ਸੇਵਾ ਸਭਾ ਅਨੁਸੂਚੀ
11 ਜੁਲਾਈ ਦਾ ਹਫ਼ਤਾ
ਗੀਤ 49
10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ। ਸਫ਼ਾ 4 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ (ਜੇ ਤੁਹਾਡੇ ਇਲਾਕੇ ਲਈ ਢੁਕਵੇਂ ਹੋਣ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ ਜੁਲਾਈ-ਸਤੰਬਰ ਦੇ ਜਾਗਰੂਕ ਬਣੋ! ਅਤੇ 15 ਜੁਲਾਈ ਦੇ ਪਹਿਰਾਬੁਰਜ ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਹੋਰ ਢੁਕਵੀਆਂ ਪੇਸ਼ਕਾਰੀਆਂ ਵੀ ਵਰਤੀਆਂ ਜਾ ਸਕਦੀਆਂ ਹਨ। ਹਰ ਪ੍ਰਦਰਸ਼ਨ ਵਿਚ ਅਲੱਗ-ਅਲੱਗ ਤਰੀਕੇ ਨਾਲ ਦਿਖਾਓ ਕਿ ਉਦੋਂ ਕੀ ਕਹਿਣਾ ਹੈ ਜਦੋਂ ਕੋਈ ਕਹਿੰਦਾ ਹੈ “ਮੈਂ ਵਿਅਸਤ ਹਾਂ।”—ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਪੁਸਤਿਕਾ ਦੇ ਸਫ਼ੇ 11-12 ਦੇਖੋ।
15 ਮਿੰਟ: ਕਲੀਸਿਯਾ ਦੀਆਂ ਲੋੜਾਂ।
20 ਮਿੰਟ: “ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਪਹੁੰਚਣਾ।”a ਪੈਰਾ 5 ਤੇ ਚਰਚਾ ਕਰਦੇ ਸਮੇਂ ਜੂਨ 2005 ਦੀ ਸਾਡੀ ਰਾਜ ਸੇਵਕਾਈ, ਸਫ਼ਾ 8 ਉੱਤੇ ਦਿੱਤੇ ਸੁਝਾਵਾਂ ਤੇ ਵਿਚਾਰ ਕਰੋ ਜੋ ਸਥਾਨਕ ਇਲਾਕੇ ਲਈ ਢੁਕਵੇਂ ਹਨ।
ਗੀਤ 88 ਅਤੇ ਸਮਾਪਤੀ ਪ੍ਰਾਰਥਨਾ।
18 ਜੁਲਾਈ ਦਾ ਹਫ਼ਤਾ
ਗੀਤ 173
10 ਮਿੰਟ: ਸਥਾਨਕ ਘੋਸ਼ਣਾਵਾਂ। ਪਹਿਰਾਬੁਰਜ, 15 ਅਗਸਤ 2000, ਸਫ਼ਾ 32 ਉੱਤੇ ਸੰਖੇਪ ਵਿਚ ਵਿਚਾਰ ਕਰੋ। ਹਰ ਰੋਜ਼ ਬਾਈਬਲ ਪੜ੍ਹਨ ਦੇ ਫ਼ਾਇਦਿਆਂ ਬਾਰੇ ਦੱਸੋ। ਦੱਸੋ ਕਿ ਗਰਮੀਆਂ ਦੀਆਂ ਛੁੱਟੀਆਂ ਵਿਚ ਕਿਤੇ ਘੁੰਮਣ-ਫਿਰਨ ਜਾਣ ਸਮੇਂ ਜਾਂ ਕੁਝ ਹੋਰ ਕਰਨ ਵੇਲੇ ਵੀ ਸਾਨੂੰ ਹਰ ਰੋਜ਼ ਬਾਈਬਲ ਪੜ੍ਹਨੀ ਚਾਹੀਦੀ ਹੈ।
15 ਮਿੰਟ: “ਬਿਹਤਰ ਤਰੀਕੇ ਨਾਲ ਬਾਈਬਲ ਸਟੱਡੀਆਂ ਕਰਾਉਣੀਆਂ—ਭਾਗ 11.”b ਇਕ ਪ੍ਰਦਰਸ਼ਨ ਵਿਚ ਨਵੇਂ ਪ੍ਰਕਾਸ਼ਕ ਅਤੇ ਉਸ ਨੂੰ ਸਟੱਡੀ ਕਰਾਉਣ ਵਾਲੇ ਪ੍ਰਕਾਸ਼ਕ ਨੂੰ ਪੁਨਰ-ਮੁਲਾਕਾਤ ਦੀ ਤਿਆਰੀ ਕਰਦਿਆਂ ਦਿਖਾਓ। ਉਹ ਘਰ-ਸੁਆਮੀ ਨਾਲ ਪਹਿਲੀ ਮੁਲਾਕਾਤ ਦੌਰਾਨ ਹੋਈ ਗੱਲਬਾਤ ਤੇ ਵਿਚਾਰ ਕਰਦੇ ਹਨ ਅਤੇ ਪੁਨਰ-ਮੁਲਾਕਾਤ ਕਰਨ ਲਈ ਇਕ ਢੁਕਵਾਂ ਨੁਕਤਾ ਚੁਣਦੇ ਹਨ। ਉਹ ਸਰਲ ਪ੍ਰਸਤਾਵਨਾ ਤਿਆਰ ਕਰਨ ਦੇ ਨਾਲ-ਨਾਲ ਇਕ ਸਵਾਲ ਵੀ ਤਿਆਰ ਕਰਦੇ ਹਨ ਜੋ ਉਹ ਗੱਲਬਾਤ ਦੇ ਅਖ਼ੀਰ ਵਿਚ ਪੁੱਛ ਸਕਦੇ ਹਨ। ਤਿਆਰ ਕੀਤੀ ਪੇਸ਼ਕਾਰੀ ਦਾ ਅਭਿਆਸ ਕਰਨ ਲੱਗਿਆਂ ਹੀ ਪ੍ਰਦਰਸ਼ਨ ਸਮਾਪਤ ਕਰੋ।
20 ਮਿੰਟ: ਬਾਈਬਲ ਨੂੰ ਸਮਝਣ ਅਤੇ ਇਸ ਦੀ ਕਦਰ ਕਰਨ ਵਿਚ ਦੂਜਿਆਂ ਦੀ ਮਦਦ ਕਰੋ। ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਭਗਤੀ ਕਰੋ (ਹਿੰਦੀ), ਸਫ਼ੇ 24-5, ਪੈਰੇ 3-6 ਤੇ ਆਧਾਰਿਤ ਸਵਾਲ-ਜਵਾਬ ਦੁਆਰਾ ਚਰਚਾ। ਕਿਤਾਬ ਵਿਚ ਦਿੱਤੇ ਸਵਾਲ ਪੁੱਛੋ। ਬਰੋਸ਼ਰ ਤਮਾਮ ਲੋਕਾਂ ਲਈ ਇਕ ਕਿਤਾਬ, ਸਫ਼ਾ 32 ਤੇ ਦਿੱਤੀ ਜਾਣਕਾਰੀ ਉੱਤੇ ਟਿੱਪਣੀਆਂ ਕਰੋ।
ਗੀਤ 10 ਅਤੇ ਸਮਾਪਤੀ ਪ੍ਰਾਰਥਨਾ।
25 ਜੁਲਾਈ ਦਾ ਹਫ਼ਤਾ
ਗੀਤ 138
15 ਮਿੰਟ: ਸਥਾਨਕ ਘੋਸ਼ਣਾਵਾਂ। ਅਕਾਊਂਟਸ ਰਿਪੋਰਟ ਅਤੇ ਬ੍ਰਾਂਚ ਆਫ਼ਿਸ ਵੱਲੋਂ ਭੇਜੀ ਦਾਨ ਦੀ ਰਸੀਦ ਪੜ੍ਹੋ। ਸਫ਼ਾ 4 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ (ਜੇ ਤੁਹਾਡੇ ਇਲਾਕੇ ਲਈ ਢੁਕਵੇਂ ਹੋਣ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ ਜੁਲਾਈ-ਸਤੰਬਰ ਦੇ ਜਾਗਰੂਕ ਬਣੋ! ਅਤੇ 1 ਅਗਸਤ ਦੇ ਪਹਿਰਾਬੁਰਜ ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਹੋਰ ਢੁਕਵੀਆਂ ਪੇਸ਼ਕਾਰੀਆਂ ਵੀ ਵਰਤੀਆਂ ਜਾ ਸਕਦੀਆਂ ਹਨ। ਇਕ ਪ੍ਰਦਰਸ਼ਨ ਵਿਚ ਪ੍ਰਕਾਸ਼ਕ ਨੂੰ ਬਾਜ਼ਾਰ ਵਿਚ ਜਾਂ ਕਿਸੇ ਹੋਰ ਪਬਲਿਕ ਥਾਂ ਤੇ ਗ਼ੈਰ-ਰਸਮੀ ਤੌਰ ਤੇ ਰਸਾਲੇ ਦਿੰਦੇ ਦਿਖਾਓ।
10 ਮਿੰਟ: ਬੱਚਿਆਂ ਦੇ ਦਿਲਾਂ ਵਿਚ ਸੱਚਾਈ ਬਿਠਾਓ। (ਬਿਵ. 6:7) 15 ਅਗਸਤ 2002, ਪਹਿਰਾਬੁਰਜ, ਸਫ਼ੇ 30-31 ਤੇ ਆਧਾਰਿਤ ਇਕ ਬਜ਼ੁਰਗ ਦੁਆਰਾ ਭਾਸ਼ਣ। ਦੱਸੋ ਕਿ ਜੇ ਮਾਪਿਆਂ ਵਿੱਚੋਂ ਇਕ ਜਣਾ ਯਹੋਵਾਹ ਦਾ ਗਵਾਹ ਨਹੀਂ ਹੈ, ਤਾਂ ਬੱਚਿਆਂ ਨੂੰ ਸਿਖਲਾਈ ਦੇਣ ਸੰਬੰਧੀ ਕਿਹੜੇ ਬਾਈਬਲ ਸਿਧਾਂਤਾਂ ਨੂੰ ਯਾਦ ਰੱਖਣਾ ਚੰਗਾ ਹੋਵੇਗਾ।
20 ਮਿੰਟ: “ਦੂਜਿਆਂ ਨੂੰ ਪ੍ਰਚਾਰ ਕਰਨਾ ਸਾਡਾ ਫ਼ਰਜ਼ ਹੈ।”c 1 ਜੁਲਾਈ 2000, ਪਹਿਰਾਬੁਰਜ, ਸਫ਼ਾ 11, ਪੈਰਾ 13 ਵਿੱਚੋਂ ਟਿੱਪਣੀਆਂ ਕਰੋ।
ਗੀਤ 82 ਅਤੇ ਸਮਾਪਤੀ ਪ੍ਰਾਰਥਨਾ।
1 ਅਗਸਤ ਦਾ ਹਫ਼ਤਾ
ਗੀਤ 187
15 ਮਿੰਟ: ਸਥਾਨਕ ਘੋਸ਼ਣਾਵਾਂ। ਪ੍ਰਕਾਸ਼ਕਾਂ ਨੂੰ ਆਪਣੀਆਂ ਜੁਲਾਈ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਹਾਜ਼ਰੀਨ ਨਾਲ ਸੇਵਾ ਸਕੂਲ (ਹਿੰਦੀ) ਕਿਤਾਬ ਦੇ ਸਫ਼ਾ 70 ਉੱਤੇ ਦਿੱਤੇ ਪੈਰੇ 2-3 ਅਤੇ ਡੱਬੀ “ਸਭਾਵਾਂ ਵਿਚ ਕਿਵੇਂ ਜਵਾਬ ਦੇਣਾ ਚਾਹੀਦਾ ਹੈ” ਉੱਤੇ ਵਿਚਾਰ ਕਰੋ।
15 ਮਿੰਟ: “ਸੇਵਕਾਈ ਵਿਚ ਤਰੱਕੀ ਕਰਨ ਵਿਚ ਆਪਣੇ ਬੱਚਿਆਂ ਦੀ ਮਦਦ ਕਰੋ।” ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਇਕ ਪ੍ਰਦਰਸ਼ਨ ਦਿਖਾਓ ਜਿਸ ਵਿਚ ਮਾਤਾ ਜਾਂ ਪਿਤਾ ਤੇ ਬੱਚਾ ਇਕ ਆਸਾਨ ਪੇਸ਼ਕਾਰੀ ਵਰਤਦੇ ਹਨ। ਪੇਸ਼ਕਾਰੀ ਦੇ ਅਖ਼ੀਰ ਵਿਚ ਮਾਤਾ ਜਾਂ ਪਿਤਾ ਘਰ-ਸੁਆਮੀ ਨੂੰ ਦਾਨ ਦੇਣ ਦੇ ਇੰਤਜ਼ਾਮ ਬਾਰੇ ਥੋੜ੍ਹੇ ਸ਼ਬਦਾਂ ਵਿਚ ਸਮਝਾਉਂਦਾ ਹੈ।
15 ਮਿੰਟ: ਕੀ ਤੁਸੀਂ ਪੇਸ਼ਕਾਰੀ ਨੂੰ ਹਾਲਾਤ ਮੁਤਾਬਕ ਢਾਲ਼ ਕੇ ਦੇਖਿਆ ਹੈ? ਜਨਵਰੀ 2005 ਦੀ ਸਾਡੀ ਰਾਜ ਸੇਵਕਾਈ, ਸਫ਼ਾ 6 ਤੇ ਆਧਾਰਿਤ ਭਾਸ਼ਣ ਤੇ ਹਾਜ਼ਰੀਨ ਨਾਲ ਚਰਚਾ। ਦਿੱਤੇ ਗਏ ਸੁਝਾਵਾਂ ਤੇ ਵਿਚਾਰ ਕਰੋ ਅਤੇ ਦਿਖਾਓ ਕਿ ਇਨ੍ਹਾਂ ਨੂੰ ਅਗਸਤ ਵਿਚ ਪੇਸ਼ ਕੀਤੇ ਜਾਣ ਵਾਲੇ ਸਾਹਿੱਤ ਅਨੁਸਾਰ ਕਿਵੇਂ ਢਾਲ਼ਿਆ ਜਾ ਸਕਦਾ ਹੈ। ਇਕ ਜਾਂ ਦੋ ਪ੍ਰਦਰਸ਼ਨ ਦਿਖਾਓ।
ਗੀਤ 218 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।