ਕੂਚ
37 ਫਿਰ ਬਸਲੇਲ+ ਨੇ ਕਿੱਕਰ ਦੀ ਲੱਕੜ ਦਾ ਸੰਦੂਕ+ ਬਣਾਇਆ ਜੋ ਢਾਈ ਹੱਥ* ਲੰਬਾ ਅਤੇ ਡੇਢ ਹੱਥ ਚੌੜਾ ਅਤੇ ਡੇਢ ਹੱਥ ਉੱਚਾ ਸੀ।+ 2 ਉਸ ਨੇ ਇਸ ਨੂੰ ਅੰਦਰੋਂ-ਬਾਹਰੋਂ ਖਾਲਸ ਸੋਨੇ ਨਾਲ ਮੜ੍ਹਿਆ ਅਤੇ ਇਸ ਦੇ ਚਾਰੇ ਪਾਸੇ ਸੋਨੇ ਦੀ ਬਨੇਰੀ ਬਣਾਈ।+ 3 ਇਸ ਤੋਂ ਬਾਅਦ ਉਸ ਨੇ ਸੋਨਾ ਢਾਲ ਕੇ ਬਣਾਏ ਚਾਰ ਛੱਲੇ ਸੰਦੂਕ ਦੇ ਚਾਰੇ ਪਾਵਿਆਂ ਤੋਂ ਉੱਪਰ ਲਾਏ, ਦੋ ਛੱਲੇ ਇਕ ਪਾਸੇ ਅਤੇ ਦੋ ਛੱਲੇ ਦੂਜੇ ਪਾਸੇ। 4 ਫਿਰ ਉਸ ਨੇ ਕਿੱਕਰ ਦੀ ਲੱਕੜ ਦੇ ਡੰਡੇ ਬਣਾ ਕੇ ਇਨ੍ਹਾਂ ਨੂੰ ਸੋਨੇ ਨਾਲ ਮੜ੍ਹਿਆ।+ 5 ਉਸ ਨੇ ਸੰਦੂਕ ਦੇ ਦੋਵੇਂ ਪਾਸਿਆਂ ʼਤੇ ਲੱਗੇ ਛੱਲਿਆਂ ਵਿਚ ਇਹ ਡੰਡੇ ਪਾਏ ਤਾਂਕਿ ਇਨ੍ਹਾਂ ਨਾਲ ਸੰਦੂਕ ਨੂੰ ਚੁੱਕਿਆ ਜਾ ਸਕੇ।+
6 ਉਸ ਨੇ ਸੰਦੂਕ ਲਈ ਖਾਲਸ ਸੋਨੇ ਦਾ ਢੱਕਣ ਬਣਾਇਆ+ ਜੋ ਢਾਈ ਹੱਥ ਲੰਬਾ ਅਤੇ ਡੇਢ ਹੱਥ ਚੌੜਾ ਸੀ।+ 7 ਫਿਰ ਉਸ ਨੇ ਸੋਨੇ ਨੂੰ ਹਥੌੜੇ ਨਾਲ ਕੁੱਟ ਕੇ ਦੋ ਕਰੂਬੀ+ ਬਣਾਏ ਅਤੇ ਉਨ੍ਹਾਂ ਨੂੰ ਸੰਦੂਕ ਦੇ ਢੱਕਣ ਦੇ ਦੋਵੇਂ ਸਿਰਿਆਂ ʼਤੇ ਰੱਖਿਆ।+ 8 ਇਕ ਕਰੂਬੀ ਇਕ ਸਿਰੇ ʼਤੇ ਅਤੇ ਦੂਜਾ ਕਰੂਬੀ ਦੂਜੇ ਸਿਰੇ ʼਤੇ। ਉਸ ਨੇ ਢੱਕਣ ਦੇ ਦੋਵੇਂ ਸਿਰਿਆਂ ʼਤੇ ਰੱਖਣ ਲਈ ਕਰੂਬੀ ਬਣਾਏ। 9 ਦੋਵੇਂ ਕਰੂਬੀਆਂ ਨੇ ਆਪਣੇ ਖੰਭ ਉੱਪਰ ਵੱਲ ਫੈਲਾਏ ਹੋਏ ਸਨ ਅਤੇ ਆਪਣੇ ਖੰਭਾਂ ਨਾਲ ਸੰਦੂਕ ਦੇ ਢੱਕਣ ਨੂੰ ਢਕਿਆ ਹੋਇਆ ਸੀ।+ ਉਹ ਦੋਵੇਂ ਇਕ-ਦੂਜੇ ਦੇ ਆਮ੍ਹੋ-ਸਾਮ੍ਹਣੇ ਸਨ ਅਤੇ ਉਨ੍ਹਾਂ ਨੇ ਆਪਣੇ ਮੂੰਹ ਥੱਲੇ ਨੂੰ ਸੰਦੂਕ ਦੇ ਢੱਕਣ ਵੱਲ ਕੀਤੇ ਹੋਏ ਸਨ।+
10 ਫਿਰ ਉਸ ਨੇ ਕਿੱਕਰ ਦੀ ਲੱਕੜ ਦਾ ਮੇਜ਼ ਵੀ ਬਣਾਇਆ+ ਜੋ ਦੋ ਹੱਥ ਲੰਬਾ ਅਤੇ ਇਕ ਹੱਥ ਚੌੜਾ ਅਤੇ ਡੇਢ ਹੱਥ ਉੱਚਾ ਸੀ।+ 11 ਉਸ ਨੇ ਇਸ ਨੂੰ ਖਾਲਸ ਸੋਨੇ ਨਾਲ ਮੜ੍ਹਿਆ ਅਤੇ ਇਸ ਦੇ ਆਲੇ-ਦੁਆਲੇ ਸੋਨੇ ਦੀ ਬਨੇਰੀ ਬਣਾਈ। 12 ਇਸ ਤੋਂ ਬਾਅਦ ਉਸ ਨੇ ਇਸ ਦੇ ਆਲੇ-ਦੁਆਲੇ ਚੱਪਾ* ਕੁ ਚੌੜੀ ਫੱਟੀ ਲਾਈ ਅਤੇ ਫੱਟੀ ਦੇ ਆਲੇ-ਦੁਆਲੇ ਸੋਨੇ ਦੀ ਬਨੇਰੀ ਬਣਾਈ। 13 ਫਿਰ ਉਸ ਨੇ ਮੇਜ਼ ਲਈ ਸੋਨਾ ਢਾਲ ਕੇ ਬਣਾਏ ਚਾਰ ਛੱਲੇ ਇਸ ਦੇ ਚਾਰੇ ਕੋਨਿਆਂ ʼਤੇ ਉੱਥੇ ਲਾਏ ਜਿੱਥੇ ਇਸ ਦੀਆਂ ਲੱਤਾਂ ਜੋੜੀਆਂ ਗਈਆਂ ਸਨ। 14 ਇਹ ਛੱਲੇ ਫੱਟੀ ਦੇ ਲਾਗੇ ਲਾਏ ਗਏ ਸਨ ਤਾਂਕਿ ਇਨ੍ਹਾਂ ਵਿਚ ਡੰਡੇ ਪਾ ਕੇ ਮੇਜ਼ ਨੂੰ ਚੁੱਕਿਆ ਜਾ ਸਕੇ। 15 ਫਿਰ ਉਸ ਨੇ ਮੇਜ਼ ਨੂੰ ਚੁੱਕਣ ਲਈ ਕਿੱਕਰ ਦੀ ਲੱਕੜ ਦੇ ਡੰਡੇ ਬਣਾਏ ਅਤੇ ਇਨ੍ਹਾਂ ਨੂੰ ਸੋਨੇ ਨਾਲ ਮੜ੍ਹਿਆ। 16 ਇਸ ਤੋਂ ਬਾਅਦ ਉਸ ਨੇ ਮੇਜ਼ ਲਈ ਥਾਲ਼ੀਆਂ, ਪਿਆਲੇ, ਪੀਣ ਦੀ ਭੇਟ ਚੜ੍ਹਾਉਣ ਲਈ ਗੜਵੇ ਅਤੇ ਕਟੋਰੇ ਬਣਾਏ। ਉਸ ਨੇ ਇਹ ਸਾਰਾ ਸਾਮਾਨ ਖਾਲਸ ਸੋਨੇ ਦਾ ਬਣਾਇਆ।+
17 ਫਿਰ ਉਸ ਨੇ ਖਾਲਸ ਸੋਨੇ ਦਾ ਸ਼ਮਾਦਾਨ ਬਣਾਇਆ।+ ਉਸ ਨੇ ਹਥੌੜੇ ਨਾਲ ਸੋਨੇ ਦੇ ਇੱਕੋ ਟੁਕੜੇ ਨੂੰ ਕੁੱਟ ਕੇ ਪੂਰਾ ਸ਼ਮਾਦਾਨ ਯਾਨੀ ਇਸ ਦਾ ਥੱਲਾ, ਇਸ ਦੀ ਡੰਡੀ, ਫੁੱਲ, ਡੋਡੀਆਂ ਅਤੇ ਪੱਤੀਆਂ ਬਣਾਈਆਂ।+ 18 ਉਸ ਨੇ ਸ਼ਮਾਦਾਨ ਦੀ ਡੰਡੀ ʼਤੇ ਛੇ ਟਾਹਣੀਆਂ ਬਣਾਈਆਂ, ਤਿੰਨ ਟਾਹਣੀਆਂ ਇਕ ਪਾਸੇ ਤੇ ਤਿੰਨ ਟਾਹਣੀਆਂ ਦੂਸਰੇ ਪਾਸੇ। 19 ਇਕ ਪਾਸੇ ਦੀ ਹਰ ਟਾਹਣੀ ʼਤੇ ਬਦਾਮ ਦੇ ਫੁੱਲਾਂ ਵਰਗੇ ਤਿੰਨ ਫੁੱਲ ਬਣਾਏ ਅਤੇ ਉਨ੍ਹਾਂ ਫੁੱਲਾਂ ਵਿਚਕਾਰ ਵਾਰੀ-ਵਾਰੀ ਸਿਰ ਡੋਡੀਆਂ ਅਤੇ ਪੱਤੀਆਂ ਬਣਾਈਆਂ। ਅਤੇ ਦੂਸਰੇ ਪਾਸੇ ਦੀ ਹਰ ਟਾਹਣੀ ਉੱਤੇ ਵੀ ਬਦਾਮ ਦੇ ਫੁੱਲਾਂ ਵਰਗੇ ਤਿੰਨ ਫੁੱਲ ਬਣਾਏ ਅਤੇ ਉਨ੍ਹਾਂ ਫੁੱਲਾਂ ਵਿਚਕਾਰ ਵਾਰੀ-ਵਾਰੀ ਸਿਰ ਡੋਡੀਆਂ ਅਤੇ ਪੱਤੀਆਂ ਬਣਾਈਆਂ। ਉਸ ਨੇ ਸ਼ਮਾਦਾਨ ਦੀ ਡੰਡੀ ਦੀਆਂ ਛੇ ਟਾਹਣੀਆਂ ਇਸੇ ਤਰ੍ਹਾਂ ਬਣਾਈਆਂ। 20 ਸ਼ਮਾਦਾਨ ਦੀ ਡੰਡੀ ਉੱਤੇ ਬਦਾਮ ਦੇ ਫੁੱਲਾਂ ਵਰਗੇ ਚਾਰ ਫੁੱਲ ਬਣਾਏ ਅਤੇ ਉਨ੍ਹਾਂ ਵਿਚਕਾਰ ਵਾਰੀ-ਵਾਰੀ ਸਿਰ ਡੋਡੀਆਂ ਅਤੇ ਪੱਤੀਆਂ ਬਣਾਈਆਂ। 21 ਡੰਡੀ ਦੀਆਂ ਪਹਿਲੀਆਂ ਦੋ ਟਾਹਣੀਆਂ ਥੱਲੇ ਇਕ ਡੋਡੀ ਬਣਾਈ ਅਤੇ ਉਸ ਤੋਂ ਉੱਪਰਲੀਆਂ ਦੋ ਟਾਹਣੀਆਂ ਥੱਲੇ ਇਕ ਡੋਡੀ ਬਣਾਈ ਅਤੇ ਫਿਰ ਉਸ ਤੋਂ ਉੱਪਰਲੀਆਂ ਦੋ ਟਾਹਣੀਆਂ ਥੱਲੇ ਇਕ ਡੋਡੀ ਬਣਾਈ। ਸ਼ਮਾਦਾਨ ਦੀ ਡੰਡੀ ਦੀਆਂ ਸਾਰੀਆਂ ਛੇ ਟਾਹਣੀਆਂ ਥੱਲੇ ਇਸੇ ਤਰ੍ਹਾਂ ਕੀਤਾ ਗਿਆ। 22 ਖਾਲਸ ਸੋਨੇ ਦੇ ਇੱਕੋ ਟੁਕੜੇ ਨੂੰ ਹਥੌੜੇ ਨਾਲ ਕੁੱਟ ਕੇ ਡੋਡੀਆਂ, ਟਾਹਣੀਆਂ ਅਤੇ ਪੂਰਾ ਸ਼ਮਾਦਾਨ ਬਣਾਇਆ ਗਿਆ। 23 ਫਿਰ ਉਸ ਨੇ ਇਸ ਲਈ ਖਾਲਸ ਸੋਨੇ ਦੇ ਸੱਤ ਦੀਵੇ,+ ਇਸ ਦੀਆਂ ਚਿਮਟੀਆਂ ਅਤੇ ਅੱਗ ਚੁੱਕਣ ਵਾਲੇ ਕੜਛੇ ਬਣਾਏ। 24 ਉਸ ਨੇ ਸ਼ਮਾਦਾਨ ਅਤੇ ਇਸ ਦਾ ਸਾਰਾ ਸਾਮਾਨ ਇਕ ਕਿੱਕਾਰ* ਖਾਲਸ ਸੋਨੇ ਦਾ ਬਣਾਇਆ।
25 ਫਿਰ ਉਸ ਨੇ ਧੂਪ ਧੁਖਾਉਣ ਲਈ ਕਿੱਕਰ ਦੀ ਲੱਕੜ ਦੀ ਇਕ ਵੇਦੀ+ ਬਣਾਈ ਜੋ ਚੌਰਸ ਸੀ ਅਤੇ ਇਹ ਇਕ ਹੱਥ ਲੰਬੀ, ਇਕ ਹੱਥ ਚੌੜੀ ਅਤੇ ਦੋ ਹੱਥ ਉੱਚੀ ਸੀ। ਵੇਦੀ ਦੇ ਕੋਨਿਆਂ ਨੂੰ ਘੜ ਕੇ ਸਿੰਗਾਂ ਦਾ ਆਕਾਰ ਦਿੱਤਾ ਗਿਆ।+ 26 ਉਸ ਨੇ ਇਸ ਦਾ ਉੱਪਰਲਾ ਪਾਸਾ, ਇਸ ਦੇ ਚਾਰੇ ਪਾਸੇ ਅਤੇ ਇਸ ਦੇ ਸਿੰਗ ਖਾਲਸ ਸੋਨੇ ਨਾਲ ਮੜ੍ਹੇ ਅਤੇ ਇਸ ਦੇ ਆਲੇ-ਦੁਆਲੇ ਸੋਨੇ ਦੀ ਬਨੇਰੀ ਬਣਾਈ। 27 ਉਸ ਨੇ ਵੇਦੀ ਨੂੰ ਚੁੱਕਣ ਲਈ ਡੰਡਿਆਂ ਵਾਸਤੇ ਸੋਨੇ ਦੇ ਚਾਰ ਛੱਲੇ ਬਣਾਏ ਅਤੇ ਦੋਵੇਂ ਪਾਸਿਆਂ ʼਤੇ ਬਨੇਰੀ ਥੱਲੇ ਦੋ-ਦੋ ਛੱਲੇ ਲਾਏ। 28 ਫਿਰ ਉਸ ਨੇ ਕਿੱਕਰ ਦੀ ਲੱਕੜ ਦੇ ਡੰਡੇ ਬਣਾਏ ਅਤੇ ਇਨ੍ਹਾਂ ਨੂੰ ਸੋਨੇ ਨਾਲ ਮੜ੍ਹਿਆ। 29 ਉਸ ਨੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਰਲ਼ਾ ਕੇ* ਪਵਿੱਤਰ ਤੇਲ+ ਅਤੇ ਸ਼ੁੱਧ ਸੁਗੰਧਿਤ ਧੂਪ+ ਵੀ ਬਣਾਇਆ।