ਨਵਾਂ ਸਰਕਟ ਸੰਮੇਲਨ ਕਾਰਜਕ੍ਰਮ
1 ਫਰਵਰੀ 1997 ਵਿਚ ਆਰੰਭ ਹੋਣ ਵਾਲਾ ਨਵਾਂ ਸਰਕਟ ਸੰਮੇਲਨ ਕਾਰਜਕ੍ਰਮ, “ਦੇਣ ਵਿਚ ਜ਼ਿਆਦਾ ਖ਼ੁਸ਼ੀ ਅਨੁਭਵ ਕਰੋ” ਵਿਸ਼ੇ ਨੂੰ ਵਿਕਸਿਤ ਕਰੇਗਾ। (ਰਸੂ. 20:35) ਖ਼ੁਸ਼ੀ ਨੂੰ “ਕਲਿਆਣ ਅਤੇ ਸੰਤੁਸ਼ਟੀ ਦੀ ਸਥਿਤੀ” ਵਜੋਂ ਵਰਣਿਤ ਕੀਤਾ ਜਾਂਦਾ ਹੈ। ਅੱਜ ਅਧਿਕਤਰ ਲੋਕ ਜੀਵਨ ਵਿਚ ਜੋ ਕੁਝ ਵੀ ਵਿਲਾਸ ਹਾਸਲ ਕਰ ਸਕਦੇ ਹਨ, ਉਸ ਉੱਤੇ ਝਪਟ ਪੈਂਦੇ ਹਨ, ਅਤੇ ਜਦੋਂ ਉਹ ਇਸ ਨੂੰ ਹਾਸਲ ਕਰ ਲੈਂਦੇ ਹਨ, ਤਾਂ ਇਹ ਅਕਸਰ ਅਸਥਾਈ ਹੁੰਦਾ ਹੈ। ਇਹ ਸੱਚੀ ਖ਼ੁਸ਼ੀ ਨਹੀਂ ਹੈ। ਲੇਕਿਨ, ਯਹੋਵਾਹ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਕਿਵੇਂ ਸਦਾ ਦੇ ਲਈ ਲਾਭ ਉਠਾ ਸਕਦੇ ਹਾਂ। (ਯਸਾ. 48:17; 1 ਯੂਹੰ. 2:17) ਇਹ ਨਵਾਂ ਸਰਕਟ ਸੰਮੇਲਨ ਕਾਰਜਕ੍ਰਮ ਜ਼ੋਰ ਪਾਏਗਾ ਕਿ ਅਸੀਂ ਅਧਿਆਤਮਿਕ ਤਰੀਕੇ ਤੋਂ ਦੇਣ ਦੁਆਰਾ ਕਿਵੇਂ ਜ਼ਿਆਦਾ ਖ਼ੁਸ਼ੀ ਹਾਸਲ ਕਰ ਸਕਦੇ ਹਾਂ।
2 ਅਸੀਂ ਉਨ੍ਹਾਂ ਵਿਵਹਾਰਕ ਤਰੀਕਿਆਂ ਬਾਰੇ ਸਿਖਾਂਗੇ ਜਿਨ੍ਹਾਂ ਦੁਆਰਾ ਅਸੀਂ ਆਪਣੇ ਆਪ ਨੂੰ ਸੇਵਕਾਈ ਵਿਚ ਦੇ ਸਕਦੇ ਹਾਂ। ਸਫ਼ਰੀ ਨਿਗਾਹਬਾਨਾਂ ਦੁਆਰਾ ਦਿੱਤੇ ਜਾਣ ਵਾਲੇ ਕੁਝ ਭਾਸ਼ਣਾਂ ਦੇ ਵਿਸ਼ੇ ਹਨ: “ਕੁਧਰਮ ਦੀ ਮਾਯਾ ਨਾਲ ਮਿੱਤਰ ਬਣਾਉਣਾ,” “‘ਮਨੁੱਖਾਂ ਨੂੰ ਦਾਨ’ ਦੇ ਈਸ਼ਵਰੀ ਪ੍ਰਬੰਧ ਦਾ ਆਦਰ ਕਰੋ,” ਅਤੇ “ਸੱਚੀ ਖ਼ੁਸ਼ੀ ਦੇ ਅਨੇਕ ਪੱਖਾਂ ਨੂੰ ਅਨੁਭਵ ਕਰੋ।” ਜਿਹੜੇ ਵਿਅਕਤੀ ਸੰਮੇਲਨ ਵਿਖੇ ਬਪਤਿਸਮਾ ਲੈਣ ਦੇ ਇੱਛੁਕ ਹਨ, ਉਹ ਪ੍ਰਧਾਨ ਨਿਗਾਹਬਾਨ ਨਾਲ ਗੱਲ ਕਰਨਾ ਚਾਹੁਣਗੇ, ਤਾਂ ਜੋ ਉਹ ਉਨ੍ਹਾਂ ਦੇ ਨਾਲ ਬਪਤਿਸਮਾ ਸੰਬੰਧੀ ਸਵਾਲਾਂ ਦਾ ਪੁਨਰ-ਵਿਚਾਰ ਕਰਨ ਲਈ ਬਜ਼ੁਰਗਾਂ ਦਾ ਪ੍ਰਬੰਧ ਕਰ ਸਕੇ। ਇਕ ਸ਼ੁੱਧ ਸੰਬੰਧ ਵਿਚ ਯਹੋਵਾਹ ਦੀ ਸੇਵਾ ਕਰਨ ਤੋਂ ਨਵੇਂ ਬਪਤਿਸਮਾ-ਪ੍ਰਾਪਤ ਵਿਅਕਤੀਆਂ ਨੂੰ ਵੱਡੀ ਖ਼ੁਸ਼ੀ ਹਾਸਲ ਹੋਵੇਗੀ।
3 ਯਹੋਵਾਹ ਦੇ ਅਧਿਕਾਰ ਨੂੰ ਉਚਿਤ ਮਾਨਤਾ ਦੇਣਾ ਵੀ ਸੱਚੀ ਖ਼ੁਸ਼ੀ ਅਤੇ ਸੁਰੱਖਿਆ ਪ੍ਰਦਾਨ ਕਰਦਾ ਹੈ। ਸਾਰੇ ਲੋਕਾਂ ਨੂੰ ਇਹ ਜਾਣਨ ਦੀ ਲੋੜ ਹੈ। ਇਸ ਲਈ, ਸਰਕਟ ਸੰਮੇਲਨ ਵਿਖੇ ਪਬਲਿਕ ਭਾਸ਼ਣ “ਪਰਮੇਸ਼ੁਰ ਦੇ ਖ਼ੁਸ਼ ਲੋਕਾਂ ਨਾਲ ਇਕਮੁੱਠ ਹੋਵੋ” ਵਿਸ਼ੇ ਨੂੰ ਵਿਕਸਿਤ ਕਰੇਗਾ। ਨਿਸ਼ਚੇ ਹੀ ਉਨ੍ਹਾਂ ਸਾਰਿਆਂ ਨੂੰ ਇਸ ਭਾਸ਼ਣ ਲਈ ਸੱਦੋ, ਜਿਨ੍ਹਾਂ ਨੇ ਸੱਚਾਈ ਵਿਚ ਰੁਚੀ ਦਿਖਾਈ ਹੈ। ਉਨ੍ਹਾਂ ਨੇ ਸ਼ਤਾਨ ਦੇ ਇਖ਼ਤਿਆਰ ਵਿਚ ਪਏ ਇਸ ਸੰਸਾਰ ਵਿਚ ਮਾਨਵ ਹਕੂਮਤ ਅਧੀਨ ਅਸਲੀ ਸੁਰੱਖਿਆ ਅਤੇ ਸਥਾਈ ਖ਼ੁਸ਼ੀ ਨਹੀਂ ਪਾਈ ਹੈ। (ਉਪ. 8:9) ਲੇਕਿਨ ਉਹ ਯਹੋਵਾਹ ਦੇ ਖ਼ੁਸ਼ ਲੋਕਾਂ ਨਾਲ ਸੰਗਤ ਰੱਖਣ ਵਿਚ ਕਿੰਨਾ ਹੀ ਆਨੰਦ ਹਾਸਲ ਕਰਨਗੇ!—ਜ਼ਬੂ. 144:15ਅ.
4 ਇਸ ਰੀਤੀ-ਵਿਵਸਥਾ ਵਿਚ ਵਿਗੜਦੀਆਂ ਹਾਲਤਾਂ ਦੇ ਬਾਵਜੂਦ, ਜਿਹੜੇ ਲੋਕ ਅਧਿਆਤਮਿਕ ਰੂਪ ਵਿਚ ਦੇਣ ਦੀ ਖ਼ੁਸ਼ੀ ਨੂੰ ਅਨੁਭਵ ਕਰਦੇ ਹਨ, ਉਹ ਕਦੇ ਵੀ ਖ਼ੁਸ਼ ਪਰਮੇਸ਼ੁਰ ਵੱਲੋਂ ਨਿਰਾਸ਼ ਨਹੀਂ ਹੋਣਗੇ। (1 ਤਿਮੋ. 1:11, ਨਿ ਵ) ਇਹ ਨਵਾਂ ਸਰਕਟ ਸੰਮੇਲਨ ਕਾਰਜਕ੍ਰਮ ਇਸ ਗੱਲ ਨੂੰ ਸੱਚ ਸਾਬਤ ਕਰੇਗਾ। ਇਸ ਨੂੰ ਨਾ ਖੁੰਝੋ!