ਪ੍ਰਚਾਰ ਵਿਚ ਕੀ ਕਹੀਏ
ਜੁਲਾਈ ਦੇ ਪਹਿਲੇ ਸ਼ਨੀਵਾਰ ਨੂੰ ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ
“ਲੋਕ ਬਾਈਬਲ ਨੂੰ ਪਵਿੱਤਰ ਗ੍ਰੰਥ ਮੰਨਦੇ ਹਨ। ਤੁਹਾਡੇ ਖ਼ਿਆਲ ਵਿਚ ਬਾਈਬਲ ਦਾ ਲਿਖਾਰੀ ਕੌਣ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਪੜ੍ਹ ਕੇ ਦਿਖਾ ਸਕਦਾ ਹਾਂ ਕਿ ਬਾਈਬਲ ਦਾ ਲਿਖਾਰੀ ਕੌਣ ਹੈ ਤੇ ਇਹ ਕਿਉਂ ਲਿਖੀ ਗਈ ਸੀ? ਜੇ ਵਿਅਕਤੀ ਰਾਜ਼ੀ ਹੋਵੇ, ਤਾਂ 2 ਤਿਮੋਥਿਉਸ 3:16 ਪੜ੍ਹੋ। ਫਿਰ ਵਿਅਕਤੀ ਨੂੰ ਜੁਲਾਈ-ਸਤੰਬਰ ਦੇ ਪਹਿਰਾਬੁਰਜ ਦੀ ਕਾਪੀ ਦਿਓ ਤੇ ਸਫ਼ੇ 15 ʼਤੇ ਚੌਥੇ ਸਿਰਲੇਖ ਵਿਚ ਦਿੱਤੀ ਜਾਣਕਾਰੀ ਨੂੰ ਪੜ੍ਹੋ ਤੇ ਇਸ ਬਾਰੇ ਗੱਲਬਾਤ ਕਰੋ। ਉਸ ਨੂੰ ਪਹਿਰਾਬੁਰਜ ਰੱਖਣ ਲਈ ਕਹੋ ਤੇ ਦੁਬਾਰਾ ਆ ਕੇ ਪੰਜਵੇਂ ਸਵਾਲ ʼਤੇ ਗੱਲਬਾਤ ਕਰਨ ਦਾ ਇੰਤਜ਼ਾਮ ਕਰੋ।
ਪਹਿਰਾਬੁਰਜ ਜੁਲਾਈ-ਸਤੰਬਰ
“ਅੱਜ-ਕੱਲ੍ਹ ਤਲਾਕ ਲੈਣਾ ਆਮ ਗੱਲ ਹੋ ਗਈ ਹੈ। ਤੁਹਾਡੇ ਖ਼ਿਆਲ ਵਿਚ ਇੱਦਾਂ ਕਿਉਂ ਹੋ ਰਿਹਾ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਇਕ ਸਲਾਹ ਪੜ੍ਹ ਕੇ ਦਿਖਾ ਸਕਦਾ ਹਾਂ ਜਿਸ ਨੇ ਬਹੁਤ ਸਾਰੇ ਜੋੜਿਆਂ ਦੀ ਮਦਦ ਕੀਤੀ ਹੈ? [ਜੇ ਵਿਅਕਤੀ ਰਾਜ਼ੀ ਹੋਵੇ, ਤਾਂ 1 ਕੁਰਿੰਥੀਆਂ 10:24 ਪੜ੍ਹੋ।] ਇਸ ਰਸਾਲੇ ਵਿਚ ਛੇ ਸ਼ਿਕਾਇਤਾਂ ਦੱਸੀਆਂ ਗਈਆਂ ਹਨ ਜੋ ਪਤੀ-ਪਤਨੀ ਇਕ-ਦੂਜੇ ਨੂੰ ਕਰਦੇ ਹਨ ਤੇ ਇਹ ਦਿਖਾਉਂਦਾ ਹੈ ਕਿ ਬਾਈਬਲ ਦੇ ਅਸੂਲ ਕਿੱਦਾਂ ਮਦਦ ਕਰ ਸਕਦੇ ਹਨ।”
ਜਾਗਰੂਕ ਬਣੋ! ਜੁਲਾਈ-ਸਤੰਬਰ
“ਬਜ਼ੁਰਗਾਂ ਦੀ ਦੇਖ-ਭਾਲ ਕਰਨੀ ਹਮੇਸ਼ਾ ਸੌਖੀ ਨਹੀਂ ਹੁੰਦੀ। ਘਰ ਨੂੰ ਸੁਰੱਖਿਅਤ ਜਗ੍ਹਾ ਬਣਾਉਣ ਲਈ ਕੀ ਕੀਤਾ ਜਾ ਸਕਦਾ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਪੜ੍ਹ ਕੇ ਦਿਖਾ ਸਕਦਾ ਹਾਂ ਕਿ ਰੱਬ ਕਿੱਦਾਂ ਚਾਹੁੰਦਾ ਹੈ ਕਿ ਅਸੀਂ ਬਜ਼ੁਰਗਾਂ ਨਾਲ ਪੇਸ਼ ਆਈਏ? [ਜੇ ਵਿਅਕਤੀ ਰਾਜ਼ੀ ਹੋਵੇ, ਤਾਂ ਕੂਚ 20:12 ਪੜ੍ਹੋ।] ਸਫ਼ਾ 23 ʼਤੇ ਲੇਖ ਬਜ਼ੁਰਗਾਂ ਦੀ ਸੁਰੱਖਿਆ ਲਈ ਕੁਝ ਸੁਝਾਅ ਦਿੰਦਾ ਹੈ।”