ਜੁਲਾਈ ਦੇ ਲਈ ਸੇਵਾ ਸਭਾਵਾਂ
ਸਪਤਾਹ ਆਰੰਭ ਜੁਲਾਈ 7
ਗੀਤ 6
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਦੇਸ਼ ਅਤੇ ਸਥਾਨਕ ਕਲੀਸਿਯਾ ਦੀ ਮਾਰਚ ਖੇਤਰ ਸੇਵਾ ਰਿਪੋਰਟ ਉੱਤੇ ਟਿੱਪਣੀ ਕਰੋ।
15 ਮਿੰਟ: “ਵਫ਼ਾਦਾਰੀ ਦਾ ਫਲ ਮਿਲਦਾ ਹੈ।” ਸਵਾਲ ਅਤੇ ਜਵਾਬ। ਜਨਵਰੀ 22, 1993, ਜਾਗਰੂਕ ਬਣੋ! (ਅੰਗ੍ਰੇਜ਼ੀ) ਦੇ ਸਫ਼ੇ 18-21 ਉੱਤੇ ਦਿੱਤਾ ਗਿਆ ਅਨੁਭਵ ਵੀ ਦੱਸੋ।
20 ਮਿੰਟ: “ਦਿਲਾਸਾ ਹਾਸਲ ਕਰਨ ਵਿਚ ਦੂਜਿਆਂ ਦੀ ਮਦਦ ਕਰੋ।” ਹਾਜ਼ਰੀਨ ਨਾਲ ਚਰਚਾ। ਇਕ ਜਾਂ ਦੋ ਪੇਸ਼ਕਾਰੀਆਂ ਨੂੰ ਪ੍ਰਦਰਸ਼ਿਤ ਕਰਵਾਓ। ਹਾਜ਼ਰੀਨ ਨੂੰ ਦੱਸਣ ਲਈ ਕਹੋ ਕਿ ਉਨ੍ਹਾਂ ਨੇ ਹੋਰ ਕਿਹੜੇ ਤਰੀਕਿਆਂ ਨਾਲ ਇਨ੍ਹਾਂ ਵੱਡੀਆਂ ਪੁਸਤਿਕਾਵਾਂ ਨੂੰ ਇਸਤੇਮਾਲ ਕਰਦੇ ਹੋਏ ਗੱਲ-ਬਾਤ ਸ਼ੁਰੂ ਕੀਤੀ ਹੈ। ਰੁਚੀ ਜਗਾਉਣ ਲਈ ਸੌਖੇ, ਚੋਣਵੇਂ ਸ਼ਬਦ ਇਸਤੇਮਾਲ ਕਰਨ ਲਈ ਉਤਸ਼ਾਹਿਤ ਕਰੋ। (ਦੇਖੋ ਸਕੂਲ ਗਾਈਡਬੁੱਕ [ਅੰਗ੍ਰੇਜ਼ੀ], ਸਫ਼ਾ 7, ਪੈਰੇ 9-11.) ਦੂਸਰੀਆਂ ਵੱਡੀਆਂ ਪੁਸਤਿਕਾਵਾਂ ਦਾ ਜ਼ਿਕਰ ਕਰੋ ਜੋ ਪੇਸ਼ ਕੀਤੀਆਂ ਜਾ ਸਕਦੀਆਂ ਹਨ ਅਤੇ ਜੋ ਕਲੀਸਿਯਾ ਦੇ ਸਟਾਕ ਵਿਚ ਹਨ।
ਗੀਤ 70 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਜੁਲਾਈ 14
ਗੀਤ 5
17 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ। ਡੱਬੀ “ਰਾਜ ਗ੍ਰਹਿ ਫ਼ੰਡ” ਦੇ ਮੁੱਦੇ ਸ਼ਾਮਲ ਕਰੋ। “ਅਸੀਂ ਪਰਿਵਾਰਕ ਖ਼ੁਸ਼ੀ ਪੁਸਤਕ ਦਾ ਅਧਿਐਨ ਕਰਾਂਗੇ” ਉੱਤੇ ਵਿਚਾਰ ਕਰੋ। ਇਸ ਗੱਲ ਉੱਤੇ ਜ਼ੋਰ ਦਿਓ ਕਿ ਹਰੇਕ ਵਿਅਕਤੀ ਕੋਲ ਅਧਿਐਨ ਲਈ ਪੁਸਤਕ ਦੀ ਆਪਣੀ ਨਿੱਜੀ ਕਾਪੀ ਹੋਣੀ ਚਾਹੀਦੀ ਹੈ ਅਤੇ ਸਾਰਿਆਂ ਨੂੰ ਪਹਿਲਾਂ ਤੋਂ ਪਾਠ ਤਿਆਰ ਕਰਨ ਲਈ ਉਤਸ਼ਾਹਿਤ ਕਰੋ।
13 ਮਿੰਟ: “ਜਿੱਥੇ ਕਿਤੇ ਵੀ ਲੋਕ ਹੋਣ ਉੱਥੇ ਗਵਾਹੀ ਦਿਓ।” ਇਕ ਭਾਸ਼ਣ। ਜਿਵੇਂ ਸਮਾਂ ਅਨੁਮਤੀ ਦੇਵੇ, 1997 ਯੀਅਰ ਬੁੱਕ, ਸਫ਼ੇ 43-6, ਤੋਂ ਹੋਰ ਅਨੁਭਵ ਸਾਂਝੇ ਕੀਤੇ ਜਾ ਸਕਦੇ ਹਨ।
15 ਮਿੰਟ: ਮਾਪਿਓ—ਆਪਣੇ ਬੱਚਿਆਂ ਨੂੰ ਬਾਲ ਅਵਸਥਾ ਤੋਂ ਸਿਖਾਓ। ਬਜ਼ੁਰਗ ਉਨ੍ਹਾਂ ਸ਼ਾਸਤਰ-ਸੰਬੰਧੀ ਸਿਧਾਂਤਾਂ ਦੀ ਚਰਚਾ ਕਰਦਾ ਹੈ ਜੋ ਮਾਪਿਆਂ ਲਈ ਆਪਣੇ ਬੱਚਿਆਂ ਨੂੰ ਬਾਲ ਅਵਸਥਾ ਤੋਂ ਸਿਖਾਉਣ ਦੀ ਲੋੜ ਨੂੰ ਪ੍ਰਗਟ ਕਰਦੇ ਹਨ। (ਕਹਾ. 22:6; 2 ਤਿਮੋ. 3:14, 15) ਕੁਝ ਮਾਪੇ ਮਹਿਸੂਸ ਕਰਦੇ ਹਨ ਕਿ ਬੱਚਿਆਂ ਨੂੰ ਸੰਜੀਦਾ ਬਾਈਬਲ ਸਿੱਖਿਆ ਨਹੀਂ ਦਿੱਤੀ ਜਾਣੀ ਚਾਹੀਦੀ ਹੈ ਜਦ ਤਾਈਂ ਉਹ ਖ਼ੁਦ ਆਪਣੇ ਫ਼ੈਸਲੇ ਕਰਨ ਦੀ ਉਮਰ ਤਕ ਨਹੀਂ ਪਹੁੰਚ ਜਾਂਦੇ ਹਨ। ਅਜਿਹੇ ਮਾਮਲਿਆਂ ਵਿਚ ਬਹੁਤ ਸਾਰੇ ਬੱਚੇ ਸੰਸਾਰ ਦੇ ਹੋ ਗਏ ਹਨ। ਅਧਿਆਤਮਿਕ ਹਿਦਾਇਤ ਦੇਣ ਦਾ ਕੰਮ ਬਾਲ ਅਵਸਥਾ ਵਿਚ ਹੀ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ। (g97 3/8 26-7; w88 8/1 12-13) ਇਕ ਵਿਆਹੁਤਾ ਜੋੜੇ ਦੀ ਇੰਟਰਵਿਊ ਲਓ ਜੋ ਆਪਣੇ ਬੱਚਿਆਂ ਦੀ ਅਧਿਆਤਮਿਕਤਾ ਬਾਰੇ ਚਿੰਤਾ ਕਰਦਾ ਹੈ। ਦਿਖਾਓ ਕਿ ਕਿਵੇਂ ਪਿਤਾ ਅਗਵਾਈ ਲੈਂਦਾ ਹੈ, ਪਰ ਮਾਤਾ ਅਤੇ ਪਿਤਾ ਦੋਵੇਂ ਹੀ ਆਪਣੇ ਬੱਚਿਆਂ ਨੂੰ ਸਿਖਾਉਣ ਲਈ ਨਿਯਮਿਤ, ਮੁਕੰਮਲ ਕਾਰਜਕ੍ਰਮ ਚਲਾਉਣ ਵਿਚ ਆਪਣਾ ਭਾਗ ਪੂਰਾ ਕਰਦੇ ਹਨ। ਇਹ ਜੋੜਾ ਦੱਸਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸੱਚਾਈ ਸਿਖਾਉਣ ਦੇ ਜਤਨ ਵਿਚ ਕੀ ਕੁਝ ਕਰਦੇ ਰਹੇ ਹਨ। ਉਨ੍ਹਾਂ ਨੇ ਘਰ ਵਿਖੇ ਸਿਖਾਉਣ ਦੇ ਪ੍ਰਭਾਵਕਾਰੀ ਅਤੇ ਵਿਵਹਾਰਕ ਕਾਰਜਕ੍ਰਮ ਬਾਰੇ ਸੰਗਠਨ ਦੇ ਦਿੱਤੇ ਸੁਝਾਉ ਲਾਗੂ ਕੀਤੇ ਹਨ। ਬਜ਼ੁਰਗ ਇਸ ਉੱਤੇ ਜ਼ੋਰ ਦਿੰਦਾ ਹੈ ਕਿ ਪਰਮੇਸ਼ੁਰ ਦਾ ਬਚਨ ਮਾਪਿਆਂ ਨੂੰ ਜੋ ਕੁਝ ਕਰਨ ਦੀ ਤਾਕੀਦ ਕਰਦਾ ਹੈ, ਉਸ ਨੂੰ ਅਮਲ ਵਿਚ ਲਿਆਉਣਾ ਜ਼ਰੂਰੀ ਹੈ।—w85 4/1 23; ਅਫ਼. 6:1-4.
ਗੀਤ 71 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਜੁਲਾਈ 21
ਗੀਤ 14
15 ਮਿੰਟ: ਸਥਾਨਕ ਘੋਸ਼ਣਾਵਾਂ। “ਪੁਰਾਣੀਆਂ ਪੁਸਤਕਾਂ ਦਾ ਇਸਤੇਮਾਲ ਕਰਨਾ” ਉੱਤੇ ਚਰਚਾ ਕਰੋ। ਪ੍ਰਕਾਸ਼ਕਾਂ ਨੂੰ ਉਤਸ਼ਾਹਿਤ ਕਰੋ ਕਿ ਉਹ ਇਸ ਹਫ਼ਤੇ ਦੌਰਾਨ ਆਪਣੀ ਨਿੱਜੀ ਲਾਇਬ੍ਰੇਰੀ ਦੀ ਜਾਂਚ ਕਰ ਕੇ ਪਤਾ ਲਗਾਉਣ ਕਿ ਉਨ੍ਹਾਂ ਨੂੰ ਇਨ੍ਹਾਂ ਵਿੱਚੋਂ ਕਿਹੜੇ ਪ੍ਰਕਾਸ਼ਨਾਂ ਦੀ ਲੋੜ ਹੈ, ਅਤੇ ਫਿਰ ਸਾਹਿੱਤ ਕਾਊਂਟਰ ਤੇ ਇਨ੍ਹਾਂ ਦਾ ਆਰਡਰ ਦੇਣ ਤਾਂਕਿ ਕਲੀਸਿਯਾ ਇਸ ਮਹੀਨੇ ਦੇ ਆਖ਼ਰ ਵਿਚ ਇਨ੍ਹਾਂ ਨੂੰ ਸੰਸਥਾ ਤੋਂ ਮੰਗਵਾ ਸਕੇ।
15 ਮਿੰਟ: “ਨਵੀਂ ਵੱਡੀ ਪੁਸਤਿਕਾ ਅਤੇ ਇਸ ਦੀ ਕੈਸਟ ਵਰਤਦੇ ਹੋਏ ਪਰਮੇਸ਼ੁਰ ਦੀਆਂ ਮੰਗਾਂ ਬਾਰੇ ਸਿੱਖਣ ਵਿਚ ਦੂਜਿਆਂ ਦੀ ਮਦਦ ਕਰੋ।” ਭਾਸ਼ਣ। ਜੇਕਰ ਉਪਲਬਧ ਹੋਵੇ, ਤਾਂ ਮੰਗ ਵੱਡੀ ਪੁਸਤਿਕਾ ਦੀ ਇਕ ਆਡੀਓ-ਕੈਸਟ ਇਸਤੇਮਾਲ ਕਰਦੇ ਹੋਏ ਇਕ ਅਧਿਐਨ ਨੂੰ ਪ੍ਰਦਰਸ਼ਿਤ ਕਰੋ।
15 ਮਿੰਟ: ਗ਼ੈਰ-ਰਸਮੀ ਗਵਾਹੀ ਦੇਣ ਲਈ ਤਿਆਰ ਰਹੋ। ਹਰ ਦਿਨ ਸਾਨੂੰ ਉਨ੍ਹਾਂ ਲੋਕਾਂ ਨੂੰ ਗਵਾਹੀ ਦੇਣ ਦੇ ਮੌਕੇ ਹਾਸਲ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਮਿਲਦੇ ਹਾਂ। ਜਦੋਂ ਮੌਕਾ ਮਿਲਦਾ ਹੈ, ਉਦੋਂ ਸ਼ਾਇਦ ਅਸੀਂ ਦੇਖੀਏ ਕਿ ਸਾਡੇ ਕੋਲ ਵਰਤਣ ਲਈ ਨਾ ਤਾਂ ਬਾਈਬਲ ਹੈ ਅਤੇ ਨਾ ਹੀ ਪ੍ਰਕਾਸ਼ਨ ਹਨ। ਪਹਿਲਾਂ ਤੋਂ ਯੋਜਨਾ ਬਣਾਓ। ਘਰ ਦੇ ਉਸ ਦਰਵਾਜ਼ੇ ਕੋਲ ਕੁਝ ਸਾਹਿੱਤ ਤਿਆਰ ਰੱਖੋ ਜਿੱਥੇ ਤੁਸੀਂ ਆਉਣ ਵਾਲਿਆਂ ਨਾਲ ਗੱਲ ਕਰਦੇ ਹੋ। ਬ੍ਰੀਫ-ਕੇਸ ਜਾਂ ਬੈਗ ਵਿਚ ਵੱਖ-ਵੱਖ ਪ੍ਰਕਾਰ ਦੇ ਸਾਹਿੱਤ ਰੱਖੋ, ਅਤੇ ਇਸ ਨੂੰ ਆਪਣੇ ਕੋਲ ਜਾਂ ਆਪਣੀ ਕਾਰ ਵਿਚ, ਆਪਣੇ ਕਾਰਜ ਸਥਾਨ ਤੇ, ਜਾਂ ਸਕੂਲ ਵਿਚ ਆਪਣੇ ਡੈਸਕ ਵਿਚ ਰੱਖੋ। ਜਨਤਕ ਵਾਹਣ ਤੇ ਸਫ਼ਰ ਕਰਦੇ ਸਮੇਂ ਆਪਣੇ ਕੋਲ ਕੁਝ ਸਾਹਿੱਤ ਰੱਖੋ। ਬਿਜ਼ਨਿਸ ਦੌਰੇ ਤੇ, ਮਹਾਂ-ਸੰਮੇਲਨ ਨੂੰ, ਜਾਂ ਛੁੱਟੀਆਂ ਤੇ ਜਾਂਦੇ ਵੇਲੇ, ਆਪਣੇ ਨਾਲ ਕੁਝ ਸਾਹਿੱਤ ਲੈ ਜਾਓ। ਸਕੂਲ ਗਾਈਡਬੁੱਕ, ਸਫ਼ੇ 80-2, ਪੈਰੇ 11-16, ਵਿਚ ਦਿੱਤੇ ਗਏ ਹੋਰ ਸੁਝਾਵਾਂ ਦੀ ਚਰਚਾ ਕਰੋ। ਸੇਲਜ਼ਮੈਨ, ਸਹਿਕਰਮੀ, ਸਹਿਪਾਠੀ, ਸੰਗੀ ਮੁਸਾਫ਼ਰ, ਜਾਂ ਛੁੱਟੀ ਮਨਾਉਣ ਆਏ ਵਿਅਕਤੀ ਨਾਲ ਗੱਲ-ਬਾਤ ਸ਼ੁਰੂ ਕਰਨ ਦੇ ਕਈ ਤਰੀਕਿਆਂ ਨੂੰ ਸੰਖੇਪ ਵਿਚ ਪ੍ਰਦਰਸ਼ਿਤ ਕਰਵਾਓ।
ਗੀਤ 72 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਜੁਲਾਈ 28
ਗੀਤ 15
12 ਮਿੰਟ: ਸਥਾਨਕ ਘੋਸ਼ਣਾਵਾਂ। ਸਾਰਿਆਂ ਨੂੰ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤਾ ਕਰਾਓ। ਅਗਸਤ ਲਈ ਸਾਹਿੱਤ ਪੇਸ਼ਕਸ਼ ਦਾ ਪੁਨਰ-ਵਿਚਾਰ ਕਰੋ। ਜੁਲਾਈ ਵਿਚ ਜਿੱਥੇ ਕਿਤੇ ਵੀ ਵੱਡੀਆਂ ਪੁਸਤਿਕਾਵਾਂ ਦਿੱਤੀਆਂ ਗਈਆਂ ਸਨ ਉੱਥੇ ਬਾਈਬਲ ਅਧਿਐਨ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੇ ਹੋਏ, ਅਗਸਤ ਵਿਚ ਪੁਨਰ-ਮੁਲਾਕਾਤਾਂ ਕਰਨ ਉੱਤੇ ਧਿਆਨ ਦਿਓ। ਮਾਰਚ 1997 ਦੀ ਸਾਡੀ ਰਾਜ ਸੇਵਕਾਈ ਦਾ ਅੰਤਰ-ਪੱਤਰ ਵਰਤਦੇ ਹੋਏ ਦਿਖਾਓ ਕਿ ਇਕ ਪ੍ਰਭਾਵਕਾਰੀ ਪੁਨਰ-ਮੁਲਾਕਾਤ ਲਈ ਕੁਝ ਕਿਹੜੀਆਂ ਗੱਲਾਂ ਜ਼ਰੂਰੀ ਹਨ। ਮੰਗ ਵੱਡੀ ਪੁਸਤਿਕਾ ਜਾਂ ਗਿਆਨ ਪੁਸਤਕ ਵਿੱਚੋਂ ਅਧਿਐਨ ਸ਼ੁਰੂ ਕੀਤੇ ਜਾਣੇ ਚਾਹੀਦੇ ਹਨ। ਡੱਬੀ “ਕੌਣ ਸਾਡੇ ਲਈ ਜਾਵੇਗਾ?” ਵਿੱਚੋਂ ਉਸਾਰੂ ਟਿੱਪਣੀਆਂ ਸ਼ਾਮਲ ਕਰੋ। ਜੋ ਨਿਯਮਿਤ ਪਾਇਨੀਅਰ ਨਹੀਂ ਬਣ ਸਕਦੇ ਹਨ, ਉਹ ਸ਼ਾਇਦ ਯੋਜਨਾ ਬਣਾਉਣੀ ਚਾਹੁਣ ਕਿ ਉਹ ਆਉਣ ਵਾਲੇ ਸੇਵਾ ਸਾਲ ਦੌਰਾਨ ਕਿਹੜੇ ਮਹੀਨੇ(ਨਿਆਂ) ਵਿਚ ਸਹਿਯੋਗੀ ਪਾਇਨੀਅਰੀ ਕਰਨਗੇ।
18 ਮਿੰਟ: “ਨਿੱਜੀ ਅਧਿਐਨ ਦੁਆਰਾ ਅਧਿਆਤਮਿਕ ਪ੍ਰਗਤੀ ਹੁੰਦੀ ਹੈ।” ਸਵਾਲ ਅਤੇ ਜਵਾਬ। ਉਲਿਖਤ ਸ਼ਾਸਤਰਵਚਨ ਪੜ੍ਹੋ, ਜਿਵੇਂ ਸਮਾਂ ਅਨੁਮਤੀ ਦੇਵੇ। ਸਾਰਿਆਂ ਨੂੰ ਨਿੱਜੀ ਅਤੇ ਪਰਿਵਾਰਕ ਅਧਿਐਨ ਲਈ ਹਫ਼ਤਾਵਾਰ ਸਮਾਂ-ਸਾਰਣੀ ਰੱਖਣ ਲਈ, ਅਤੇ ਇਸ ਤੇ ਕਾਇਮ ਰਹਿਣ ਲਈ ਉਤਸ਼ਾਹਿਤ ਕਰੋ।
15 ਮਿੰਟ: ਆਪਣੀ ਸੇਵਕਾਈ ਪੂਰੀ ਕਰੋ। ਸੇਵਾ ਨਿਗਾਹਬਾਨ ਦੁਆਰਾ ਸਾਡੀ ਸੇਵਕਾਈ (ਅੰਗ੍ਰੇਜ਼ੀ) ਪੁਸਤਕ, ਸਫ਼ੇ 5-8, ਉੱਤੇ ਆਧਾਰਿਤ ਭਾਸ਼ਣ। ਸਾਰਿਆਂ ਨੂੰ ਧਰਮ ਸੇਵਕਾਂ ਵਜੋਂ ਆਪਣੀ ਜ਼ਿੰਮੇਵਾਰੀ ਨੂੰ ਸੰਜੀਦਗੀ ਨਾਲ ਲੈਣ ਲਈ ਉਤਸ਼ਾਹਿਤ ਕਰਦੇ ਹੋਏ, ਪ੍ਰਚਾਰ ਕਾਰਜ ਦੀ ਮਹੱਤਤਾ ਅਤੇ ਜ਼ਰੂਰਤ ਉੱਤੇ ਜ਼ੋਰ ਦਿਓ।
ਗੀਤ 75 ਅਤੇ ਸਮਾਪਤੀ ਪ੍ਰਾਰਥਨਾ।