਾ ਡਰ ਕਿਉਂਕਿ ਮੈਂ ਉਸ ਨੂੰ ਅਤੇ ਉਸ ਦੇ ਲੋਕਾਂ ਨੂੰ ਅਤੇ ਉਸ ਦੇ ਦੇਸ਼ ਨੂੰ ਤੇਰੇ ਹੱਥ ਵਿਚ ਦੇ ਦਿਆਂਗਾ ਅਤੇ ਤੂੰ ਉਸ ਦਾ ਉਹੀ ਹਾਲ ਕਰੇਂਗਾ ਜੋ ਤੂੰ ਅਮੋਰੀਆਂ ਦੇ ਰਾਜੇ ਸੀਹੋਨ ਦਾ ਕੀਤਾ ਸੀ ਜਿਹੜਾ ਹਸ਼ਬੋਨ ਵਿਚ ਰਹਿੰਦਾ ਸੀ।’ 3 ਇਸ ਲਈ ਸਾਡੇ ਪਰਮੇਸ਼ੁਰ ਯਹੋਵਾਹ ਨੇ ਬਾਸ਼ਾਨ ਦੇ ਰਾਜੇ ਓਗ ਨੂੰ ਅਤੇ ਉਸ ਦੇ ਸਾਰੇ ਲੋਕਾਂ ਨੂੰ ਸਾਡੇ ਹੱਥ ਵਿਚ ਦੇ ਦਿੱਤਾ। ਅਸੀਂ ਉਨ੍ਹਾਂ ਨੂੰ ਉਦੋਂ ਤਕ ਮਾਰਦੇ ਰਹੇ ਜਦ ਤਕ ਸਾਰਿਆਂ ਨੂੰ ਮਾਰ ਨਹੀਂ ਦਿੱਤਾ ਗਿਆ। 4 ਅਸੀਂ ਉਸ ਦੇ ਸਾਰੇ ਸ਼ਹਿਰਾਂ ʼਤੇ ਕਬਜ਼ਾ ਕਰ ਲਿਆ। ਅਜਿਹਾ ਕੋਈ ਸ਼ਹਿਰ ਨਹੀਂ ਸੀ ਜਿਸ ʼਤੇ ਅਸੀਂ ਕਬਜ਼ਾ ਨਾ ਕੀਤਾ ਹੋਵੇ। ਅਸੀਂ ਬਾਸ਼ਾਨ ਦੇ ਰਾਜੇ ਓਗ ਦੇ ਰਾਜ ਯਾਨੀ ਅਰਗੋਬ ਦੇ ਸਾਰੇ ਇਲਾਕੇ ਦੇ 60 ਸ਼ਹਿਰਾਂ ʼਤੇ ਕਬਜ਼ਾ ਕਰ ਲਿਆ।+ 5 ਇਹ ਸਾਰੇ ਕਿਲੇਬੰਦ ਸ਼ਹਿਰ ਸਨ ਜਿਨ੍ਹਾਂ ਦੀਆਂ ਉੱਚੀਆਂ-ਉੱਚੀਆਂ ਕੰਧਾਂ, ਦਰਵਾਜ਼ੇ ਅਤੇ ਕੁੰਡੇ ਸਨ। ਨਾਲੇ ਅਸੀਂ ਬਹੁਤ ਸਾਰੇ ਬਿਨਾਂ ਕੰਧਾਂ ਵਾਲੇ ਕਸਬਿਆਂ ʼਤੇ ਵੀ ਕਬਜ਼ਾ ਕੀਤਾ। 6 ਪਰ ਅਸੀਂ ਇਨ੍ਹਾਂ ਸਾਰੇ ਸ਼ਹਿਰਾਂ ਦਾ ਨਾਸ਼ ਕਰ ਦਿੱਤਾ,+ ਜਿਵੇਂ ਅਸੀਂ ਹਸ਼ਬੋਨ ਦੇ ਰਾਜੇ ਸੀਹੋਨ ਦਾ ਕੀਤਾ ਸੀ। ਅਸੀਂ ਹਰ ਸ਼ਹਿਰ ਨੂੰ ਆਦਮੀਆਂ, ਔਰਤਾਂ ਅਤੇ ਬੱਚਿਆਂ ਸਣੇ ਨਾਸ਼ ਕਰ ਦਿੱਤਾ।+ 7 ਅਸੀਂ ਉਨ੍ਹਾਂ ਸ਼ਹਿਰਾਂ ਦੇ ਸਾਰੇ ਪਾਲਤੂ ਪਸ਼ੂ ਅਤੇ ਹੋਰ ਚੀਜ਼ਾਂ ਲੁੱਟ ਲਈਆਂ।

8 “ਉਸ ਵੇਲੇ ਅਸੀਂ ਯਰਦਨ ਦੇ ਇਲਾਕੇ ਵਿਚ ਦੋ ਅਮੋਰੀ ਰਾਜਿਆਂ ਦੇ ਦੇਸ਼ ʼਤੇ ਕਬਜ਼ਾ ਕਰ ਲਿਆ+ ਜਿਸ ਦੀ ਸਰਹੱਦ ਅਰਨੋਨ ਘਾਟੀ ਤੋਂ ਲੈ ਕੇ ਹਰਮੋਨ ਪਹਾੜ ਤਕ ਫੈਲੀ ਹੋਈ ਸੀ।+ 9 (ਸੀਦੋਨੀ ਲੋਕ ਹਰਮੋਨ ਪਹਾੜ ਨੂੰ ਸਿਰਯੋਨ ਕਹਿੰਦੇ ਸਨ ਅਤੇ ਅਮੋਰੀ ਲੋਕ ਇਸ ਨੂੰ ਸਨੀਰ ਕਹਿੰਦੇ ਸਨ।) 10 ਅਸੀਂ ਪਹਾੜੀ ਇਲਾਕੇ* ਦੇ ਸਾਰੇ ਸ਼ਹਿਰਾਂ, ਪੂਰੇ ਗਿਲਆਦ ਅਤੇ ਸਲਕਾਹ ਤੇ ਅਦਰਈ+ ਤਕ ਪੂਰੇ ਬਾਸ਼ਾਨ ਉੱਤੇ ਵੀ ਕਬਜ਼ਾ ਕਰ ਲਿਆ। ਇਹ ਬਾਸ਼ਾਨ ਦੇ ਰਾਜੇ ਓਗ ਦੇ ਸ਼ਹਿਰ ਸਨ। 11 ਬਾਸ਼ਾਨ ਦਾ ਰਾਜਾ ਓਗ ਰਫ਼ਾਈਮੀ ਲੋਕਾਂ ਵਿੱਚੋਂ ਆਖ਼ਰੀ ਸੀ। ਉਸ ਦੀ ਅਰਥੀ* ਲੋਹੇ* ਦੀ ਬਣੀ ਸੀ ਅਤੇ ਇਹ ਅਜੇ ਵੀ ਅੰਮੋਨੀਆਂ ਦੇ ਰੱਬਾਹ ਸ਼ਹਿਰ ਵਿਚ ਹੈ। ਉਸ ਵੇਲੇ ਦੇ ਮਾਪ ਮੁਤਾਬਕ ਇਹ ਅਰਥੀ ਨੌਂ ਹੱਥ* ਲੰਬੀ ਅਤੇ ਚਾਰ ਹੱਥ ਚੌੜੀ ਸੀ। 12 ਉਸ ਸਮੇਂ ਅਸੀਂ ਇਸ ਇਲਾਕੇ ʼਤੇ ਕਬਜ਼ਾ ਕੀਤਾ ਜਿਸ ਦੀ ਸਰਹੱਦ ਅਰਨੋਨ ਘਾਟੀ ਕੋਲ ਅਰੋਏਰ+ ਤੋਂ ਸ਼ੁਰੂ ਹੁੰਦੀ ਹੈ ਅਤੇ ਇਸ ਵਿਚ ਗਿਲਆਦ ਦਾ ਅੱਧਾ ਪਹਾੜੀ ਇਲਾਕਾ ਸ਼ਾਮਲ ਹੈ ਅਤੇ ਮੈਂ ਇਸ ਦੇ ਸ਼ਹਿਰ ਰਊਬੇਨੀਆਂ ਅਤੇ ਗਾਦੀਆਂ ਨੂੰ ਦੇ ਦਿੱਤੇ।+ 13 ਅਤੇ ਮੈਂ ਮਨੱਸ਼ਹ ਦੇ ਅੱਧੇ ਗੋਤ ਨੂੰ ਗਿਲਆਦ ਦਾ ਬਾਕੀ ਬਚਿਆ ਇਲਾਕਾ ਅਤੇ ਪੂਰਾ ਬਾਸ਼ਾਨ ਦੇ ਦਿੱਤਾ ਜੋ ਓਗ ਦੇ ਰਾਜ ਦਾ ਹਿੱਸਾ ਸੀ।+ ਬਾਸ਼ਾਨ ਵਿਚ ਅਰਗੋਬ ਦੇ ਪੂਰੇ ਇਲਾਕੇ ਨੂੰ ਰਫ਼ਾਈਮੀਆਂ ਦਾ ਦੇਸ਼ ਕਿਹਾ ਜਾਂਦਾ ਸੀ।

14 ਮਨੱਸ਼ਹ ਦੇ ਪੁੱਤਰ ਯਾਈਰ+ ਨੇ ਅਰਗੋਬ ਦਾ ਸਾਰਾ ਇਲਾਕਾ ਲੈ ਲਿਆ+ ਜੋ ਗਸ਼ੂਰੀਆਂ ਅਤੇ ਮਾਕਾਥੀਆਂ+ ਦੀ ਸਰਹੱਦ ਤਕ ਫੈਲਿਆ ਸੀ। ਉਸ ਨੇ ਆਪਣੇ ਨਾਂ ʼਤੇ ਬਾਸ਼ਾਨ ਦੇ ਪਿੰਡਾਂ ਦਾ ਨਾਂ ਹੱਵੋਥ-ਯਾਈਰ* ਰੱਖ ਦਿੱਤਾ+ ਜੋ ਅੱਜ ਤਕ ਹੈ। 15 ਮੈਂ ਗਿਲਆਦ ਦਾ ਇਲਾਕਾ ਮਾਕੀਰ ਨੂੰ ਦੇ ਦਿੱਤਾ।+ 16 ਅਤੇ ਮੈਂ ਰਊਬੇਨੀਆਂ ਅਤੇ ਗਾਦੀਆਂ+ ਨੂੰ ਗਿਲਆਦ ਤੋਂ ਲੈ ਕੇ ਅਰਨੋਨ ਘਾਟੀ ਤਕ ਦਾ ਇਲਾਕਾ (ਘਾਟੀ ਦਾ ਵਿਚਲਾ ਹਿੱਸਾ ਇਸ ਦੀ ਸਰਹੱਦ ਹੈ) ਅਤੇ ਯਬੋਕ ਘਾਟੀ ਤਕ ਦਾ ਇਲਾਕਾ ਦੇ ਦਿੱਤਾ ਜੋ ਅੰਮੋਨੀਆਂ ਦੀ ਸਰਹੱਦ ਹੈ। 17 ਨਾਲੇ ਉਨ੍ਹਾਂ ਨੂੰ ਅਰਾਬਾਹ, ਯਰਦਨ ਅਤੇ ਇਸ ਦੇ ਨਾਲ ਸਰਹੱਦੀ ਇਲਾਕਾ ਦੇ ਦਿੱਤਾ ਜੋ ਕਿੰਨਰਥ ਤੋਂ ਲੈ ਕੇ ਅਰਾਬਾਹ ਸਾਗਰ ਤਕ ਹੈ। ਅਰਾਬਾਹ ਸਾਗਰ ਯਾਨੀ ਖਾਰਾ ਸਮੁੰਦਰ* ਪੂਰਬ ਵਿਚ ਪਿਸਗਾਹ ਦੀ ਢਲਾਣ ਕੋਲ ਹੈ।+

18 “ਇਸ ਤੋਂ ਬਾਅਦ ਮੈਂ ਤੁਹਾਨੂੰ* ਇਹ ਹੁਕਮ ਦਿੱਤਾ ਸੀ: ‘ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਇਹ ਦੇਸ਼ ਵਿਰਾਸਤ ਵਿਚ ਤੁਹਾਨੂੰ ਦਿੱਤਾ ਹੈ। ਤੁਹਾਡੇ ਸਾਰੇ ਸੂਰਮੇ ਹਥਿਆਰ ਚੁੱਕਣ ਅਤੇ ਆਪਣੇ ਇਜ਼ਰਾਈਲੀ ਭਰਾਵਾਂ ਦੇ ਅੱਗੇ-ਅੱਗੇ ਯਰਦਨ ਦਰਿਆ ਪਾਰ ਕਰਨ।+ 19 ਪਰ ਤੁਹਾਡੀਆਂ ਪਤਨੀਆਂ, ਤੁਹਾਡੇ ਬੱਚੇ ਅਤੇ ਤੁਹਾਡੇ ਪਾਲਤੂ ਪਸ਼ੂ (ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੁਹਾਡੇ ਕੋਲ ਵੱਡੀ ਤਾਦਾਦ ਵਿਚ ਪਸ਼ੂ ਹਨ) ਉਨ੍ਹਾਂ ਸ਼ਹਿਰਾਂ ਵਿਚ ਰਹਿਣ ਜੋ ਮੈਂ ਤੁਹਾਨੂੰ ਦਿੱਤੇ ਹਨ 20 ਜਦ ਤਕ ਯਹੋਵਾਹ ਤੁਹਾਡੇ ਭਰਾਵਾਂ ਨੂੰ ਆਰਾਮ ਨਹੀਂ ਦੇ ਦਿੰਦਾ ਜਿਵੇਂ ਉਸ ਨੇ ਤੁਹਾਨੂੰ ਦਿੱਤਾ ਹੈ ਅਤੇ ਜਦ ਤਕ ਉਹ ਵੀ ਯਰਦਨ ਦਰਿਆ ਪਾਰ ਕਰ ਕੇ ਉਸ ਦੇਸ਼ ʼਤੇ ਕਬਜ਼ਾ ਨਹੀਂ ਕਰ ਲੈਂਦੇ ਜੋ ਤੁਹਾਡਾ ਪਰਮੇਸ਼ੁਰ ਯਹੋਵਾਹ ਉਨ੍ਹਾਂ ਨੂੰ ਦੇਣ ਵਾਲਾ ਹੈ। ਫਿਰ ਤੁਹਾਡੇ ਵਿੱਚੋਂ ਹਰੇਕ ਜਣਾ ਆਪੋ-ਆਪਣੀ ਜ਼ਮੀਨ ʼਤੇ ਵਾਪਸ ਆ ਸਕਦਾ ਹੈ ਜੋ ਮੈਂ ਤੁਹਾਨੂੰ ਦਿੱਤੀ ਹੈ।’+

21 “ਉਸ ਵੇਲੇ ਮੈਂ ਯਹੋਸ਼ੁਆ ਨੂੰ ਹੁਕਮ ਦਿੱਤਾ:+ ‘ਤੂੰ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਤੇਰੇ ਪਰਮੇਸ਼ੁਰ ਯਹੋਵਾਹ ਨੇ ਉਨ੍ਹਾਂ ਦੋਵਾਂ ਰਾਜਿਆਂ ਦਾ ਕੀ ਹਾਲ ਕੀਤਾ ਸੀ। ਯਹੋਵਾਹ ਦਰਿਆ ਪਾਰ ਉਨ੍ਹਾਂ ਸਾਰੇ ਰਾਜਾਂ ਦਾ ਵੀ ਉਹੀ ਹਾਲ ਕਰੇਗਾ ਜਿੱਥੇ ਤੂੰ ਜਾਵੇਂਗਾ।+ 22 ਤੁਸੀਂ ਉਨ੍ਹਾਂ ਤੋਂ ਨਾ ਡਰਿਓ ਕਿਉਂਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਲਈ ਲੜਦਾ ਹੈ।’+

23 “ਉਸ ਵੇਲੇ ਮੈਂ ਯਹੋਵਾਹ ਨੂੰ ਬੇਨਤੀ ਕਰਦੇ ਹੋਏ ਕਿਹਾ: 24 ‘ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਤੂੰ ਆਪਣੇ ਸੇਵਕ ਨੂੰ ਆਪਣੀ ਮਹਾਨਤਾ ਅਤੇ ਆਪਣੀ ਤਾਕਤਵਰ ਬਾਂਹ ਦਾ ਕਮਾਲ ਦਿਖਾਉਣ ਲੱਗ ਪਿਆ ਹੈਂ।+ ਕੀ ਆਕਾਸ਼ ਅਤੇ ਧਰਤੀ ʼਤੇ ਤੇਰੇ ਵਰਗਾ ਕੋਈ ਈਸ਼ਵਰ ਹੈ ਜੋ ਤੇਰੇ ਵਾਂਗ ਅਜਿਹੇ ਸ਼ਕਤੀਸ਼ਾਲੀ ਕੰਮ ਕਰੇ?+ 25 ਕਿਰਪਾ ਕਰ ਕੇ ਮੈਨੂੰ ਯਰਦਨ ਦਰਿਆ ਪਾਰ ਜਾਣ ਦੀ ਇਜਾਜ਼ਤ ਦੇ ਤਾਂਕਿ ਮੈਂ ਉੱਥੇ ਜਾ ਕੇ ਇਸ ਵਧੀਆ ਦੇਸ਼, ਹਾਂ, ਇਸ ਵਧੀਆ ਪਹਾੜੀ ਇਲਾਕੇ ਅਤੇ ਲਬਾਨੋਨ ਨੂੰ ਦੇਖ ਸਕਾਂ।’+ 26 ਪਰ ਯਹੋਵਾਹ ਅਜੇ ਵੀ ਤੁਹਾਡੇ ਕਾਰਨ ਮੇਰੇ ਨਾਲ ਗੁੱਸੇ ਸੀ+ ਅਤੇ ਉਸ ਨੇ ਮੇਰੀ ਗੱਲ ਨਹੀਂ ਸੁਣੀ। ਇਸ ਦੀ ਬਜਾਇ, ਯਹੋਵਾਹ ਨੇ ਮੈਨੂੰ ਕਿਹਾ, ‘ਬੱਸ! ਬਹੁਤ ਹੋ ਗਿਆ। ਮੇਰੇ ਨਾਲ ਦੁਬਾਰਾ ਇਸ ਬਾਰੇ ਕਦੇ ਗੱਲ ਨਾ ਕਰੀਂ। 27 ਤੂੰ ਪਿਸਗਾਹ ਦੀ ਚੋਟੀ ʼਤੇ ਜਾਹ+ ਅਤੇ ਉੱਤਰ, ਦੱਖਣ, ਪੂਰਬ ਤੇ ਪੱਛਮ ਚਾਰੇ ਪਾਸੇ ਆਪਣੀਆਂ ਅੱਖਾਂ ਨਾਲ ਇਹ ਦੇਸ਼ ਦੇਖ ਲੈ ਕਿਉਂਕਿ ਤੂੰ ਯਰਦਨ ਦਰਿਆ ਪਾਰ ਨਹੀਂ ਜਾਵੇਂਗਾ।+ 28 ਤੂੰ ਯਹੋਸ਼ੁਆ ਨੂੰ ਆਗੂ ਨਿਯੁਕਤ ਕਰ+ ਅਤੇ ਉਸ ਦੀ ਹਿੰਮਤ ਵਧਾ ਅਤੇ ਉਸ ਨੂੰ ਤਕੜਾ ਕਰ ਕਿਉਂਕਿ ਉਹੀ ਇਨ੍ਹਾਂ ਲੋਕਾਂ ਦੇ ਅੱਗੇ-ਅੱਗੇ ਯਰਦਨ ਦਰਿਆ ਪਾਰ ਕਰੇਗਾ+ ਅਤੇ ਜੋ ਦੇਸ਼ ਤੂੰ ਦੇਖੇਂਗਾ, ਉਸ ʼਤੇ ਕਬਜ਼ਾ ਕਰਨ ਵਿਚ ਉਹ ਉਨ੍ਹਾਂ ਦੀ ਅਗਵਾਈ ਕਰੇਗਾ।’ 29 ਇਹ ਸਭ ਕੁਝ ਉਸ ਵੇਲੇ ਵਾਪਰਿਆ ਜਦ ਅਸੀਂ ਬੈਤ-ਪਓਰ ਦੇ ਸਾਮ੍ਹਣੇ ਘਾਟੀ ਵਿਚ ਤੰਬੂ ਲਾਏ ਸਨ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ