ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 1/97 ਸਫ਼ਾ 2
  • ਜਨਵਰੀ ਦੇ ਲਈ ਸੇਵਾ ਸਭਾਵਾਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਜਨਵਰੀ ਦੇ ਲਈ ਸੇਵਾ ਸਭਾਵਾਂ
  • ਸਾਡੀ ਰਾਜ ਸੇਵਕਾਈ—1997
  • ਸਿਰਲੇਖ
  • ਸਪਤਾਹ ਆਰੰਭ ਜਨਵਰੀ 6
  • ਸਪਤਾਹ ਆਰੰਭ ਜਨਵਰੀ 13
  • ਸਪਤਾਹ ਆਰੰਭ ਜਨਵਰੀ 20
  • ਸਪਤਾਹ ਆਰੰਭ ਜਨਵਰੀ 27
ਸਾਡੀ ਰਾਜ ਸੇਵਕਾਈ—1997
km 1/97 ਸਫ਼ਾ 2

ਜਨਵਰੀ ਦੇ ਲਈ ਸੇਵਾ ਸਭਾਵਾਂ

ਸਪਤਾਹ ਆਰੰਭ ਜਨਵਰੀ 6

ਗੀਤ 6 (4)

10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਦੇਸ਼ ਅਤੇ ਸਥਾਨਕ ਕਲੀਸਿਯਾ ਦੀ ਸਤੰਬਰ ਖੇਤਰ ਸੇਵਾ ਰਿਪੋਰਟ ਉੱਤੇ ਟਿੱਪਣੀ ਕਰੋ।

20 ਮਿੰਟ: ਅਗਾਊਂ ਚਿਕਿਤਸਾ ਨਿਰਦੇਸ਼/ਰਿਹਾਈ ਕਾਰਡ ਨੂੰ ਨਵਿਆਉਣ ਦਾ ਸਮਾਂ ਆ ਗਿਆ ਹੈ। ਯੋਗ ਬਜ਼ੁਰਗ ਇਸ ਕਾਰਡ ਨੂੰ ਪੂਰੀ ਤਰ੍ਹਾਂ ਨਾਲ ਭਰਨ ਅਤੇ ਹਰ ਸਮੇਂ ਆਪਣੇ ਨਾਲ ਰੱਖਣ ਦੀ ਮਹੱਤਤਾ ਬਾਰੇ ਚਰਚਾ ਕਰਦਾ ਹੈ। ਇਹ ਦਸਤਾਵੇਜ਼ ਤੁਹਾਡੇ ਲਈ ਬੋਲਦਾ ਹੈ ਜੇਕਰ ਤੁਸੀਂ ਸੰਕਟਕਾਲ ਵਿਚ ਖ਼ੁਦ ਲਈ ਬੋਲਣ ਦੇ ਅਯੋਗ ਹੋ। (ਤੁਲਨਾ ਕਰੋ ਕਹਾਉਤਾਂ 22:3.) ਲਹੂ ਤੋਂ ਇਨਕਾਰ ਬਾਰੇ ਇਕ ਵਰਤਮਾਨ ਬਿਆਨ ਦੇਣ ਲਈ ਹਰ ਸਾਲ ਇਕ ਨਵਾਂ ਕਾਰਡ ਭਰਨ ਦੀ ਲੋੜ ਪੈਂਦੀ ਹੈ, ਕਿਉਂਕਿ ਕੁਝ ਡਾਕਟਰਾਂ ਅਤੇ ਹੋਰਨਾਂ ਨੇ ਦਾਅਵਾ ਕੀਤਾ ਹੈ ਕਿ ਇਕ ਸਾਲ ਤੋਂ ਵੱਧ ਪੁਰਾਣੇ ਦਸਤਾਵੇਜ਼ ਸ਼ਾਇਦ ਇਕ ਵਿਅਕਤੀ ਦੇ ਵਰਤਮਾਨ ਵਿਸ਼ਵਾਸ ਨੂੰ ਪ੍ਰਤਿਬਿੰਬਤ ਨਾ ਕਰਦੇ ਹੋਣ। ਸਭਾ ਮਗਰੋਂ, ਸਾਰੇ ਬਪਤਿਸਮਾ-ਪ੍ਰਾਪਤ ਪ੍ਰਕਾਸ਼ਕਾਂ ਨੂੰ ਸਾਹਿੱਤ ਕਾਊਂਟਰ ਤੋਂ ਅਗਾਊਂ ਚਿਕਿਤਸਾ ਨਿਰਦੇਸ਼/ਰਿਹਾਈ ਕਾਰਡ ਹਾਸਲ ਕਰਨਾ ਚਾਹੀਦਾ ਹੈ, ਅਤੇ ਜਿਨ੍ਹਾਂ ਦੇ ਬਪਤਿਸਮਾ-ਰਹਿਤ ਨਾਬਾਲਗ ਬੱਚੇ ਹਨ, ਉਨ੍ਹਾਂ ਨੂੰ ਹਰੇਕ ਬੱਚੇ ਲਈ ਇਕ ਸ਼ਨਾਖਤੀ ਕਾਰਡ ਹਾਸਲ ਕਰਨਾ ਚਾਹੀਦਾ ਹੈ। ਸਮਝਾਓ ਕਿ ਇਹ ਕਾਰਡ ਹੁਣੇ ਨਹੀਂ ਭਰੇ ਜਾਣੇ ਚਾਹੀਦੇ ਹਨ। ਇਨ੍ਹਾਂ ਨੂੰ ਘਰ ਵਿਖੇ ਧਿਆਨ ਨਾਲ ਭਰਿਆ ਜਾਣਾ ਚਾਹੀਦਾ ਹੈ ਪਰੰਤੂ ਇਨ੍ਹਾਂ ਤੇ ਦਸਤਖਤ ਨਹੀਂ ਕਰਨੇ ਚਾਹੀਦੇ ਹਨ। ਸਾਰੇ ਕਾਰਡਾਂ ਉੱਤੇ ਦਸਤਖਤ ਕਰਨ, ਗਵਾਹੀ ਦੇਣ, ਅਤੇ ਤਾਰੀਖ਼ ਭਰਨ ਦਾ ਕੰਮ ਅਗਲੇ ਕਲੀਸਿਯਾ ਪੁਸਤਕ ਅਧਿਐਨ ਮਗਰੋਂ, ਪੁਸਤਕ ਅਧਿਐਨ ਸੰਚਾਲਕ ਦੀ ਨਿਗਰਾਨੀ ਹੇਠ ਕੀਤਾ ਜਾਵੇਗਾ। ਉਹ ਧਿਆਨ ਰੱਖੇਗਾ ਕਿ ਉਸ ਦੇ ਸਮੂਹ ਵਿੱਚੋਂ ਹਰੇਕ ਨੇ ਕਾਰਡ ਹਾਸਲ ਕੀਤਾ ਹੈ ਅਤੇ ਉਨ੍ਹਾਂ ਨੂੰ ਲੋੜੀਂਦੀ ਮਦਦ ਹਾਸਲ ਹੈ। ਗਵਾਹਾਂ ਵਜੋਂ ਦਸਤਖਤ ਕਰਨ ਵਾਲਿਆਂ ਨੂੰ ਅਸਲ ਵਿਚ ਕਾਰਡ ਦੇ ਮਾਲਕ ਨੂੰ ਦਸਤਾਵੇਜ਼ ਉੱਤੇ ਦਸਤਖਤ ਕਰਦੇ ਹੋਏ ਦੇਖਣਾ ਚਾਹੀਦਾ ਹੈ। ਉਸ ਵੇਲੇ ਕਿਸੇ ਵੀ ਗ਼ੈਰ-ਹਾਜ਼ਰ ਵਿਅਕਤੀ ਨੂੰ ਸੰਚਾਲਕਾਂ/ਬਜ਼ੁਰਗਾਂ ਵੱਲੋਂ ਅਗਲੀ ਸੇਵਾ ਸਭਾ ਵਿਚ ਮਦਦ ਦਿੱਤੀ ਜਾਵੇਗੀ, ਜਦ ਤਾਈਂ ਕਿ ਸਭ ਬਪਤਿਸਮਾ-ਪ੍ਰਾਪਤ ਪ੍ਰਕਾਸ਼ਕਾਂ ਦੇ ਕਾਰਡ ਸਹੀ ਤਰੀਕੇ ਨਾਲ ਭਰੇ ਅਤੇ ਦਸਤਖਤ ਨਹੀਂ ਕੀਤੇ ਜਾਂਦੇ ਹਨ। (ਅਕਤੂਬਰ 15, 1991, ਦੀ ਚਿੱਠੀ ਦਾ ਪੁਨਰ-ਵਿਚਾਰ ਕਰੋ।) ਬਪਤਿਸਮਾ-ਰਹਿਤ ਪ੍ਰਕਾਸ਼ਕ ਇਸ ਕਾਰਡ ਦੇ ਸ਼ਬਦਾਂ ਨੂੰ ਆਪਣੇ ਹਾਲਾਤ ਅਤੇ ਵਿਸ਼ਵਾਸ ਅਨੁਸਾਰ ਢਾਲਦੇ ਹੋਏ, ਖ਼ੁਦ ਆਪਣੀ ਵਰਤੋਂ ਲਈ ਅਤੇ ਆਪਣੇ ਬੱਚਿਆਂ ਦੀ ਵਰਤੋਂ ਲਈ ਆਪੋ-ਆਪਣਾ ਨਿਰਦੇਸ਼-ਪੱਤਰ ਤਿਆਰ ਕਰ ਸਕਦੇ ਹਨ। ਇਨ੍ਹਾਂ ਅਤਿ ਜ਼ਰੂਰੀ ਵੇਰਵਿਆਂ ਦੀ ਦੇਖ-ਭਾਲ ਵਿਚ ਅੰਤਰ-ਦ੍ਰਿਸ਼ਟੀ ਦਿਖਾਉਣ ਨਾਲ ਅਸੀਂ ਯਹੋਵਾਹ ਵੱਲੋਂ ਭਲਾ ਹਾਸਲ ਕਰਾਂਗੇ।—ਕਹਾਉਤਾਂ 16:20.

15 ਮਿੰਟ: “ਹੋਰਨਾਂ ਨੂੰ ਸਿੱਖਿਆ ਦੇਣ ਲਈ ਯੋਗ ਅਤੇ ਲੈਸ ਹੋਣਾ।” (ਪੈਰਾ 1-6) ਪੈਰਾ 1-2 ਉੱਤੇ ਸੰਖਿਪਤ ਟਿੱਪਣੀ ਕਰੋ, ਇਸ ਗੱਲ ਉੱਤੇ ਜ਼ੋਰ ਪਾਉਂਦੇ ਹੋਏ ਕਿ ਸਾਨੂੰ ਵਿਸ਼ਵਾਸ ਰੱਖਣ ਦੀ ਲੋੜ ਹੈ ਕਿ ਯਹੋਵਾਹ ਦੀ ਮਦਦ ਨਾਲ ਅਸੀਂ ਹੋਰਨਾਂ ਨੂੰ ਪ੍ਰਭਾਵਕਾਰੀ ਢੰਗ ਨਾਲ ਸਿੱਖਿਆ ਦੇ ਸਕਦੇ ਹਾਂ। ਪ੍ਰਕਾਸ਼ਕ ਅਤੇ ਘਰ-ਸੁਆਮੀ ਦੇ ਦੋ ਜੋੜਿਆਂ ਵੱਲੋਂ ਪੈਰਾ 3-6 ਵਿਚ ਦਿੱਤੀਆਂ ਗਈਆਂ ਪੇਸ਼ਕਾਰੀਆਂ ਪ੍ਰਦਰਸ਼ਿਤ ਕਰਵਾਓ, ਜਿਸ ਵਿਚ ਹਰੇਕ ਜੋੜਾ ਦਿਖਾਉਂਦਾ ਹੈ ਕਿ ਆਰੰਭਕ ਮੁਲਾਕਾਤ ਅਤੇ ਪੁਨਰ-ਮੁਲਾਕਾਤ ਕਿਵੇਂ ਕੀਤੀ ਜਾਣੀ ਚਾਹੀਦੀ ਹੈ।

ਗੀਤ 14 (6) ਅਤੇ ਸਮਾਪਤੀ ਪ੍ਰਾਰਥਨਾ।

ਸਪਤਾਹ ਆਰੰਭ ਜਨਵਰੀ 13

ਗੀਤ 16 (101)

10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ। ਚਾਲੂ ਰਸਾਲਿਆਂ ਵਿੱਚੋਂ ਕੁਝ ਗੱਲਬਾਤ ਦੇ ਨੁਕਤੇ ਉਜਾਗਰ ਕਰੋ। ਸੁਝਾਉ ਦਿਓ ਕਿ ਅਸੀਂ ਗ਼ੈਰ-ਰਸਮੀ ਤੌਰ ਤੇ ਗਵਾਹੀ ਦੇਣ ਲਈ ਲੋਕਾਂ ਕੋਲ ਜਾ ਕੇ ਗੱਲਬਾਤ ਕਿਵੇਂ ਸ਼ੁਰੂ ਕਰ ਸਕਦੇ ਹਾਂ। ਹਾਜ਼ਰੀਨ ਨੂੰ ਇਹ ਬਿਆਨ ਕਰਨ ਦਾ ਸੱਦਾ ਦਿਓ ਕਿ ਉਨ੍ਹਾਂ ਨੇ ਦੁਕਾਨਾਂ ਵਿਚ, ਸੜਕ ਤੇ, ਪਾਰਕ ਵਿਚ, ਪਬਲਿਕ ਵਾਹਣ ਤੇ, ਇਤਿਆਦਿ ਥਾਵਾਂ ਤੇ ਦੂਜਿਆਂ ਨਾਲ ਗੱਲਾਂ ਕਰਦੇ ਸਮੇਂ ਕਿਹੜੇ ਆਰੰਭਕ ਸ਼ਬਦ ਇਸਤੇਮਾਲ ਕੀਤੇ ਹਨ।

10 ਮਿੰਟ: “ਹੋਰਨਾਂ ਨੂੰ ਸਿੱਖਿਆ ਦੇਣ ਲਈ ਯੋਗ ਅਤੇ ਲੈਸ ਹੋਣਾ।” (ਪੈਰਾ 7-9) ਪੁਨਰ-ਮੁਲਾਕਾਤ ਕਰਨ ਬਾਰੇ 1995 ਯੀਅਰ ਬੁੱਕ, ਸਫ਼ਾ 45, ਉੱਤੇ ਦਿੱਤੇ ਗਏ ਅਨੁਭਵ ਨੂੰ ਬਿਆਨ ਕਰੋ, ਅਤੇ ਇਸ ਉੱਤੇ ਜ਼ੋਰ ਦਿਓ ਕਿ ਦਿਖਾਈ ਗਈ ਕਿਸੇ ਵੀ ਰੁਚੀ ਨੂੰ ਵਿਕਸਿਤ ਕਰਨਾ ਮਹੱਤਵਪੂਰਣ ਹੈ। ਤਜਰਬੇਕਾਰ ਪ੍ਰਕਾਸ਼ਕ ਵੱਲੋਂ ਪੈਰਾ 7-8 ਵਿਚ ਦਿੱਤੀਆਂ ਗਈਆਂ ਪੇਸ਼ਕਾਰੀਆਂ ਪ੍ਰਦਰਸ਼ਿਤ ਕਰਵਾਓ। ਭਾਵੇਂ ਸ਼ੁਰੂ ਵਿਚ ਹੋਰ ਕੋਈ ਪ੍ਰਕਾਸ਼ਨ ਪੇਸ਼ ਕੀਤੇ ਜਾਂਦੇ ਹਨ, ਸਾਨੂੰ ਆਖ਼ਰਕਾਰ ਗਿਆਨ ਪੁਸਤਕ ਵਿੱਚੋਂ ਅਧਿਐਨ ਸੰਚਾਲਿਤ ਕਰਨ ਲਈ ਜਤਨ ਕਰਨਾ ਚਾਹੀਦਾ ਹੈ। ਸਾਰਿਆਂ ਨੂੰ ਆਉਣ ਵਾਲੇ ਹਫ਼ਤੇ ਦੌਰਾਨ ਪੁਨਰ-ਮੁਲਾਕਾਤ ਕਰਨ ਲਈ ਕੁਝ ਸਮਾਂ ਅਲੱਗ ਰੱਖਣ ਲਈ ਉਤਸ਼ਾਹਿਤ ਕਰੋ।

25 ਮਿੰਟ: “ਸਾਨੂੰ ਆਪਣੇ ਪਰਮੇਸ਼ੁਰ ਦੇ ਘਰ ਦੀ ਅਣਗਹਿਲੀ ਨਹੀਂ ਕਰਨੀ ਚਾਹੀਦੀ ਹੈ।” ਸਵਾਲ-ਅਤੇ-ਜਵਾਬ ਦੁਆਰਾ ਅੰਤਰ-ਪੱਤਰ ਦੀ ਚਰਚਾ। ਸਥਾਨਕ ਤੌਰ ਤੇ ਲਾਗੂ ਕਰੋ। ਆਪਣੀ ਕਲੀਸਿਯਾ ਨੂੰ ਉਤਸ਼ਾਹਿਤ ਕਰੋ ਕਿ ਉਨ੍ਹਾਂ ਦਾ ਆਪਣਾ ਰਾਜ ਗ੍ਰਹਿ ਹੋਵੇ ਅਤੇ, ਜੇਕਰ ਪਹਿਲਾਂ ਤੋਂ ਹੀ ਕਲੀਸਿਯਾ ਦਾ ਆਪਣਾ ਰਾਜ ਗ੍ਰਹਿ ਹੈ, ਤਾਂ ਇਸ ਨੂੰ ਚੰਗੀ ਹਾਲਤ ਵਿਚ ਰੱਖਣ। ਜੇਕਰ ਉਸਾਰੀ ਪ੍ਰਾਜੈਕਟ ਚੱਲ ਰਿਹਾ ਹੈ ਜਾਂ ਇਸ ਨੂੰ ਹਾਲ ਹੀ ਵਿਚ ਤੁਹਾਡੀ ਕਲੀਸਿਯਾ ਨੇ ਸਿਰੇ ਚਾੜ੍ਹਿਆ ਹੈ, ਤਾਂ ਭਰਾਵਾਂ ਦੇ ਮਾਲੀ ਸਮਰਥਨ ਲਈ ਅਤੇ ਹੋਰ ਸਹਾਇਤਾ ਲਈ ਉਨ੍ਹਾਂ ਦੀ ਸ਼ਲਾਘਾ ਕਰੋ। ਆਪਣੇ ਸਭਾ ਸਥਾਨ ਵਿਖੇ ‘ਉਸਾਰੀ ਫ਼ੰਡ’ ਲਿਖੇ ਹੋਏ ਡੱਬੇ ਵੱਲ ਧਿਆਨ ਦਿਵਾਓ, ਇਹ ਜ਼ਿਕਰ ਕਰਦੇ ਹੋਏ ਕਿ ਇਸ ਡੱਬੇ ਦਾ ਪ੍ਰਾਪਤ ਫ਼ੰਡ ਹਰ ਮਹੀਨੇ ਸੰਸਥਾ ਦੇ ਰਾਸ਼ਟਰੀ ਰਾਜ ਗ੍ਰਹਿ ਫ਼ੰਡ ਨੂੰ ਭੇਜਿਆ ਜਾਂਦਾ ਹੈ ਜੋ ਕਿ ਦੇਸ਼ ਭਰ ਦੀਆਂ ਕਲੀਸਿਯਾਵਾਂ ਨੂੰ ਆਪਣੇ ਰਾਜ ਗ੍ਰਹਿ ਬਣਾਉਣ ਵਿਚ ਮਦਦ ਕਰਨ ਲਈ ਇਸਤੇਮਾਲ ਕੀਤਾ ਜਾਵੇਗਾ। (ਸੰਸਥਾ ਦੀ ਅਗਸਤ 21, 1995, ਦੀ ਚਿੱਠੀ ਦੇਖੋ।) ਪੈਰਾ 17 ਪੜ੍ਹੋ।

ਗੀਤ 15 (119) ਅਤੇ ਸਮਾਪਤੀ ਪ੍ਰਾਰਥਨਾ।

ਸਪਤਾਹ ਆਰੰਭ ਜਨਵਰੀ 20

ਗੀਤ 21 (1)

10 ਮਿੰਟ: ਸਥਾਨਕ ਘੋਸ਼ਣਾਵਾਂ।

18 ਮਿੰਟ: “ਸਭ ਤਰ੍ਹਾਂ ਦੇ ਲੋਕ ਬਚਾਏ ਜਾਣਗੇ।” ਸਵਾਲ ਅਤੇ ਜਵਾਬ। ਹਾਜ਼ਰੀਨ ਨੂੰ ਕੁਝ ਅਨੁਭਵ ਸੰਖੇਪ ਵਿਚ ਦੱਸਣ ਲਈ ਸੱਦਾ ਦਿਓ ਜੋ ਇਹ ਦਿਖਾਉਣ ਕਿ ਉਨ੍ਹਾਂ ਨੇ ਵਿਭਿੰਨ ਪੇਸ਼ਿਆਂ ਦੇ ਲੋਕਾਂ ਤੋਂ ਕਿਵੇਂ ਅਨੁਕੂਲ ਪ੍ਰਤਿਕ੍ਰਿਆ ਹਾਸਲ ਕੀਤੀ ਹੈ।

17 ਮਿੰਟ: ਸਥਾਨਕ ਲੋੜਾਂ। ਜਾਂ “ਆਪਣਾ ਭਾਰ ਹਮੇਸ਼ਾ ਯਹੋਵਾਹ ਉੱਤੇ ਸੁੱਟੋ।” ਪਹਿਰਾਬੁਰਜ (ਅੰਗ੍ਰੇਜ਼ੀ), ਅਪ੍ਰੈਲ 1, 1996, ਸਫ਼ਾ 27-9, ਉੱਤੇ ਆਧਾਰਿਤ ਇਕ ਉਤਸ਼ਾਹਜਨਕ ਭਾਸ਼ਣ।

ਗੀਤ 23 (93) ਅਤੇ ਸਮਾਪਤੀ ਪ੍ਰਾਰਥਨਾ।

ਸਪਤਾਹ ਆਰੰਭ ਜਨਵਰੀ 27

ਗੀਤ 20 (55)

5 ਮਿੰਟ: ਸਥਾਨਕ ਘੋਸ਼ਣਾਵਾਂ।

10 ਮਿੰਟ: ਸੈਕਟਰੀ ਦੁਆਰਾ ਪ੍ਰਸ਼ਨ ਡੱਬੀ ਦਾ ਪੁਨਰ-ਵਿਚਾਰ।

15 ਮਿੰਟ: “ਅਸੀਂ ‘ਬਚਨ ਦਾ ਪਰਚਾਰ ਕਰਦੇ ਹਾਂ।’” ਸਵਾਲ ਅਤੇ ਜਵਾਬ। ਕੁਝ ਟਿੱਪਣੀਆਂ ਸ਼ਾਮਲ ਕਰੋ ਜੋ ਦਿਖਾਉਣ ਕਿ ਅਸੀਂ ਕਿਉਂ ਪਰਮੇਸ਼ੁਰ ਦੇ ਬਚਨ ਦੇ ਮੁੱਲ ਦੀ ਇੰਨੀ ਗਹਿਰੀ ਕਦਰ ਕਰਦੇ ਹਾਂ ਅਤੇ ਇਸ ਨੂੰ ਆਪਣੀ ਸੇਵਕਾਈ ਵਿਚ ਹਰ ਮੌਕੇ ਤੇ ਵਰਤਦੇ ਹਾਂ।—ਦੇਖੋ ਮਾਰਚ 22, 1984, ਅਵੇਕ!, ਸਫ਼ਾ 9-11.

15 ਮਿੰਟ: ਫਰਵਰੀ ਲਈ ਸਾਹਿੱਤ ਪੇਸ਼ਕਸ਼ ਦਾ ਪੁਨਰ-ਵਿਚਾਰ ਕਰੋ। ਪੁਸਤਕ ਦੀਆਂ ਦਿਲਚਸਪ ਵਿਸ਼ੇਸ਼ਤਾਵਾਂ ਨੂੰ ਉਜਾਗਰ ਕਰੋ, ਜਿਵੇਂ ਕਿ: (1) ਪ੍ਰਭਾਵਸ਼ਾਲੀ ਅਧਿਆਇ ਸਿਰਲੇਖਾਂ, (2) ਰੰਗੀਨ ਤਸਵੀਰਾਂ, (3) ਸਿੱਖਿਆ ਡੱਬੀਆਂ ਅਤੇ ਚਾਰਟਾਂ, ਅਤੇ (4) ਛਪੇ ਹੋਏ ਉਤੇਜਕ ਸਵਾਲ। ਪੂਰਬਲੇ ਸਭਾ ਭਾਗ ਦੀ ਇਕਸਾਰਤਾ ਵਿਚ, ਪੇਸ਼ਕਾਰੀ ਵਿਚ ਇਕ ਚੋਣਵਾਂ ਸ਼ਾਸਤਰਵਚਨ ਸ਼ਾਮਲ ਕਰਨ ਲਈ ਉਤਸ਼ਾਹਿਤ ਕਰੋ। ਇਕ ਜਾਂ ਦੋ ਸੰਖੇਪ ਪੇਸ਼ਕਾਰੀਆਂ ਨੂੰ ਪ੍ਰਦਰਸ਼ਿਤ ਕਰਵਾਓ। ਸਾਰਿਆਂ ਨੂੰ ਇਸ ਹਫ਼ਤੇ ਦੌਰਾਨ ਵਰਤੋਂ ਲਈ ਪੁਸਤਕਾਂ ਲੈਣ ਦਾ ਚੇਤਾ ਕਰਾਓ।

ਗੀਤ 26 (9) ਅਤੇ ਸਮਾਪਤੀ ਪ੍ਰਾਰਥਨਾ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ