“ਤੁਸੀਂ ਮੇਰਾ ਸਾਹਿੱਤ ਲਓ ਤੇ ਮੈਂ ਤੁਹਾਡਾ ਲਵਾਂਗਾ”
ਕੁਝ ਘਰ-ਮਾਲਕ ਸਾਨੂੰ ਉਨ੍ਹਾਂ ਦੇ ਧਰਮ ਦਾ ਸਾਹਿੱਤ ਲੈਣ ਲਈ ਕਹਿੰਦੇ ਹਨ। ਪਰ ਅਸੀਂ ਕਿਸੇ ਹੋਰ ਧਰਮ ਦਾ ਸਾਹਿੱਤ ਨਹੀਂ ਲੈਂਦੇ ਕਿਉਂਕਿ ਉਸ ਵਿਚ ਲਿਖੀਆਂ ਗੱਲਾਂ ਸੱਚ ਨਹੀਂ ਹੁੰਦੀਆਂ। ਅਸੀਂ ਉਨ੍ਹਾਂ ਨੂੰ ਕਿਵੇਂ ਮਨ੍ਹਾ ਕਰ ਸਕਦੇ ਹਾਂ? (ਰੋਮੀ. 1:25) ਅਸੀਂ ਕਹਿ ਸਕਦੇ ਹਾਂ: “ਤੁਹਾਡਾ ਬਹੁਤ ਧੰਨਵਾਦ, ਪਰ ਇਸ ਵਿਚ ਦੁਨੀਆਂ ਦੀਆਂ ਸਮੱਸਿਆਵਾਂ ਦੇ ਹੱਲ ਬਾਰੇ ਕੀ ਕਿਹਾ ਗਿਆ ਹੈ? [ਜਵਾਬ ਲਈ ਸਮਾਂ ਦਿਓ। ਜੇ ਉਹ ਤੁਹਾਨੂੰ ਉਸ ਦਾ ਸਾਹਿੱਤ ਪੜ੍ਹ ਕੇ ਜਵਾਬ ਪਾਉਣ ਲਈ ਕਹਿੰਦਾ ਹੈ, ਤਾਂ ਤੁਸੀਂ ਕਹਿ ਸਕਦੇ ਹੋ ਕਿ ਤੁਸੀਂ ਉਸ ਨੂੰ ਦੱਸਿਆ ਹੈ ਕਿ ਸਾਡੇ ਸਾਹਿੱਤ ਵਿਚ ਕੀ ਲਿਖਿਆ ਹੈ। ਫਿਰ ਮੱਤੀ 6:9, 10 ਜਾਂ ਤਾਂ ਪੜ੍ਹੋ ਜਾਂ ਉਸ ਨੂੰ ਮੂੰਹ-ਜ਼ਬਾਨੀ ਦੱਸੋ।] ਯਿਸੂ ਨੇ ਦੱਸਿਆ ਸੀ ਕਿ ਪਰਮੇਸ਼ੁਰ ਦਾ ਰਾਜ ਧਰਤੀ ਉੱਤੇ ਪਰਮੇਸ਼ੁਰ ਦੀ ਇੱਛਾ ਪੂਰੀ ਕਰੇਗਾ। ਇਸ ਲਈ ਮੈਂ ਸਿਰਫ਼ ਉਹੀ ਸਾਹਿੱਤ ਪੜ੍ਹਦਾ ਹਾਂ ਜੋ ਪਰਮੇਸ਼ੁਰ ਦੇ ਰਾਜ ਉੱਤੇ ਜ਼ੋਰ ਦਿੰਦਾ ਹੈ। ਕੀ ਮੈਂ ਤੁਹਾਨੂੰ ਬਾਈਬਲ ਵਿੱਚੋਂ ਕੁਝ ਗੱਲਾਂ ਦਿਖਾ ਸਕਦਾ ਹਾਂ ਜੋ ਪਰਮੇਸ਼ੁਰ ਦੇ ਰਾਜ ਵਿਚ ਪੂਰੀਆਂ ਹੋਣਗੀਆਂ?”