ਭਾਗ 13 ਦੀ ਜਾਣ-ਪਛਾਣ
ਯਿਸੂ ਧਰਤੀ ʼਤੇ ਨਾਮੁਕੰਮਲ ਲੋਕਾਂ ਲਈ ਜਾਨ ਦੇਣ ਆਇਆ ਸੀ। ਭਾਵੇਂ ਉਹ ਮਰ ਗਿਆ ਸੀ, ਪਰ ਉਸ ਨੇ ਦੁਨੀਆਂ ਨੂੰ ਜਿੱਤ ਲਿਆ ਸੀ। ਯਹੋਵਾਹ ਨੇ ਆਪਣੇ ਪੁੱਤਰ ਪ੍ਰਤੀ ਵਫ਼ਾਦਾਰੀ ਦਿਖਾਈ ਅਤੇ ਉਸ ਨੂੰ ਦੁਬਾਰਾ ਜੀਉਂਦਾ ਕੀਤਾ। ਯਿਸੂ ਨੇ ਆਪਣੀ ਮੌਤ ਤਕ ਨਿਮਰਤਾ ਨਾਲ ਦੂਜਿਆਂ ਦੀ ਸੇਵਾ ਕੀਤੀ ਅਤੇ ਉਨ੍ਹਾਂ ਦੀਆਂ ਗ਼ਲਤੀਆਂ ਮਾਫ਼ ਕੀਤੀਆਂ। ਜੀਉਂਦਾ ਕੀਤੇ ਜਾਣ ਤੋਂ ਬਾਅਦ ਯਿਸੂ ਆਪਣੇ ਚੇਲਿਆਂ ਸਾਮ੍ਹਣੇ ਪ੍ਰਗਟ ਹੋਇਆ। ਉਸ ਨੇ ਸਿਖਾਇਆ ਕਿ ਉਸ ਨੇ ਉਨ੍ਹਾਂ ਨੂੰ ਜੋ ਅਹਿਮ ਕੰਮ ਕਰਨ ਨੂੰ ਦਿੱਤਾ ਸੀ, ਉਹ ਕਿਵੇਂ ਕਰਨਾ ਸੀ। ਜੇ ਤੁਸੀਂ ਮਾਪੇ ਹੋ, ਤਾਂ ਆਪਣੇ ਬੱਚਿਆਂ ਦੇ ਦਿਲ ਵਿਚ ਇਸ ਕੰਮ ਪ੍ਰਤੀ ਕਦਰ ਪੈਦਾ ਕਰੋ ਕਿ ਅੱਜ ਸਾਨੂੰ ਵੀ ਇਹੀ ਕੰਮ ਕਰਨ ਦਾ ਮੌਕਾ ਮਿਲਿਆ ਹੈ।