ਯਸਾਯਾਹ
34 ਹੇ ਕੌਮੋ, ਸੁਣਨ ਲਈ ਨੇੜੇ ਆਓ,
ਹੇ ਦੇਸ਼-ਦੇਸ਼ ਦੇ ਲੋਕੋ, ਧਿਆਨ ਦਿਓ।
ਧਰਤੀ ਅਤੇ ਇਸ ਉੱਤੇ ਜੋ ਕੁਝ ਹੈ ਸੁਣੇ,
ਜ਼ਮੀਨ ਅਤੇ ਇਸ ਦੀ ਸਾਰੀ ਪੈਦਾਵਾਰ ਸੁਣੇ।
2 ਕਿਉਂਕਿ ਯਹੋਵਾਹ ਦਾ ਕ੍ਰੋਧ ਸਾਰੀਆਂ ਕੌਮਾਂ ʼਤੇ ਭੜਕ ਉੱਠਿਆ ਹੈ,+
ਉਸ ਦਾ ਗੁੱਸਾ ਉਨ੍ਹਾਂ ਦੀ ਸਾਰੀ ਫ਼ੌਜ ਉੱਤੇ ਭਖਿਆ ਹੋਇਆ ਹੈ।+
ਉਹ ਉਨ੍ਹਾਂ ਦਾ ਨਾਸ਼ ਕਰ ਦੇਵੇਗਾ;
ਉਹ ਉਨ੍ਹਾਂ ਨੂੰ ਵੱਢੇ ਜਾਣ ਲਈ ਦੇ ਦੇਵੇਗਾ।+
4 ਆਕਾਸ਼ਾਂ ਦੀ ਸਾਰੀ ਫ਼ੌਜ ਗਲ਼ ਜਾਵੇਗੀ
ਅਤੇ ਆਕਾਸ਼ ਇਕ ਪੱਤਰੀ ਵਾਂਗ ਲਪੇਟੇ ਜਾਣਗੇ।
ਉਨ੍ਹਾਂ ਦੀ ਸਾਰੀ ਫ਼ੌਜ ਮੁਰਝਾ ਕੇ ਇਵੇਂ ਡਿਗੇਗੀ
ਜਿਵੇਂ ਅੰਗੂਰੀ ਵੇਲ ਤੋਂ ਪੱਤਾ ਮੁਰਝਾ ਕੇ ਝੜ ਜਾਂਦਾ ਹੈ
ਅਤੇ ਅੰਜੀਰ ਦੇ ਦਰਖ਼ਤ ਤੋਂ ਅੰਜੀਰ ਸੁੰਗੜ ਕੇ ਡਿਗ ਜਾਂਦੀ ਹੈ।
5 “ਆਕਾਸ਼ਾਂ ਵਿਚ ਮੇਰੀ ਤਲਵਾਰ ਤਰ ਹੋ ਜਾਵੇਗੀ।+
ਇਹ ਸਜ਼ਾ ਦੇਣ ਲਈ ਅਦੋਮ ਉੱਤੇ ਉਤਰੇਗੀ,+
ਹਾਂ, ਉਨ੍ਹਾਂ ਲੋਕਾਂ ਉੱਤੇ ਜਿਨ੍ਹਾਂ ਨੂੰ ਮੈਂ ਨਾਸ਼ ਕੀਤੇ ਜਾਣ ਦੇ ਲਾਇਕ ਠਹਿਰਾਇਆ ਹੈ।
6 ਯਹੋਵਾਹ ਕੋਲ ਤਲਵਾਰ ਹੈ; ਇਹ ਖ਼ੂਨ ਨਾਲ ਤਰ ਹੋ ਜਾਵੇਗੀ।
ਕਿਉਂਕਿ ਯਹੋਵਾਹ ਨੇ ਬਾਸਰਾਹ ਵਿਚ ਬਲ਼ੀ ਤਿਆਰ ਕੀਤੀ ਹੈ,
ਅਦੋਮ ਵਿਚ ਬਹੁਤ ਕੱਟ-ਵੱਢ ਹੋਵੇਗੀ।+
7 ਜੰਗਲੀ ਸਾਨ੍ਹ ਉਨ੍ਹਾਂ ਨਾਲ ਥੱਲੇ ਜਾਣਗੇ,
ਜਵਾਨ ਬਲਦ ਤਾਕਤਵਰਾਂ ਦੇ ਨਾਲ।
ਉਨ੍ਹਾਂ ਦਾ ਦੇਸ਼ ਖ਼ੂਨ ਨਾਲ ਤਰ ਹੋ ਜਾਵੇਗਾ
ਅਤੇ ਉਨ੍ਹਾਂ ਦੀ ਮਿੱਟੀ ਚਰਬੀ ਨਾਲ ਭਿੱਜ ਜਾਵੇਗੀ।”
8 ਯਹੋਵਾਹ ਨੇ ਬਦਲਾ ਲੈਣ ਦਾ ਦਿਨ ਠਹਿਰਾਇਆ ਹੈ,+
ਹਾਂ, ਉਹ ਸਾਲ ਤੈਅ ਕੀਤਾ ਹੈ ਜਦੋਂ ਸੀਓਨ ਦੀ ਖ਼ਾਤਰ ਮੁਕੱਦਮਾ ਚਲਾ ਕੇ ਸਜ਼ਾ ਦਿੱਤੀ ਜਾਵੇਗੀ।+
9 ਉਸ* ਦੀਆਂ ਨਦੀਆਂ ਰਾਲ਼ ਵਿਚ ਬਦਲ ਜਾਣਗੀਆਂ
ਅਤੇ ਉਸ ਦੀ ਮਿੱਟੀ ਗੰਧਕ ਵਿਚ,
ਉਸ ਦਾ ਦੇਸ਼ ਬਲ਼ਦੀ ਹੋਈ ਰਾਲ਼ ਵਰਗਾ ਬਣ ਜਾਵੇਗਾ।
10 ਉਹ ਦਿਨ-ਰਾਤ ਧੁਖਦਾ ਰਹੇਗਾ;
ਉਸ ਵਿੱਚੋਂ ਹਮੇਸ਼ਾ-ਹਮੇਸ਼ਾ ਲਈ ਧੂੰਆਂ ਉੱਠਦਾ ਰਹੇਗਾ।
ਪੀੜ੍ਹੀਓ-ਪੀੜ੍ਹੀ ਉਹ ਉਜਾੜ ਪਿਆ ਰਹੇਗਾ;
ਕੋਈ ਵੀ ਉਸ ਵਿੱਚੋਂ ਦੀ ਫਿਰ ਕਦੇ ਨਹੀਂ ਲੰਘੇਗਾ।+
ਉਹ ਉਸ ਉੱਤੇ ਸੱਖਣੇਪਣ ਦੀ ਰੱਸੀ ਤਾਣੇਗਾ
ਅਤੇ ਉਸ ਨੂੰ ਵੀਰਾਨੀ ਦੇ ਸਾਹਲ* ਨਾਲ ਨਾਪੇਗਾ।
12 ਉਸ ਦਾ ਕੋਈ ਰੁਤਬੇਦਾਰ ਆਦਮੀ ਰਾਜਾ ਨਹੀਂ ਬਣੇਗਾ
ਅਤੇ ਉਸ ਦੇ ਸਾਰੇ ਹਾਕਮਾਂ ਦਾ ਅੰਤ ਹੋ ਜਾਵੇਗਾ।
13 ਉਸ ਦੇ ਮਜ਼ਬੂਤ ਬੁਰਜਾਂ ਵਿਚ ਕੰਡੇ ਉੱਗਣਗੇ,
ਉਸ ਦੇ ਕਿਲਿਆਂ ਵਿਚ ਬਿੱਛੂ ਬੂਟੀਆਂ ਅਤੇ ਕੰਡਿਆਲ਼ੀਆਂ ਬੂਟੀਆਂ।
ਉਹ ਗਿੱਦੜਾਂ ਦਾ ਘੁਰਨਾ ਬਣ ਜਾਵੇਗਾ+
ਅਤੇ ਸ਼ੁਤਰਮੁਰਗਾਂ ਦਾ ਵਾੜਾ।
ਹਾਂ, ਉੱਥੇ ਬਿਲਬਿਤੌਰਾ* ਵੱਸੇਗਾ ਤੇ ਆਰਾਮ ਕਰੇਗਾ।
15 ਉੱਥੇ ਉੱਡਣ ਵਾਲੀ ਸੱਪਣੀ ਆਪਣੀ ਖੁੱਡ ਬਣਾਏਗੀ ਤੇ ਆਂਡੇ ਦੇਵੇਗੀ
ਉਹ ਉਨ੍ਹਾਂ ਨੂੰ ਸੇਵੇਗੀ ਤੇ ਆਪਣੇ ਸਾਏ ਹੇਠ ਇਕੱਠਾ ਕਰੇਗੀ।
ਹਾਂ, ਉੱਥੇ ਇੱਲਾਂ ਇਕੱਠੀਆਂ ਹੋਣਗੀਆਂ, ਹਰੇਕ ਆਪੋ-ਆਪਣੇ ਨਰ ਨਾਲ।
16 ਯਹੋਵਾਹ ਦੀ ਕਿਤਾਬ ਵਿਚ ਖੋਜ ਕਰੋ ਅਤੇ ਇਹਨੂੰ ਉੱਚੀ ਆਵਾਜ਼ ਵਿਚ ਪੜ੍ਹੋ।
ਉਨ੍ਹਾਂ ਵਿੱਚੋਂ ਇਕ ਵੀ ਨਹੀਂ ਘਟੇਗਾ;
ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਸਾਥੀ ਦੀ ਘਾਟ ਨਹੀਂ ਹੋਵੇਗੀ
ਕਿਉਂਕਿ ਇਹ ਹੁਕਮ ਯਹੋਵਾਹ ਦੇ ਮੂੰਹੋਂ ਨਿਕਲਿਆ ਹੈ
ਅਤੇ ਉਸ ਦੀ ਪਵਿੱਤਰ ਸ਼ਕਤੀ ਨੇ ਉਨ੍ਹਾਂ ਨੂੰ ਇਕੱਠਾ ਕੀਤਾ ਹੈ।
ਇਹ ਹਮੇਸ਼ਾ ਲਈ ਉਨ੍ਹਾਂ ਦੀ ਹੋਵੇਗੀ;
ਉਹ ਪੀੜ੍ਹੀਓ-ਪੀੜ੍ਹੀ ਇਸ ਵਿਚ ਵੱਸਣਗੇ।