ਹੋਰਨਾਂ ਨੂੰ ਸਿੱਖਿਆ ਦੇਣ ਲਈ ਯੋਗ ਅਤੇ ਲੈਸ ਹੋਣਾ
1 ਜਦੋਂ ਮੂਸਾ ਯਹੋਵਾਹ ਦਾ ਪ੍ਰਤਿਨਿਧ ਨਿਯੁਕਤ ਹੋਇਆ, ਉਹ ਫ਼ਿਰਊਨ ਸਾਮ੍ਹਣੇ ਪਰਮੇਸ਼ੁਰ ਦੇ ਬਚਨ ਦਾ ਐਲਾਨ ਕਰਨ ਲਈ ਆਪਣੇ ਆਪ ਨੂੰ ਯੋਗ ਮਹਿਸੂਸ ਨਹੀਂ ਕਰਦਾ ਸੀ। (ਕੂਚ 4:10; 6:12) ਯਿਰਮਿਯਾਹ ਨੇ ਯਹੋਵਾਹ ਦੇ ਨਬੀ ਵਜੋਂ ਸੇਵਾ ਕਰਨ ਵਿਚ ਸਵੈ-ਭਰੋਸੇ ਦੀ ਕਮੀ ਜ਼ਾਹਰ ਕੀਤੀ, ਪਰਮੇਸ਼ੁਰ ਨੂੰ ਕਹਿੰਦੇ ਹੋਏ ਕਿ ਉਹ ਗੱਲ ਕਰਨੀ ਨਹੀਂ ਜਾਣਦਾ ਸੀ। (ਯਿਰ. 1:6) ਉਨ੍ਹਾਂ ਦੇ ਆਰੰਭਕ ਸਵੈ-ਭਰੋਸੇ ਦੀ ਕਮੀ ਦੇ ਬਾਵਜੂਦ, ਉਹ ਦੋਵੇਂ ਨਬੀ ਯਹੋਵਾਹ ਦੇ ਨਿਡਰ ਗਵਾਹ ਸਾਬਤ ਹੋਏ। ਉਹ ਪਰਮੇਸ਼ੁਰ ਦੁਆਰਾ ਉਪਯੁਕਤ ਰੂਪ ਵਿਚ ਯੋਗ ਬਣਾਏ ਗਏ ਸਨ।
2 ਅੱਜ, ਯਹੋਵਾਹ ਦੀ ਕਿਰਪਾ ਨਾਲ, ਆਪਣੀ ਸੇਵਕਾਈ ਨੂੰ ਭਰੋਸੇ ਨਾਲ ਪੂਰਾ ਕਰਨ ਲਈ ਜਿਸ ਚੀਜ਼ ਦੀ ਸਾਨੂੰ ਲੋੜ ਹੈ ਉਹ ਸਾਡੇ ਕੋਲ ਹੈ। (2 ਕੁਰਿੰ. 3:4, 5; 2 ਤਿਮੋ. 3:17) ਇਕ ਯੋਗ ਕਾਰੀਗਰ ਵਾਂਗ ਜਿਸ ਕੋਲ ਔਜ਼ਾਰਾਂ ਦਾ ਪੂਰਾ ਸੈੱਟ ਹੈ, ਅਸੀਂ ਆਪਣੀ ਸੌਂਪੀ ਹੋਈ ਸੇਵਕਾਈ ਨੂੰ ਕੁਸ਼ਲਤਾ ਨਾਲ ਪੂਰਾ ਕਰਨ ਲਈ ਬਿਲਕੁਲ ਲੈਸ ਹਾਂ। ਜਨਵਰੀ ਵਿਚ ਅਸੀਂ ਆਪਣੀ ਕੋਈ ਵੀ 192-ਸਫ਼ਿਆਂ ਵਾਲੀ ਪੁਰਾਣੀ ਕਿਤਾਬ ਪੇਸ਼ ਕਰ ਰਹੇ ਹਾਂ ਜੋ ਖ਼ਾਸ ਮੁੱਲ ਤੇ ਪੇਸ਼ ਕਰਨ ਲਈ ਸੂਚੀ-ਦਰਜ ਕੀਤੀ ਗਈ ਹੈ। ਭਾਵੇਂ ਇਹ ਅਧਿਆਤਮਿਕ ਔਜ਼ਾਰ ਨਵੇਂ ਨਹੀਂ ਹਨ, ਇਨ੍ਹਾਂ ਦੇ ਸ਼ਾਸਤਰ-ਸੰਬੰਧੀ ਵਿਸ਼ੇ ਅਜੇ ਵੀ ਪ੍ਰਚਲਿਤ ਹਨ ਅਤੇ ਇਹ ਕਿਤਾਬਾਂ ਲੋਕਾਂ ਨੂੰ ਸੱਚਾਈ ਸਿੱਖਣ ਲਈ ਮਦਦ ਕਰਨਗੀਆਂ। ਹੇਠ ਸੁਝਾਈਆਂ ਪੇਸ਼ਕਾਰੀਆਂ ਕਿਸੇ ਵੀ ਕਿਤਾਬ ਲਈ ਅਨੁਕੂਲ ਬਣਾਈਆਂ ਜਾ ਸਕਦੀਆਂ ਹਨ।
3 ਪਰਮੇਸ਼ੁਰ ਦੇ ਬਚਨ ਵਿਚ ਦਿਲਚਸਪੀ ਪੈਦਾ ਕਰਨ ਲਈ ਸਿੱਖਿਆ ਦਾ ਵਿਸ਼ਾ ਵਰਤਿਆ ਜਾ ਸਕਦਾ ਹੈ। ਜਿੱਥੇ ਵਾਜਬ ਹੋਵੇ, ਤੁਸੀਂ ਇਹ ਕਹਿ ਕੇ ਗੱਲਬਾਤ ਸ਼ੁਰੂ ਕਰ ਸਕਦੇ ਹੋ:
◼ “ਅੱਜ-ਕੱਲ੍ਹ ਚੰਗੀ ਸਿੱਖਿਆ ਦੀ ਜ਼ਰੂਰਤ ਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ। ਤੁਹਾਡੇ ਖ਼ਿਆਲ ਵਿਚ, ਇਕ ਵਿਅਕਤੀ ਨੂੰ ਜੀਵਨ ਵਿਚ ਸਭ ਤੋਂ ਵੱਡੀ ਖ਼ੁਸ਼ੀ ਅਤੇ ਕਾਮਯਾਬੀ ਨਿਸ਼ਚਿਤ ਕਰਨ ਲਈ ਕਿਸ ਕਿਸਮ ਦੀ ਸਿੱਖਿਆ ਲੈਣੀ ਚਾਹੀਦੀ ਹੈ? [ਜਵਾਬ ਲਈ ਸਮਾਂ ਦਿਓ।] ਜੋ ਪਰਮੇਸ਼ੁਰ ਦਾ ਗਿਆਨ ਲੈਂਦੇ ਹਨ ਉਹ ਸਦੀਪਕ ਲਾਭ ਹਾਸਲ ਕਰ ਸਕਦੇ ਹਨ। [ਕਹਾਉਤਾਂ 9:10, 11 ਪੜ੍ਹੋ।] ਇਹ ਕਿਤਾਬ [ਜੋ ਕਿਤਾਬ ਤੁਸੀਂ ਪੇਸ਼ ਕਰ ਰਹੇ ਹੋ ਉਸ ਦਾ ਨਾਂ ਦਿਓ] ਬਾਈਬਲ ਤੇ ਆਧਾਰਿਤ ਹੈ। ਇਹ ਵਿਆਖਿਆ ਕਰਦੀ ਹੈ ਕਿ ਬਾਈਬਲ ਅਜਿਹੇ ਗਿਆਨ ਦਾ ਇਕ ਅਦਭੁਤ ਸ੍ਰੋਤ ਹੈ ਜੋ ਸਦੀਪਕ ਜੀਵਨ ਵੱਲ ਲੈ ਜਾ ਸਕਦਾ ਹੈ।” ਕਿਤਾਬ ਵਿਚ ਇਕ ਖ਼ਾਸ ਉਦਾਹਰਣ ਦਿਖਾਓ। ਜੇ ਅਸਲੀ ਦਿਲਚਸਪੀ ਹੈ, ਤਾਂ ਕਿਤਾਬ ਦਿਓ ਅਤੇ ਪੁਨਰ-ਮੁਲਾਕਾਤ ਲਈ ਇੰਤਜ਼ਾਮ ਕਰੋ।
4 ਇਕ ਘਰ-ਸੁਆਮੀ ਜਿਸ ਨਾਲ ਤੁਸੀਂ ਬਾਈਬਲ ਸਿੱਖਿਆ ਦੀ ਮਹੱਤਤਾ ਦੀ ਚਰਚਾ ਕੀਤੀ ਸੀ, ਕੋਲ ਵਾਪਸ ਜਾਂਦੇ ਸਮੇਂ ਤੁਸੀਂ ਕਹਿ ਸਕਦੇ ਹੋ:
◼ “ਮੇਰੀ ਪਿਛਲੀ ਮੁਲਾਕਾਤ ਤੇ, ਅਸੀਂ ਚਰਚਾ ਕੀਤੀ ਸੀ ਕਿ ਬਾਈਬਲ ਅਜਿਹੀ ਸਿੱਖਿਆ ਦਾ ਅਦਭੁਤ ਸ੍ਰੋਤ ਹੈ ਜੋ ਸਾਡਾ ਸਦੀਪਕ ਭਵਿੱਖ ਨਿਸ਼ਚਿਤ ਕਰ ਸਕਦਾ ਹੈ। ਨਿਸ਼ਚੇ ਹੀ, ਸ਼ਾਸਤਰ ਵਿੱਚੋਂ ਉਹ ਗੱਲਾਂ ਸਿੱਖਣ ਲਈ ਜਿਸ ਦੀ ਸਾਨੂੰ ਲੋੜ ਹੈ, ਜਤਨ ਕਰਨਾ ਪੈਂਦਾ ਹੈ। [ਕਹਾਉਤਾਂ 2:1-5 ਪੜ੍ਹੋ।] ਕਈ ਲੋਕ ਬਾਈਬਲ ਦੇ ਕੁਝ ਹਿੱਸਿਆਂ ਨੂੰ ਸਮਝਣਾ ਮੁਸ਼ਕਲ ਪਾਉਂਦੇ ਹਨ। ਮੈਂ ਇਕ ਤਰੀਕਾ ਸੰਖੇਪ ਵਿਚ ਪ੍ਰਦਰਸ਼ਿਤ ਕਰਨਾ ਚਾਹੁੰਦਾ ਹਾਂ ਜੋ ਅਸੀਂ ਲੋਕਾਂ ਨੂੰ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਸਿੱਖਣ ਵਿਚ ਮਦਦ ਕਰਨ ਲਈ ਬਹੁਤਾਤ ਵਿਚ ਵਰਤਿਆ ਹੈ।” ਉਹ ਕਿਤਾਬ ਜੋ ਛੱਡੀ ਗਈ ਸੀ ਨੂੰ ਵਰਤਦਿਆਂ, ਕਿਸੇ ਵਾਜਬ ਥਾਂ ਵੱਲ ਖੋਲ੍ਹੋ ਅਤੇ ਸੰਖੇਪ ਵਿਚ ਬਾਈਬਲ ਅਧਿਐਨ ਪ੍ਰਦਰਸ਼ਿਤ ਕਰੋ। ਜੇ ਘਰ-ਸੁਆਮੀ ਬਾਕਾਇਦਾ ਅਧਿਐਨ ਕਰਨਾ ਚਾਹੁੰਦਾ ਹੈ, ਤਾਂ ਵਿਆਖਿਆ ਕਰੋ ਕਿ ਤੁਸੀਂ ਸਾਡੇ ਅਧਿਐਨ ਸਹਾਇਕ ਸਾਧਨ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਨਾਲ ਵਾਪਸ ਆਓਗੇ।
5 ਅਨੇਕ ਲੋਕ ਸੰਸਾਰ ਦੇ ਲੱਖਾਂ ਬੱਚਿਆਂ ਦੇ ਦੁੱਖਾਂ ਕਾਰਨ ਪਰੇਸ਼ਾਨ ਹਨ। ਸ਼ਾਇਦ ਤੁਸੀਂ ਇਹ ਕਹਿ ਕੇ ਘਰ-ਸੁਆਮੀ ਦੀ ਇਹ ਦੇਖਣ ਲਈ ਮਦਦ ਕਰ ਸਕਦੇ ਹੋ ਕਿ ਪਰਮੇਸ਼ੁਰ ਦਾ ਇਸ ਦੁਰਦਸ਼ਾ ਬਾਰੇ ਕੀ ਦ੍ਰਿਸ਼ਟੀਕੋਣ ਹੈ:
◼ “ਤੁਸੀਂ ਜ਼ਰੂਰ ਦੁਨੀਆਂ ਭਰ ਦੇ ਬੱਚਿਆਂ ਦੀਆਂ ਸਮਾਚਾਰ ਰਿਪੋਰਟਾਂ ਦੇਖੀਆਂ ਹੋਣਗੀਆਂ ਜੋ ਭੁੱਖੇ, ਬੀਮਾਰ, ਅਤੇ ਅਣਗੌਲੇ ਕੀਤੇ ਗਏ ਹਨ। ਚਿੰਤਾਤੁਰ ਸੰਗਠਨ ਹਾਲਤਾਂ ਦਾ ਸੁਧਾਰ ਕਿਉਂ ਨਹੀਂ ਕਰ ਸਕੇ? [ਜਵਾਬ ਲਈ ਸਮਾਂ ਦਿਓ।] ਪਰਮੇਸ਼ੁਰ ਮਨੁੱਖਾਂ ਲਈ ਸਿਰਫ਼ ਉਹ ਚਾਹੁੰਦਾ ਹੈ ਜੋ ਸਭ ਤੋਂ ਚੰਗਾ ਹੈ। ਜਿਵੇਂ ਬਾਈਬਲ ਵਿਚ ਦਰਜ ਹੈ, ਧਿਆਨ ਦਿਓ ਕਿ ਉਹ ਬੱਚਿਆਂ ਅਤੇ ਬਾਲਗਾਂ ਲਈ ਕੀ ਵਾਅਦਾ ਕਰਦਾ ਹੈ। [ਪਰਕਾਸ਼ ਦੀ ਪੋਥੀ 21:4 ਪੜ੍ਹੋ।] ਇਹ ਕਿਤਾਬ [ਨਾਂ ਦਾ ਜ਼ਿਕਰ ਕਰੋ] ਪਰਮੇਸ਼ੁਰ ਦੀ ਬਣਾਈ ਹੋਈ ਇਕ ਦੁਨੀਆਂ ਬਾਰੇ ਹੋਰ ਦੱਸਦੀ ਹੈ ਜਿੱਥੇ ਦੁੱਖ ਨਹੀਂ ਰਹਿਣਗੇ।” ਜੇ ਹੋ ਸਕੇ, ਤਾਂ ਇਕ ਪਰਾਦੀਸ ਦੀ ਤਸਵੀਰ ਦਿਖਾਓ ਅਤੇ ਉਸ ਤੇ ਚਰਚਾ ਕਰੋ। ਕਿਤਾਬ ਨੂੰ ਪੇਸ਼ ਕਰੋ, ਅਤੇ ਅਗਲੀ ਮੁਲਾਕਾਤ ਦਾ ਬੰਦੋਬਸਤ ਕਰੋ।
6 ਜੇ ਪਹਿਲੀ ਵਾਰ ਤੁਸੀਂ ਬੱਚਿਆਂ ਦੇ ਦੁੱਖਾਂ ਬਾਰੇ ਗੱਲ ਕੀਤੀ ਸੀ, ਤਾਂ ਤੁਸੀਂ ਅਗਲੀ ਮੁਲਾਕਾਤ ਤੇ ਇਹ ਕਹਿ ਕੇ ਚਰਚਾ ਜਾਰੀ ਰੱਖ ਸਕਦੇ ਹੋ:
◼ “ਹਾਲ ਹੀ ਵਿਚ ਜਦ ਮੈਂ ਇੱਥੇ ਸੀ, ਤੁਸੀਂ ਬੱਚਿਆਂ ਦੀ ਦੁਰਦਸ਼ਾ ਬਾਰੇ ਚਿੰਤਾ ਪ੍ਰਗਟ ਕੀਤੀ ਜੋ ਟੁੱਟੇ ਘਰਾਣੇ, ਕਾਲ, ਬੀਮਾਰੀ, ਅਤੇ ਹਿੰਸਾ ਦੇ ਕਾਰਨ ਦੁੱਖ ਭੋਗ ਰਹੇ ਹਨ। ਬਾਈਬਲ ਵਿਚ ਇਕ ਅਜਿਹੇ ਸੰਸਾਰ ਬਾਰੇ ਪੜ੍ਹ ਕੇ ਦਿਲਾਸਾ ਮਿਲਦਾ ਹੈ ਜਿੱਥੇ ਨਾ ਬੱਚੇ ਅਤੇ ਨਾ ਹੀ ਬਾਲਗ ਬੀਮਾਰੀ, ਦਰਦ, ਜਾਂ ਮੌਤ ਦਾ ਦੁੱਖ ਭੋਗਣਗੇ। ਯਸਾਯਾਹ ਦੀ ਪੋਥੀ ਵਿਚ ਇਕ ਭਵਿੱਖਬਾਣੀ ਧਰਤੀ ਤੇ ਆਉਣ ਵਾਲੇ ਇਕ ਬਿਹਤਰ ਜੀਵਨ ਬਾਰੇ ਵਰਣਨ ਕਰਦੀ ਹੈ।” ਯਸਾਯਾਹ 65:20-25 ਨੂੰ ਪੜ੍ਹੋ ਅਤੇ ਇਸ ਦੀ ਚਰਚਾ ਕਰੋ। ਆਖ਼ਰਕਾਰ ਗਿਆਨ ਪੁਸਤਕ ਵਿੱਚੋਂ ਬਾਈਬਲ ਅਧਿਐਨ ਵੱਲ ਲੈ ਜਾਓ।
7 ਜਦ ਕਿ ਧਾਰਮਿਕ ਲੋਕਾਂ ਲਈ ਪ੍ਰਾਰਥਨਾ ਇਕ ਆਮ ਅਭਿਆਸ ਹੈ, ਤੁਸੀਂ ਇਹ ਕਹਿੰਦੇ ਹੋਏ ਇਸ ਵਿਸ਼ੇ ਤੇ ਗੱਲਬਾਤ ਸ਼ੁਰੂ ਕਰ ਸਕਦੇ ਹੋ:
◼ “ਸਾਡੇ ਵਿੱਚੋਂ ਬਹੁਤਿਆਂ ਨੇ ਆਪਣੀ ਜ਼ਿੰਦਗੀ ਵਿਚ ਕਿਸੇ ਨਾ ਕਿਸੇ ਮੌਕੇ ਤੇ ਸਮੱਸਿਆਵਾਂ ਅਨੁਭਵ ਕੀਤੀਆਂ ਹਨ ਜਿਸ ਕਰਕੇ ਅਸੀਂ ਮਦਦ ਲਈ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ ਲਈ ਉਤੇਜਿਤ ਹੁੰਦੇ ਹਾਂ। ਅਤੇ ਫਿਰ ਵੀ, ਕਈ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਨਹੀਂ ਮਿਲਦਾ ਹੈ। ਇੱਥੋਂ ਤਕ ਕਿ ਇੰਜ ਜਾਪਦਾ ਹੈ ਕਿ ਧਾਰਮਿਕ ਆਗੂ ਜੋ ਖੁੱਲ੍ਹੇ-ਆਮ ਸ਼ਾਂਤੀ ਲਈ ਪ੍ਰਾਰਥਨਾ ਕਰਦੇ ਹਨ, ਉਨ੍ਹਾਂ ਦੀ ਵੀ ਸੁਣੀ ਨਹੀਂ ਜਾਂਦੀ ਹੈ। ਅਸੀਂ ਇਹ ਕਹਿੰਦੇ ਹਾਂ ਕਿਉਂ ਜੋ ਯੁੱਧ ਅਤੇ ਹਿੰਸਾ ਮਨੁੱਖਜਾਤੀ ਨੂੰ ਪੀੜਿਤ ਕਰੀ ਜਾ ਰਹੇ ਹਨ। ਕੀ ਪਰਮੇਸ਼ੁਰ ਸੱਚ-ਮੁੱਚ ਪ੍ਰਾਰਥਨਾਵਾਂ ਨੂੰ ਸੁਣਦਾ ਹੈ? ਜੇ ਉਹ ਸੁਣਦਾ ਹੈ, ਤਾਂ ਇੰਨੀਆਂ ਪ੍ਰਾਰਥਨਾਵਾਂ ਕਿਉਂ ਬੇਜਵਾਬ ਜਾਪਦੀਆਂ ਹਨ? [ਜਵਾਬ ਲਈ ਸਮਾਂ ਦਿਓ।] ਜ਼ਬੂਰ 145:18 ਸਪੱਸ਼ਟ ਕਰਦਾ ਹੈ ਕਿ ਸਾਡੀਆਂ ਪ੍ਰਾਰਥਨਾਵਾਂ ਦੇ ਜਵਾਬ ਦਿੱਤੇ ਜਾਣ ਲਈ ਕਿਸ ਚੀਜ਼ ਦੀ ਜ਼ਰੂਰਤ ਹੈ। [ਸ਼ਾਸਤਰਵਚਨ ਪੜ੍ਹੋ।] ਇਕ ਗੱਲ ਇਹ ਹੈ ਕਿ ਪਰਮੇਸ਼ੁਰ ਨੂੰ ਪ੍ਰਾਰਥਨਾਵਾਂ ਸੁਹਿਰਦ ਅਤੇ ਉਸ ਦੇ ਬਚਨ ਵਿਚ ਪਾਈ ਗਈ ਸੱਚਾਈ ਦੇ ਅਨੁਸਾਰ ਹੋਣੀਆਂ ਚਾਹੀਦੀਆਂ ਹਨ।” ਤੁਸੀਂ ਜੋ ਕਿਤਾਬ ਪੇਸ਼ ਕਰ ਰਹੇ ਹੋ ਉਸ ਨੂੰ ਦਿਖਾਓ, ਅਤੇ ਦੱਸੋ ਕਿ ਇਹ ਪ੍ਰਾਰਥਨਾ ਦੀ ਖੂਬੀ ਬਾਰੇ ਕੀ ਕਹਿੰਦੀ ਹੈ।
8 ਜਿੱਥੇ ਤੁਸੀਂ ਪ੍ਰਾਰਥਨਾ ਬਾਰੇ ਚਰਚਾ ਕੀਤੀ ਸੀ, ਉੱਥੇ ਵਾਪਸ ਜਾਣ ਤੇ, ਤੁਸੀਂ ਇਹ ਪੇਸ਼ਕਾਰੀ ਅਜ਼ਮਾ ਸਕਦੇ ਹੋ:
◼ “ਮੈਂ ਪ੍ਰਾਰਥਨਾ ਦੇ ਵਿਸ਼ੇ ਤੇ ਸਾਡੀ ਗੱਲਬਾਤ ਦਾ ਆਨੰਦ ਮਾਣਿਆ। ਕਿਸ ਲਈ ਬੇਨਤੀ ਕਰਨੀ ਚਾਹੀਦੀ ਹੈ, ਇਸ ਬਾਰੇ ਯਿਸੂ ਦੇ ਵਿਚਾਰਾਂ ਨੂੰ ਤੁਸੀਂ ਨਿਰਸੰਦੇਹ ਅਗਵਾਈ ਲਈ ਸਹਾਇਕ ਪਾਓਗੇ।” ਮੱਤੀ 6:9, 10 ਪੜ੍ਹੋ, ਅਤੇ ਯਿਸੂ ਦੀ ਆਦਰਸ਼ ਪ੍ਰਾਰਥਨਾ ਵਿਚ ਪੇਸ਼ ਕੀਤੀਆਂ ਗਈਆਂ ਖ਼ਾਸ ਗੱਲਾਂ ਦਿਖਾਓ। ਗਿਆਨ ਪੁਸਤਕ ਵਿੱਚੋਂ ਅਧਿਆਇ 16, “ਤੁਸੀਂ ਕਿਵੇਂ ਪਰਮੇਸ਼ੁਰ ਦੇ ਨੇੜੇ ਜਾ ਸਕਦੇ ਹੋ,” ਦਿਖਾਓ ਅਤੇ ਅਧਿਐਨ ਕਿਸ ਤਰ੍ਹਾਂ ਕੀਤਾ ਜਾਂਦਾ ਹੈ, ਨੂੰ ਪ੍ਰਦਰਸ਼ਿਤ ਕਰਨ ਦੀ ਇਜਾਜ਼ਤ ਮੰਗੋ।
9 ਜਦ ਹੋਰਨਾਂ ਨੂੰ ਪਰਮੇਸ਼ੁਰ ਦਾ ਗਿਆਨ ਦੇਣ ਦੀ ਗੱਲ ਆਉਂਦੀ ਹੈ, ਅਸੀਂ ਪੁੱਛ ਸਕਦੇ ਹਾਂ, “ਇਨ੍ਹਾਂ ਗੱਲਾਂ ਜੋਗਾ ਕੌਣ ਹੈ?” ਸ਼ਾਸਤਰਵਚਨ ਜਵਾਬ ਦਿੰਦਾ ਹੈ: “ਅਸੀਂ ਹਾਂ।” (ਨਿ ਵ)—2 ਕੁਰਿੰ. 2:16, 17.