ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ 15 ਜੁਲ.
“ਤੁਹਾਡੇ ਖ਼ਿਆਲ ਵਿਚ ਕੀ ਬੁਰੇ ਲੋਕਾਂ ਨੂੰ ਨਰਕ ਵਿਚ ਸਜ਼ਾ ਦਿੱਤੀ ਜਾਂਦੀ ਹੈ? [ਜਵਾਬ ਲਈ ਰੁਕੋ।] ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਪਾਪ ਦੀ ਸਜ਼ਾ ਕੀ ਹੈ। [ਰੋਮੀਆਂ 6:23ੳ ਪੜ੍ਹੋ।] ਤਾਂ ਫਿਰ ਕੀ ਨਰਕ ਅਜਿਹੀ ਥਾਂ ਹੈ ਜਿੱਥੇ ਲੋਕਾਂ ਨੂੰ ਤਸੀਹੇ ਦਿੱਤੇ ਜਾਂਦੇ ਹਨ? ਜਾਂ ਕੀ ਪਰਮੇਸ਼ੁਰ ਤੋਂ ਦੂਰ ਹੋਣ ਦੀ ਹਾਲਤ ਨੂੰ ਹੀ ਨਰਕ ਕਹਿੰਦੇ ਹਨ? ਇਸ ਰਸਾਲੇ ਵਿਚ ਇਨ੍ਹਾਂ ਸਵਾਲਾਂ ਦੇ ਬਾਈਬਲ ਵਿੱਚੋਂ ਜਵਾਬ ਦਿੱਤੇ ਗਏ ਹਨ।”
ਜਾਗਰੂਕ ਬਣੋ! ਅਪ.-ਜੂਨ
“ਲੱਖਾਂ ਹੀ ਲੋਕ 11 ਸਤੰਬਰ 2001 ਨੂੰ ਹੋਏ ਅੱਤਵਾਦੀ ਹਮਲਿਆਂ ਨੂੰ ਆਸਾਨੀ ਨਾਲ ਨਹੀਂ ਭੁੱਲ ਸਕਣਗੇ। ਉਨ੍ਹਾਂ ਦੇ ਮਨਾਂ ਵਿਚ ਕਈ ਸਵਾਲ ਹਨ ਜਿਵੇਂ, ‘ਕੀ ਉਸ ਤ੍ਰਾਸਦੀ ਵਿਚ ਮਰਨ ਵਾਲਿਆਂ ਦੇ ਸਾਕ-ਸੰਬੰਧੀਆਂ ਤੇ ਮਿੱਤਰਾਂ ਨੂੰ ਕੋਈ ਦਿਲਾਸਾ ਦਿੱਤਾ ਜਾ ਸਕਦਾ ਹੈ?’ ਅਤੇ ‘ਕੀ ਮਰਨ ਵਾਲਿਆਂ ਲਈ ਕੋਈ ਪੱਕੀ ਆਸ਼ਾ ਹੈ?’ ਜਾਗਰੂਕ ਬਣੋ! ਰਸਾਲੇ ਦੇ ਇਸ ਅੰਕ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ। ਮੈਨੂੰ ਪੱਕਾ ਯਕੀਨ ਹੈ ਕਿ ਤੁਸੀਂ ਇਸ ਨੂੰ ਪੜ੍ਹਨਾ ਚਾਹੋਗੇ।”
ਪਹਿਰਾਬੁਰਜ 1 ਅਗ.
“ਬਹੁਤ ਸਾਰੇ ਲੋਕ ਸੋਚਦੇ ਹਨ ਕਿ ਅੰਧਵਿਸ਼ਵਾਸਾਂ ਅਤੇ ਰੀਤੀ-ਰਿਵਾਜਾਂ ਨੂੰ ਮੰਨਣ ਵਿਚ ਕੋਈ ਬੁਰਾਈ ਨਹੀਂ ਹੈ। [ਸਫ਼ਾ 5 ਉੱਤੇ ਦਿੱਤੀ ਡੱਬੀ ਵਿੱਚੋਂ ਇਕ ਜਾਂ ਦੋ ਗੱਲਾਂ ਦੱਸੋ।] ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਅੰਧਵਿਸ਼ਵਾਸ ਕਿੱਥੋਂ ਸ਼ੁਰੂ ਹੋਏ ਹਨ? [ਘਰ-ਸੁਆਮੀ ਦਾ ਜਵਾਬ ਸੁਣਨ ਮਗਰੋਂ 2 ਕੁਰਿੰਥੀਆਂ 11:14 ਪੜ੍ਹੋ।] ਇਹ ਰਸਾਲਾ ਦੱਸਦਾ ਹੈ ਕਿ ਬਾਈਬਲ ਅੰਧਵਿਸ਼ਵਾਸਾਂ ਬਾਰੇ ਕੀ ਕਹਿੰਦੀ ਹੈ।”
ਪਹਿਰਾਬੁਰਜ 1 ਅਗ.
“ਹਰ ਰੋਜ਼ ਲੱਖਾਂ ਲੋਕ ਪਰਮੇਸ਼ੁਰ ਦੀ ਅਸੀਸ ਲਈ ਪ੍ਰਾਰਥਨਾ ਕਰਦੇ ਹਨ। ਤੁਸੀਂ ਵੀ ਕਰਦੇ ਹੋਵੋਗੇ। ਪਰ ਕੀ ਤੁਸੀਂ ਕਦੀ ਸੋਚਿਆ ਕਿ ਪਰਮੇਸ਼ੁਰ ਵੀ ਸਾਡੇ ਕੋਲੋਂ ਕੁਝ ਚਾਹੁੰਦਾ ਹੈ? ਜੇ ਚਾਹੁੰਦਾ ਹੈ, ਤਾਂ ਕੀ ਚਾਹੁੰਦਾ ਹੈ? [ਜਵਾਬ ਲਈ ਸਮਾਂ ਦਿਓ।] ਪਹਿਰਾਬੁਰਜ ਵਿਚ ਇਹ ਲੇਖ ਸਮਝਾਉਂਦਾ ਹੈ ਕਿ ਪਰਮੇਸ਼ੁਰ ਦੀ ਅਸੀਸ ਲੈਣ ਲਈ ਸਾਨੂੰ ਆਪਣੀਆਂ ਪ੍ਰਾਰਥਨਾਵਾਂ ਮੁਤਾਬਕ ਕਿਵੇਂ ਚੱਲਣਾ ਚਾਹੀਦਾ ਹੈ।”