ਪ੍ਰਚਾਰ ਵਿਚ ਕੀ ਕਹੀਏ
ਜਾਗਰੂਕ ਬਣੋ! ਜਨਵਰੀ-ਫਰਵਰੀ
“ਅਸੀਂ ਲੋਕਾਂ ਨਾਲ ਪਰਿਵਾਰ ਵਿਚ ਆ ਰਹੀਆਂ ਸਮੱਸਿਆਵਾਂ ਬਾਰੇ ਗੱਲ ਕਰ ਰਹੇ ਹਾਂ। ਤੁਹਾਡੇ ਖ਼ਿਆਲ ਵਿਚ ਸ਼ਾਂਤੀ ਅਤੇ ਖ਼ੁਸ਼ੀ ਪਾਉਣ ਵਿਚ ਪਰਿਵਾਰਾਂ ਦੀ ਕਿਹੜੀ ਗੱਲ ਮਦਦ ਕਰ ਸਕਦੀ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਇਕ ਹਵਾਲਾ ਦਿਖਾ ਸਕਦਾ ਹਾਂ ਜਿਸ ਤੋਂ ਕਈਆਂ ਨੂੰ ਮਦਦ ਮਿਲੀ ਹੈ? [ਜੇ ਘਰ-ਮਾਲਕ ਦਿਲਚਸਪੀ ਦਿਖਾਉਂਦਾ ਹੈ, ਤਾਂ ਰਸੂਲਾਂ ਦੇ ਕੰਮ 20:35ਅ ਪੜ੍ਹੋ।] ਇਸ ਦੁਨੀਆਂ ਵਿਚ ਬੱਚਿਆਂ ਨੂੰ ਲਿਹਾਜ਼ ਕਰਨਾ ਸਿਖਾਉਣਾ ਔਖਾ ਲੱਗ ਸਕਦਾ ਹੈ ਜਿੱਥੇ ਜ਼ਿਆਦਾਤਰ ਲੋਕ ਆਪਣੇ ਬਾਰੇ ਸੋਚਦੇ ਹਨ। ਇਸ ਲੇਖ ਵਿਚ ਮਾਪਿਆਂ ਨੂੰ ਕੁਝ ਸੁਝਾਅ ਦਿੱਤੇ ਗਏ ਹਨ ਕਿ ਉਹ ਕਿਵੇਂ ਬੱਚਿਆਂ ਨੂੰ ਦੂਜਿਆਂ ਦਾ ਲਿਹਾਜ਼ ਕਰਨਾ ਸਿਖਾ ਸਕਦੇ ਹਨ।”