ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 1/07 ਸਫ਼ਾ 2
  • ਸੇਵਾ ਸਭਾ ਅਨੁਸੂਚੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੇਵਾ ਸਭਾ ਅਨੁਸੂਚੀ
  • ਸਾਡੀ ਰਾਜ ਸੇਵਕਾਈ—2007
  • ਸਿਰਲੇਖ
  • 8-14 ਜਨਵਰੀ
  • 15-21 ਜਨਵਰੀ
  • 22-28 ਜਨਵਰੀ
  • 29 ਜਨਵਰੀ–4 ਫਰਵਰੀ
  • 5-11 ਫਰਵਰੀ
ਸਾਡੀ ਰਾਜ ਸੇਵਕਾਈ—2007
km 1/07 ਸਫ਼ਾ 2

ਸੇਵਾ ਸਭਾ ਅਨੁਸੂਚੀ

8-14 ਜਨਵਰੀ

ਗੀਤ 4 (37)

10 ਮਿੰਟ: ਸਥਾਨਕ ਘੋਸ਼ਣਾਵਾਂ। ਸਾਰਿਆਂ ਨੂੰ ਖ਼ੂਨ ਬਿਨਾਂ ਇਲਾਜ—ਮੈਡੀਕਲ ਖੇਤਰ ਦੀ ਸਫ਼ਲਤਾ (ਅੰਗ੍ਰੇਜ਼ੀ) ਨਾਮਕ ਵਿਡਿਓ ਦੇਖਣ ਦਾ ਉਤਸ਼ਾਹ ਦਿਓ ਤਾਂਕਿ ਉਹ 22-28 ਜਨਵਰੀ ਦੀ ਸੇਵਾ ਸਭਾ ਵਿਚ ਹੋਣ ਵਾਲੀ ਚਰਚਾ ਵਿਚ ਹਿੱਸਾ ਲੈ ਸਕਣ। ਸਫ਼ਾ 4 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 15 ਜਨਵਰੀ ਦੇ ਪਹਿਰਾਬੁਰਜ ਅਤੇ ਜਨਵਰੀ-ਮਾਰਚ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਇਕ ਪ੍ਰਦਰਸ਼ਨ ਵਿਚ ਦਿਖਾਓ ਕਿ ਅਜਿਹੇ ਵਿਅਕਤੀ ਨੂੰ ਕਿਵੇਂ ਜਵਾਬ ਦੇਣਾ ਹੈ ਜੋ ਵਿਚਕਾਰੋਂ ਗੱਲ ਟੋਕ ਕੇ ਕਹਿੰਦਾ ਹੈ, “ਮੈਂ ਵਿਅਸਤ ਹਾਂ।”—ਕਿਵੇਂ ਬਾਈਬਲ ਚਰਚੇ ਆਰੰਭ ਕਰਨਾ, ਸਫ਼ੇ 11-12 ਦੇਖੋ।

15 ਮਿੰਟ: ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਪੁਸਤਿਕਾ ਤੋਂ ਲਾਭ ਹਾਸਲ ਕਰੋ। ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2007 ਦੇ ਮੁਖਬੰਧ ਉੱਤੇ ਆਧਾਰਿਤ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਹਰ ਦਿਨ ਲਈ ਦਿੱਤੀ ਆਇਤ ਅਤੇ ਟਿੱਪਣੀਆਂ ਨੂੰ ਪੜ੍ਹਨ ਲਈ ਸਮਾਂ ਕੱਢਣ ਦੀ ਲੋੜ ਉੱਤੇ ਜ਼ੋਰ ਦਿਓ। ਇਕ ਜਾਂ ਦੋ ਭੈਣਾਂ-ਭਰਾਵਾਂ ਨੂੰ ਇਹ ਦੱਸਣ ਲਈ ਪਹਿਲਾਂ ਤੋਂ ਹੀ ਤਿਆਰ ਕਰੋ ਕਿ ਉਹ ਕਦੋਂ ਦਿਨ ਦੀ ਆਇਤ ਪੜ੍ਹਦੇ ਹਨ ਅਤੇ ਉਨ੍ਹਾਂ ਨੂੰ ਕੀ ਲਾਭ ਹੋਏ ਹਨ। ਅੰਤ ਵਿਚ ਸਾਲ 2007 ਲਈ ਚੁਣੀ ਗਈ ਮੁੱਖ ਆਇਤ ਉੱਤੇ ਸੰਖੇਪ ਵਿਚ ਚਰਚਾ ਕਰੋ।

20 ਮਿੰਟ: ਸਾਰਿਆਂ ਨੂੰ ਖ਼ੁਸ਼ ਖ਼ਬਰੀ ਸੁਣਾਓ। ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ (ਹਿੰਦੀ) ਕਿਤਾਬ ਦੇ ਸਫ਼ਾ 92 ਤੋਂ ਸਫ਼ਾ 102 ਦੇ ਉਪ-ਸਿਰਲੇਖ ਤਕ ਦਿੱਤੀ ਗਈ ਜਾਣਕਾਰੀ ਉੱਤੇ ਆਧਾਰਿਤ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ।

ਗੀਤ 6 (43) ਅਤੇ ਸਮਾਪਤੀ ਪ੍ਰਾਰਥਨਾ।

15-21 ਜਨਵਰੀ

ਗੀਤ 12 (93)

10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ।

15 ਮਿੰਟ: ਕੀ ਕੋਈ ਚੀਜ਼ ਤੁਹਾਨੂੰ ਰੋਕ ਰਹੀ ਹੈ? ਇਕ ਬਜ਼ੁਰਗ ਦੁਆਰਾ 1 ਅਪ੍ਰੈਲ 2002 ਦੇ ਪਹਿਰਾਬੁਰਜ ਦੇ ਸਫ਼ੇ 13-15 ਉੱਤੇ ਆਧਾਰਿਤ ਭਾਸ਼ਣ।

20 ਮਿੰਟ: “ਮੈਨੂੰ ਇਨ੍ਹਾਂ ਗੱਲਾਂ ਵਿਚ ਕੋਈ ਦਿਲਚਸਪੀ ਨਹੀਂ।”a ਪੈਰਾ 4 ਤੇ ਚਰਚਾ ਕਰਦੇ ਵੇਲੇ ਹਾਜ਼ਰੀਨ ਨੂੰ ਪੁੱਛੋ ਕਿ ਸਥਾਨਕ ਲੋਕ ਕਿਨ੍ਹਾਂ ਗੱਲਾਂ ਵਿਚ ਰੁਚੀ ਰੱਖਦੇ ਹਨ। ਦੋ ਛੋਟੇ-ਛੋਟੇ ਪ੍ਰਦਰਸ਼ਨਾਂ ਵਿਚ ਦਿਖਾਓ ਕਿ ਅਸੀਂ ਉਨ੍ਹਾਂ ਲੋਕਾਂ ਨੂੰ ਕੀ ਕਹਿ ਸਕਦੇ ਹਾਂ ਜੋ ਕਹਿੰਦੇ ਹਨ ਕਿ “ਮੈਨੂੰ ਦਿਲਚਸਪੀ ਨਹੀਂ ਹੈ।”—ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ ਪੁਸਤਿਕਾ ਦਾ ਸਫ਼ਾ 8 ਦੇਖੋ।

ਗੀਤ 5 (45) ਅਤੇ ਸਮਾਪਤੀ ਪ੍ਰਾਰਥਨਾ।

22-28 ਜਨਵਰੀ

ਗੀਤ 16 (224)

10 ਮਿੰਟ: ਸਥਾਨਕ ਘੋਸ਼ਣਾਵਾਂ। ਅਕਾਊਂਟਸ ਰਿਪੋਰਟ ਅਤੇ ਬ੍ਰਾਂਚ ਆਫਿਸ ਵੱਲੋਂ ਭੇਜੀ ਦਾਨ ਦੀ ਰਸੀਦ ਪੜ੍ਹੋ। ਸਫ਼ਾ 4 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 1 ਫਰਵਰੀ ਦੇ ਪਹਿਰਾਬੁਰਜ ਅਤੇ ਜਨਵਰੀ-ਮਾਰਚ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਇਕ ਪ੍ਰਦਰਸ਼ਨ ਵਿਚ ਪ੍ਰਕਾਸ਼ਕ ਉਸ ਵਿਅਕਤੀ ਨੂੰ ਮਿਲਣ ਜਾਂਦਾ ਹੈ ਜਿਸ ਨੂੰ ਉਹ ਬਾਕਾਇਦਾ ਰਸਾਲੇ ਦਿੰਦਾ ਹੈ।

10 ਮਿੰਟ: ਕਲੀਸਿਯਾ ਦੀਆਂ ਲੋੜਾਂ।

25 ਮਿੰਟ: “ਬਿਹਤਰੀਨ ਡਾਕਟਰੀ ਇਲਾਜ।” ਇਹ ਭਾਗ ਇਕ ਬਜ਼ੁਰਗ ਪੇਸ਼ ਕਰੇਗਾ। ਲੇਖ ਵਿਚ ਦਿੱਤੇ ਸਵਾਲ ਪੁੱਛ ਕੇ ਖ਼ੂਨ ਬਿਨਾਂ ਇਲਾਜ ਨਾਮਕ ਵਿਡਿਓ ਉੱਤੇ ਤੁਰੰਤ ਚਰਚਾ ਸ਼ੁਰੂ ਕਰੋ। ਅੰਤ ਵਿਚ ਅਖ਼ੀਰਲਾ ਪੈਰਾ ਪੜ੍ਹੋ ਅਤੇ ਸਾਰਿਆਂ ਨੂੰ ਉਤਸ਼ਾਹ ਦਿਓ ਕਿ ਉਹ ਸੁਝਾਏ ਗਏ ਪਹਿਰਾਬੁਰਜ ਦੇ ਲੇਖ ਨੂੰ ਧਿਆਨ ਨਾਲ ਪੜ੍ਹਨ।

ਗੀਤ 27 (212) ਅਤੇ ਸਮਾਪਤੀ ਪ੍ਰਾਰਥਨਾ।

29 ਜਨਵਰੀ–4 ਫਰਵਰੀ

ਗੀਤ 1 (13)

10 ਮਿੰਟ: ਸਥਾਨਕ ਘੋਸ਼ਣਾਵਾਂ। ਪ੍ਰਕਾਸ਼ਕਾਂ ਨੂੰ ਆਪਣੀਆਂ ਜਨਵਰੀ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਫਰਵਰੀ ਦੀ ਸਾਹਿੱਤ ਪੇਸ਼ਕਸ਼ ਬਾਰੇ ਦੱਸੋ ਅਤੇ ਇਸ ਸੰਬੰਧੀ ਇਕ ਪ੍ਰਦਰਸ਼ਨ ਦਿਖਾਓ।

20 ਮਿੰਟ: “ਕੀ ਤੁਸੀਂ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਤਿਆਰ ਹੋ?”b ਇਕ ਬਜ਼ੁਰਗ ਇਸ ਭਾਗ ਨੂੰ ਪੇਸ਼ ਕਰੇਗਾ। ਨਵੰਬਰ 2005, ਸਾਡੀ ਰਾਜ ਸੇਵਕਾਈ, ਸਫ਼ਾ 3 ਵਿੱਚੋਂ ਕੁਝ ਖ਼ਾਸ ਗੱਲਾਂ ਵੀ ਦੱਸੋ।

15 ਮਿੰਟ: ਜੇ ਤੁਸੀਂ ਕਿਸੇ ਨੂੰ ਦੁਬਾਰਾ ਮਿਲਣ ਦਾ ਵਾਅਦਾ ਕੀਤਾ ਹੈ, ਤਾਂ ਉਸ ਨੂੰ ਜ਼ਰੂਰ ਮਿਲਣ ਜਾਓ। ਪਹਿਰਾਬੁਰਜ, 15 ਸਤੰਬਰ 1999, ਸਫ਼ਾ 11 ਉੱਤੇ ਆਧਾਰਿਤ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਹਾਜ਼ਰੀਨ ਨੂੰ ਪੁੱਛੋ ਕਿ ਜਦੋਂ ਉਹ ਆਪਣੇ ਵਾਅਦੇ ਅਨੁਸਾਰ ਲੋਕਾਂ ਨੂੰ ਦੁਬਾਰਾ ਮਿਲਣ ਗਏ, ਤਾਂ ਇਸ ਦੇ ਕੀ ਚੰਗੇ ਨਤੀਜੇ ਨਿਕਲੇ।

ਗੀਤ 11 (85) ਅਤੇ ਸਮਾਪਤੀ ਪ੍ਰਾਰਥਨਾ।

5-11 ਫਰਵਰੀ

ਗੀਤ 19 (143)

10 ਮਿੰਟ: ਸਥਾਨਕ ਘੋਸ਼ਣਾਵਾਂ।

15 ਮਿੰਟ: ਮੈਂ ਯਹੋਵਾਹ ਦਾ ਗਵਾਹ ਹਾਂ! ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਕਈ ਨੌਜਵਾਨ ਮਜ਼ਾਕ ਉਡਾਏ ਜਾਣ ਦੇ ਡਰੋਂ ਆਪਣੇ ਦੋਸਤਾਂ ਨੂੰ ਨਹੀਂ ਦੱਸਦੇ ਕਿ ਉਹ ਯਹੋਵਾਹ ਦੇ ਗਵਾਹ ਹਨ। ਪਰ ਯਹੋਵਾਹ ਦੇ ਗਵਾਹ ਦੇ ਤੌਰ ਤੇ ਆਪਣੀ ਪਛਾਣ ਕਰਾਉਣ ਦੇ ਕਈ ਫ਼ਾਇਦੇ ਹਨ। ਜੇ ਅਧਿਆਪਕ ਤੁਹਾਡੇ ਧਾਰਮਿਕ ਵਿਸ਼ਵਾਸਾਂ ਤੋਂ ਵਾਕਫ਼ ਹੋਣਗੇ, ਤਾਂ ਹੋ ਸਕਦਾ ਕਿ ਉਹ ਤੁਹਾਡੇ ਵਿਸ਼ਵਾਸਾਂ ਦਾ ਆਦਰ ਕਰਨ ਅਤੇ ਤੁਹਾਡੇ ਉੱਤੇ ਅਜਿਹੀਆਂ ਸਰਗਰਮੀਆਂ ਵਿਚ ਹਿੱਸਾ ਲੈਣ ਲਈ ਜ਼ੋਰ ਨਾ ਪਾਉਣ ਜੋ ਤੁਹਾਡੇ ਵਿਸ਼ਵਾਸਾਂ ਦੇ ਖ਼ਿਲਾਫ਼ ਹਨ। ਦੂਸਰੇ ਮੁੰਡੇ-ਕੁੜੀਆਂ ਵੀ ਤੁਹਾਨੂੰ ਗ਼ਲਤ ਕੰਮਾਂ ਵਿਚ ਸ਼ਾਮਲ ਕਰਨ ਬਾਰੇ ਨਹੀਂ ਸੋਚਣਗੇ। ਨਾਲੇ ਉਨ੍ਹਾਂ ਨੂੰ ਇਸ ਗੱਲ ਤੇ ਹੈਰਾਨੀ ਨਹੀਂ ਹੋਵੇਗੀ ਕਿ ਤੁਸੀਂ ਡੇਟਿੰਗ ਨਹੀਂ ਕਰਦੇ, ਸਕੂਲ ਸਪੋਰਟਸ ਵਿਚ ਜਾਂ ਹੋਰ ਗਤੀਵਿਧੀਆਂ ਵਿਚ ਹਿੱਸਾ ਨਹੀਂ ਲੈਂਦੇ ਹੋ। ਇਸ ਤੋਂ ਇਲਾਵਾ, ਤੁਸੀਂ ਸਕੂਲ ਵਿਚ ਦੂਸਰਿਆਂ ਨੂੰ ਗਵਾਹੀ ਦੇਣ ਜਾਂ ਘਰ-ਘਰ ਪ੍ਰਚਾਰ ਕਰਦੇ ਵੇਲੇ ਆਪਣੀ ਕਲਾਸ ਦੇ ਕਿਸੇ ਮੁੰਡੇ-ਕੁੜੀ ਨੂੰ ਮਿਲਣ ਤੋਂ ਨਹੀਂ ਡਰੋਗੇ। (g-PJ ਅਪ੍ਰੈਲ-ਜੂਨ 2002, ਸਫ਼ਾ 12) ਪ੍ਰਕਾਸ਼ਕਾਂ ਨੂੰ ਪੁੱਛੋ ਕਿ ਸਕੂਲ ਵਿਚ ਯਹੋਵਾਹ ਦੇ ਗਵਾਹ ਦੇ ਤੌਰ ਤੇ ਆਪਣੀ ਪਛਾਣ ਕਰਾਉਣ ਦੇ ਉਨ੍ਹਾਂ ਨੂੰ ਕੀ ਫ਼ਾਇਦੇ ਹੋਏ। ਇਕ-ਦੋ ਪ੍ਰਕਾਸ਼ਕਾਂ ਨੂੰ ਆਪਣਾ ਤਜਰਬਾ ਦੱਸਣ ਲਈ ਪਹਿਲਾਂ ਤੋਂ ਤਿਆਰ ਕੀਤਾ ਜਾ ਸਕਦਾ ਹੈ।

20 ਮਿੰਟ: “ਕਾਮਯਾਬ ਸੇਵਕਾਈ ਦਾ ਰਾਜ਼—ਪਿਆਰ।”c ਪਹਿਰਾਬੁਰਜ, 1 ਫਰਵਰੀ 2003, ਸਫ਼ਾ 23, ਪੈਰੇ 16-17 ਵਿੱਚੋਂ ਕੁਝ ਖ਼ਾਸ ਗੱਲਾਂ ਵੀ ਸ਼ਾਮਲ ਕਰੋ।

ਗੀਤ 23 (187) ਅਤੇ ਸਮਾਪਤੀ ਪ੍ਰਾਰਥਨਾ।

[ਫੁਟਨੋਟ]

a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ