ਨਵਾਂ ਸਰਕਟ ਸੰਮੇਲਨ ਕਾਰਜਕ੍ਰਮ
ਅਗਲੇ ਸਾਲ ਦੇ ਮੁਢਲੇ ਭਾਗ ਵਿਚ ਸ਼ੁਰੂ ਹੋਣ ਵਾਲੇ ਦੋ ਦਿਨਾਂ ਦੇ ਸਰਕਟ ਸੰਮੇਲਨ ਕਾਰਜਕ੍ਰਮ ਦਾ ਵਿਸ਼ਾ ਹੈ, “ਯਹੋਵਾਹ ਦੇ ਦਿਨ ਨੂੰ ਲੋਚਦੇ ਰਹਿਣਾ।” (2 ਪਤ. 3:12) ਇਹ ਖ਼ਾਸ ਤੌਰ ਤੇ ਸਾਡੀ ਤੀਬਰਤਾ ਦੀ ਭਾਵਨਾ ਨੂੰ ਜਗਾਉਣ ਲਈ ਤਿਆਰ ਕੀਤਾ ਗਿਆ ਹੈ। ਧਰਤੀ ਦੇ ਵਾਸੀ ਜਲਦੀ ਹੀ ਯਹੋਵਾਹ ਦੇ ਨਿਆਉਂ ਨੂੰ ਅਨੁਭਵ ਕਰਨਗੇ। ਕੌਣ “ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਓਸ ਵੱਡੇ ਦਿਹਾੜੇ” ਵਿੱਚੋਂ ਬਚਣਗੇ? ਕੇਵਲ ਉਹ ਲੋਕ ਜੋ ਅਧਿਆਤਮਿਕ ਤੌਰ ਤੇ ਜਾਗਦੇ ਰਹਿੰਦੇ ਹਨ ਅਤੇ “ਹਰ ਪਰਕਾਰ ਦੇ ਪਵਿੱਤਰ ਚਲਣ ਅਤੇ ਭਗਤੀ” ਨੂੰ ਆਪਣੀ ਜੀਵਨ-ਸ਼ੈਲੀ ਵਜੋਂ ਅਪਣਾਉਂਦੇ ਹਨ।—ਪਰ. 16:14; 2 ਪਤ. 3:11.
ਯਹੋਵਾਹ ਦੇ ਦਿਨ ਵਿੱਚੋਂ ਬਚਣ ਲਈ ਇਕ ਵਿਅਕਤੀ ਵਾਸਤੇ ਬਪਤਿਸਮਾ ਲਾਜ਼ਮੀ ਹੈ। (1 ਪਤ. 3:21) ਜਿਹੜੇ ਪ੍ਰਕਾਸ਼ਕ ਸੰਮੇਲਨ ਵਿਚ ਬਪਤਿਸਮਾ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪ੍ਰਧਾਨ ਨਿਗਾਹਬਾਨ ਨੂੰ ਦੱਸਣਾ ਚਾਹੀਦਾ ਹੈ, ਜੋ ਲੋੜੀਂਦੇ ਪ੍ਰਬੰਧ ਕਰੇਗਾ।
ਚਾਰ ਭਾਗਾਂ ਦੀ ਗੋਸ਼ਟੀ, “ਸਾਨੂੰ ਕਿਹੋ ਜਿਹੇ ਵਿਅਕਤੀ ਹੋਣਾ ਚਾਹੀਦਾ ਹੈ,” ਸਪੱਸ਼ਟ ਤੌਰ ਤੇ ਦਿਖਾਏਗੀ ਕਿ ਯਹੋਵਾਹ ਦੇ ਦਿਨ ਦੀ ਮੌਜੂਦਗੀ ਨੂੰ ਲੋਚਦੇ ਰਹਿਣ ਵਿਚ ਕਿਹੜੇ ਕਾਰਜ ਸ਼ਾਮਲ ਹਨ। ਪਬਲਿਕ ਭਾਸ਼ਣ, “ਬੁੱਧੀਮਤਾ ਨਾਲ ਕੰਮ ਕਰੋ ਜਿਉਂ ਹੀ ਯਹੋਵਾਹ ਦਾ ਦਿਨ ਨੇੜੇ ਆਉਂਦਾ ਹੈ,” ਵਿਆਖਿਆ ਕਰੇਗਾ ਕਿ ਬਚਣ ਵਾਲਿਆਂ ਵਿਚ ਹੋਣ ਲਈ ‘ਯਹੋਵਾਹ ਨੂੰ, ਧਰਮ ਨੂੰ, ਅਤੇ ਮਸਕੀਨੀ ਨੂੰ ਭਾਲਣ’ ਦਾ ਕੀ ਅਰਥ ਹੈ।—ਸਫ਼ 2:3.
ਸਰਕਟ ਸੰਮੇਲਨ ਦੀ ਸਮਾਪਤੀ ਸਫ਼ਰੀ ਨਿਗਾਹਬਾਨਾਂ ਵੱਲੋਂ ਦਿੱਤੇ ਗਏ ਦੋ ਪ੍ਰੇਰਣਾਦਾਇਕ ਭਾਸ਼ਣਾਂ ਨਾਲ ਹੋਵੇਗੀ, ਜਿਨ੍ਹਾਂ ਦੇ ਵਿਸ਼ੇ ਹਨ: “ਕੀ ਤੁਹਾਡਾ ਜੀਵਨ ਸੱਚਾਈ ਦੇ ਆਲੇ-ਦੁਆਲੇ ਕੇਂਦ੍ਰਿਤ ਹੈ?” ਅਤੇ “ਯਹੋਵਾਹ ਦੇ ਦਿਨ ਨੂੰ ਮਨ ਵਿਚ ਰੱਖਦੇ ਹੋਏ ਅਗਾਊਂ ਯੋਜਨਾਵਾਂ ਬਣਾਉਣੀਆਂ।” ਇਹ ਭਾਸ਼ਣ ਸਾਨੂੰ ਆਪਣੇ ਜੀਵਨ ਦੀ ਜਾਂਚ ਕਰਨ ਲਈ ਅਤੇ ਲੋੜੀਂਦੀਆਂ ਤਬਦੀਲੀਆਂ ਕਰਨ ਲਈ ਪ੍ਰੇਰਿਤ ਕਰਨਗੇ। ਬਾਈਬਲ ਭਵਿੱਖਬਾਣੀ ਅਤੇ ਸੰਸਾਰ ਦੀਆਂ ਘਟਨਾਵਾਂ ਸਪੱਸ਼ਟ ਤੌਰ ਤੇ ਦਿਖਾਉਂਦੀਆਂ ਹਨ ਕਿ ਯਹੋਵਾਹ ਦਾ ਦਿਨ ਨੇੜੇ ਹੈ। ਇਹ ਸੰਮੇਲਨ ਕਾਰਜਕ੍ਰਮ ਸਾਨੂੰ ‘ਸੁਚੇਤ ਹੋਣ ਅਤੇ ਜਾਗਦੇ ਰਹਿਣ’ ਲਈ ਉਤਸ਼ਾਹਿਤ ਕਰੇਗਾ। (1 ਪਤ. 5:8) ਦੋਵੇਂ ਦਿਨ ਹਾਜ਼ਰ ਹੋਣ ਲਈ ਨਿਸ਼ਚਿਤ ਯੋਜਨਾਵਾਂ ਬਣਾਓ।