ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 9/02 ਸਫ਼ਾ 5
  • ਆਪਣੀ ਅਧਿਆਤਮਿਕ ਲੋੜ ਪੂਰੀ ਕਰੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਆਪਣੀ ਅਧਿਆਤਮਿਕ ਲੋੜ ਪੂਰੀ ਕਰੋ
  • ਸਾਡੀ ਰਾਜ ਸੇਵਕਾਈ—2002
  • ਮਿਲਦੀ-ਜੁਲਦੀ ਜਾਣਕਾਰੀ
  • ‘ਸੁਣ ਕੇ ਆਪਣੇ ਗਿਆਨ ਨੂੰ ਵਧਾਓ’
    ਸਾਡੀ ਰਾਜ ਸੇਵਕਾਈ—2001
  • ਸੁਣੋ ਤੇ ਸਿੱਖੋ
    ਸਾਡੀ ਰਾਜ ਸੇਵਕਾਈ—2013
  • 1999 “ਪਰਮੇਸ਼ੁਰ ਦਾ ਅਗੰਮ ਵਾਕ” ਜ਼ਿਲ੍ਹਾ ਮਹਾਂ-ਸੰਮੇਲਨ
    ਸਾਡੀ ਰਾਜ ਸੇਵਕਾਈ—1999
  • 1996 “ਈਸ਼ਵਰੀ ਸ਼ਾਂਤੀ ਦੇ ਸੰਦੇਸ਼ਵਾਹਕ” ਜ਼ਿਲ੍ਹਾ ਮਹਾਂ-ਸੰਮੇਲਨ
    ਸਾਡੀ ਰਾਜ ਸੇਵਕਾਈ—1996
ਹੋਰ ਦੇਖੋ
ਸਾਡੀ ਰਾਜ ਸੇਵਕਾਈ—2002
km 9/02 ਸਫ਼ਾ 5

ਆਪਣੀ ਅਧਿਆਤਮਿਕ ਲੋੜ ਪੂਰੀ ਕਰੋ

1 ਇਸ ਸਾਲ ਦਾ “ਰਾਜ ਦੇ ਜੋਸ਼ੀਲੇ ਪ੍ਰਚਾਰਕ” ਜ਼ਿਲ੍ਹਾ ਸੰਮੇਲਨ ਸਾਡੇ ਲਈ ਆਪਣੀ ਅਧਿਆਤਮਿਕ ਲੋੜ ਪੂਰੀ ਕਰਨ ਦਾ ਇਕ ਵਧੀਆ ਮੌਕਾ ਹੋਵੇਗਾ। ਪੌਸ਼ਟਿਕ ਭੋਜਨ ਵਾਂਗ, ਇਹ ਪ੍ਰੋਗ੍ਰਾਮ ਸਾਨੂੰ ‘ਨਿਹਚਾ ਦੀਆਂ ਗੱਲਾਂ’ ਨਾਲ ਅਧਿਆਤਮਿਕ ਤੌਰ ਤੇ ਮਜ਼ਬੂਤ ਕਰੇਗਾ। (1 ਤਿਮੋ. 4:6) ਇਹ ਸਾਡੀ ਯਹੋਵਾਹ ਦੇ ਹੋਰ ਜ਼ਿਆਦਾ ਨੇੜੇ ਜਾਣ ਵਿਚ ਮਦਦ ਕਰੇਗਾ। ਅਸੀਂ ਆਸ ਰੱਖ ਸਕਦੇ ਹਾਂ ਕਿ ਇਹ ਸੰਮੇਲਨ ਸਾਨੂੰ ਜ਼ਿੰਦਗੀ ਦੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਵਧੀਆ ਸਲਾਹ ਅਤੇ ਹੌਸਲਾ ਵੀ ਦੇਵੇਗਾ। ਯਹੋਵਾਹ ਸਾਨੂੰ ਭਰੋਸਾ ਦਿੰਦਾ ਹੈ: “ਮੈਂ ਤੈਨੂੰ ਸਮਝ ਦੇਵਾਂਗਾ, ਅਤੇ ਜਿਸ ਰਾਹ ਉੱਤੇ ਤੈਂ ਚੱਲਣਾ ਹੈ ਤੈਨੂੰ ਸਿਖਾਵਾਂਗਾ, ਤੇਰੇ ਉੱਤੇ ਨਿਗਾਹ ਰੱਖ ਕੇ ਤੈਨੂੰ ਸਲਾਹ ਦਿਆਂਗਾ।” (ਜ਼ਬੂ. 32:8) ਇਹ ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਯਹੋਵਾਹ ਸਾਨੂੰ ਜ਼ਿੰਦਗੀ ਵਿਚ ਪਿਆਰ-ਭਰੀ ਸੇਧ ਦਿੰਦਾ ਹੈ! ਆਓ ਆਪਾਂ ਦੇਖੀਏ ਕਿ ਅਸੀਂ ਸੰਮੇਲਨ ਦੇ ਪ੍ਰੋਗ੍ਰਾਮ ਤੋਂ ਪੂਰਾ ਲਾਭ ਹਾਸਲ ਕਰਨ ਲਈ ਕਿਹੜੇ ਕੁਝ ਕਦਮ ਚੁੱਕ ਸਕਦੇ ਹਾਂ।

2 ਸਾਨੂੰ ਆਪਣੇ ਦਿਲ ਨੂੰ ਤਿਆਰ ਕਰਨ ਦੀ ਲੋੜ ਹੈ: ਇਹ ਸਾਡੇ ਸਾਰਿਆਂ ਦੀ ਨਿੱਜੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਦਿਲ ਦੀ ਰਾਖੀ ਕਰੀਏ। (ਕਹਾ. 4:23) ਇਸ ਤਰ੍ਹਾਂ ਕਰਨ ਲਈ ਸਾਨੂੰ ਆਪਣੇ ਆਪ ਨੂੰ ਅਨੁਸ਼ਾਸਿਤ ਕਰਨ ਦੀ ਲੋੜ ਹੈ ਅਤੇ ਸਾਨੂੰ ਆਪਣੇ ਨਾਲ ਈਮਾਨਦਾਰ ਹੋਣਾ ਚਾਹੀਦਾ ਹੈ। ਸੰਮੇਲਨ ਦੌਰਾਨ ਸਾਨੂੰ ਯਹੋਵਾਹ ਨਾਲ ਆਪਣੇ ਰਿਸ਼ਤੇ ਉੱਤੇ ਮਨਨ ਕਰਨ ਅਤੇ ‘ਪੂਰੀ ਸ਼ਰਾ ਨੂੰ ਅਰਥਾਤ ਅਜ਼ਾਦੀ ਦੀ ਸ਼ਰਾ ਨੂੰ ਗੌਹ ਨਾਲ ਵੇਖਣ’ ਦੀ ਲੋੜ ਹੈ। ‘ਬੀਜੇ ਹੋਏ ਬਚਨ ਨੂੰ ਕਬੂਲ ਕਰਨ’ ਲਈ ਸਾਨੂੰ ਆਪਣੇ ਦਿਲ ਨੂੰ ਤਿਆਰ ਕਰਨਾ ਚਾਹੀਦਾ ਹੈ। ਇਸ ਲਈ ਸਾਨੂੰ ਯਹੋਵਾਹ ਨੂੰ ਬੇਨਤੀ ਕਰਨੀ ਚਾਹੀਦੀ ਹੈ ਕਿ ਉਹ ਸਾਡੇ ਦਿਲਾਂ ਨੂੰ ਪਰਖੇ ਅਤੇ ਸਾਨੂੰ ਦਿਖਾਵੇ ਕਿ ਸਾਡੇ ਵਿਚ “ਕੋਈ ਭੈੜੀ ਚਾਲ ਤਾਂ ਨਹੀਂ” ਜਿਸ ਨੂੰ ਸੁਧਾਰਨ ਦੀ ਲੋੜ ਹੈ। ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਯਹੋਵਾਹ ‘ਸਦੀਪਕ ਰਾਹ ਵਿੱਚ ਸਾਡੀ ਅਗਵਾਈ ਕਰੇ।’—ਯਾਕੂ. 1:21, 25; ਜ਼ਬੂ. 139:23, 24.

3 ਧਿਆਨ ਨਾਲ ਸੁਣੋ ਅਤੇ ਮਨਨ ਕਰੋ: ਮਰਿਯਮ ਨੇ ਯਿਸੂ ਦੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਿਆ ਜਿਸ ਲਈ ਯਿਸੂ ਨੇ ਉਸ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਸੀ: “ਮਰਿਯਮ ਨੇ ਤਾਂ ਉਹ ਚੰਗਾ ਹਿੱਸਾ ਪਸਿੰਦ ਕੀਤਾ ਹੈ ਜੋ ਉਸ ਤੋਂ ਖੋਹਿਆ ਨਾ ਜਾਵੇਗਾ।” (ਲੂਕਾ 10:39, 42) ਜੇ ਅਸੀਂ ਵੀ ਮਰਿਯਮ ਵਰਗੀ ਮਨੋਬਿਰਤੀ ਰੱਖਦੇ ਹਾਂ, ਤਾਂ ਅਸੀਂ ਛੋਟੀਆਂ-ਮੋਟੀਆਂ ਗੱਲਾਂ ਕਾਰਨ ਆਪਣੇ ਧਿਆਨ ਨੂੰ ਭੰਗ ਨਹੀਂ ਹੋਣ ਦਿਆਂਗੇ। ਅਸੀਂ ਪੂਰੇ ਪ੍ਰੋਗ੍ਰਾਮ ਨੂੰ ਬੜੇ ਧਿਆਨ ਨਾਲ ਸੁਣਾਂਗੇ। ਅਸੀਂ ਜ਼ਿਆਦਾ ਗੱਲਬਾਤ ਨਹੀਂ ਕਰਾਂਗੇ ਅਤੇ ਨਾ ਹੀ ਇੱਧਰ-ਉੱਧਰ ਘੁੰਮਾਂਗੇ। ਅਸੀਂ ਧਿਆਨ ਰੱਖਾਂਗੇ ਕਿ ਸਾਡੇ ਮੋਬਾਈਲ ਫ਼ੋਨ, ਪੇਜਰ, ਕੈਮਰੇ ਤੇ ਕੈਮਕੋਰਡਰ ਦੁਆਰਾ ਦੂਸਰਿਆਂ ਦਾ ਧਿਆਨ ਭੰਗ ਨਾ ਹੋਵੇ।

4 ਭਾਸ਼ਣ ਸੁਣਦੇ ਸਮੇਂ ਖ਼ਾਸ-ਖ਼ਾਸ ਗੱਲਾਂ ਨੂੰ ਲਿਖਣਾ ਚੰਗੀ ਗੱਲ ਹੈ। ਇਹ ਭਾਸ਼ਣ ਨੂੰ ਚੰਗੀ ਤਰ੍ਹਾਂ ਸਮਝਣ ਵਿਚ ਸਾਡੀ ਮਦਦ ਕਰੇਗਾ। ਸਾਨੂੰ ਨਵੀਆਂ ਗੱਲਾਂ ਨੂੰ ਪੁਰਾਣੀਆਂ ਗੱਲਾਂ ਨਾਲ ਜੋੜਨਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਅਸੀਂ ਭਾਸ਼ਣ ਦੀਆਂ ਮੁੱਖ ਗੱਲਾਂ ਨੂੰ ਸਮਝ ਸਕਾਂਗੇ ਅਤੇ ਯਾਦ ਰੱਖ ਸਕਾਂਗੇ। ਆਪਣੇ ਨੋਟਸ ਨੂੰ ਦੁਬਾਰਾ ਪੜ੍ਹਨ ਦਾ ਤਾਂ ਹੀ ਫ਼ਾਇਦਾ ਹੋਵੇਗਾ ਜੇ ਅਸੀਂ ਇਸ ਵਿਚ ਲਿਖੀਆਂ ਗੱਲਾਂ ਨੂੰ ਲਾਗੂ ਕਰੀਏ। ਸਾਨੂੰ ਸਾਰਿਆਂ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਇਸ ਸਲਾਹ ਨੂੰ ਲਾਗੂ ਕਰਨ ਦੁਆਰਾ ਯਹੋਵਾਹ ਨਾਲ ਮੇਰਾ ਰਿਸ਼ਤਾ ਕਿੱਦਾਂ ਮਜ਼ਬੂਤ ਹੋਵੇਗਾ? ਮੈਨੂੰ ਆਪਣੀ ਜ਼ਿੰਦਗੀ ਵਿਚ ਕੀ-ਕੀ ਤਬਦੀਲੀਆਂ ਕਰਨ ਦੀ ਲੋੜ ਹੈ? ਮੈਂ ਦੂਸਰਿਆਂ ਨਾਲ ਆਪਣੇ ਸੰਬੰਧਾਂ ਵਿਚ ਇਸ ਜਾਣਕਾਰੀ ਨੂੰ ਕਿੱਦਾਂ ਲਾਗੂ ਕਰ ਸਕਦਾ ਹਾਂ? ਮੈਂ ਇਸ ਜਾਣਕਾਰੀ ਨੂੰ ਆਪਣੀ ਸੇਵਕਾਈ ਵਿਚ ਕਿੱਦਾਂ ਇਸਤੇਮਾਲ ਕਰ ਸਕਦਾ ਹਾਂ?’ ਦੂਸਰਿਆਂ ਨਾਲ ਉਨ੍ਹਾਂ ਨੁਕਤਿਆਂ ਬਾਰੇ ਚਰਚਾ ਕਰੋ ਜਿਹੜੇ ਤੁਹਾਨੂੰ ਖ਼ਾਸਕਰ ਵਧੀਆ ਲੱਗਦੇ ਹਨ। ਇਸ ਤਰ੍ਹਾਂ ਕਰਨ ਨਾਲ ਅਸੀਂ ਯਹੋਵਾਹ ਦੀ ਸਿੱਖਿਆ ਨੂੰ ‘ਆਪਣੇ ਮਨ ਵਿੱਚ ਸਾਂਭ ਕੇ ਰੱਖਾਂਗੇ।’—ਕਹਾ. 4:20, 21.

5 ਆਓ ਆਪਾਂ ਸਿੱਖੀਆਂ ਗੱਲਾਂ ਨੂੰ ਲਾਗੂ ਕਰੀਏ: ਜ਼ਿਲ੍ਹਾ ਸੰਮੇਲਨ ਤੋਂ ਘਰ ਮੁੜਨ ਮਗਰੋਂ ਇਕ ਭਰਾ ਨੇ ਕਿਹਾ ਸੀ: “ਪ੍ਰੋਗ੍ਰਾਮ ਨੇ ਨਿੱਜੀ ਤੌਰ ਤੇ ਮੇਰੀ ਮਦਦ ਕੀਤੀ ਕਿਉਂਕਿ ਇਸ ਨੇ ਮੈਨੂੰ ਆਪਣੇ ਅਤੇ ਆਪਣੇ ਪਰਿਵਾਰ ਦੇ ਦਿਲਾਂ ਨੂੰ ਪਰਖਣ ਲਈ ਪ੍ਰੇਰਿਆ। ਮੈਨੂੰ ਹੌਸਲਾ ਮਿਲਿਆ ਕਿ ਮੈਂ ਉਨ੍ਹਾਂ ਨੂੰ ਜ਼ਰੂਰਤ ਪੈਣ ਤੇ ਪਿਆਰ ਨਾਲ ਬਾਈਬਲ ਤੋਂ ਸਲਾਹ ਦੇਵਾਂ। ਪ੍ਰੋਗ੍ਰਾਮ ਨੇ ਮੈਨੂੰ ਇਹ ਵੀ ਅਹਿਸਾਸ ਦਿਲਾਇਆ ਕਿ ਮੈਨੂੰ ਕਲੀਸਿਯਾ ਦੀ ਹੋਰ ਜ਼ਿਆਦਾ ਮਦਦ ਕਰਨੀ ਚਾਹੀਦੀ ਹੈ।” ਸ਼ਾਇਦ ਅਸੀਂ ਵੀ ਇਸ ਭਰਾ ਵਾਂਗ ਮਹਿਸੂਸ ਕੀਤਾ ਹੋਵੇਗਾ। ਪਰ ਸੰਮੇਲਨ ਤੋਂ ਸਿਰਫ਼ ਉਤਸ਼ਾਹ ਅਤੇ ਤਾਜ਼ਗੀ ਹਾਸਲ ਕਰਨੀ ਹੀ ਕਾਫ਼ੀ ਨਹੀਂ ਹੈ। ਯਿਸੂ ਨੇ ਕਿਹਾ ਸੀ: “ਜੇ ਤੁਸੀਂ ਏਹ ਗੱਲਾਂ ਜਾਣਦੇ ਹੋ ਤਾਂ ਧੰਨ ਹੋ ਜੇ ਇਨ੍ਹਾਂ ਨੂੰ ਕਰੋ ਭੀ।” (ਟੇਢੇ ਟਾਈਪ ਸਾਡੇ।) (ਯੂਹੰ. 13:17) ਸਾਨੂੰ ਉਨ੍ਹਾਂ ਗੱਲਾਂ ਉੱਤੇ ਚੱਲਣ ਲਈ ਮਿਹਨਤ ਕਰਨੀ ਚਾਹੀਦੀ ਹੈ ਜੋ ਸਾਡੇ ਉੱਤੇ ਲਾਗੂ ਹੁੰਦੀਆਂ ਹਨ। (ਫ਼ਿਲਿ. 4:9) ਆਪਣੀ ਅਧਿਆਤਮਿਕ ਲੋੜ ਪੂਰੀ ਕਰਨ ਦਾ ਇਹੋ ਤਰੀਕਾ ਹੈ।

[ਸਫ਼ੇ 5 ਉੱਤੇ ਡੱਬੀ]

ਸੁਣੀਆਂ ਗੱਲਾਂ ਉੱਤੇ ਮਨਨ ਕਰੋ:

■ ਇਸ ਸਲਾਹ ਨੂੰ ਲਾਗੂ ਕਰਨ ਦੁਆਰਾ ਯਹੋਵਾਹ ਨਾਲ ਮੇਰਾ ਰਿਸ਼ਤਾ ਕਿੱਦਾਂ ਮਜ਼ਬੂਤ ਹੋਵੇਗਾ?

■ ਦੂਸਰਿਆਂ ਨਾਲ ਮੇਰੇ ਸੰਬੰਧਾਂ ਉੱਤੇ ਇਸ ਦਾ ਕੀ ਅਸਰ ਪਵੇਗਾ?

■ ਮੈਂ ਆਪਣੀ ਜ਼ਿੰਦਗੀ ਵਿਚ ਅਤੇ ਸੇਵਕਾਈ ਵਿਚ ਇਸ ਨੂੰ ਕਿੱਦਾਂ ਲਾਗੂ ਕਰ ਸਕਦਾ ਹਾਂ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ