“ਦਿਨ ਭਰ” ਯਹੋਵਾਹ ਨੂੰ ਮੁਬਾਰਕ ਆਖੋ
1 ਜ਼ਬੂਰ 145:2 ਵਿਚ ਰਾਜਾ ਦਾਊਦ ਵੱਲੋਂ ਯਹੋਵਾਹ ਨਾਲ ਕੀਤਾ ਗਿਆ ਇਕ ਵਾਅਦਾ ਹੈ: “ਮੈਂ ਤੈਨੂੰ ਦਿਨੋ ਦਿਨ [“ਦਿਨ ਭਰ,” ਨਿ ਵ] ਮੁਬਾਰਕ ਆਖਾਂਗਾ, ਅਤੇ ਜੁੱਗੋ ਜੁੱਗ ਤੇਰੇ ਨਾਮ ਦੀ ਉਸਤਤ ਕਰਾਂਗਾ!” ਸਾਡੇ ਕੋਲ ਵੀ ਆਪਣੇ ਸਵਰਗੀ ਪਿਤਾ ਨੂੰ ਮੁਬਾਰਕ ਆਖਣ ਅਤੇ ਉਸ ਦੀ ਉਸਤਤ ਕਰਨ ਦਾ ਕਾਰਨ ਹੈ! ਪਰੰਤੂ ਅਸੀਂ “ਦਿਨ ਭਰ” ਯਹੋਵਾਹ ਦੀ ਸਰਬਸੱਤਾ ਨੂੰ ਉੱਚਾ ਕਰਨ ਵਿਚ ਦਾਊਦ ਦੀ ਮਿਸਾਲ ਦਾ ਅਨੁਕਰਣ ਕਿਵੇਂ ਕਰ ਸਕਦੇ ਹਾਂ?
2 ਆਪਣੇ ਦਿਲਾਂ ਨੂੰ ਯਹੋਵਾਹ ਦੇ ਲਈ ਕਦਰਦਾਨੀ ਨਾਲ ਭਰਨਾ: ਪਰਮੇਸ਼ੁਰ ਦੇ ਬਚਨ ਦਾ ਨਿਯਮਿਤ ਅਧਿਐਨ ਸਾਡੀ ਉਨ੍ਹਾਂ ਚੀਜ਼ਾਂ ਲਈ ਇਹਸਾਨਮੰਦੀ ਨੂੰ ਵਧਾਏਗਾ, ਜੋ ਯਹੋਵਾਹ ਨੇ ਸਾਡੇ ਲਈ ਕੀਤਾ ਹੈ, ਕਰ ਰਿਹਾ ਹੈ, ਅਤੇ ਅਜੇ ਕਰੇਗਾ। ਜਿਉਂ-ਜਿਉਂ ਉਸ ਦੇ ਅਦਭੁਤ ਕੰਮਾਂ ਲਈ ਸਾਡੀ ਕਦਰਦਾਨੀ ਵਧਦੀ ਹੈ, ਅਸੀਂ ਖ਼ੁਦ ਨੂੰ ਉਸ ਦੀ ਭਲਾਈ ਬਾਰੇ ਉੱਬਲਦੇ ਹੋਏ ਪਾਵਾਂਗੇ। (ਜ਼ਬੂ. 145:7) ਅਸੀਂ ਉਤਸੁਕਤਾ ਨਾਲ ਹਰ ਉਪਯੁਕਤ ਮੌਕੇ ਤੇ ਯਹੋਵਾਹ ਦੀ ਉਸਤਤ ਕਰਾਂਗੇ।
3 ਰੋਜ਼ਾਨਾ ਦੀ ਗੱਲਬਾਤ ਵਿਚ ਯਹੋਵਾਹ ਦੀ ਉਸਤਤ ਕਰੋ: ਗੁਆਂਢੀ, ਸਹਿਪਾਠੀ, ਸਹਿਕਰਮੀ, ਅਤੇ ਸਾਡੇ ਰੋਜ਼ਾਨਾ ਸੰਪਰਕ ਵਿਚ ਆਉਣ ਵਾਲੇ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਦੇ ਸਮੇਂ, ਸਾਨੂੰ ਸ਼ਾਇਦ ਉਨ੍ਹਾਂ ਦੇ ਨਾਲ ਆਪਣੀ ਉਮੀਦ ਸਾਂਝੀ ਕਰਨ ਦੇ ਮੌਕੇ ਹਾਸਲ ਹੋਣ। ਇਕ ਗੁਆਂਢੀ ਸ਼ਾਇਦ ਸਮਾਜ ਵਿਚ ਅਪਰਾਧ ਬਾਰੇ ਚਿੰਤਾ ਪ੍ਰਗਟ ਕਰੇ; ਇਕ ਸਹਿਪਾਠੀ ਸ਼ਾਇਦ ਨਸ਼ੀਲੀਆਂ ਦਵਾਈਆਂ ਦੀ ਕੁਵਰਤੋਂ ਜਾਂ ਅਨੈਤਿਕਤਾ ਦੇ ਬਾਰੇ ਚਿੰਤਿਤ ਹੋਵੇ; ਇਕ ਸਹਿਕਰਮੀ ਸ਼ਾਇਦ ਕਿਸੇ ਰਾਜਨੀਤਿਕ ਵਾਦ-ਵਿਸ਼ੇ ਬਾਰੇ ਵਿਚਾਰ ਪ੍ਰਗਟ ਕਰੇ। ਅਸੀਂ ਪਰਮੇਸ਼ੁਰ ਦੇ ਬਚਨ ਵਿਚ ਸਿਧਾਂਤਾਂ ਅਤੇ ਵਾਅਦਿਆਂ ਵੱਲ ਸੰਕੇਤ ਕਰ ਸਕਦੇ ਹਾਂ ਜੋ ਹੁਣ ਲੈਣ ਲਈ ਉਚਿਤ ਮਾਰਗ ਅਤੇ ਇਨ੍ਹਾਂ ਸਮੱਸਿਆਵਾਂ ਦਾ ਅੰਤਿਮ ਇਲਾਜ ਦਿਖਾਉਂਦੇ ਹਨ। “ਵੇਲੇ ਸਿਰ” ਕਹੇ ਗਏ ਅਜਿਹੇ ਸ਼ਬਦ ਇਕ ਬਰਕਤ ਹੋ ਸਕਦੇ ਹਨ!—ਕਹਾ. 15:23.
4 ਪੂਰੇ-ਸਮੇਂ ਯਹੋਵਾਹ ਬਾਰੇ ਗੱਲਾਂ ਕਰੋ: ਯਹੋਵਾਹ ਲਈ ਗਹਿਰੀ ਕਦਰਦਾਨੀ ਰੱਖਣ ਵਾਲਾ ਵਿਅਕਤੀ ਹੋਰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨਾਲ ਖ਼ੁਸ਼ ਖ਼ਬਰੀ ਸਾਂਝੀ ਕਰਨਾ ਚਾਹੁੰਦਾ ਹੈ। (ਜ਼ਬੂ. 40:8-10) ਇਸ ਸੰਬੰਧ ਵਿਚ ਸਾਨੂੰ ਖ਼ੁਦ ਤੋਂ ਪੁੱਛਣਾ ਚਾਹੀਦਾ ਹੈ, ‘ਕੀ ਮੈਂ ਉਹ ਸਭ ਕੁਝ ਕਰ ਰਿਹਾ ਹਾਂ ਜੋ ਮੇਰੇ ਹਾਲਾਤ ਅਨੁਮਤੀ ਦਿੰਦੇ ਹਨ?’ ਅਨੇਕਾਂ ਨੇ ਪਾਇਆ ਹੈ ਕਿ ਕੁਝ ਉਚਿਤ ਸਮਾਯੋਜਨਾਵਾਂ ਕਰਨ ਦੇ ਨਾਲ, ਉਹ ਨਿਯਮਿਤ ਪਾਇਨੀਅਰ ਬਣਨ ਦੇ ਯੋਗ ਹੋਏ ਹਨ। ਜੇਕਰ ਮੌਜੂਦਾ ਹਾਲਾਤ ਇਸ ਲਈ ਇਜਾਜ਼ਤ ਨਾ ਦੇਣ, ਤਾਂ ਕੀ ਅਸੀਂ ਸਹਿਯੋਗੀ ਪਾਇਨੀਅਰ ਵਜੋਂ ਆਪਣਾ ਨਾਂ ਦੇ ਸਕਦੇ ਹਾਂ?
5 ਸਾਡੇ ਨਾਲ ਮਿਲ ਕੇ ਯਹੋਵਾਹ ਨੂੰ ਮੁਬਾਰਕ ਆਖਣ ਲਈ ਨਵੇਂ ਵਿਅਕਤੀਆਂ ਦੀ ਮਦਦ ਕਰੋ: ਯਿਸੂ ਦੀ ਮੌਤ ਦਾ ਸਮਾਰਕ ਸਮਾਰੋਹ ਹਮੇਸ਼ਾ ਸਾਨੂੰ ਯਹੋਵਾਹ ਦੇ ਧੰਨਵਾਦੀ ਹੋਣ ਅਤੇ ਉਸ ਦੇ ਨਾਂ ਦੀ ਉਸਤਤ ਕਰਨ ਦੇ ਕਾਰਨਾਂ ਬਾਰੇ ਯਾਦ ਦਿਵਾਉਂਦਾ ਹੈ। ਬਾਈਬਲ ਵਿਦਿਆਰਥੀਆਂ ਨੂੰ ਸਾਡੇ ਨਾਲ ਮਿਲ ਕੇ ਯਹੋਵਾਹ ਦੇ ਰਾਜਤਵ ਬਾਰੇ ਖੁੱਲ੍ਹੇ-ਆਮ ਗੱਲਾਂ ਕਰਨ ਲਈ ਉਤਸ਼ਾਹਿਤ ਕਰਨ ਦਾ ਇਹ ਇਕ ਖ਼ਾਸ ਕਰਕੇ ਚੰਗਾ ਸਮਾਂ ਹੈ। ਉਨ੍ਹਾਂ ਨੂੰ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਪੁਸਤਕ ਵਿਚ ਸਫ਼ੇ 173-175 ਉੱਤੇ ਪੈਰੇ 7-9 ਵਿਚ ਕਹੀਆਂ ਗੱਲਾਂ ਉੱਤੇ ਪ੍ਰਾਰਥਨਾਪੂਰਣ ਢੰਗ ਨਾਲ ਵਿਚਾਰ ਕਰਨ ਲਈ ਜ਼ੋਰ ਦਿਓ। ਜੇ ਉਹ ਯੋਗ ਹਨ, ਤਾਂ ਉਨ੍ਹਾਂ ਕੋਲ ਸੰਕੋਚ ਕਰਨ ਦਾ ਕੋਈ ਕਾਰਨ ਨਹੀਂ ਹੈ, ਸਿਰਫ਼ ਇਸ ਲਈ ਕਿ ਉਨ੍ਹਾਂ ਕੋਲ ਤਜਰਬਾ ਨਹੀਂ ਹੈ। ਉਨ੍ਹਾਂ ਨੂੰ ਦਿਖਾਉਣ ਲਈ ਕਿ ਰਾਜ-ਪ੍ਰਚਾਰ ਦਾ ਕਾਰਜ ਕਿਵੇਂ ਕੀਤਾ ਜਾਂਦਾ ਹੈ, ਕਾਬਲ ਪ੍ਰਕਾਸ਼ਕ ਮੌਜੂਦ ਹਨ। ਜੇਕਰ ਨਵੇਂ ਵਿਅਕਤੀ ਖ਼ੁਸ਼ ਖ਼ਬਰੀ ਦੱਸਣ ਲਈ ਸਾਹਸ ਕਰ ਸਕਦੇ ਹਨ, ਤਾਂ ਉਹ ਯਕੀਨੀ ਹੋ ਸਕਦੇ ਹਨ ਕਿ ਯਹੋਵਾਹ ਉਨ੍ਹਾਂ ਦੀ ਮਦਦ ਕਰੇਗਾ।—ਰਸੂ. 4:31; 1 ਥੱਸ. 2:2.
6 ਅਸੀਂ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਵੀ ਸਦੀਪਕ ਲਾਭ ਪਹੁੰਚਾਉਂਦੇ ਹਾਂ ਜਦੋਂ ਅਸੀਂ ਦਿਨ ਭਰ ਯਹੋਵਾਹ ਨੂੰ ਮੁਬਾਰਕ ਆਖਣ ਦਾ ਜਤਨ ਕਰਦੇ ਹਾਂ।