ਫਰਵਰੀ ਦੇ ਲਈ ਸੇਵਾ ਸਭਾਵਾਂ
ਸਪਤਾਹ ਆਰੰਭ ਫਰਵਰੀ 2
ਗੀਤ 166
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ।
15 ਮਿੰਟ: “ਯਹੋਵਾਹ ਦੇ ਗਵਾਹ—ਸੱਚੇ ਇੰਜੀਲ-ਪ੍ਰਚਾਰਕ।” ਸਵਾਲ ਅਤੇ ਜਵਾਬ। ਸਤੰਬਰ 1, 1992, ਦੇ ਪਹਿਰਾਬੁਰਜ (ਅੰਗ੍ਰੇਜ਼ੀ) ਵਿਚ ਸਫ਼ਾ 19 ਉੱਤੇ ਦਿੱਤੀ ਡੱਬੀ ਦਾ ਪੁਨਰ-ਵਿਚਾਰ ਕਰੋ।
20 ਮਿੰਟ: “ਸਾਰੇ ਤਿਹਾਏ ਹੋਇਆਂ ਨੂੰ ਸੱਦਾ ਦਿਓ।” ਲੇਖ ਦੀ ਚਰਚਾ ਕਰੋ, ਅਤੇ ਦਿਖਾਓ ਕਿ ਕਿਵੇਂ ਸੁਝਾਈਆਂ ਗਈਆਂ ਪੇਸ਼ਕਾਰੀਆਂ ਰੁਚੀ ਜਗਾਉਣ ਅਤੇ ਸੁਣਨ ਵਾਲਿਆਂ ਨੂੰ ਪ੍ਰੇਰਿਤ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ। ਇਕ ਬਾਲਗ ਵੱਲੋਂ ਪੈਰੇ 2-3 ਜਾਂ 4-5 ਪ੍ਰਦਰਸ਼ਿਤ ਕਰਵਾਓ ਅਤੇ ਇਕ ਨੌਜਵਾਨ ਵੱਲੋਂ ਪੈਰਾ 6 ਪ੍ਰਦਰਸ਼ਿਤ ਕਰਵਾਓ।
ਗੀਤ 208 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਫਰਵਰੀ 9
ਗੀਤ 96
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ। “ਨਵਾਂ ਵਿਸ਼ੇਸ਼ ਸੰਮੇਲਨ ਦਿਨ ਕਾਰਜਕ੍ਰਮ” ਦੀ ਚਰਚਾ ਕਰੋ।
15 ਮਿੰਟ: ਸਥਾਨਕ ਲੋੜਾਂ।
20 ਮਿੰਟ: “ਹਰ ਭਾਸ਼ਾ ਅਤੇ ਧਰਮ ਦੇ ਲੋਕਾਂ ਨੂੰ ਗਵਾਹੀ ਦੇਣਾ।” (ਪੈਰੇ 1-8) ਸਵਾਲ ਅਤੇ ਜਵਾਬ। ਦੱਸੋ ਕਿ ਸਥਾਨਕ ਭਾਸ਼ਾ ਤੋਂ ਇਲਾਵਾ ਤੁਹਾਡੇ ਖੇਤਰ ਵਿਚ ਬਹੁਤ ਸਾਰੇ ਲੋਕ ਹੋਰ ਕਿਹੜੀਆਂ ਭਾਸ਼ਾਵਾਂ ਬੋਲਦੇ ਹਨ, ਅਤੇ ਦਿਖਾਓ ਕਿ ਕਲੀਸਿਯਾ ਕੋਲ ਇਨ੍ਹਾਂ ਭਾਸ਼ਾਵਾਂ ਵਿਚ ਕਿਹੜੇ ਸਾਹਿੱਤ ਉਪਲਬਧ ਹਨ। ਜਿਵੇਂ ਕਿ ਪੈਰਾ 8 ਵਿਚ ਸਮਝਾਇਆ ਗਿਆ ਹੈ, ਸਾਰੀਆਂ ਕੌਮਾਂ ਲਈ ਖ਼ੁਸ਼ ਖ਼ਬਰੀ (Good News for All Nations) ਪੁਸਤਿਕਾ ਦੀ ਵਰਤੋਂ ਪ੍ਰਦਰਸ਼ਿਤ ਕਰਵਾਓ।
ਗੀਤ 220 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਫਰਵਰੀ 16
ਗੀਤ 75
5 ਮਿੰਟ: ਸਥਾਨਕ ਘੋਸ਼ਣਾਵਾਂ।
12 ਮਿੰਟ: ਤੁਹਾਨੂੰ ਕਲੀਸਿਯਾ ਸਭਾਵਾਂ ਵਿਚ ਹਾਜ਼ਰ ਹੋਣ ਦੀ ਕਿਉਂ ਲੋੜ ਹੈ। ਬਜ਼ੁਰਗ ਅਗਸਤ 15, 1993, ਦੇ ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 8-11, ਵਿਚ ਦਿੱਤੀਆਂ ਮੁੱਖ ਗੱਲਾਂ ਦੀ ਚਰਚਾ ਕਰਦੇ ਹੋਏ ਸਾਰੀਆਂ ਸਭਾਵਾਂ ਵਿਚ ਨਿਯਮਿਤ ਹਾਜ਼ਰੀ ਦੀ ਮਹੱਤਤਾ ਉੱਤੇ ਜ਼ੋਰ ਦਿੰਦਾ ਹੈ।
18 ਮਿੰਟ: “ਹਰ ਭਾਸ਼ਾ ਅਤੇ ਧਰਮ ਦੇ ਲੋਕਾਂ ਨੂੰ ਗਵਾਹੀ ਦੇਣਾ।” (ਪੈਰੇ 9-24) ਸਵਾਲ ਅਤੇ ਜਵਾਬ। ਅਨੁਭਵੀ ਪ੍ਰਕਾਸ਼ਕਾਂ ਵੱਲੋਂ ਪ੍ਰਦਰਸ਼ਿਤ ਕਰਵਾਓ ਕਿ ਇਕ ਹਿੰਦੂ, ਇਕ ਮੁਸਲਮਾਨ, ਅਤੇ ਇਕ ਬੋਧੀ ਜਾਂ ਯਹੂਦੀ—ਦੋਹਾਂ ਵਿੱਚੋਂ ਜਿਨ੍ਹਾਂ ਦੀ ਸਥਾਨਕ ਤੌਰ ਤੇ ਜ਼ਿਆਦਾ ਆਬਾਦੀ ਹੈ—ਨੂੰ ਕਿਵੇਂ ਆਰੰਭਕ ਗਵਾਹੀ ਦਿੱਤੀ ਜਾ ਸਕਦੀ ਹੈ।
10 ਮਿੰਟ: ‘ਯਹੋਵਾਹ ਮੇਰਾ ਸਹਾਈ ਹੈ।’ ਬਜ਼ੁਰਗ ਵੱਲੋਂ ਸਨੇਹੀ ਅਤੇ ਉਤਸ਼ਾਹਜਨਕ ਭਾਸ਼ਣ।
ਗੀਤ 15 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਫਰਵਰੀ 23
ਗੀਤ 4
10 ਮਿੰਟ: ਸਥਾਨਕ ਘੋਸ਼ਣਾਵਾਂ। ਮਾਰਚ ਦੀ ਸਾਹਿੱਤ ਪੇਸ਼ਕਸ਼ ਦਾ ਪੁਨਰ-ਵਿਚਾਰ ਕਰੋ। ਮਾਰਚ 1996 ਦੀ ਸਾਡੀ ਰਾਜ ਸੇਵਕਾਈ, ਸਫ਼ਾ 4, ਤੋਂ ਕੁਝ ਨੁਕਤੇ ਇਸਤੇਮਾਲ ਕਰਦੇ ਹੋਏ, ਗਿਆਨ ਪੁਸਤਕ ਪੇਸ਼ ਕਰਨ ਦੇ ਇਕ-ਦੋ ਸੁਝਾਅ ਦਿਓ। ਗ੍ਰਹਿ ਬਾਈਬਲ ਅਧਿਐਨ ਸ਼ੁਰੂ ਕਰਨ ਦੇ ਟੀਚੇ ਉੱਤੇ ਜ਼ੋਰ ਦਿਓ।
15 ਮਿੰਟ: “ਜੇਕਰ ਇਹ ਅਸਰਦਾਰ ਹੈ, ਤਾਂ ਇਸ ਨੂੰ ਵਰਤੋ!” ਸਵਾਲ ਅਤੇ ਜਵਾਬ। ਹਾਜ਼ਰੀਨ ਵਿੱਚੋਂ ਇਕ-ਦੋ ਅਨੁਭਵੀ ਪ੍ਰਕਾਸ਼ਕਾਂ ਨੂੰ ਅਜਿਹੀਆਂ ਪੇਸ਼ਕਾਰੀਆਂ ਬਾਰੇ ਸੰਖੇਪ ਵਿਚ ਦੱਸਣ ਲਈ ਕਹੋ ਜਿਨ੍ਹਾਂ ਦੀ ਸਰਲਤਾ ਅਤੇ ਸਫ਼ਲਤਾ ਦੇ ਕਾਰਨ ਉਨ੍ਹਾਂ ਨੇ ਇਨ੍ਹਾਂ ਨੂੰ ਇਸਤੇਮਾਲ ਕਰਨਾ ਜਾਰੀ ਰੱਖਿਆ ਹੈ। ਫਿਰ ਕੁਝ ਪ੍ਰਕਾਸ਼ਕਾਂ ਨੂੰ ਸਾਡੀ ਰਾਜ ਸੇਵਕਾਈ ਵਿਚ ਹਾਲ ਹੀ ਵਿਚ ਸੁਝਾਈਆਂ ਗਈਆਂ ਪ੍ਰਸਤਾਵਨਾਵਾਂ ਬਾਰੇ ਦੱਸਣ ਲਈ ਕਹੋ ਜੋ ਪ੍ਰਭਾਵਕਾਰੀ ਸਿੱਧ ਹੋਈਆਂ ਹਨ।
20 ਮਿੰਟ: ਆਪਣੀਆਂ ਪੇਸ਼ਕਾਰੀਆਂ ਦਾ ਅਭਿਆਸ ਕਰੋ। ਸਕੂਲ ਗਾਈਡਬੁੱਕ, ਸਫ਼ੇ 98-9, ਪੈਰੇ 8-9, ਉੱਤੇ ਆਧਾਰਿਤ ਸੰਖੇਪ ਭਾਸ਼ਣ। ਆਪਣੀਆਂ ਪੇਸ਼ਕਾਰੀਆਂ ਦੀ ਜਾਂਚ ਕਰਨ ਅਤੇ ਹੋਰ ਜ਼ਿਆਦਾ ਪ੍ਰਭਾਵਕਾਰੀ ਬਣਨ ਦੇ ਤਰੀਕੇ ਲੱਭਣ ਦੀ ਲੋੜ ਉੱਤੇ ਜ਼ੋਰ ਦਿਓ। ਦੋ ਭੈਣਾਂ ਤੋਂ ਪ੍ਰਦਰਸ਼ਿਤ ਕਰਵਾਓ ਕਿ ਉਹ ਇਕ ਘਰ ਵਿਖੇ ਦਿੱਤੀ ਗਈ ਗਵਾਹੀ ਦੀ ਕਿਵੇਂ ਜਾਂਚ ਕਰਦੀਆਂ ਹਨ, ਅਤੇ ਚਰਚਾ ਕਰਦੀਆਂ ਹਨ ਕਿ ਉਹ ਕਿਵੇਂ ਇਸ ਨੂੰ ਸੁਧਾਰ ਸਕਦੀਆਂ ਹਨ। ਉਹ ਇਕ ਪੇਸ਼ਕਾਰੀ ਦਾ ਸੰਖੇਪ ਅਭਿਆਸ ਵੀ ਕਰਦੀਆਂ ਹਨ, ਜਿਸ ਨੂੰ ਅਗਲੀ ਵਾਰੀ ਇਸਤੇਮਾਲ ਕਰਨ ਦੀ ਉਹ ਯੋਜਨਾ ਬਣਾ ਰਹੀਆਂ ਹਨ। ਇਸ ਭਾਗ ਨੂੰ ਸੰਭਾਲਣ ਵਾਲਾ ਭਰਾ ਸਾਰਿਆਂ ਨੂੰ ਆਪਣੀਆਂ ਪੇਸ਼ਕਾਰੀਆਂ ਦੀ ਜਾਂਚ ਕਰਨ ਅਤੇ ਅਭਿਆਸ ਕਰਨ ਲਈ ਉਤਸ਼ਾਹਿਤ ਕਰਦੇ ਹੋਏ ਸਮਾਪਤ ਕਰਦਾ ਹੈ।
ਗੀਤ 103 ਅਤੇ ਸਮਾਪਤੀ ਪ੍ਰਾਰਥਨਾ।