ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 9/12 ਸਫ਼ਾ 3
  • ਨੌਜਵਾਨੋ, ਸਹੀ ਟੀਚਿਆਂ ਤੇ ਪਹੁੰਚੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਨੌਜਵਾਨੋ, ਸਹੀ ਟੀਚਿਆਂ ਤੇ ਪਹੁੰਚੋ
  • ਸਾਡੀ ਰਾਜ ਸੇਵਕਾਈ—2012
  • ਮਿਲਦੀ-ਜੁਲਦੀ ਜਾਣਕਾਰੀ
  • ਅਧਿਆਤਮਿਕ ਟੀਚੇ ਕਿਵੇਂ ਹਾਸਲ ਕਰੀਏ
    ਸਾਡੀ ਰਾਜ ਸੇਵਕਾਈ—2006
  • ਮੈਂ ਆਪਣੀ ਮੰਜ਼ਲ ʼਤੇ ਕਿਵੇਂ ਪਹੁੰਚਾਂ?
    ਜਾਗਰੂਕ ਬਣੋ!—2011
  • ਆਪਣੇ ਸਿਰਜਣਹਾਰ ਦੀ ਵਡਿਆਈ ਕਰਨ ਲਈ ਅਧਿਆਤਮਿਕ ਟੀਚੇ ਰੱਖੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2004
  • ਨੌਜਵਾਨੋ—ਤੁਹਾਡੇ ਅਧਿਆਤਮਿਕ ਟੀਚੇ ਕੀ ਹਨ?
    ਸਾਡੀ ਰਾਜ ਸੇਵਕਾਈ—1997
ਹੋਰ ਦੇਖੋ
ਸਾਡੀ ਰਾਜ ਸੇਵਕਾਈ—2012
km 9/12 ਸਫ਼ਾ 3

ਨੌਜਵਾਨੋ, ਸਹੀ ਟੀਚਿਆਂ ਤੇ ਪਹੁੰਚੋ

1 ਤੁਸੀਂ ਜ਼ਿੰਦਗੀ ਵਿਚ ਕਿਹੜੇ ਟੀਚੇ ਮਿਥੇ ਹਨ? ਕਈ ਨੌਜਵਾਨਾਂ ਨੇ ਪਰਮੇਸ਼ੁਰ ਦੀ ਸੇਵਾ ਲਈ ਕੋਈ ਟੀਚੇ ਨਹੀਂ ਮਿਥੇ। ਪਰ ਕੀ ਉਹ ਖ਼ੁਸ਼ੀ ਪਾਉਣੀ ਚੰਗੀ ਗੱਲ ਨਹੀਂ ਹੈ ਜੋ ਮਸੀਹੀ ਟੀਚੇ ਰੱਖਣ ਅਤੇ ਉਨ੍ਹਾਂ ਨੂੰ ਹਾਸਲ ਕਰਨ ਨਾਲ ਮਿਲਦੀ ਹੈ?

2 ਸਾਡੇ ਕਈ ਨੌਜਵਾਨਾਂ ਨੇ ਦੇਖਿਆ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾਉਣ ਅਤੇ ਉੱਚੀ ਵਿੱਦਿਆ ਹਾਸਲ ਕਰਨ ਦੇ ਟੀਚੇ ਮਿਥਣੇ ਫ਼ਜ਼ੂਲ ਹਨ। ਉਹ ਇਸ ਨਤੀਜੇ ਤੇ ਪਹੁੰਚੇ ਹਨ ਕਿ ਅਜਿਹੇ ਟੀਚੇ ਸਹੀ ਨਹੀਂ ਹਨ ਜੋ ਬਾਅਦ ਵਿਚ ਤੁਹਾਨੂੰ ਖ਼ਤਰਿਆਂ ਵਿਚ ਪਾ ਸਕਦੇ ਹਨ। ਪਰ ਪਰਮੇਸ਼ੁਰ ਦੀ ਸਿੱਖਿਆ ਲੈਣ ਦੇ ਨਾਲ-ਨਾਲ ਆਪਣੇ ਟੀਚਿਆਂ ਮੁਤਾਬਕ ਉਸ ਦੀ ਸੇਵਾ ਕਰਨ ਨਾਲ ਤੁਹਾਨੂੰ ਨਾ ਸਿਰਫ਼ ਹੁਣ ਸੰਤੁਸ਼ਟੀ ਮਿਲੇਗੀ, ਸਗੋਂ ਹਮੇਸ਼ਾ ਦੀ ਜ਼ਿੰਦਗੀ ਵੀ ਮਿਲੇਗੀ।—ਉਪ. 12:1, 13.

3 ਪਰਮੇਸ਼ੁਰ ਦੀ ਸੇਵਾ ਲਈ ਟੀਚੇ: ਅੱਜ ਨੌਜਵਾਨ ਹੋਣ ਕਰਕੇ ਕੀ ਤੁਸੀਂ ਚੰਗੇ ਗਿਆਨ ਦੀ ਭਾਲ ਕਰ ਰਹੇ ਹੋ? ਕਹਾਉਤਾਂ 2:1-5 ਵਿਚ ਸਾਨੂੰ “ਪਰਮੇਸ਼ੁਰ ਦੇ ਗਿਆਨ ਨੂੰ ਪ੍ਰਾਪਤ” ਕਰਨ ਦੀ ਸਲਾਹ ਦਿੱਤੀ ਗਈ ਹੈ। ਇਹ ਗਿਆਨ ਤੁਸੀਂ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਤੋਂ ਬਿਨਾਂ ਕਦੇ ਵੀ ਹਾਸਲ ਨਹੀਂ ਕਰ ਸਕਦੇ। ਯਹੋਵਾਹ ਨਾਲ ਕਰੀਬੀ ਰਿਸ਼ਤਾ ਜੋੜਨ ਲਈ ਤੁਹਾਡੇ ਵਾਸਤੇ ਜੋ ਬਾਈਬਲ-ਆਧਾਰਿਤ ਜਾਣਕਾਰੀ ਤਿਆਰ ਕੀਤੀ ਗਈ ਹੈ, ਉਸ ਦਾ ਜੇ ਤੁਸੀਂ ਆਪ ਬਾਕਾਇਦਾ ਅਧਿਐਨ ਕਰੋਗੇ, ਤਾਂ ਇਸ ਦਾ ਤੁਹਾਡੇ ਦਿਲ-ਦਿਮਾਗ਼ ʼਤੇ ਬਹੁਤ ਗਹਿਰਾ ਅਸਰ ਪਵੇਗਾ। ਤੁਸੀਂ ਜ਼ਿਆਦਾ ਸਿੱਖੋਗੇ ਤੇ ਜ਼ਿਆਦਾ ਯਾਦ ਰੱਖੋਗੇ। ਇਸ ਦੀ ਮਦਦ ਨਾਲ ਤੁਸੀਂ ਜ਼ਰੂਰੀ ਮਾਮਲਿਆਂ ਬਾਰੇ ਫ਼ੈਸਲੇ ਕਰਨ ਲਈ ਚੰਗੀ ਤਰ੍ਹਾਂ ਤਿਆਰ ਹੋਵੋਗੇ।

4 ਇਹ ਸਭ ਤੁਸੀਂ ਇਕ ਦਿਨ ਵਿਚ ਨਹੀਂ ਕਰ ਸਕਦੇ। ਸੱਚਾਈ ਵਿਚ ਪੱਕੇ ਹੋਣ ਲਈ ਸਮਾਂ ਲੱਗਦਾ ਹੈ ਅਤੇ ਧੀਰਜ ਦੀ ਲੋੜ ਪੈਂਦੀ ਹੈ। ਪਰ ਜੇ ਤੁਸੀਂ ਆਪ ਟੀਚੇ ਮਿਥਦੇ ਹੋ ਤੇ ਤਰੱਕੀ ਕਰਦੇ ਜਾਂਦੇ ਹੋ, ਤਾਂ ਤੁਸੀਂ ਸੱਚਾਈ ਵਿਚ ਪੱਕੇ ਹੋ ਸਕਦੇ ਹੋ।

5 ਕੀ ਤੁਸੀਂ ਪਰਮੇਸ਼ੁਰ ਦੀ ਸੇਵਾ ਦੇ ਸਨਮਾਨਾਂ ਨੂੰ ਪਾਉਣ ਲਈ ਜਤਨ ਕਰ ਰਹੇ ਹੋ? ਕੀ ਤੁਸੀਂ ਟੀਚਾ ਰੱਖਿਆ ਹੈ ਕਿ ਤੁਸੀਂ ਹਰ ਹਫ਼ਤੇ ਘਰ-ਘਰ ਪ੍ਰਚਾਰ ਕਰਨ ਵਿਚ ਕਿੰਨਾ ਸਮਾਂ ਬਿਤਾਓਗੇ? ਕੀ ਤੁਸੀਂ ਰਿਟਰਨ ਵਿਜ਼ਿਟਾਂ ਕਰਨ ਅਤੇ ਬਾਈਬਲ ਸਟੱਡੀਆਂ ਕਰਾਉਣ ਵਿਚ ਹੋਰ ਕਾਬਲ ਸਿੱਖਿਅਕ ਬਣਨ ਦਾ ਟੀਚਾ ਰੱਖਿਆ ਹੈ? ਸਕੂਲ ਜਾਂਦੇ ਕੁਝ ਨੌਜਵਾਨਾਂ ਨੇ ਟੀਚਾ ਰੱਖਿਆ ਹੈ ਕਿ ਉਹ ਸਾਲ ਵਿਚ ਛੁੱਟੀਆਂ ਦੌਰਾਨ ਇਕ ਮਹੀਨੇ ਜਾਂ ਜ਼ਿਆਦਾ ਮਹੀਨਿਆਂ ਵਿਚ ਔਗਜ਼ੀਲਰੀ ਪਾਇਨੀਅਰਿੰਗ ਕਰਨਗੇ। ਤੁਸੀਂ ਅਗਲੇ ਸਾਲ ਜਾਂ ਉਸ ਤੋਂ ਬਾਅਦ ਕੀ ਕੁਝ ਕਰਨਾ ਚਾਹੁੰਦੇ ਹੋ? ਕੀ ਤੁਸੀਂ ਰੈਗੂਲਰ ਪਾਇਨੀਅਰ ਬਣਨ ਜਾਂ ਬੈਥਲ ਜਾਣ ਦਾ ਟੀਚਾ ਰੱਖਿਆ ਹੈ? ਜੇ ਤੁਸੀਂ ਨੌਜਵਾਨ ਭਰਾ ਹੋ, ਤਾਂ ਕੀ ਤੁਸੀਂ ਸਹਾਇਕ ਸੇਵਕ ਵਜੋਂ ਸੇਵਾ ਕਰਨ, ਭਰਾਵਾਂ ਲਈ ਬਾਈਬਲ ਸਕੂਲ ਵਿਚ ਜਾਣ ਜਾਂ ਇਕ-ਨਾ-ਇਕ ਦਿਨ ਬਜ਼ੁਰਗ ਬਣਨ ਦਾ ਟੀਚਾ ਰੱਖਿਆ ਹੈ? ਪੱਕੇ ਟੀਚੇ ਰੱਖਣ ਅਤੇ ਉਨ੍ਹਾਂ ਨੂੰ ਹਾਸਲ ਕਰਨ ਲਈ ਮਿਹਨਤ ਕਰ ਕੇ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਜ਼ਿੰਦਗੀ ਨੂੰ ਹੋਰ ਜ਼ਿਆਦਾ ਲਾਭਦਾਇਕ ਤਰੀਕੇ ਨਾਲ ਕਿਵੇਂ ਵਰਤਣਾ ਹੈ।

6 ਟੀਚੇ ਚੰਗੇ ਅਤੇ ਤੁਹਾਡੀ ਕਾਬਲੀਅਤ ਦੇ ਅਨੁਸਾਰ ਹੋਣੇ ਚਾਹੀਦੇ ਹਨ। ਤੁਸੀਂ ਯਕੀਨ ਰੱਖ ਸਕਦੇ ਹੋ ਕਿ ਯਹੋਵਾਹ ਖ਼ੁਸ਼ ਹੋਵੇਗਾ ਜਦੋਂ ਤੁਸੀਂ ਇਨ੍ਹਾਂ ਟੀਚਿਆਂ ਤੇ ਪਹੁੰਚੋਗੇ। ਮਿਹਨਤ ਨਾਲ ਇਨ੍ਹਾਂ ਟੀਚਿਆਂ ਨੂੰ ਹਾਸਲ ਕਰਨ ਵੇਲੇ ਪੱਕੇ ਇਰਾਦੇ ਦੇ ਬਣੋ ਕਿ ਤੁਸੀਂ ਪੂਰੀ ਵਾਹ ਲਾ ਕੇ ਸੇਵਾ ਕਰੋਗੇ। ਤੁਹਾਡੀ ਮਿਹਨਤ ਦਾ ਫਲ ਜ਼ਰੂਰ ਮਿਲੇਗਾ ਅਤੇ ਤੁਹਾਨੂੰ ਨਾ ਸਿਰਫ਼ ਇਸ ਵੇਲੇ, ਸਗੋਂ ਆਉਣ ਵਾਲੇ ਸਾਲਾਂ ਵਿਚ ਢੇਰ ਸਾਰੀਆਂ ਬਰਕਤਾਂ ਵੀ ਮਿਲਣਗੀਆਂ।—ਫ਼ਿਲਿ. 4:13.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ