ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ ਜਨਵਰੀ-ਮਾਰਚ
“ਅੱਜ ਬਹੁਤ ਸਾਰੇ ਲੋਕ ਬੁਰੇ ਕੰਮ ਕਰਦੇ ਹਨ। ਤੁਹਾਡੇ ਖ਼ਿਆਲ ਵਿਚ ਕੀ ਜ਼ੁਲਮ ਕਦੇ ਖ਼ਤਮ ਹੋਵੇਗਾ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਦਿਖਾ ਸਕਦਾ ਹਾਂ ਕਿ ਰੱਬ ਦਾ ਵਾਅਦਾ ਕੀ ਹੈ? [ਜੇ ਵਿਅਕਤੀ ਰਾਜ਼ੀ ਹੋਵੇ, ਤਾਂ ਜ਼ਬੂਰ 72:12, 14 ਪੜ੍ਹੋ।] ਇਹ ਰਸਾਲਾ ਦੱਸਦਾ ਹੈ ਕਿ ਲੋਕ ਬੁਰੇ ਕੰਮ ਕਿਉਂ ਕਰਦੇ ਹਨ ਅਤੇ ਬੁਰਾਈ ਕਿੱਦਾਂ ਖ਼ਤਮ ਕੀਤੀ ਜਾਵੇਗੀ।”
ਜਾਗਰੂਕ ਬਣੋ! ਜਨਵਰੀ-ਮਾਰਚ
“ਕੀ ਤੁਹਾਨੂੰ ਲੱਗਦਾ ਹੈ ਕਿ ਮੋਬਾਇਲ, ਈ-ਮੇਲ ਤੇ ਚੈਟ ਰੂਮ ਵਰਗੀਆਂ ਚੀਜ਼ਾਂ ਨੇ ਲੋਕਾਂ ਦੇ ਇਕੱਲੇਪਣ ਨੂੰ ਘਟਾਇਆ ਹੈ ਜਾਂ ਵਧਾਇਆ ਹੈ? [ਜਵਾਬ ਲਈ ਸਮਾਂ ਦਿਓ।] ਕੀ ਇਕੱਲਾਪਣ ਸਹਿਣ ਲਈ ਮੈਂ ਇਕ ਸੁਝਾਅ ਪੜ੍ਹ ਕੇ ਦਿਖਾ ਸਕਦਾ ਹਾਂ? [ਜੇ ਘਰ-ਮਾਲਕ ਰਾਜ਼ੀ ਹੋਵੇ, ਤਾਂ ਰਸੂਲਾਂ ਦੇ ਕਰਤੱਬ 20:35 ਪੜ੍ਹੋ।] ਇਹ ਰਸਾਲਾ ਹੋਰ ਵੀ ਵਧੀਆ ਸਲਾਹ ਦਿੰਦਾ ਹੈ।” [ਨੌਜਵਾਨ ਪੁੱਛਦੇ ਹਨ ਮੈਂ ਇੰਨਾ ਉਦਾਸ ਹੋਣ ਤੋਂ ਕਿਵੇਂ ਬਚਾਂ? ਨਾਂ ਦਾ ਲੇਖ ਦਿਖਾਓ।]
ਪਹਿਰਾਬੁਰਜ ਅਪ੍ਰੈਲ-ਜੂਨ
“ਕਈਆਂ ਨੂੰ ਲੱਗਦਾ ਹੈ ਕਿ ਰੱਬ ਨੂੰ ਸਾਡੀ ਕੋਈ ਪਰਵਾਹ ਨਹੀਂ ਅਤੇ ਉਹ ਸਾਡੇ ਦੁੱਖਾਂ ਤੋਂ ਅਣਜਾਣ ਹੈ। ਤੁਹਾਡਾ ਕੀ ਖ਼ਿਆਲ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਦਿਖਾ ਸਕਦਾ ਹਾਂ ਕਿ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ? [ਜੇ ਘਰ-ਮਾਲਕ ਰਾਜ਼ੀ ਹੋਵੇ, ਤਾਂ ਜ਼ਬੂਰ 147:3 ਪੜ੍ਹੋ।] ਸਫ਼ਾ 9 ʼਤੇ ਲੇਖ ਦੱਸਦਾ ਹੈ ਕਿ ਜਦੋਂ ਅਸੀਂ ਗਮ ਵਿਚ ਡੁੱਬ ਜਾਂਦੇ ਹਾਂ, ਖ਼ੁਦ ਨੂੰ ਕਸੂਰਵਾਰ ਮੰਨਦੇ ਹਾਂ ਅਤੇ ਆਪਣੇ ਆਪ ਨੂੰ ਕਿਸੇ ਕੰਮ ਦੇ ਲਾਇਕ ਨਹੀਂ ਸਮਝਦੇ, ਤਾਂ ਰੱਬ ਸਾਡੀ ਮਦਦ ਕਿਵੇਂ ਕਰ ਸਕਦਾ ਹੈ।”
ਜਾਗਰੂਕ ਬਣੋ! ਅਪ੍ਰੈਲ-ਜੂਨ
“ਕੁਝ ਲੋਕ ਧਰਮ ਦੇ ਨਾਂ ਤੇ ਕੀਤੇ ਜ਼ੁਲਮ ਦੇਖ ਕੇ ਸੋਚਦੇ ਹਨ ਕਿ ਧਰਮ ਤੋਂ ਬਿਨਾਂ ਦੁਨੀਆਂ ਬਿਹਤਰ ਬਣ ਸਕਦੀ ਹੈ। ਤੁਹਾਡਾ ਕੀ ਖ਼ਿਆਲ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਇਕ ਗੁਣ ਦਿਖਾ ਸਕਦਾ ਹਾਂ ਜਿਸ ਕਰਕੇ ਸਾਡੀ ਭਗਤੀ ਰੱਬ ਨੂੰ ਮਨਜ਼ੂਰ ਹੋਵੇਗੀ? [ਯੂਹੰਨਾ 13:34, 35 ਪੜ੍ਹੋ।] ਇਹ ਰਸਾਲਾ ਇਸ ਬਾਰੇ ਹੋਰ ਸਮਝਾਵੇਗਾ।”