ਜੇਕਰ ਇਹ ਅਸਰਦਾਰ ਹੈ, ਤਾਂ ਇਸ ਨੂੰ ਵਰਤੋ!
1 ਸਾਡੀ ਰਾਜ ਸੇਵਕਾਈ ਸਾਨੂੰ ਸੇਵਕਾਈ ਵਿਚ ਵਰਤਣ ਲਈ ਲਗਾਤਾਰ ਵੱਖੋ-ਵੱਖਰੀਆਂ ਪੇਸ਼ਕਾਰੀਆਂ ਦੇ ਸੁਝਾਅ ਦਿੰਦੀ ਹੈ। ਇਹ ਸਾਨੂੰ ਨਵੇਂ-ਨਵੇਂ ਸੁਝਾਅ ਦਿੰਦੀ ਹੈ ਕਿ ਰਾਜ ਸੰਦੇਸ਼ ਵਿਚ ਰੁਚੀ ਕਿਵੇਂ ਜਗਾਈ ਜਾਵੇ। ਹੋ ਸਕਦਾ ਹੈ ਕਿ ਤੁਸੀਂ ਹਰ ਮਹੀਨੇ ਇਨ੍ਹਾਂ ਵਿੱਚੋਂ ਇਕ ਜਾਂ ਇਕ ਤੋਂ ਵੱਧ ਪੇਸ਼ਕਾਰੀਆਂ ਸਿੱਖਣ ਦੀ ਕੋਸ਼ਿਸ਼ ਕਰਦੇ ਹੋ। ਪਰੰਤੂ, ਕੁਝ ਪ੍ਰਕਾਸ਼ਕ ਸ਼ਾਇਦ ਪਾਉਣ ਕਿ ਉਨ੍ਹਾਂ ਨੇ ਇਕ ਪੇਸ਼ਕਾਰੀ ਨੂੰ ਸਿਰਫ਼ ਕੁਝ ਵਾਰ ਹੀ ਵਰਤਿਆ ਹੁੰਦਾ ਹੈ ਕਿ ਸਾਡੀ ਰਾਜ ਸੇਵਕਾਈ ਦੇ ਨਵੇਂ ਅੰਕ ਵਿਚ ਨਵੀਆਂ ਪੇਸ਼ਕਾਰੀਆਂ ਆ ਜਾਂਦੀਆਂ ਹਨ। ਸਪੱਸ਼ਟ ਤੌਰ ਤੇ, ਪਿਛਲੀ ਪੇਸ਼ਕਾਰੀ ਵਿਚ ਨਿਪੁੰਨ ਹੋਣ ਤੋਂ ਪਹਿਲਾਂ ਇਕ ਨਵੀਂ ਪੇਸ਼ਕਾਰੀ ਸਿੱਖਣੀ ਸ਼ਾਇਦ ਸਾਰਿਆਂ ਲਈ ਸੰਭਵ ਨਾ ਹੋਵੇ।
2 ਪਰੰਤੂ ਹਜ਼ਾਰਾਂ ਪਾਇਨੀਅਰ ਅਤੇ ਦੂਸਰੇ ਪ੍ਰਕਾਸ਼ਕ ਹਨ ਜੋ ਖੇਤਰ ਸੇਵਾ ਵਿਚ ਕਾਫ਼ੀ ਸਮਾਂ ਬਿਤਾਉਂਦੇ ਹਨ। ਇਸ ਤੋਂ ਇਲਾਵਾ, ਬਹੁਤ ਸਾਰੀਆਂ ਕਲੀਸਿਯਾਵਾਂ ਕੁਝ ਹੀ ਹਫ਼ਤਿਆਂ ਵਿਚ ਆਪਣੇ ਸਮੁੱਚੇ ਖੇਤਰ ਨੂੰ ਖ਼ਤਮ ਕਰ ਕੇ ਇਸ ਨੂੰ ਮੁੜ ਸ਼ੁਰੂ ਕਰਦੀਆਂ ਹਨ। ਇਨ੍ਹਾਂ ਹਾਲਤਾਂ ਵਿਚ, ਪ੍ਰਕਾਸ਼ਕ ਸੰਦੇਸ਼ ਪੇਸ਼ ਕਰਨ ਲਈ ਨਵੀਆਂ ਪੇਸ਼ਕਾਰੀਆਂ ਅਤੇ ਨਵੇਂ ਸੁਝਾਵਾਂ ਲਈ ਸ਼ੁਕਰਗੁਜ਼ਾਰ ਹੁੰਦੇ ਹਨ। ਇਹ ਉਨ੍ਹਾਂ ਨੂੰ ਆਪਣੀਆਂ ਨਿਪੁੰਨਤਾਵਾਂ ਨੂੰ ਹੋਰ ਜ਼ਿਆਦਾ ਵਧਾਉਣ ਵਿਚ ਮਦਦ ਦਿੰਦੇ ਹਨ। ਨਾਲੇ ਇਹ ਉਨ੍ਹਾਂ ਦੀ ਸੇਵਕਾਈ ਨੂੰ ਜ਼ਿਆਦਾ ਦਿਲਚਸਪ ਅਤੇ ਫਲਦਾਇਕ ਬਣਾਉਂਦੇ ਹਨ ਅਤੇ ਆਉਣ ਵਾਲੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨ ਵਿਚ ਉਨ੍ਹਾਂ ਦੀ ਮਦਦ ਕਰਦੇ ਹਨ।
3 ਪਰੰਤੂ, ਜੇਕਰ ਤੁਸੀਂ ਇਕ ਪੇਸ਼ਕਾਰੀ ਤਿਆਰ ਕੀਤੀ ਹੈ ਜੋ ਰੁਚੀ ਜਗਾਉਣ ਵਿਚ ਪ੍ਰਭਾਵਕਾਰੀ ਹੈ, ਤਾਂ ਬੇਸ਼ੱਕ ਇਸ ਨੂੰ ਵਰਤਦੇ ਰਹੋ! ਸਫ਼ਲਤਾ ਪ੍ਰਾਪਤ ਕਰ ਰਹੀ ਪ੍ਰਭਾਵਕਾਰੀ ਪੇਸ਼ਕਾਰੀ ਨੂੰ ਛੱਡਣਾ ਜ਼ਰੂਰੀ ਨਹੀਂ ਹੈ। ਇਸ ਨੂੰ ਕੇਵਲ ਚਾਲੂ ਮਹੀਨੇ ਦੀ ਸਾਹਿੱਤ ਪੇਸ਼ਕਸ਼ ਦੇ ਅਨੁਸਾਰ ਢਾਲੋ। ਜਿਉਂ-ਜਿਉਂ ਤੁਸੀਂ ਸਾਡੀ ਰਾਜ ਸੇਵਕਾਈ ਵਿਚ ਪੇਸ਼ ਕੀਤੇ ਗਏ ਸੁਝਾਵਾਂ ਦਾ ਪੁਨਰ-ਵਿਚਾਰ ਕਰਦੇ ਹੋ, ਅਜਿਹੇ ਦਿਲਚਸਪ ਨੁਕਤਿਆਂ ਦੀ ਭਾਲ ਕਰੋ ਜਿਨ੍ਹਾਂ ਨੂੰ ਤੁਸੀਂ ਆਪਣੀ ਪੇਸ਼ਕਾਰੀ ਵਿਚ ਸ਼ਾਮਲ ਕਰਨਾ ਚਾਹੋਗੇ।
4 ਇਸ ਲਈ, ਜਦੋਂ ਤੁਸੀਂ ਸਾਡੀ ਰਾਜ ਸੇਵਕਾਈ ਦਾ ਨਵਾਂ ਅੰਕ ਪ੍ਰਾਪਤ ਕਰਦੇ ਹੋ, ਤਾਂ ਯਾਦ ਰੱਖੋ ਕਿ ਇਸ ਵਿਚਲੀਆਂ ਪੇਸ਼ਕਾਰੀਆਂ ਸਿਰਫ਼ ਸੁਝਾਅ ਹੀ ਹਨ। ਜੇ ਤੁਸੀਂ ਇਨ੍ਹਾਂ ਨੂੰ ਵਰਤ ਸਕਦੇ ਹੋ ਤਾਂ ਵਧੀਆ ਹੈ। ਪਰੰਤੂ ਜੇ ਤੁਹਾਡੇ ਕੋਲ ਪਹਿਲਾਂ ਹੀ ਇਕ ਪੇਸ਼ਕਾਰੀ ਹੈ ਜੋ ਤੁਹਾਡੇ ਖੇਤਰ ਵਿਚ ਸਫ਼ਲਤਾ ਪ੍ਰਾਪਤ ਕਰ ਰਹੀ ਹੈ, ਤਾਂ ਉਸ ਨੂੰ ਵਰਤੋ! ਮਹੱਤਵਪੂਰਣ ਗੱਲ ਇਹ ਹੈ ਕਿ ਤੁਸੀਂ ਵਧੀਆ ਤਰੀਕੇ ਨਾਲ ‘ਆਪਣੀ ਸੇਵਕਾਈ ਨੂੰ ਪੂਰਿਆਂ ਕਰੋ,’ ਅਤੇ ਲਾਇਕ ਵਿਅਕਤੀਆਂ ਦੀ ਭਾਲ ਕਰ ਕੇ ਚੇਲੇ ਬਣਨ ਵਿਚ ਉਨ੍ਹਾਂ ਦੀ ਮਦਦ ਕਰੋ।—2 ਤਿਮੋ. 4:5.