ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w98 4/1 ਸਫ਼ਾ 9
  • “ਜ਼ੋਰਦਾਰ ਅਤੇ ਯਕੀਨੀ”

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਜ਼ੋਰਦਾਰ ਅਤੇ ਯਕੀਨੀ”
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1998
  • ਮਿਲਦੀ-ਜੁਲਦੀ ਜਾਣਕਾਰੀ
  • ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ!
    ਸਾਡੀ ਰਾਜ ਸੇਵਕਾਈ—2013
  • ਵੱਡੀਆਂ ਪੁਸਤਿਕਾਵਾਂ ਨਾਲ ਰਾਜ ਦੀ ਖ਼ੁਸ਼ ਖ਼ਬਰੀ ਐਲਾਨ ਕਰੋ
    ਸਾਡੀ ਰਾਜ ਸੇਵਕਾਈ—1996
  • ਦੂਜਿਆਂ ਦੀ ਅਸਲੀ ਪਰਵਾਹ ਕਰਨ ਦੁਆਰਾ ਯਹੋਵਾਹ ਦੀ ਰੀਸ ਕਰੋ
    ਸਾਡੀ ਰਾਜ ਸੇਵਕਾਈ—1996
  • ਨਵਾਂ ਬਰੋਸ਼ਰ ਪੇਸ਼ ਕਰੋ!
    ਸਾਡੀ ਰਾਜ ਸੇਵਕਾਈ—2010
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1998
w98 4/1 ਸਫ਼ਾ 9

“ਜ਼ੋਰਦਾਰ ਅਤੇ ਯਕੀਨੀ”

“ਕੱਲ੍ਹ ਤੋਂ ਹੀ ਮੈਂ ਇਸ ਨੂੰ ਪ੍ਰਚਾਰ ਕੰਮ ਵਿਚ ਵਰਤਾਂਗਾ, ਕਿਉਂਕਿ ਇਸ ਵਿਚ ਦਿੱਤੀਆਂ ਗਈਆਂ ਦਲੀਲਾਂ ਸੱਚ-ਮੁੱਚ ਜ਼ੋਰਦਾਰ ਅਤੇ ਯਕੀਨੀ ਹਨ,” ਫਰਾਂਸ ਦੇ ਇਕ ਯਹੋਵਾਹ ਦੇ ਗਵਾਹ ਨੇ ਲਿਖਿਆ। ਸੰਯੁਕਤ ਰਾਜ ਅਮਰੀਕਾ ਦੇ ਇਕ ਗਵਾਹ ਨੇ ਲਿਖਿਆ: “ਮੈਂ ਇਸ ਨੂੰ ਤੁਰੰਤ ਪੜ੍ਹਿਆ ਅਤੇ ਮੈਂ ਖੇਤਰ ਸੇਵਾ ਵਿਚ ਇਸ ਦਾ ਪ੍ਰਯੋਗ ਕਰਨ ਲਈ ਉਤਾਵਲਾ ਹਾਂ, ਕਿਉਂਕਿ ਅਸੀਂ ਬਹੁਤ ਸਾਰੇ ਲੋਕਾਂ ਨੂੰ ਮਿਲਦੇ ਹਾਂ ਜੋ ਉਦਾਸੀਨ ਹਨ ਅਤੇ ਬਾਈਬਲ ਵਿਚ ਬਿਲਕੁਲ ਭਰੋਸਾ ਨਹੀਂ ਰੱਖਦੇ ਹਨ।” ਇਹ ਕਿਸ ਬਾਰੇ ਗੱਲ ਕਰ ਰਹੇ ਸਨ? ਤਮਾਮ ਲੋਕਾਂ ਲਈ ਇਕ ਪੁਸਤਕ ਨਾਮਕ 32 ਸਫ਼ਿਆਂ ਵਾਲੀ ਵੱਡੀ-ਪੁਸਤਿਕਾ ਜੋ 1997/98 ਦੌਰਾਨ ਆਯੋਜਿਤ ਕੀਤੇ ਗਏ “ਪਰਮੇਸ਼ੁਰ ਦੇ ਬਚਨ ਵਿਚ ਨਿਹਚਾ” ਜ਼ਿਲ੍ਹਾ ਮਹਾਂ-ਸੰਮੇਲਨਾਂ ਵਿਚ ਵਾਚ ਟਾਵਰ ਸੰਸਥਾ ਦੁਆਰਾ ਜਾਰੀ ਕੀਤੀ ਗਈ ਸੀ।

ਇਹ ਪ੍ਰਕਾਸ਼ਨ ਖ਼ਾਸ ਲੋਕਾਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ—ਜਿਨ੍ਹਾਂ ਨੇ ਸ਼ਾਇਦ ਉੱਚ-ਸਿੱਖਿਆ ਪ੍ਰਾਪਤ ਕੀਤੀ ਹੋਵੇ ਪਰੰਤੂ ਬਾਈਬਲ ਬਾਰੇ ਬਹੁਤ ਘੱਟ ਜਾਣਦੇ ਹਨ। ਅਜਿਹੇ ਬਹੁਤ ਸਾਰੇ ਵਿਅਕਤੀਆਂ ਦੀਆਂ ਬਾਈਬਲ ਬਾਰੇ ਬਹੁਤ ਦ੍ਰਿੜ੍ਹ ਰਾਵਾਂ ਹਨ, ਭਾਵੇਂ ਕਿ ਉਨ੍ਹਾਂ ਨੇ ਆਪ ਇਸ ਨੂੰ ਕਦੀ ਨਹੀਂ ਪੜ੍ਹਿਆ ਹੈ। ਇਸ ਵੱਡੀ-ਪੁਸਤਿਕਾ ਦਾ ਮਕਸਦ ਪਾਠਕਾਂ ਨੂੰ ਕਾਇਲ ਕਰਨਾ ਹੈ ਕਿ, ਘੱਟੋ-ਘੱਟ, ਬਾਈਬਲ ਜਾਂਚ ਕੀਤੇ ਜਾਣ ਦੇ ਯੋਗ ਹੈ। ਇਹ ਵੱਡੀ-ਪੁਸਤਿਕਾ ਪਾਠਕਾਂ ਨੂੰ ਇਹ ਵਿਚਾਰ ਸਵੀਕਾਰ ਕਰਨ ਲਈ ਮਜਬੂਰ ਨਹੀਂ ਕਰਦੀ ਕਿ ਬਾਈਬਲ ਪਰਮੇਸ਼ੁਰ ਦਾ ਪ੍ਰੇਰਿਤ ਬਚਨ ਹੈ। ਇਸ ਦੀ ਬਜਾਇ, ਇਹ ਸਬੂਤਾਂ ਨੂੰ ਬੋਲਣ ਦਿੰਦੀ ਹੈ। ਇਸ ਦੇ ਸ਼ਬਦ ਔਖੇ ਨਹੀਂ ਹਨ, ਪਰ ਸਾਫ਼ ਅਤੇ ਸਪੱਸ਼ਟ ਹਨ।

ਜਿਵੇਂ ਕਿ ਉੱਪਰ ਲਿਖੀਆਂ ਟਿੱਪਣੀਆਂ ਸੰਕੇਤ ਕਰਦੀਆਂ ਹਨ, ਮਹਾਂ-ਸੰਮੇਲਨਾਂ ਵਿਚ ਹਾਜ਼ਰ ਵਿਅਕਤੀ ਇਸ ਵੱਡੀ-ਪੁਸਤਿਕਾ ਨੂੰ ਆਪਣੀ ਖੇਤਰ ਸੇਵਕਾਈ ਵਿਚ ਪ੍ਰਯੋਗ ਕਰਨ ਲਈ ਉਤਾਵਲੇ ਸਨ। ਉਦਾਹਰਣ ਲਈ, ਫਰਾਂਸ ਵਿਚ ਅਗਸਤ 23 ਅਤੇ 24 ਨੂੰ ਇਕ ਖ਼ਾਸ ਗਵਾਹੀ ਮੁਹਿੰਮ ਦਾ ਪ੍ਰਬੰਧ ਕੀਤਾ ਗਿਆ ਜਦੋਂ ਵਿਸ਼ਵ ਯੁਵਾ ਦਿਵਸ ਲਈ ਸੰਸਾਰ ਭਰ ਤੋਂ ਲੱਖਾਂ ਦੀ ਗਿਣਤੀ ਵਿਚ ਨੌਜਵਾਨ ਸੈਲਾਨੀ ਪੈਰਿਸ ਆਏ। ਤਕਰੀਬਨ 2,500 ਗਵਾਹਾਂ (ਜ਼ਿਆਦਾਤਰ 16 ਤੋਂ 30 ਸਾਲਾਂ ਦੀ ਉਮਰ ਦੇ ਸਨ) ਨੇ ਇਸ ਵੱਡੀ-ਪੁਸਤਿਕਾ ਦੀਆਂ ਅੰਗ੍ਰੇਜ਼ੀ, ਫਰਾਂਸੀਸੀ, ਜਰਮਨ, ਇਤਾਲਵੀ, ਪੋਲਿਸ਼, ਅਤੇ ਸਪੇਨੀ ਭਾਸ਼ਾਵਾਂ ਵਿਚ 18,000 ਕਾਪੀਆਂ ਵੰਡੀਆਂ।

ਤਾਂ ਫਿਰ, ਹਰ ਸੰਭਵ ਤਰੀਕੇ ਨਾਲ ਆਓ ਅਸੀਂ ਇਸ ਵੱਡੀ-ਪੁਸਤਿਕਾ ਤਮਾਮ ਲੋਕਾਂ ਲਈ ਇਕ ਪੁਸਤਕ ਨੂੰ ਆਪਣੀ ਸੇਵਕਾਈ ਵਿਚ ਵਰਤੀਏ। ਅਜਿਹਾ ਹੋਵੇ ਕਿ ਇਹ ਪ੍ਰਕਾਸ਼ਨ ਤਰਕ-ਸੰਗਤ ਲੋਕਾਂ ਨੂੰ ਕਾਇਲ ਕਰਨ ਵਿਚ ਲਾਹੇਵੰਦ ਸਾਬਤ ਹੋਵੇ ਕਿ ਉਨ੍ਹਾਂ ਨੂੰ ਆਪ ਬਾਈਬਲ ਦੀ ਜਾਂਚ ਕਰਨੀ ਚਾਹੀਦੀ ਹੈ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ